Punjab govt jobs   »   Biography of Guru Arjun Dev Ji   »   Biography of Guru Arjun Dev Ji
Top Performing

Biography of Guru Arjun Dev Ji -The Fifth Sikh Guru 1563-1606

Guru Arjun Dev Ji

Guru Arjun Dev Ji made a very commendable contribution to the development of the Sikh Panth. By building the Harmandir Sahib in Amritsar, Guru Arjun Dev Ji Sahib endowed the Sikhs with their holiest religious site. With the development of Tarn Taran, Kartarpur, and Hargobindpur towns and the construction of Bauli at Lahore, Sikhism developed greatly. With the development of the Masand system, where the Sikh religion spread to distant areas, the Guru’s house also started receiving fixed income. This income was spent by Guru Arjun Dev Ji Sahib for the development of the Sikh Panth. 1604 AD The compilation of Adi Granth Sahib was the greatest work of Guru Arjun Dev Ji for the development of the Sikh Panth.

With this, on the one hand, the Sikhs received their most sacred religious book, on the other hand, this book is our most valuable resource to know the history of Punjab till the 15th and 17th centuries. By encouraging the horse trade, Guru Arjun Dev Ji Sahib made the Sikhs good horsemen and also made them economically prosperous. The friendly relations established by him with the Mughal Emperor Akbar proved helpful in popularizing Sikhism. In 1606 AD Guru Arjun Dev Ji breathed a new soul into the Sikh Panth by giving his martyrdom. Because Guru Arjun Dev Ji was the first Guru of Sikhs to give martyrdom, he is called the crown of martyrs. In this way, in the Guriya period of Guru Arjan Dev ji (1581-1606 AD), where the Sikh panth developed tremendously, his martyrdom proved to be a milestone.

Family History of Guru Arjun Dev Ji | ਗੁਰੂ ਅਰਜਨ ਦੇਵ ਜੀ ਦਾ ਪਰਿਵਾਰਕ ਇਤਿਹਾਸ

Family History of Guru Arjun Dev Ji: ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ. ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ ।ਉਹ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ ।ਉਹ ਸੋਢੀ ਜਾਤ ਦੇ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ । ਗੁਰੂ ਅਰਜਨ ਦੇਵ ਜੀ ਦੇ ਪਿਤਾ ਗੁਰੂ ਰਾਮਦਾਸ ਜੀ ਸਨ। ਆਪ ਦੇ ਮਾਤਾ ਜੀ ਦਾ ਨਾਂ ਬੀਬੀ ਭਾਨੀ ਜੀ ਸੀ ਬੀਬੀ ਭਾਨੀ ਜੀ ਬਹੁਤ ਧਾਰਮਿਕ ਵਿਚਾਰਾਂ ਵਾਲੀ ਔਰਤ ਸੀ । ਇਸ ਲਈ ਅਰਜਨ ਦੇਵ ਜੀ ਦੇ ਮਨ ‘ਤੇ ਇਸਦਾ ਗਹਿਰਾ ਪ੍ਰਭਾਵ ਪਿਆ । ਗੁਰੂ ਅਰਜਨ ਦੇਵ ਜੀ ਬਚਪਨ ਤੋਂ ਹੀ ਬੜੇ ਲਾਡਲੇ ਸਨ ਉਨ੍ਹਾਂ ਦੇ ਨਾਨਾ ਜੀ ਗੁਰੂ ਅਮਰਦਾਸ ਜੀ ਨੂੰ ਵਿਸ਼ੇਸ਼ ਤੌਰ ‘ਤੇ ਆਪਣੇ ਇਸ ਦੋਹਤੇ ਨਾਲ ਖ਼ਾਸ ਪਿਆਰ ਸੀ ਉਨ੍ਹਾਂ ਨੇ ਇੱਕ ਵਾਰੀ ਇਹ ਭਵਿੱਖਬਾਣੀ ਕੀਤੀ ਸੀ ਕਿ, ਇਹ ਮੇਰਾ ਦੋਹਤਾ ਬਾਣੀ ਕਾ ਬੋਹਿਥਾ ਹੋਵੇਗਾ ।’

ਅਰਥਾਤ ਮੇਰਾ ਇਹ ਦੋਹਤਾ ਇੱਕ ਅਜਿਹੀ ਕਿਸ਼ਤੀ ਬਣੇਗਾ ਜੋ ਮਨੁੱਖਤਾ ਨੂੰ ਸੰਸਾਰ ਰੂਪੀ ਮਹਾਂਸਾਗਰ ਤੋਂ ਪਾਰ ਉਤਾਰੇਗੀ ਉਨ੍ਹਾਂ ਦੀ ਇਹ ਭਵਿੱਖਬਾਣੀ ਸੱਚ ਸਾਬਤ ਹੋਈ । ਗੁਰੂ ਅਰਜਨ ਦੇਵ ਜੀ ਸ਼ੁਰੂ ਤੋਂ ਹੀ ਬੜੇ ਹੋਣਹਾਰ, ਨਿਮਰਤਾ ਦੀ ਮੂਰਤ ਅਤੇ ਧਾਰਮਿਕ ਵਿਚਾਰਾਂ ਦੇ ਸਨ। ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਅਤੇ ਨਾਨਾ ਜੀ ਤੋਂ ਗੁਰਬਾਣੀ ਸੰਬੰਧੀ ਕਾਫ਼ੀ ਗਿਆਨ ਹਾਸਲ ਕੀਤਾ ਸੀ ਜਵਾਨ ਹੋਣ ‘ਤੇ ਆਪ ਜੀ ਦਾ ਵਿਆਹ ਮਉਂ ਪਿੰਡ (ਫ਼ਿਲੌਰ) ਦੇ ਨਿਵਾਸੀ ਕ੍ਰਿਸ਼ਨ ਚੰਦ ਦੀ ਸਪੁੱਤਰੀ ਗੰਗਾ ਦੇਵੀ ਜੀ ਨਾਲ ਕਰ ਦਿੱਤਾ ਗਿਆ ।1595 ਈ. ਵਿੱਚ ਆਪ ਜੀ ਦੇ ਘਰ ਇੱਕ ਬਾਲਕ ਨੇ ਜਨਮ ਲਿਆ ਜਿਸ ਦਾ ਨਾਂ ਹਰਿਗੋਬਿੰਦ ਰੱਖਿਆ ਗਿਆ ।

History of Guru Arjun Dev Ji | ਗੁਰੂ ਅਰਜਨ ਦੇਵ ਜੀ ਦਾ ਇਤਿਹਾਸ

History of Guru Arjun Dev Ji: ਗੁਰੂ ਅਰਜਨ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਬਹੁਤ ਹੀ ਸ਼ਲਾਘਾਯੋਗ ਯੋਗਦਾਨ ਪਾਇਆ। ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਕਰਕੇ, ਗੁਰੂ ਸਾਹਿਬ ਨੇ ਸਿੱਖਾਂ ਨੂੰ ਉਨ੍ਹਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਨਾਲ ਨਿਵਾਜਿਆ। ਤਰਨਤਾਰਨ, ਕਰਤਾਰਪੁਰ ਅਤੇ ਹਰਗੋਬਿੰਦਪੁਰ ਕਸਬਿਆਂ ਦੇ ਵਿਕਾਸ ਅਤੇ ਲਾਹੌਰ ਵਿਖੇ ਬਾਉਲੀ ਦੀ ਉਸਾਰੀ ਨਾਲ ਸਿੱਖ ਧਰਮ ਦਾ ਬਹੁਤ ਵਿਕਾਸ ਹੋਇਆ। ਮਸੰਦ ਪ੍ਰਥਾ ਦੇ ਵਿਕਾਸ ਨਾਲ ਜਿੱਥੇ ਸਿੱਖ ਧਰਮ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਫੈਲਿਆ, ਉੱਥੇ ਗੁਰੂ-ਘਰ ਨੂੰ ਵੀ ਨਿਸ਼ਚਿਤ ਆਮਦਨ ਮਿਲਣ ਲੱਗੀ। ਇਹ ਕਮਾਈ ਗੁਰੂ ਸਾਹਿਬ ਨੇ ਸਿੱਖ ਪੰਥ ਦੇ ਵਿਕਾਸ ਲਈ ਖਰਚ ਕੀਤੀ। 1604 ਈ: ਆਦਿ ਗ੍ਰੰਥ ਸਾਹਿਬ ਦਾ ਸੰਕਲਨ ਸਿੱਖ ਪੰਥ ਦੇ ਵਿਕਾਸ ਲਈ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਸੀ।

Read article about Anglo-Sikh War-I

Guru Arjun Dev Ji
Guru Arjun Dev Ji

ਇਸ ਨਾਲ ਜਿੱਥੇ ਇੱਕ ਪਾਸੇ ਸਿੱਖਾਂ ਨੂੰ ਆਪਣੀ ਸਭ ਤੋਂ ਪਵਿੱਤਰ ਧਾਰਮਿਕ ਪੁਸਤਕ ਪ੍ਰਾਪਤ ਹੋਈ, ਉੱਥੇ ਹੀ ਇਹ ਪੁਸਤਕ 15ਵੀਂ ਅਤੇ 17ਵੀਂ ਸਦੀ ਤੱਕ ਦੇ ਪੰਜਾਬ ਦੇ ਇਤਿਹਾਸ ਨੂੰ ਜਾਣਨ ਦਾ ਸਾਡਾ ਸਭ ਤੋਂ ਵੱਡਮੁੱਲਾ ਸਰੋਤ ਹੈ। ਘੋੜਿਆਂ ਦੇ ਵਪਾਰ ਨੂੰ ਉਤਸ਼ਾਹਿਤ ਕਰਕੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਚੰਗੇ ਘੋੜਸਵਾਰ ਬਣਾਇਆ ਅਤੇ ਆਰਥਿਕ ਤੌਰ ‘ਤੇ ਵੀ ਖੁਸ਼ਹਾਲ ਬਣਾਇਆ।

