Punjab govt jobs   »   ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ
Top Performing

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ 2023

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ: ਚੰਡੀਗੜ੍ਹ ਬੋਰਡ ਨੇ ਲੈਕਚਰਾਰ ਭਰਤੀ ਦੇ ਅਹੁਦੇ ਲਈ ਆਪਣੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਯੋਗਤਾ ਮਾਪਦੰਡ ਜਾਰੀ ਕੀਤੇ ਹਨ ਜਿਸ ਵਿੱਚ ਉਮਰ ਸੀਮਾ, ਸਿੱਖਿਆ ਯੋਗਤਾ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ਾਂ ਦੀ ਤਸਦੀਕ ਸ਼ਾਮਲ ਹਨ। ਇਸ ਲੇਖ ਵਿੱਚ, ਉਮੀਦਵਾਰ ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ 2023 ਦੇ ਸਾਰੇ ਵੇਰਵਿਆਂ ਦੀ ਜਾਂਚ ਕਰਦੇ ਹਨ।

ਚਾਹਵਾਨ ਉਮੀਦਵਾਰਾਂ ਲਈ ਚੰਡੀਗੜ੍ਹ ਲੈਕਚਰਾਰ (PGT) 2023 ਭਰਤੀ ਲਈ ਅਪਲਾਈ ਕਰਨ ਤੋਂ ਪਹਿਲਾਂ ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ 2023 ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। ਚੰਡੀਗੜ੍ਹ ਲੈਕਚਰਾਰ (PGT) 2023 ਭਰਤੀ ਬਾਰੇ ਹੋਰ ਵੇਰਵਿਆਂ ਲਈ ਪੂਰਾ ਲੇਖ ਦੇਖੋ।

ਚੰਡੀਗੜ੍ਹ ਲੈਕਚਰਾਰ (PGT) ਭਰਤੀ 2023

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ 2023 ਸੰਖੇਪ ਜਾਣਕਾਰੀ

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ: ਚੰਡੀਗੜ੍ਹ ਲੈਕਚਰਾਰ (PGT) ਭਰਤੀ ਦੇ ਯੋਗਤਾ ਮਾਪਦੰਡ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਇਸ ਲੇਖ ਵਿੱਚ ਹੈ ਜਿਸ ਵਿੱਚ ਉਮਰ ਸੀਮਾ, ਵਿਦਿਅਕ ਲੋੜਾਂ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ ਤਸਦੀਕ ਸ਼ਾਮਲ ਹਨ। ਚੰਡੀਗੜ੍ਹ ਲੈਕਚਰਾਰ (PGT) 2023 ਦੇ ਯੋਗਤਾ ਮਾਪਦੰਡ ਬਾਰੇ ਸੰਖੇਪ ਜਾਣਕਾਰੀ ਲਈ ਇਸ ਲੇਖ ਨੂੰ ਚੰਗੀ ਤਰ੍ਹਾਂ ਪੜ੍ਹੋ। ਇਹ ਤੁਹਾਨੂੰ  2023 ਭਰਤੀ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਮਦਦ ਕਰੇਗਾ।

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ 2023
ਭਰਤੀ ਸੰਸਥਾ ਚੰਡੀਗੜ੍ਹ ਬੋਰਡ
ਪੋਸਟ ਦਾ ਨਾਮ ਲੈਕਚਰਾਰ
ਉਮਰ ਸੀਮਾ 21-37 ਸਾਲ ਦੇ ਵਿਚਕਾਰ
ਸ਼੍ਰੇਣੀ ਯੋਗਤਾ ਮਾਪਦੰਡ
ਨੌਕਰੀ ਦੀ ਸਥਿਤੀ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ https://www.chdeducation.gov.in/

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ 2023 ਉਮਰ ਸੀਮਾ

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ: ਚੰਡੀਗੜ੍ਹ ਬੋਰਡ  ਦੇ ਤਹਿਤ ਬਿਨੈਕਾਰ ਦੀ ਉਮਰ ਨਾ ਤਾ 21 ਸਾਲਾਂ ਤੋਂ ਘੱਟ ਅਤੇ ਨਾ ਹੀ 37 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 01 ਜਨਵਰੀ 2023 ਤੱਕ ਕੀਤੀ ਜਾਵੇਗੀ।

ਚੰਡੀਗੜ੍ਹ ਬੋਰਡ ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਦੀ ਸ਼ਰਤ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ, ਇਹ ਢਿੱਲ ਰਾਜ ਸਰਕਾਰ ਦੇ ਹੁਕਮਾ ਉਨਸਾਰ ਵੱਖ-ਵੱਖ ਸ੍ਰੇਣੀਆਂ ਨੂੰ ਦਿੱਤੀ ਗਈ ਹੈ। ਹੇਠਾਂ ਦਿੱਤੀ ਟੇਬਲ ਵਿੱਚੋਂ ਉਮੀਦਵਾਰ ਉਮਰ ਸੀਮਾ ਬਾਰੇ ਪੂਰੀ ਜਾਣਕਾਰੀ ਦੇਖ ਸਕਦੇ ਹਨ।

  • ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 21 ਸਾਲ ਤੋਂ, ਘੱਟ ਅਤੇ 37 ਸਾਲ ਤੋਂ, ਵੱਧ ਨਹੀ ਹੋਣੀ ਚਾਹੀਦੀ।
  • ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ ਸੀਮਾ 42 ਸਾਲ ਹੋਵੇਗੀ।
  • ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ, ਵੱਧ ਉਮਰ ਸੀਮਾ 45 ਸਾਲ ਹੋਵੇਗੀ।
  • ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉਪਰਲੀ ਉਮਰ ਸੀਮਾ Punjab Recruitment of Ex-servicemen Rules, 1982 ਵਿੱਚ ਸਮੇਂ-ਸਮੇਂ ਹੋਈਆਂ ਸੋਧਾਂ ਅਨੁਸਾਰ ਹੋਵੇਗੀ। ਇਹ ਉਮਰ ਸੀਮਾ ਉਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨਾਂ ਦੀ ਉਮਰ ਵਿੱਚ, ਘਟਾਉਣ ਤੋਂ, ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲ ਅਨੁਸਾਰ ਅਸਾਮੀ ਦੀ ਉਪਰਲੀ ਉਮਰ ਸੀਮਾ ਤੋਂ, 3 ਸਾਲ ਤੋਂ, ਵੱਧ ਨਹੀ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹ ਉਮਰ ਸੀਮਾ ਦੀਆਂ ਸ਼ਰਤਪੂਰੀਆਂ ਕਰਦਾ ਹੈ।
  • ਪੰਜਾਬ ਦੇ ਵਸਨੀਕ ਅੰਗਹੀਣ ਲਈ ਉਪਰਲੀ ਉਮਰ ਸੀਮਾ ਵਿੱਚ 10 ਸਾਲ ਛੋਟ ਦਿੰਦੇ ਹੋਏ ਵੱਧ ਤੋਂ, ਵੱਧ ਉਮਰ ਸੀਮਾ 47 ਸਾਲ ਹੋਵੇਗੀ।

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ 2023 ਸਿੱਖਿਆ ਯੋਗਤਾ

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ: ਚੰਡੀਗੜ੍ਹ ਬੋਰਡ ਦੀ ਅਥਾਰਟੀ ਦੁਆਰਾ ਜਾਰੀ ਕੀਤੀ ਗਏ ਇਸਤਿਹਾਰ ਅਨੁਸਾਰ ਚੰਡੀਗੜ੍ਹ ਲੈਕਚਰਾਰ (PGT) 2023 ਲਈ ਯੋਗ ਹੋਣ ਲਈ, ਉਮੀਦਵਾਰ ਕੋਲ ਹੇਠ ਲਿਖੀ ਯੋਗਤਾ ਹੋਣੀ ਚਾਹੀਦੀ ਹੈ।

ਲੜੀ ਨੰ ਅਸਾਮੀ ਦਾ ਨਾਮ ਵਿਦਿਅਕ ਯੋਗਤਾ
1 ਲੈਕਚਰਾਰ
  • ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੁੱਲ ਮਿਲਾ ਕੇ ਘੱਟੋ-ਘੱਟ 50% ਅੰਕਾਂ ਨਾਲ ਸਬੰਧਤ ਵਿਸ਼ੇ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪਾਸ ਹੋਣਾ ਲਾਜਮੀ ਹੈ
  •  NCTE ਦੁਆਰਾ ਮਾਨਤਾ ਪ੍ਰਾਪਤ ਬੈਚਲਰ ਆਫ਼ ਐਜੂਕੇਸ਼ਨ ਦੀ ਡਿਗਰੀ ਕੁੱਲ ਮਿਲਾ ਕੇ ਘੱਟੋ-ਘੱਟ 45% ਅੰਕਾਂ ਨਾਲ ਜਾਂ ਸੰਬੰਧਿਤ ਅਧਿਆਪਨ ਵਿਸ਼ੇ ਨਾਲ ਇਸ ਦੇ ਬਰਾਬਰ ਹੋਣੀ ਚਾਹੀਦੀ ਹੈ।
  • ਜਾਂ ਦੋ ਸਾਲਾਂ ਦਾ ਏਕੀਕ੍ਰਿਤ M.Sc. ਐਡ. ਕੁੱਲ ਮਿਲਾ ਕੇ ਘੱਟੋ-ਘੱਟ 50% ਅੰਕਾਂ ਦੇ ਨਾਲ ਵਿਗਿਆਨ ਵਿਸ਼ਿਆਂ ਵਿੱਚ ਲੈਕਚਰਾਰਾਂ ਦਾ ਕੋਰਸ ਜਾਂ ਬਰਾਬਰ ਦਾ ਕੋਰਸ ਹੋਣਾ ਚਾਹੀਦਾ ਹੈ।
  • ਸਰੀਰਕ ਸਿੱਖਿਆ ਵਿੱਚ ਘੱਟੋ-ਘੱਟ 50% ਅੰਕਾਂ ਨਾਲ ਐਮ.ਏ  ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਪਾਸ ਹੋਣੀ ਚਾਹੀਦੀ ਹੈ।