ਮੁਗਲ ਬਾਦਸ਼ਾਹ ਅਕਬਰ ਨਾਲ ਉਸ ਦੁਆਰਾ ਸਥਾਪਿਤ ਕੀਤੇ ਦੋਸਤਾਨਾ ਸਬੰਧ ਸਿੱਖ ਧਰਮ ਨੂੰ ਹਰਮਨ ਪਿਆਰਾ ਬਣਾਉਣ ਵਿਚ ਸਹਾਈ ਸਿੱਧ ਹੋਏ। 1606 ਈ: ਵਿਚ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਦੇ ਕੇ ਸਿੱਖ ਪੰਥ ਵਿਚ ਨਵੀਂ ਰੂਹ ਫੂਕੀ। ਕਿਉਂਕਿ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇਣ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਸਨ, ਉਨ੍ਹਾਂ ਨੂੰ ਸ਼ਹੀਦਾਂ ਦਾ ਤਾਜ ਕਿਹਾ ਜਾਂਦਾ ਹੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਕਾਲ (1581-1606 ਈ.) ਵਿੱਚ ਜਿੱਥੇ ਸਿੱਖ ਪੰਥ ਦਾ ਅਥਾਹ ਵਿਕਾਸ ਹੋਇਆ, ਉੱਥੇ ਉਨ੍ਹਾਂ ਦੀ ਸ਼ਹਾਦਤ ਇੱਕ ਮੀਲ ਪੱਥਰ ਸਾਬਤ ਹੋਈ।

Read article about Anglo-Sikh War-II

Difficulties Faced by Guru Arjun Dev Ji | ਗੁਰੂ ਅਰਜਨ ਦੇਵ ਜੀ ਦੀਆਂ ਮੁਸ਼ਕਿਲਾਂ

Difficulties Faced by Guru Arjun Dev Ji: ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਨ੍ਹਾਂ ਔਕੜਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ:

1. ਪ੍ਰਿਥੀ ਚੰਦ ਦਾ ਵਿਰੋਧ : ਪ੍ਰਿਥੀ ਚੰਦ ਜਾਂ ਪ੍ਰਿਥੀਆਂ ਗੁਰੂ ਅਰਜਨ ਦੇਵ ਜੀਦਾ ਸਭ ਤੋਂ ਵੱਡਾ ਭਰਾ ਸੀ । ਉਸ ਨੇ ਮੀਰਾ (Mina) ਸੰਪਰਦਾਇ ਦੀ ਸਥਾਪਨਾ ਕੀਤੀ ਸੀ । ਉਹ ਬੜਾ ਸੁਆਰਥੀ ਅਤੇ ਧੋਖੇਬਾਜ਼ ਸੀ । ਉਹ ਕਿਸੇ ਤਰ੍ਹਾਂ ਵੀ ਗੁਰਗੱਦੀ ਦੇ ਯੋਗ ਨਹੀਂ ਸੀ ਪਰ ਵੱਡਾ ਹੋਣ ਦੇ ਨਾਤੇ ਉਹ ਇਸ ‘ਤੇ ਆਪਣਾ ਹੱਕ ਸਮਝਦਾ ਸੀ । ਪਰ ਜਦੋਂ ਗੁਰੂ ਰਾਮਦਾਸ ਜੀ ਨੇ ਅਰਜਨ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਤਾ ਪ੍ਰਿਥੀ ਚੰਦ ਸੜ-ਬਲ ਉੱਠਿਆ । ਉਸ ਨੇ ਆਪਣੇ ਪਿਤਾ ਜੀ ਦੀ ਸ਼ਾਨ ਵਿੱਚ ਦੁਰਬਚਨ ਬੋਲੇ ਅਤੇ ਇਹ ਐਲਾਨ ਕੀਤਾ ਕਿ ਜਦੋਂ ਤਕ ਉਹ ਗੁਰਗੱਦੀ ਨੂੰ ਪ੍ਰਾਪਤ ਨਹੀਂ ਕਰ ਲੈਂਦਾ ਉਹ ਕਦੇ ਵੀ ਗੁਰੂ ਅਰਜਨ ਦੇਵ ਜੀ ਨੂੰ ਸੁਖ ਦਾ ਸਾਹ ਨਹੀਂ ਲੈਣ ਦੇਵੇਗਾ ।ਉਸ ਨੇ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤ ਸਮਾਉਣ ਸਮੇਂ ਇਹ ਅਫਵਾਹ ਫੈਲਾ ਦਿੱਤੀ ਕਿ ਅਰਜਨ ਦੇਵ ਨੇ ਉਨ੍ਹਾਂ ਨੂੰ ਜ਼ਹਿਰ ਦੇ ਦਿੱਤਾ ਹੈ ਤਾਂ ਕਿ ਉਹ ਗੁਰਗੱਦੀ ‘ਤੇ ਛੇਤੀ ਬੈਠ ਸਕੇ ਇਸ ਤੋਂ ਬਾਅਦ ਉਸ ਨੇ ਗੁਰੂ ਅਰਜਨ ਦੇਵ ਜੀ ਤੋਂ ਜਾਇਦਾਦ ਵਿੱਚੋਂ ਆਪਣਾ ਹਿੱਸਾ ਮੰਗਿਆ ਗੁਰੂ ਸਾਹਿਬ ਨੇ ਜਾਇਦਾਦ ਵੀ ਉਸ ਦੇ ਹਵਾਲੇ ਕਰ ਦਿੱਤੀ ਪਰ ਇਸ ਨਾਲ ਵੀ ਉਸ ਦਾ ਗੁੱਸਾ ਸ਼ਾਂਤ ਨਾ ਹੋਇਆ । ਉਸ ਨੇ ਸੰਗਤਾਂ ਕੋਲੋਂ ਲੰਗਰ ਲਈ ਆਈ ਮਾਇਆ ਲੈ ਕੇ ਹੜੱਪਣੀ ਸ਼ੁਰੂ ਕਰ ਦਿੱਤੀ । ਇਸ ਤਰ੍ਹਾਂ ਉਸ ਨੇ ਲੰਗਰ ਦੇ ਕੰਮ ਵਿੱਚ ਵਿਘਨ ਪਾਉਣ ਦਾ ਯਤਨ ਕੀਤਾ ।ਪ੍ਰਿਥੀ ਚੰਦ ਅਤੇ ਉਸ ਦੀ ਪਤਨੀ ਕਰਮ ਨੂੰ ਹਾਲੇ ਤਕ ਇਹ ਉਮੀਦ ਸੀ ਕਿ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰਗੱਦੀ ਉਨ੍ਹਾਂ ਦੇ ਪੁੱਤਰ ਮੇਹਰਬਾਨ ਨੂੰ ਮਿਲੇਗੀ, ਪਰ ਜਦੋਂ 1595 ਈ. ਵਿੱਚ ਗੁਰੂ ਅਰਜਨ ਦੇਵ ਜੀ ਦੇ ਘਰ ਹਰਿਗੋਬਿੰਦ ਦਾ ਜਨਮ ਹੋਇਆ ਤਾਂ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ।ਉਨ੍ਹਾਂ ਨੇ ਹਰਿਗੋਬਿੰਦ ਨੂੰ ਮਾਰਨ ਦੇ ਕਈ ਯਤਨ ਕੀਤੇ ਪਰ ਸਫਲ ਨਾ ਹੋ ਸਕੇ ਇਸ ਤੋਂ ਬਾਅਦ ਪ੍ਰਿਥੀ ਚੰਦ ਨੇ ਲਾਹੌਰ ਦੇ ਮੁਗ਼ਲ ਕਰਮਚਾਰੀ ਸੁਲਹੀ ਖ਼ਾਂ ਨਾਲ ਮਿਲ ਕੇ ਅਕਬਰ ਨੂੰ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਭੜਕਾਉਣ ਦਾ ਹਰ ਸੰਭਵ ਯਤਨ ਕੀਤਾ, ਪਰ ਅਕਬਰ ਨੇ ਉਨ੍ਹਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ ।ਇਸ ਤਰ੍ਹਾਂ ਪ੍ਰਿਥੀਆ ਆਪਣੇ ਮਰਦੇ ਦਮ ਤਕ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਡਾ ਜਾਨੀ ਦੁਸ਼ਮਣ ਬਣਿਆ ਰਿਹਾ।

2. ਕੱਟੜ ਮੁਸਲਮਾਨਾਂ ਦਾ ਵਿਰੋਧ: ਗੁਰੂ ਅਰਜਨ ਦੇਵ ਜੀ ਨੂੰ ਕੱਟੜ ਮੁਸਲਮਾਨਾਂ ਤੋਂ ਵੀ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ । ਇਹ ਮੁਸਲਮਾਨ ਸਿੱਖਾਂ ਦੇ ਵੱਧ ਰਹੇ ਪ੍ਰਭਾਵ ਨੂੰ ਕਦੇ ਸਹਿਣ ਨਹੀਂ ਕਰ ਸਕਦੇ ਸਨ । ਹਾਕਮ ਸ਼੍ਰੇਣੀ ਨਾਲ ਸੰਬੰਧਿਤ ਹੋਣ ਕਾਰਨ ਉਹ ਗ਼ੈਰ-ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਸਨ, ਪਰ ਪੰਜਾਬ ਦੇ ਬਹੁਤੇ ਲੋਕ ਸਿੱਖ ਬਣਦੇ ਜਾ ਰਹੇ ਸਨ ਕੱਟੜਪੰਥੀ ਮੁਸਲਮਾਨਾਂ ਨੇ ਆਪਣੇ ਧਰਮ ਦੀ ਰੱਖਿਆ ਲਈ ਸਰਹਿੰਦ ਵਿਖੇ ਨਕਸ਼ਬੰਦੀ ਲਹਿਰ ਦੀ ਸਥਾਪਨਾ ਕੀਤੀ ਇਸ ਲਹਿਰ ਦਾ ਨੇਤਾ ਸ਼ੇਖ ਅਹਿਮਦ ਸਰਹਿੰਦੀ ਸੀ। ਉਸ ਨੇ ਗੁਰੂ ਸਾਹਿਬ ਜੀ ਦੇ ਵਿਰੁੱਧ ਅਕਬਰ ਨੂੰ ਬਹੁਤ ਉਕਸਾਇਆ ਪਰ ਉਸ ‘ਤੇ ਕੋਈ ਅਸਰ ਨਾ ਹੋਇਆ 1605 ਈ. ਵਿੱਚ ਜਹਾਗੀਰ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਉਹ ਬੜੇ ਕੱਟੜ ਵਿਚਾਰਾਂ ਦਾ ਸੀ ਇਸ ਲਈ ਨਕਸ਼ਬੰਦੀਆਂ ਨੂੰ ਜਹਾਂਗੀਰ ਨੂੰ ਸਿੱਖਾਂ ਵਿਰੁੱਧ ਭੜਕਾਉਣ ਦਾ ਸੁਨਹਿਰੀ ਮੌਕਾ ਮਿਲਿਆ ।ਨਕਸ਼ਬੰਦੀਆਂ ਦੀ ਇਹ ਕਾਰਵਾਈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਇੱਕ ਪ੍ਰਮੁੱਖ ਕਾਰਨ ਬਣੀ ।

Read Article on Baba Banda Singh Bahadur

3. ਬ੍ਰਾਹਮਣਾਂ ਦਾ ਵਿਰੋਧ: ਪੰਜਾਬ ਦੇ ਬ੍ਰਾਹਮਣਾਂ ਨੇ ਵੀ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕੀਤਾ । ਉਹ ਵੀ ਪੰਜਾਬ ਵਿੱਚ ਸਿੱਖਾਂ ਦੇ ਵੱਧ ਰਹੇ ਪ੍ਰਭਾਵ ਤੋਂ ਨਾਰਾਜ਼ ਸਨ । ਇਸ ਦਾ ਕਾਰਨ ਇਹ ਸੀ ਕਿ ਸਿੱਖ ਧਰਮ ਦੇ ਪ੍ਰਚਾਰ ਕਾਰਨ ਬ੍ਰਾਹਮਣਾਂ ਦਾ ਸਮਾਜ ਵਿੱਚ ਪ੍ਰਭਾਵ ਬਹੁਤ ਘੱਟ ਗਿਆ ਸੀ । ਸਿੱਖਾਂ ਨੇ ਬ੍ਰਾਹਮਣਾਂ ਨੂੰ ਬੁਲਾਏ ਬਗ਼ੈਰ ਹੀ ਆਪਣੇ ਰੀਤੀ ਰਿਵਾਜਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਸੀ । ਇਸ ਤੋਂ ਇਲਾਵਾ ਸਿੱਖ ਜਾਤੀ ਪ੍ਰਥਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ । ਗੁਰੂ ਅਰਜਨ ਦੇਵ ਜੀ ਨੇ ਜਦੋਂ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਤਾਂ ਬ੍ਰਾਹਮਣ ਇਸ ਨੂੰ ਸਹਾਰ ਨਾ ਸਕੇ ।ਉਨ੍ਹਾਂ ਨੇ ਇਸ ਗ੍ਰੰਥ ਸੰਬੰਧੀ ਮੁਗ਼ਲ ਬਾਦਸ਼ਾਹ ਅਕਬਰ ਪਾਸ ਸ਼ਿਕਾਇਤ ਕੀਤੀ ਪਰ ਅਕਬਰ ਦਾ ਕਹਿਣਾ ਸੀ ਕਿ ਉਹ ਗ੍ਰੰਥ ਤਾਂ ਪੂਜਣ ਦੇ ਯੋਗ ਹੈ।

4. ਚੰਦੂ ਸ਼ਾਹ ਦਾ ਵਿਰੋਧ: ਚੰਦ ਸ਼ਾਹ ਲਾਹੌਰ ਦਾ ਦੀਵਾਨ ਸੀ । ਉਹ ਆਪਣੀ ਸੜਕੀ ਲਈ ਕਿਸੇ ਯੋਗ ਵਰ ਦੀ ਤਲਾਸ਼ ਵਿੱਚ ਸੀ । ਇਸ ਸੰਬੰਧੀ ਉਸ ਨੇ ਆਪਣੇ ਦੂਤ ਵੱਖ-ਵੱਖ ਥਾਂਵਾਂ ‘ਤੇ ਭੇਜੇ । ਇਨ੍ਹਾਂ ਦੂਤਾਂ ਨੇ ਆ ਕੇ ਚੰਦ ਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਹਰਿਗੋਬਿੰਦ ਨਾਲ ਰਿਸ਼ਤਾ ਕਰਨ ਦਾ ਸੁਝਾਅ ਦਿੱਤਾ । ਇਹ ਸੁਣ ਕੇ ਚੰਦੂ ਸ਼ਾਹ ਤਿਲਮਿਲਾ ਉੱਠਿਆ । ਉਸ ਨੇ ਗੁਰੂ ਸਾਹਿਬ ਜੀ ਦੀ ਸ਼ਾਨ ਵਿੱਚ ਬਹੁਤ ਸਾਰੇ ਨਿਰਾਦਰੀ ਭਰੇ ਸ਼ਬਦ ਕਹੇ ।ਬਾਅਦ ਵਿੱਚ ਚੰਦੂ ਸ਼ਾਹ ਦੀ ਪਤਨੀ ਦੇ ਮਜਬੂਰ ਕਰਨ ‘ਤੇ ਉਹ ਇਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ ।ਇਸ ਲਈ ਉਸ ਨੇ ਆਪਣੇ ਦੂਤਾਂ ਨੂੰ ਇਸ ਸੰਬੰਧੀ ਗੁਰੂ ਅਰਜਨ ਦੇਵ ਜੀ ਕੋਲ ਭੇਜਿਆ । ਕਿਉਂਕਿ ਇਸ ਸਮੇਂ ਤਕ ਸਿੱਖਾਂ ਨੂੰ ਚੰਦੂ ਸ਼ਾਹ ਦੁਆਰਾ ਗੁਰੂ ਜੀ ਦੇ ਸਨਮਾਨ ਵਿੱਚ ਕਹੇ ਗਏ ਨਿਰਾਦਰੀ ਭਰੇ ਸ਼ਬਦਾਂ ਬਾਰੇ ਪਤਾ ਚਲ ਗਿਆ ਸੀ, ਇਸ ਲਈ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਇਹ ਰਿਸ਼ਤਾ ਮਨਜ਼ੂਰ ਨਾ ਕਰਨ ਲਈ ਕਿਹਾ । ਸਿੱਟੇ ਵਜੋਂ ਗੁਰੂ ਸਾਹਿਬ ਨੇ ਇਹ ਰਿਸ਼ਤਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ । ਹੁਣ ਚੰਦੂ ਸ਼ਾਹ ਇੱਕ ਲੱਖ ਰੁਪਿਆ ਲੈ ਕੇ ਗੁਰੂ ਸਾਹਿਬ ਕੋਲ ਪਹੁੰਚਿਆ ਅਤੇ ਗੁਰੂ ਸਾਹਿਬ ਨੂੰ ਚੰਗਾ ਦਾਜ ਦੇਣ ਦਾ ਲਾਲਚ ਦਿੱਤਾ । ਗੁਰੂ ਸਾਹਿਬ ਨੇ ਚੰਦੂ ਸ਼ਾਹ ਨੂੰ ਕਿਹਾ, ‘ਮੇਰੇ ਸ਼ਬਦ ਪੱਥਰ ‘ਤੇ ਲਕੀਰ ਹਨ । ਜੇ ਤੂੰ ਸਾਰੀ ਦੁਨੀਆਂ ਵੀ ਦਾਜ ਵਿੱਚ ਦੇ ਦੇਵੇਂ ਤਾਂ ਵੀ ਮੇਰਾ ਲੜਕਾ ਤੋਰੀ ਲੜਕੀ ਨਾਲ ਸ਼ਾਦੀ ਨਹੀਂ ਕਰੇਗਾ ।” ਇਸ ਕਾਰਨ ਚੰਦੂ ਸ਼ਾਹ ਗੁਰੂ ਅਰਜਨ ਦੇਵ ਜੀ ਦਾ ਜਾਨੀ ਦੁਸ਼ਮਣ ਬਣ ਗਿਆ ।ਇਸ ਲਈ ਉਸ ਨੇ ਪ੍ਰਿਥੀ ਚੰਦ ਅਤੇ ਸੁਲਹੀ ਖ਼ਾਂ ਨਾਲ ਮਿਲ ਕੇ ਗੁਰੂ ਸਾਹਿਬ ਵਿਰੁੱਧ ਸਾਜਸ਼ਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ । ਗੁਰੂ ਅਰਜਨ ਦੇਵ ਜੀ ਨੇ ਜਿਸ ਹੌਂਸਲੇ ਅਤੇ ਠਰ੍ਹਮੇ ਨਾਲ ਇਨ੍ਹਾਂ ਔਕੜਾਂ ਦਾ ਮੁਕਾਬਲਾ ਕੀਤਾ ਉਸ ਦੀ ਮਿਸਾਲ ਮਿਲਣੀ ਬੜੀ ਔਖੀ ਹੈ।

Development of Sikhism under Guru Arjun Dev ji | ਗੁਰੂ ਅਰਜਨ ਦੇਵ ਜੀ ਦੇ ਅਧੀਨ ਸਿੱਖ ਧਰਮ ਦਾ ਵਿਕਾਸ

Development of Sikhism under Guru Arjun Dev ji: ਗੁਰੂ ਅਰਜਨ ਦੇਵ ਜੀ 1581 ਈ. ਤੋਂ ਲੈ ਕੇ 1606 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਉਨ੍ਹਾਂ ਦੇ ਗੁਰਗੱਦੀ ‘ਤੇ ਬੈਠਣ ਨਾਲ ਸਿੱਖ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਹੁੰਦਾ ਹੈ । ਗੁਰੂ ਸਾਹਿਬ ਨੇ ਸਿੱਖ ਪੰਥ ਦੇ ਵਿਕਾਸ ਲਈ ਬਹੁਪੱਖੀ ਕਾਰਜ ਕੀਤੇ । ਸਿੱਟੇ ਵਜੋਂ ਉਨ੍ਹਾਂ ਦੇ ਗੁਰਿਆਈ ਕਾਲ ਵਿੱਚ ਸਿੱਖ ਪੰਥ ਨੇ ਅਦੁੱਤੀ ਉੱਨਤੀ ਕੀਤੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਕੰਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