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ 2023 ਕੋਸ਼ਿਸ਼ਾਂ ਦੀ ਗਿਣਤੀ

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ: ਇਸ ਭਰਤੀ ਲਈ ਕੋਸ਼ਿਸ਼ਾਂ ਦੀ ਗਿਣਤੀ ‘ਤੇ ਚੰਡੀਗੜ੍ਹ ਬੋਰਡ ਦੁਆਰਾ ਕੋਈ ਵੀ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ। ਉਮੀਦ ਅਨੁਸਾਰ ਚੰਡੀਗੜ੍ਹ ਲੈਕਚਰਾਰ (PGT) 2023 ਭਰਤੀ ਲਈ ਕੋਸ਼ਿਸ਼ਾਂ ਦੀ ਗਿਣਤੀ ਅਸੀਮਤ ਹੈ। ਉਮੀਦਵਾਰ ਜਿੰਨੀ ਵਾਰ ਚਾਹੇ ਚੰਡੀਗੜ੍ਹ ਬੋਰਡ  ਭਰਤੀ ਲਈ ਕੋਸ਼ਿਸ਼ ਕਰ ਸਕਦੇ ਹਨ।

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ 2023 ਦਸਤਾਵੇਜ਼ਾਂ ਦੀ ਪੜਤਾਲ

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ: ਚੰਡੀਗੜ੍ਹ ਬੋਰਡ ਭਰਤੀ ਬਿਨੈ ਪੱਤਰਾਂ ਦੀ ਪੜਤਾਲ ਲਿਖਤੀ ਪ੍ਰੀਖਿਆ ਦੇ ਆਯੋਜਨ ਤੋਂ ਬਾਅਦ ਕੀਤੀ ਜਾਵੇਗੀ। ਅਰਜ਼ੀ ਫਾਰਮ ਅਤੇ ਹੋਰ ਸੰਬੰਧਿਤ ਸਰਟੀਫਿਕੇਟਾਂ, ਦਸਤਾਵੇਜ਼ਾਂ ਆਦਿ ਦੀ ਜਾਂਚ ਉਮੀਦਵਾਰਾਂ ਦੀ ਯੋਗਤਾ ਨਿਰਧਾਰਤ ਕਰਨ ਲਈ ਕੀਤੀ ਜਾਵੇਗੀ।

ਪੜਤਾਲ ਦੀ ਪ੍ਰਕਿਰਿਆ ਦੌਰਾਨ, ਉਮੀਦਵਾਰ ਕਮਿਸ਼ਨ ਦੁਆਰਾ ਦਸਤਾਵੇਜਾਂ ਦੀ ਪੜਤਾਲ ਲਈ ਆਪਣੇ ਅਸਲ ਸਰਟੀਫਿਕੇਟ ਪੇਸ਼ ਕਰੇਗਾ। ਪੜਤਾਲ ਪ੍ਰਕਿਰਿਆ ਤੋਂ ਬਾਅਦ ਜੋ ਉਮੀਦਵਾਰ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਦੇ ਹੋਣ ਉਹਨਾਂ ਉਮੀਦਵਾਰਾਂ ਨੂੰ ਕਿਸੇ ਵੀ ਸਮੇਂ ਅਯੋਗ ਪਾਏ ਜਾਣ ਤੇ ਰੱਦ ਕਰਾਰ ਦਿੱਤਾ ਜਾਵੇਗਾ।

adda247

Enroll Yourself: Punjab Da Mahapack
Online Live Classes which offer up to 75% Discount on all Important Exam

ਚੰਡੀਗੜ੍ਹ ਲੈਕਚਰਾਰ (PGT) ਯੋਗਤਾ ਮਾਪਦੰਡ 2023_3.1

FAQs

ਚੰਡੀਗੜ੍ਹ ਲੈਕਚਰਾਰ (PGT) ਭਰਤੀ ਲਈ ਉਮਰ ਸੀਮਾ ਕਿਨੀ ਰੱਖੀ ਗਈ ਹੈ।

ਚੰਡੀਗੜ੍ਹ ਲੈਕਚਰਾਰ (PGT) ਦੀ ਉਮਰ ਸੀਮਾ 21 ਤੋਂ 37 ਰੱਖੀ ਗਈ ਹੈ।

ਚੰਡੀਗੜ੍ਹ ਲੈਕਚਰਾਰ (PGT) ਦਾ ਪੇਪਰ ਕਿਨੀ ਵਾਰ ਭਰ ਸਕਦੇ ਹਨ।

ਚੰਡੀਗੜ੍ਹ ਲੈਕਚਰਾਰ (PGT) ਦਾ ਪੇਪਰ ਉਮੀਦਵਾਰ ਜਦੋ ਤੱਕ ਯੋਗਤਾ ਮਾਪਦੰਡ ਨੂੰ ਪੂਰਾ ਕਰਦਾ ਹੈ ਉਦੋਂ ਤੱਕ ਪੇਪਰ ਭਰ ਸਕਦੇ ਹਨ।