Guru Arjun Dev ji
Sikhism

1. ਹਰਿਮੰਦਰ ਸਾਹਿਬ ਦਾ ਨਿਰਮਾਣ: ਗੁਰੂ ਅਰਜਨ ਦੇਵ ਜੀ ਦਾ ਸਿੱਖ ਪੰਥ ਦੇ ਵਿਕਾਸ ਲਈ ਸਭ ਤੋਂ ਪਹਿਲਾ ਮਹਾਨ ਕਾਰਜ ਹਰਿਮੰਦਰ ਸਾਹਿਬ ਦਾ ਨਿਰਮਾਣ ਸੀ । ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿਖੇ ਅੰਮ੍ਰਿਤ ਸਰੋਵਰ ਦੀ ਖੁਦਵਾਈ ਆਰੰਭ ਕਰਵਾਈ ਸੀ । ਇਸ ਕਾਰਜ ਨੂੰ ਗੁਰੂ ਅਰਜਨ ਦੇਵ ਜੀ ਨੇ ਮੁਕੰਮਲ ਕਰਵਾਇਆ ਸੀ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਹਰਿਮੰਦਰ (ਈਸ਼ਵਰ ਦਾ ਮੰਦਰ) ਸਾਹਿਬ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ । ਇਸ ਦੀ ਨੀਂਹ 13 ਜਨਵਰੀ, 1588 ਈ. ਵਿੱਚ ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ ਨੇ ਰੱਖੀ ਸੀ ਸਿੱਖਾਂ ਨੇ ਗੁਰੂ ਸਾਹਿਬ ਨੂੰ ਇਹ ਸੁਝਾਅ ਦਿੱਤਾ ਕਿ ਹਰਿਮੰਦਰ ਸਾਹਿਬ ਦੀ ਇਮਾਰਤ ਆਲੇ-ਦੁਆਲੇ ਦੀਆਂ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਹੋਣੀ ਚਾਹੀਦੀ ਹੈ ਪਰ ਗੁਰੂ ਸਾਹਿਬ ਦਾ ਕਹਿਣਾ ਸੀ ਕਿ ਜੋ ਨੀਵਾਂ ਹੋਵੇਗਾ ਉਹ ਹੀ ਉੱਚਾ ਕਹਾਉਣ ਦੇ ਯੋਗ ਹੋਵੇਗਾ ।

ਇਸ ਲਈ ਇਸ ਦੀ ਇਮਾਰਤ ਹੋਰਨਾਂ ਇਮਾਰਤਾਂ ਨਾਲੋਂ ਨੀਵੀਂ ਰੱਖੀ ਗਈ । ਹਰਿਮੰਦਰ ਸਾਹਿਬ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਦੀਆਂ ਚਾਰੇ ਦਿਸ਼ਾਵਾਂ ਵੱਲ ਇੱਕ-ਇੱਕ ਦਰਵਾਜਾ ਬਣਾਇਆ ਗਿਆ ਹੈ ।ਇਸ ਦਾ ਭਾਵ ਇਹ ਹੈ ਕਿ ਸੰਸਾਰ ਦੀਆਂ ਚਾਰੇ ਦਿਸ਼ਾਵਾਂ ਤੋਂ ਲੋਕ ਬਿਨਾਂ ਕਿਸੇ ਜਾਤ-ਪਾਤ ਜਾਂ ਹੋਰ ਵਿਤਕਰੇ ਦੇ ਇੱਥੇ ਆ ਸਕਦੇ ਹਨ ।1701 ਈ. ਵਿੱਚ ਹਰਿਮੰਦਰ ਸਾਹਿਬ ਦਾ ਨਿਰਮਾਣ ਦਾ ਕਾਰਜ ਸੰਪੂਰਨ ਹੋਇਆ। ਇਸ ਸਮੇਂ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ ਵਾਲੇ ਨੂੰ ਹਿੰਦੂਆਂ ਦੇ 68 ਤੀਸ ਸਥਾਨਾਂ ਦੀ ਯਾਤਰਾ ਦੇ ਬਰਾਬਰ ਵਲੋਂ ਪ੍ਰਾਪਤ ਹੋਵੇਗਾ ।ਜੋ ਕੋਈ ਯਾਤਰ ਦੀ ਸ਼ਰਧਾ ਨਾਲ ਅੰਮ੍ਰਿਤ ਸਰੋਵਰ ਵਿੱਚ ਇਸਨਾਨ ਕਰੇਗਾ ਉਸ ਨੂੰ ਇਸ ਭਵਸਾਗਰ ਤੋਂ ਮੁਕਤੀ ਪ੍ਰਾਪਤ ਹੋਵੇਗੀ ।

ਇਸ ਦਾ ਲੋਕਾਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਪਿਆ । ਉਹ ਵੱ ਗਿਣਤੀ ਵਿੱਚ ਇੱਥੇ ਪੁੱਜਣ ਲੱਗ ਪਏ ।ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਵਿੱਚ ਬੜੀ ਸਹਾਇਤਾ ਮਿਲੀ । ਛੇਤੀ ਹੀ ਹਰਿਮੰਦਰ ਸਾਹਿਬ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ । ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਦੇ ਅਨੁਸਾਰ, ”ਜੇ ਬਨਾਰਸ ਦਾ ਸਥਾਨ ਹਿੰਦੂਆਂ ਲਈ ਹੈ ਅਤੇ ਮੱਕਾ ਦਾ ਮੁਸਲਮਾਨਾਂ ਲਈ, ਠੀਕ ਉਹੀ ਸਥਾਨ ਅੰਮ੍ਰਿਤਸਰ ਦਾ ਸਿੰਘ ਲਈ ਹੈ।

2. ਤਰਨ ਤਾਰਨ ਦੀ ਸਥਾਪਨਾ: ਗੁਰੂ ਅਰਜਨ ਦੇਵ ਜੀ ਨੇ ਮਾਝੇ ਦੇ ਇਲਫੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ 1590 ਈ. ਵਿੱਚ ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੱਖਣ ਵੱਲ ਤਰਨ ਤਾਰਨ ਨਗਰ ਦੀ ਸਥਾਪਨਾ ਕੀਤੀ । ਇੱਥੇ ਤਰਨ ਤਾਰਨ ਨਾਂ ਦੇ ਇੱਕ ਸਰੋਵਰ ਦੀ ਖੁਦਵਾਈ ਵੀ ਸ਼ੁਰੂ ਕਰਵਾਈ ਗਈ। ਤਰਨ ਤਾਰਨ ਤੋਂ ਭਾਵ ਸੀ ਕਿ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਾ ਯਾਤਰ ਇਸ ਭਵ ਸਾਗਰ ਤੋਂ ਤਰ ਜਾਵੇਗਾ । ਤਰਨ ਤਾਰਨ ਛੇਤੀ ਹੀ ਸਿੱਖਾਂ ਦਾ ਇੱਕ ਹੋਰ ਪ੍ਰਸਿੱਧ ਤੀਰਥ ਸਥਾਨ ਬਣ ਗਿਆ । ਇਸ ਦੇ ਪ੍ਰਭਾਵ ਸਦਕਾ ਮਾਝੇ ਦੇ ਬਹੁਤ ਸਾਰੇ ਜੱਟਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ । ਇਨ੍ਹਾਂ ਜੱਟਾਂ ਨੇ ਬਾਅਦ ਵਿੱਚ ਸਿੱਖ ਪੰਥ ਦੀ ਬਹੁਮੁੱਲੀ ਸੇਵਾ ਕੀਤੀ ।

3. ਕਰਤਾਰਪੁਰ ਅਤੇ ਹਰਿਗੋਬਿੰਦਪੁਰ ਦੀ ਸਥਾਪਨਾ: ਗੁਰੂ ਅਰਜਨ ਦੇਵ ਜੀ ਨੇ 1593 ਈ. ਵਿੱਚ ਜਲੰਧਰ ਜ਼ਿਲ੍ਹੇ ਵਿੱਚ ਕਰਤਾਰਪੁਰ ਨਗਰ ਦੀ ਸਥਾਪਨਾ ਕੀਤੀ । ਕਰਤਾਰਪੁਰ ਤੋਂ ਭਾਵ ਸੀ ‘ਈਸ਼ਵਰ ਦਾ ਸ਼ਹਿਰ । ਇਹ ਸ਼ਹਿਰ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਦਰਮਿਆਨ ਸਥਿਤ ਹੈ T ਕਰਤਾਰਪੁਰ ਵਿਖੇ ਗੁਰੂ ਸਾਹਿਬ ਨੇ ਗੰਗਸਰ ਨਾਂ ਦਾ ਇੱਕ ਸਰੋਵਰ ਵੀ ਬਣਵਾਇਆ । ਇਸ ਦੇ ਮੁਕੰਮਲ ਹੋਣ ‘ਤੇ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਇਸ ਸਰੋਵਰ ਦਾ ਜਲ ਵੀ ਗੰਗਾ ਜਲ ਜਿੰਨਾ ਹੀ ਪਵਿੱਤਰ ਹੈ । ਇਸ ਤਰ੍ਹਾਂ ਕਰਤਾਰਪੁਰ ਜਲੰਧਰ ਦੁਆਬ ਵਿੱਚ ਇੱਕ ਪ੍ਰਸਿੱਧ ਸਿੱਖ ਪ੍ਰਚਾਰ ਕੇਂਦਰ ਬਣ ਗਿਆ । ਗੁਰੂ ਸਾਹਿਬ ਨੇ ਆਪਣੇ ਪੁੱਤਰ ਹਰਿਗੋਬਿੰਦ ਜੀ ਦੇ ਜਨਮ ਦੀ ਖ਼ੁਸ਼ੀ ਵਿੱਚ ਬਿਆਸ ਨਦੀ ਦੇ ਕੰਢੇ 1595 ਈ. ਵਿੱਚ ਹਰਿਗੋਬਿੰਦਪੁਰ ਨਗਰ ਦੀ ਸਥਾਪਨਾ ਕੀਤੀ ।

4. ਲਾਹੌਰ ਵਿੱਚ ਬਾਉਲੀ ਦਾ ਨਿਰਮਾਣ: ਗੁਰੂ ਅਰਜਨ ਦੇਵ ਜੀ ਇੱਕ ਵਾਰੀ ਸਿੱਖ ਸੰਗਤਾਂ ਦੀ ਬੇਨਤੀ ‘ਤੇ ਲਾਹੌਰ ਗਏ । ਇੱਥੇ ਉਨ੍ਹਾਂ ਨੇ ਡੱਬੀ ਬਾਜ਼ਾਰ ਵਿੱਚ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ । ਇਸ ਬਾਉਲੀ ਦੇ ਨਿਰਮਾਣ ਕਾਰਨ ਉਸ ਇਲਾਕੇ ਦੇ ਸਿੱਖਾਂ ਨੂੰ ਇੱਕ ਤੀਰਥ ਸਥਾਨ ਮਿਲ ਗਿਆ।

5. ਮਸੰਦ ਪ੍ਰਥਾ ਦਾ ਵਿਕਾਸ: ਮਸੰਦ ਪ੍ਰਥਾ ਦਾ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਮਹਾਨ ਕੰਮਾਂ ਵਿੱਚੋਂ ਇੱਕ ਸੀ । ਇਸ ਸੰਸਥਾ ਦੀ ਸਥਾਪਨਾ ਗੁਰੂ ਰਾਮਦਾਸ ਜੀ ਨੇ ਕੀਤੀ ਸੀ । ਮਸੰਦ ਫ਼ਾਰਸੀ ਭਾਸ਼ਾ ਦੇ ਸ਼ਬਦ ‘ਮਸਨਦ’ ਤੋਂ ਲਿਆ ਗਿਆ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਉੱਚਾ ਸਥਾਨ । ਕਿਉਂਕਿ ਗੁਰੂ ਸਾਹਿਬਾਨ ਦੇ ਪ੍ਰਤੀਨਿਧੀ ਸੰਗਤ ਵਿੱਚ ਉੱਚੇ ਸਥਾਨ ‘ਤੇ ਬੈਠਦੇ ਸਨ ਇਸ ਲਈ ਉਨ੍ਹਾਂ ਨੂੰ ਮਸੰਦ ਕਿਹਾ ਜਾਣ ਲੱਗਾ । ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖਾਂ ਦੀ ਗਿਣਤੀ ਕਾਫ਼ੀ ਵੱਧ ਗਈ ਸੀ ਇਸ ਲਈ ਉਨ੍ਹਾਂ ਨੂੰ ਲੰਗਰ ਵਾਸਤੇ ਅਤੇ ਹੋਰ ਵਿਕਾਸ ਕਾਰਜਾਂ ਵਾਸਤੇ ਮਾਇਆ ਦੀ ਲੋੜ ਸੀ ਇਸ ਲਈ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਹਰੇਕ ਸਿੱਖ ਆਪਣੀ ਆਮਦਨ ਵਿੱਚੋਂ ਦਸਵੰਧ (ਦਸਵਾਂ ਹਿੱਸਾ) ਗੁਰੂ ਸਾਹਿਬ ਨੂੰ ਭੇਟ ਕਰੇ ।

ਇਸ ਮਾਇਆ ਨੂੰ ਇਕੱਠਾ ਕਰਨ ਲਈ ਗੁਰੂ ਸਾਹਿਬ ਨੇ ਬੜੇ ਜ਼ਿੰਮੇਵਾਰ ਵਿਅਕਤੀਆਂ ਨੂੰ ਮਸੰਦ ਨਿਯੁਕਤ ਕੀਤਾ ਇਹ ਮਸੰਦ ਆਪਣੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਸਨ ਅਤੇ ਉਨ੍ਹਾਂ ਤੋਂ ਮਾਇਆ ਵੀ ਇਕੱਠੀ ਕਰਦੇ ਸਨ । ਇਹ ਮਸੰਦ ਹਰ ਵਰ੍ਹੇ ਇਕੱਠੀ ਹੋਈ ਮਾਇਆ ਨੂੰ ਵਿਸਾਖੀ ਅਤੇ ਦੀਵਾਲੀ ਦੇ ਮੌਕਿਆਂ ‘ਤੇ ਗੁਰੂ ਸਾਹਿਬ ਕੋਲ ਅੰਮ੍ਰਿਤਸਰ ਵਿੱਚ ਆ ਕੇ ਜਮ੍ਹਾ ਕਰਵਾਉਂਦੇ ਸਨ ਮਸੰਦ ਪ੍ਰਥਾ ਨੇ ਸ਼ੁਰੂ ਵਿੱਚ ਸਿੱਖ ਪੰਥ ਦੇ ਵਿਕਾਸ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ । ਇਸ ਕਾਰਨ ਸਿੱਖ ਧਰਮ ਦਾ ਪ੍ਰਸਾਰ ਦੂਰ-ਦੂਰ ਦੇ ਖੇਤਰਾਂ ਵਿੱਚ ਵੀ ਸੰਭਵ ਹੋ ਸਕਿਆ ।

ਇਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ । ਦੂਜਾ, ਇਸ ਪ੍ਰਥਾ ਕਾਰਨ ਗੁਰੂ ਘਰ ਦੀ ਆਮਦਨ ਨਿਸ਼ਚਿਤ ਹੋ ਗਈ । ਗੁਰੂ ਸਾਹਿਬ ਨੇ ਇਸ ਧਨ ਨੂੰ ਸਿੱਖ ਧਰਮ ਦੇ ਪ੍ਰਸਾਰ ਅਤੇ ਹੋਰ ਵਿਕਾਸ ਕਾਰਜਾਂ ‘ਤੇ ਖਰਚ ਕੀਤਾ । ਇਸ ਕਾਰਨ ਸਿੱਖ ਧਰਮ ਅਤੇ ਗੁਰੂ ਸਾਹਿਬ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ।ਪ੍ਰਸਿੱਧ ਲੇਖਕ ਐੱਸ. ਐੱਸ. ਗਾਂਧੀ ਦਾ ਇਹ ਕਹਿਣਾ ਬਿਲਕੁਲ ਠੀਕ ਹੈ ਮਸੰਦ ਪ੍ਰਥਾ ਨੇ ਨਿਰਸੰਦੇਹ ਸਿੱਖ ਪੰਥ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

6. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ : ਸਿੱਖ ਪੰਥ ਦੇ ਵਿਕਾਸ ਲਈ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਸੀ । ਇਸ ਦਾ ਉਦੇਸ਼ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਨੂੰ ਅਸਲ ਰੂਪ ਵਿੱਚ ਅੰਕਿਤ ਕਰਨਾ ਅਤੇ ਸਿੱਖਾਂ ਨੂੰ ਇੱਕ ਵੱਖਰਾ ਧਾਰਮਿਕ ਗ੍ਰੰਥ ਦੇਣਾ ਸੀ । ਗੁਰੂ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਜੀ ਦਾ ਕਾਰਜ ਰਾਮਸਰ ਨਾਂ ਦੇ ਸਰੋਵਰ ਦੇ ਕੰਢੇ ਸ਼ੁਰੂ ਕੀਤਾ । ਭਾਈ ਗੁਰਦਾਸ ਜੀ ਨੇ ਬਾਣੀ ਨੂੰ ਲਿਖਣ ਦਾ ਕੰਮ ਕੀਤਾ । ਇਹ ਮਹਾਨ ਕਾਰਜ 1604 ਈ. ਵਿੱਚ ਪੂਰਾ ਹੋਇਆ । ਆਦਿ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੀ ਅਤੇ ਆਪਣੀ ਬਾਣੀ ਸ਼ਾਮਲ ਕੀਤੀ ।

ਇਸ ਵਿੱਚ ਗੁਰੂ ਅਰਜਨ ਦੇਵ ਜੀ ਦੇ ਸਭ ਤੋਂ ਜ਼ਿਆਦਾ (2216) ਸ਼ਬਦ ਹਨ ।ਇਨ੍ਹਾਂ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਨੇ ਕਈ ਭਗਤਾਂ, ਸੂਫ਼ੀ ਸੰਤਾਂ ਤੇ ਭੱਟਾ ਆਦਿ ਦੀ ਬਾਣੀ ਵੀ ਦਰਜ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਦਿ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕਰ ਲਈ ਗਈ ਅਤੇ ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਗਿਆ । ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਇਸ ਨਾਲ ਸਿੱਖਾਂ ਨੂੰ ਇੱਕ ਪਵਿੱਤਰ ਧਾਰਮਿਕ ਗ੍ਰੰਥ ਪ੍ਰਾਪਤ ਹੋਇਆ ਇਸ ਨੂੰ ਸਿੱਖਾਂ ਦੀ ਬਾਈਬਲ ਕਿਹਾ ਜਾਂਦਾ ਹੈ ।

ਗੁਰੂ ਸਾਹਿਬ ਨੇ ਇਸ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕਾਂ ਦੇ ਸ਼ਬਦ ਸ਼ਾਮਲ ਕਰਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਆਦਿ ਗ੍ਰੰਥ ਸਾਹਿਬ ਜੀ ਤੋਂ ਸਾਨੂੰ 15ਵੀਂ ਤੋਂ 17ਵੀਂ ਸਦੀ ਦੇ ਪੰਜਾਬ ਦੀ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਦਸ਼ਾ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਮਗਰੋਂ ਆਦਿ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ । ਡਾਕਟਰ ਹਰੀ ਰਾਮ ਗੁਪਤਾ ਦਾ ਇਹ ਕਹਿਣਾ ਬਿਲਕੁਲ ਠੀਕ ਹੈ, ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ ।

7. ਘੋੜਿਆਂ ਦਾ ਵਪਾਰ: ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਅਧਿਆਤਮਕ ਪੱਖ ਦੇ ਨਾਲ-ਨਾਲ ਆਰਥਿਕ ਪੱਖ ਤੋਂ ਵੀ ਖੁਸ਼ਹਾਲ ਬਣਾਉਣਾ ਚਾਹੁੰਦੇ ਸਨ ਇਸ ਉਦੇਸ਼ ਨਾਲ ਉਨ੍ਹਾਂ ਨੇ ਸਿੱਖਾਂ ਨੂੰ ਅਰਬ ਦੇਸ਼ਾਂ ਨਾਲ ਘੋੜਿਆਂ ਦਾ ਵਪਾਰ ਕਰਨ ਲਈ ਉਤਸ਼ਾਹ ਦਿੱਤਾ । ਇਸ ਦੇ ਤਿੰਨ ਲਾਭ ਹੋਏ । ਪਹਿਲਾ, ਸਿੱਖ ਚੰਗੇ ਵਪਾਰੀ ਸਿੱਧ ਹੋਏ ਜਿਸ ਕਾਰਨ ਉਨ੍ਹਾਂ ਦੀ ਆਰਥਿਕ ਦਸ਼ਾ ਸੁਧਰ ਗਈ ।ਦੂਸਰਾ, ਉਹ ਚੰਗੇ ਘੋੜਸਵਾਰ ਵੀ ਬਣ ਗਏ । ਇਹ ਪਰੰਪਰਾ ਬਾਅਦ ਵਿੱਚ ਕੁਸ਼ਲ ਖ਼ਾਲਸਾ ਸੈਨਾ ਤਿਆਰ ਕਰਨ ਦਾ ਮੁੱਖ ਆਧਾਰ ਬਣੀ । ਤੀਸਰਾ, ਇਸ ਨੇ ਹਿੰਦੂਆਂ ਦੇ ਇਸ ਵਹਿਮ ‘ਤੇ ਕਰਾਰੀ ਸੱਟ ਮਾਰੀ ਕਿ ਸਮੁੰਦਰ ਪਾਰ ਕਰਨ ਨਾਲ ਹੀ ਕਿਸੇ ਵਿਅਕਤੀ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ।

8. ਅਕਬਰ ਨਾਲ ਮਿੱਤਰਤਾਪੂਰਨ ਸੰਬੰਧ: ਮੁਗ਼ਲ ਬਾਦਸ਼ਾਹ ਅਕਬਰ ਨੇ ਗੁਰੂ ਅਰਜਨ ਦੇਵ ਜੀ ਨਾਲ ਮਿੱਤਰਤਾਪੂਰਨ ਸੰਬੰਧ ਬਣਾਈ ਰੱਖੇ ।ਉਸ ਦੇ ਗੁਰੂ ਘਰ ਨਾਲ ਅਜਿਹੇ ਸੰਬੰਧ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਚਲੇ ਆ ਰਹੇ ਸਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਉਨ੍ਹਾਂ ਦੇ ਵਿਰੋਧੀਆਂ ਪ੍ਰਿਥੀਆ, ਚੰਦ ਸ਼ਾਹ, ਬ੍ਰਾਹਮਣਾਂ ਅਤੇ ਕੱਟੜ ਪੰਥੀ ਮੁਸਲਮਾਨਾਂ ਨੇ ਅਕਬਰ ਨੂੰ ਗੁਰੂ ਸਾਹਿਬ ਜੀ ਦੇ ਵਿਰੁੱਧ ਬਹੁਤ ਭੜਕਾਉਣ ਦਾ ਯਤਨ ਕੀਤਾ, ਪਰ ਅਕਬਰ ‘ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ ।

ਕਈ ਮੁਸਲਮਾਨਾਂ ਨੇ ਅਕਬਰ ਨੂੰ ਇਹ ਕਹਿ ਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੀਆ ਇਸਲਾਮ ਵਿਰੋਧੀ ਗੱਲਾਂ ਲਿਖੀਆ ਹਨ । ਜਦੋਂ ਅਕਬਰ ਨੇ ਇਸ ਦੀ ਛਾਣ-ਬੀਣ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਗ੍ਰੰਥ ਤਾਂ ਪੂਜਣ ਦੇ ਯੋਗ ਹੈ । ਗੁਰੂ ਅਰਜਨ ਦੇਵ ਜੀ ਦੇ ਬੇਨਤੀ ਕਰਨ ‘ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦੇ ਲਗਾਨ ਵਿੱਚ 10% ਦੀ ਕਮੀ ਕਰ ਦਿੱਤੀ ਇਸ ਕਾਰਨ ਜਿੱਥੇ ਜੀ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ਉੱਥੇ ਸਿੱਖ ਪੰਥ ਦੇ ਵਿਕਾਸ ਵਿੱਚ ਵੀ ਕਾਫ਼ੀ ਸਹਾਇਤਾ ਮਿਲੀ ਗੁਰੂ ਸਾਹਿਬ

9. ਉੱਤਰਾਧਿਕਾਰੀ ਦੀ ਨਿਯੁਕਤੀ : 1606 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹੀਦੀ ਦੇਣ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਗੁਰੂ ਸਾਹਿਬ ਜੀ ਨੇ ਉਸ ਨੂੰ ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ ਗੁਰਗੱਦੀ ‘ਤੇ ਬੈਠਣ ਅਤੇ ਆਪਣੀ ਪੂਰੀ ਯੋਗਤਾ ਅਨੁਸਾਰ ਵੱਡ ਰੱਖਣ ਦਾ ਵੀ ਹੁਕਮ ਦਿੱਤਾ । ਇਸ ਤਰ੍ਹਾਂ ਗੁਰੂ ਸਾਹਿਬ ਨੇ ਨਾ ਕੇਵਲ ਗੁਰਗੱਦੀ ਦੀ ਪਰੰਪਰਾ ਨੂੰ ਹੀ ਕਾਇਮ ਰੱਖਿਆ ਸ ਇਸ ਦੇ ਸ਼ਾਂਤਮਈ ਚਲੇ ਆ ਰਹੇ ਸਰੂਪ ਨੂੰ ਵੀ ਬਦਲ ਦਿੱਤਾ ।

10. ਗੁਰੂ ਅਰਜਨ ਦੇਵ ਜੀ ਦੀਆਂ ਸਫਲਤਾਵਾਂ ਦਾ ਮੁੱਲਾਂਕਣ: ਗੁਰੂ ਅਰਜਨ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਬੜਾ ਸ਼ਲਾਘਾਯੋਗ ਯੋਗਦਾਨ ਦਿੱਤਾ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਕੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਦਿੱਤਾ ਆਉਣ ਵਾਲੇ ਸਮੇਂ ਵਿੱਚ ਸਿੱਖ ਇਸ ਤੋਂ ਪ੍ਰੇਰਣਾ ਪ੍ਰਾਪਤ ਕਰਦੇ ਰਹੇ ।ਤਰਨ ਤਾਰਨ, ਹਰਿਗੋਬਿੰਦਪੁਰ, ਕਰਤਾਰਪੁਰ ਅਤੇ ਲਾਹੌਰ ਵਿਖੇ ਬਾਉਲੀ ਦੀ ਸਥਾਪਨਾ ਸਿੱਖ ਪੰਥ ਦੇ ਪ੍ਰਚਾਰ ਵਿੱਚ ਸਹਾਇੱਕ ਸਿੱਧ ਹੋਈ । ਮਸੰਦ ਪ੍ਰਥਾ ਦੇ ਵਿਕਾਸ ਨੇ ਸਿੱਖ ਪੰਥ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ । ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਸਿੱਧ ਹੋਇਆ ।

Guru Arjun Dev Ji Shaheedi Diwas | ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

Guru Arjun Dev Ji Shaheedi Diwas: ਜਹਾਂਗੀਰ ਦੇ ਹੁਕਮ ‘ਤੇ ਗੁਰੂ ਅਰਜਨ ਦੇਵ ਜੀ ਨੂੰ 24 ਮਈ, 1606 ਈ. ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲਿਆਂਦਾ ਗਿਆ । ਇੱਥੇ ਮੁਸਲਿਮ ਸੂਫ਼ੀ ਸੰਤ ਮੀਆਂ ਮੀਰ ਜੀ ਨੇ ਜਹਾਂਗੀਰ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਜੀ ਨੂੰ ਮੁਆਫ਼ ਕਰ ਦੇਵੇ। ਜਹਾਂਗੀਰ ਨੇ ਗੁਰੂ ਜੀ ਨੂੰ ਮੌਤ ਦੇ ਬਦਲੇ 2 ਲੱਖ ਰੁਪਏ ਜੁਰਮਾਨਾ ਦੇਣ ਲਈ ਕਿਹਾ । ਗੁਰੂ ਜੀ ਨੇ ਇਹ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਮੁਗ਼ਲ ਜ਼ਾਲਮਾਂ ਨੇ ਗੁਰੂ ਸਾਹਿਬ ਨੂੰ ਉਬਲਦੇ ਪਾਣੀ ਦੀ ਦੇਗ਼ ਵਿੱਚ ਬਿਠਾਇਆ ।ਇਸ ਤੋਂ ਬਾਅਦ ਗੁਰੂ ਜੀ ਨੂੰ ਤੱਤੀ ਲੋਹ ਉੱਤੇ ਬਿਠਾਇਆ ਅਤੇ ਸਰੀਰ ਉੱਤੇ ਗਰਮ ਰੇਤ ਦੇ ਕੜਛੇ ਪਾਏ । ਗੁਰੂ ਸਾਹਿਬ ਇਨ੍ਹਾਂ ਤਸੀਹਿਆਂ ਨੂੰ ਰੱਬ ਦਾ ਭਾਣਾ ਸਮਝ ਕੇ ਸਹਿੰਦੇ ਗਏ ਅਤੇ ਇਹ ਕਹਿੰਦੇ ਹੋਏ ਆਪਣੀ ਸ਼ਹਾਦਤ ਦੇ ਦਿੱਤੀ, ਤੇਰਾ ਕੀਆ ਮੀਠਾ ਲਾਗੇ ।। ਹਰਿ ਨਾਮੁ ਪਦਾਰਥੁ ਨਾਨਕੁ ਮਾਂਗ ਇਸ ਤਰ੍ਹਾਂ 30 ਮਈ, 1606 ਈ. ਵਿੱਚ ਗੁਰੂ ਅਰਜਨ ਦੇਵ ਜੀ ਲਾਹੌਰ ਵਿਖੇ ਸ਼ਹੀਦ ਹੋ ਗਏ ।

Guru Arjun Dev Ji
Martyrdom of Guru Arjun Dev Ji

Importance of the Martyrdom of Guru Arjun Dev Ji | ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਮਹੱਤਤਾ

Importance of the Martyrdom of Guru Arjun Dev Ji:  ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਿੱਧ ਹੋਈ । ਇਸ ਸ਼ਹੀਦੀ ਦੇ ਸਿੱਟੇ ਵਜੋਂ ਸਿੱਖ ਧਰਮ ਦਾ ਸਰੂਪ ਹੀ ਬਦਲ ਗਿਆ । ਇਸ ਸ਼ਹੀਦੀ ਦੇ ਹੇਠ ਲਿਖੇ ਮਹੱਤਵਪੂਰਨ ਸਿੱਟੇ ਨਿਕਲੇ:

1. ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਗੁਰੂ ਹਰਿਗੋਬਿੰਦ ਜੀ ‘ਤੇ ਬੜਾ ਡੂੰਘਾ ਅਸਰ ਪਿਆ । ਉਨ੍ਹਾਂ ਨੇ ਸਿੱਖਾਂ ਨੂੰ ਹਥਿਆਰਬੰਦ ਕਰਨ ਦਾ ਨਿਸ਼ਚਾ ਕੀਤਾ । ਉਨ੍ਹਾਂ ਨੇ ਮੀਰੀ ਅਤੇ ਪੀਰੀ ਨਾਮੀ ਦੋ ਤਲਵਾਰਾਂ ਧਾਰਨ ਕੀਤੀਆਂ । ਉਨ੍ਹਾਂ ਨੇ ਪੀਰ (ਧਾਰਮਿਕ ਨੇਤਾ) ਦੇ ਨਾਲ-ਨਾਲ ਮੀਰ (ਰਾਜਨੀਤਿਕ ਤੇ ਸੈਨਿਕ ਨੇਤਾ) ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਿਆ । ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ । ਇੱਥੇ ਸਿੱਖਾਂ ਨੂੰ ਹਥਿਆਰਾਂ ਦੀ ਵਰਤੋਂ ਕਰਨੀ ਸਿਖਾਈ ਜਾਂਦੀ ਸੀ । ਇਸ ਤਰ੍ਹਾਂ ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ । ਪ੍ਰਸਿੱਧ ਇਤਿਹਾਸਕਾਰ ਹਰਬੰਸ ਸਿੰਘ ਦੇ ਅਨੁਸਾਰ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਪੰਥ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ ।

2. ਸਿੱਖਾਂ ਵਿੱਚ ਏਕਤਾ : ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਕੀਤਾ । ਹੁਣ ਉਹ ਇਹ ਮਹਿਸੂਸ ਕਰਨ ਲੱਗੇ ਕਿ ਮੁਗ਼ਲਾਂ ਦੇ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਲਈ ਉਨ੍ਹਾਂ ਵਿੱਚ ਏਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ ।ਸਿੱਟੇ ਵਜੋਂ ਉਹ ਬੜੀ ਤੇਜ਼ੀ ਨਾਲ ਇੱਕ ਹੋਣ ਲੱਗੇ ।ਇਸ ਤਰ੍ਹਾਂ ਗੁਰ ਸਾਹਿਬ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕੀ।

3. ਸਿੱਖਾਂ ਤੇ ਮੁਗ਼ਲਾਂ ਦੇ ਸੰਬੰਧਾਂ ਵਿੱਚ ਪਰਿਵਰਤਨ: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਹਿਲਾਂ ਮੁਗਲਾਂ ਅਤੇ ਸਿੱਖਾਂ ਵਿਚਾਲੇ ਦੋਸਤਾਨਾ ਅਤੇ ਸੁਹਿਰਦ ਸੰਬੰਧ ਚਲੇ ਆ ਰਹੇ ਸਨ। ਮੁਗ਼ਲ ਬਾਦਸ਼ਾਹ ਆਪ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ ਕਰਦੇ ਸਨ ਪਰ ਹੁਣ ਸਥਿਤੀ ਵਿੱਚ ਪੂਰਨ ਤੌਰ ‘ਤੇ ਪਰਿਵਰਤਨ ਆ ਚੁੱਕਾ ਸੀ । ਅਸਲ ਵਿੱਚ ਗੁਰੂ ਸਾਹਿਬ ਨੂੰ ਸ਼ਹੀਦ ਕਰਕੇ ਮੁਗ਼ਲਾਂ ਨੇ ਸਿੱਖਾਂ ਨਾਲ ਦੁਸ਼ਮਣੀ ਮੁੱਲ ਲੈ ਲਈ ਸੀ । ਸਿੱਖਾਂ ਦੇ ਦਿਲਾਂ ਵਿੱਚ ਮੁਗ਼ਲਾਂ ਤੋਂ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ ਸੀ । ਦੂਜੇ ਪਾਸੇ ਮੁਗ਼ਲ ਬਾਦਸ਼ਾਹਾਂ ਨੂੰ ਵੀ ਸਿੱਖਾਂ ਦਾ ਹਥਿਆਰਬੰਦ ਹੋਣਾ ਪਸੰਦ ਨਹੀਂ ਸੀ । ਇਸ ਤਰ੍ਹਾਂ ਸਿੱਖਾਂ ਅਤੇ ਮੁਗ਼ਲਾਂ ਦੇ ਸੰਬੰਧਾਂ ਵਿੱਚ ਤਣਾਉ ਆ ਗਿਆ ਸੀ ।

4. ਸਿੱਖਾਂ ਉੱਤੇ ਅੱਤਿਆਚਾਰ: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਹੀ ਮੁਗ਼ਲਾਂ ਨੇ ਸਿੱਖਾਂ ਉੱਤੇ ਅਤਿਆਚਾਰਾਂ ਦਾ ਇੱਕ ਦੌਰ ਸ਼ੁਰੂ ਕਰ ਦਿੱਤਾ । ਜਹਾਂਗੀਰ ਦੇ ਸਮੇਂ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦੀ ਬਣਾ ਕੇ ਰੱਖਿਆ ਗਿਆ ਸੀ ।ਸ਼ਾਹਜਹਾਂ ਦੇ ਸਮੇਂ ਗੁਰੂ ਜੀ ਨੂੰ ਮੁਗ਼ਲਾਂ ਨਾਲ ਲੜਾਈਆਂ ਵਿੱਚ ਉਲਝਣਾ ਪਿਆ ਸੀ 1675 ਈ . ਵਿੱਚ ਔਰੰਗਜ਼ੇਬ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਸੀ ।ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਸਿੱਖਾਂ ‘ਤੇ ਘੋਰ ਅੱਤਿਆਚਾਰ ਕੀਤੇ ਗਏ । ਸਿੱਖਾਂ ਨੇ ਗੁਰੂ ਗੋਬਿੰਦ ਸਿੰਘ, ਬੰਦਾ ਸਿੰਘ ਬਹਾਦਰ ਅਤੇ ਹੋਰ ਸਿੱਖ ਨੇਤਾਵਾਂ ਦੇ ਅਧੀਨ ਮੁਗ਼ਲ ਅਤਿਆਚਾਰਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਅਣਗਿਣਤ ਸ਼ਹੀਦੀਆਂ ਦਿੱਤੀਆਂ । ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖਾਂ ਲਈ ਇੱਕ ਪ੍ਰੇਰਣਾ ਦਾ ਸੋਮਾ ਬਣ ਗਈ ।

5. ਸਿੱਖ ਧਰਮ ਦੀ ਲੋਕਪ੍ਰਿਯਤਾ : ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਸਿੱਖ ਧਰਮ ਪਹਿਲਾਂ ਨਾਲੋਂ ਵਧੇਰੇ ਲੋਕਪ੍ਰਿਯ ਹੋ ਗਿਆ । ਇਸ ਘਟਨਾ ਨਾਲ ਨਾ ਸਿਰਫ ਹਿੰਦੂ ਸਗੋਂ ਬਹੁਤ ਸਾਰੇ ਮੁਸਲਮਾਨਾਂ ਦੇ ਦਿਲਾਂ ਵਿੱਚ ਗੁਰੂ ਸਾਹਿਬ ਲਈ ਅਥਾਹ ਪ੍ਰੇਮ ਅਤੇ ਭਗਤੀ ਦੀ ਭਾਵਨਾ ਪੈਦਾ ਹੋ ਗਈ । ਸਿੱਟੇ ਵਜੋਂ ਉਹ ਵੱਡੀ ਗਿਣਤੀ ਵਿੱਚ ਸਿੱਖ ਧਰਮ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ । ਨਿਰਸੰਦੇਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਇਤਿਹਾਸ ਵਿੱਚ ਇੱਕ ਮੀਲ ਪੱਥਰ ਦਾ ਕੰਮ ਕੀਤਾ।

6. ਸੁਤੰਤਰ ਸਿੱਖ ਰਾਜ ਦੀ ਸਥਾਪਨਾ: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਸਿੱਖਾਂ ਨੇ ਇਹ ਪ੍ਰਣ ਕੀਤਾ ਕਿ ਜਦੋਂ ਤਕ ਉਹ ਮੁਗ਼ਲਾਂ ਦੇ ਸ਼ਾਸਨ ਦਾ ਅੰਤ ਨਹੀਂ ਕਰ ਲੈਂਦੇ ਉਹ ਸੁੱਖ ਦਾ ਸਾਹ ਨਹੀਂ ਲੈਣਗੇ । ਇਸ ਲਈ ਉਨ੍ਹਾਂ ਨੇ ਸ਼ਸਤਰ ਚੁੱਕ ਲਏ । ਉਨ੍ਹਾਂ ਨੇ ਗੁਰੂ ਹਰਿਗੋਬਿੰਦ ਜੀ, ਗੁਰੂ ਗੋਬਿੰਦ ਸਿੰਘ ਜੀ, ਬੰਦਾ ਸਿੰਘ ਬਹਾਦਰ ਅਤੇ ਹੋਰ ਸਿੱਖ ਨੇਤਾਵਾਂ ਦੇ ਅਧੀਨ ਮੁਗ਼ਲ ਸੈਨਿਕਾਂ ਦੇ ਅਜਿਹੇ ਛੱਕੇ ਛੁਡਵਾਏ ਕਿ ਉਨ੍ਹਾਂ ਨੂੰ ਨਾਨੀ ਯਾਦ ਆ ਗਈ । ਸਿੱਟੇ ਵਜੋਂ ਉਹ 1752 ਈ. ਵਿੱਚ ਪੰਜਾਬ ਤੋਂ ਆਪਣਾ ਬੋਰੀਆ ਬਿਸਤਰ ਗੋਲ ਕਰਨ ਲਈ ਮਜਬੂਰ ਹੋਏ । ਬਾਅਦ ਵਿੱਚ ਸਿੱਖਾਂ ਨੇ ਅਫ਼ਗਾਨਾਂ ਨੂੰ ਵੀ ਇੱਕ ਅਜਿਹਾ ਹੀ ਸਬਕ ਸਿਖਾਇਆ ਅਸਲ ਵਿੱਚ ਸਿੱਖਾਂ ਦਾ ਇਹ ਸੰਘਰਸ਼ ਤਦ ਤਕ ਜਾਰੀ ਰਿਹਾ ਜਦ ਤਕ ਕਿ ਉਨ੍ਹਾਂ ਨੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਇੱਕ ਸੁਤੰਤਰ ਰਾਜ ਦੀ ਸਥਾਪਨਾ ਨਹੀਂ ਕਰ ਲਈ । ਇਸ ਤਰ੍ਹਾਂ ਅਖੀਰ ਵਿੱਚ ਸਿੱਖਾਂ ਦਾ ਸੁਤੰਤਰ ਰਾਜ ਸਥਾਪਿਤ ਕਰਨ ਦਾ ਸੁਪਨਾ ਸਾਕਾਰ ਹੋਇਆ ।

ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਏਕਤਾ, ਬਹਾਦਰੀ ਅਤੇ ਧਰਮ ਲਈ ਮਰ ਮਿਟਣ ਦੀ ਭਾਵਨਾ ਪੈਦਾ ਕੀਤੀ । ਪ੍ਰਸਿੱਧ ਇਤਿਹਾਸਕਾਰ ਡਾਕਟਰ ਵਜ਼ੀਰ ਸਿੰਘ ਦਾ ਇਹ ਕਹਿਣਾ ਬਿਲਕੁਲ ਠੀਕ ਹੈ, ‘ਪੰਜਵੇਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਨੇ ਸਿੱਖ ਲਹਿਰ ਨੂੰ ਇੱਕ ਨਵਾਂ ਮੋੜ ਤੇ ਇੱਕ ਨਵੀਂ ਸੇਧ ਦਿੱਤੀ ।

Guru Arjun Dev Ji Gurgaddi Diwas | ਗੁਰੂ ਅਰਜਨ ਦੇਵ ਜੀ ਗੁਰਗੱਦੀ ਦਿਵਸ

Guru Arjun Dev Ji Gurgaddi Diwas: ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ ।ਇਨ੍ਹਾਂ ਦੇ ਨਾਂ ਪ੍ਰਿਥੀ ਚੰਦ (ਪ੍ਰਿਥੀਆ), ਮਹਾਂਦੇਵ ਅਤੇ ਅਰਜਨ ਦੇਵ ਸਨ । ਪ੍ਰਿਥੀ ਚੰਦ ਜੋ ਸਭ ਤੋਂ ਵੱਡਾ ਪੁੱਤਰ ਸੀ ਬੜਾ ਬੇਈਮਾਨ ਤੇ ਸੁਆਰਥੀ ਸੀ । ਉਸ ਨੇ ਆਪਣੀਆਂ ਕਰਤੂਤਾਂ ਨਾਲ ਆਪਣੇ ਪਿਤਾ ਜੀ ਨੂੰ ਨਾਰਾਜ਼ ਕਰ ਲਿਆ ਸੀ ।ਦੂਜਾ ਪੁੱਤਰ ਮਹਾਂਦੇਵ ਬੈਰਾਗੀ ਸੁਭਾਅ ਦਾ ਸੀ ਉਹ ਸੰਸਾਰਿਕ ਕੰਮਾਂ ਵਿੱਚ ਕੋਈ ਰੁਚੀ ਨਹੀਂ ਲੈਂਦੇ ਸਨ । ਤੀਜੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਜੀ ਸਨ । ਗੁਰੂ ਭਗਤੀ, ਸੇਵਾ ਭਾਵ ਅਤੇ ਨਿਮਰਤਾ ਉਨ੍ਹਾਂ ਦੇ ਸੁਭਾਅ ਦੇ ਪ੍ਰਮੁੱਖ ਗੁਣ ਸਨ । ਇਨ੍ਹਾਂ ਗੁਣਾਂ ਸਦਕਾ ਹੀ ਗੁਰੂ ਰਾਮਦਾਸ ਜੀ ਨੇ ਅਰਜਨ ਦੇਵ ਜੀ ਨੂੰ 1581 ਈ. ਵਿੱਚ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਬਣੇ।

Guru Arjun Dev Ji Gurupurab 2022 | ਗੁਰੂ ਅਰਜਨ ਦੇਵ ਜੀ ਗੁਰਪੁਰਬ 2022

Guru Arjun Dev Ji Gurupurab 2022: ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਹਰ ਸਾਲ 15 ਮਾਰਚ ਨੂੰ ਆਉਂਦਾ ਹੈ, ਜਿਸ ਨੂੰ ਖਾਸ ਤੌਰ ‘ਤੇ ਸਿੱਖ ਧਰਮ ਨਾਲ ਸਬੰਧਤ ਵਿਅਕਤੀਆਂ ਦੁਆਰਾ ਸ਼ਰਧਾ ਨਾਲ ਮਨਾਇਆ ਜਾਂਦਾ ਹੈ।

Guru Arjun Dev Ji Gurgaddi Diwas 2022 | ਗੁਰੂ ਅਰਜਨ ਦੇਵ ਜੀ ਗੁਰਗੱਦੀ ਦਿਵਸ 2022

Guru Arjun Dev Ji Gurgaddi Diwas 2022: ਦੁਨੀਆ ਭਰ ਦੇ ਸਿੱਖ 29 ਅਗਸਤ, ਸੋਮਵਾਰ ਨੂੰ ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ 2022 ਮਨਾਉਣਗੇ। ਇਹ ਗੁਰਪੁਰਬ ਉਸ ਦਿਨ ਦੀ ਨਿਸ਼ਾਨਦੇਹੀ ਕਰਦਾ ਹੈ ਜਦੋਂ 4ਵੇਂ ਗੁਰੂ ਰਾਮਦਾਸ ਜੀ ਨੇ ਸੱਚਖੰਡ ਨੂੰ ਚੜ੍ਹਨ ਤੋਂ ਇਕ ਦਿਨ ਪਹਿਲਾਂ, ਆਪਣੇ ਪਿਆਰੇ ਪੁੱਤਰ ਅਰਜਨ ਗੁਰੂ ਨੂੰ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਗੱਦੀ ਸੌਂਪੀ ਸੀ।

Guru Arjun Dev Ji FAQ’s:

ਪ੍ਰਸ਼ਨ 1. ਗੁਰੂ ਅਰਜਨ ਦੇਵ ਜੀ ਦੇ ਪਿਤਾ ਕੌਣ ਹਨ?

ਉੱਤਰ: ਗੁਰੂ ਅਰਜਨ ਦੇਵ ਜੀ ਦੇ ਪਿਤਾ ਗੁਰੂ ਰਾਮਦਾਸ ਜੀ ਸਨ।

ਪ੍ਰਸ਼ਨ 2. ਗੁਰੂ ਅਰਜਨ ਦੇਵ ਜੀ ਕੌਣ ਸਨ?

ਉੱਤਰ: ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਸਨ।

ਪ੍ਰਸ਼ਨ 3. ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਕਿੱਥੇ ਹੈ?

ਉੱਤਰ: ਗੁਰੂ ਅਰਜਨ ਦੇਵ ਜੀ ਦਾ ਜਨਮ ਅਸਥਾਨ ਗੋਇੰਦਵਾਲ ਸਾਹਿਬ ਸੀ।

ਪ੍ਰਸ਼ਨ 4. ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਕਿੱਥੇ ਪ੍ਰਾਪਤ ਕੀਤੀ?

ਉੱਤਰ: ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕੀਤੀ।

ਪ੍ਰਸ਼ਨ 5. ਗੁਰੂ ਅਰਜਨ ਦੇਵ ਜੀ ਦੇ ਨਾਨਕੇ ਕੌਣ ਸਨ?

ਉੱਤਰ: ਗੁਰੂ ਅਰਜਨ ਦੇਵ ਜੀ ਦੇ ਨਾਨਕੇ ਗੁਰੂ ਅਮਰਦਾਸ ਜੀ ਸਨ।

Related Articles
Guru Nanak Dev Ji – The First Sikh Guru 1469 to 1539
Guru Angad Dev ji 1504-1552 Biography of Second Sikh Guru
Biography of Guru Amar Das Ji – The Third Sikh Guru 1479-1574
Biography Of Guru Ramdas Ji- The Fourth Sikh Guru (1534-1574)
Biography of Guru Arjun Dev Ji -The Fifth Sikh Guru 1563-1606
Guru Hargobind Singh Ji – The Sixth Sikh Guru 1613-38
Biography Of Guru Har Rai Ji- The Seventh Sikh Guru (1630-1661)
Guru Har Krishan Ji 1656-64 Biography of the Eighth Sikh Guru
Guru Tegh Bahadur Ji -The Ninth Guru of Sikh Religion 1621-75
Guru Gobind Singh Ji – The tenth Sikh Guru 1666 – 1708

 

Biography of Guru Arjun Dev Ji -The Fifth Sikh Guru 1563-1606_3.1

FAQs

Who is the Father of Guru Arjun Dev Ji?

The Father of Guru Arjun Dev Ji was Guru Ram Das ji.

Who was Guru Arjun Dev ji?

Guru Arjun Dev ji was the fifth Guru of Sikh Religion.

Where is Birthplace of Guru Arjun Dev ji ?

The Birthplace of Guru Arjun Dev ji was Goindwal Sahib.

Where did Guru Arjun Dev ji got martyrdom?

Guru Arjun Dev ji got martyrdom at Lahore.

Who was the maternal grandfather of Guru Arjun Dev ji?

The maternal grandfather of Guru Arjun Dev ji was Guru Amar Das ji.