ਚੰਡੀਗੜ੍ਹ ਮਾਸਟਰ TGT ਚੋਣ ਪ੍ਰਕਿਰਿਆ 2024: ਚੰਡੀਗੜ੍ਹ ਪ੍ਰਸ਼ਾਸ਼ਨ ਦੁਆਰਾ ਚੰਡੀਗੜ੍ਹ ਮਾਸਟਰ (TGT) ਦੀ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਚੰਡੀਗੜ੍ਹ ਮਾਸਟਰ (TGT) ਅਹੁਦੇ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਗਈ ਹੈ। ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ ਲੇਖ ਵਿੱਚ ਚੰਡੀਗੜ੍ਹ ਮਾਸਟਰ (TGT) ਭਰਤੀ ਬਾਰੇ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ। ਇਸ ਲੇਖ ਵਿੱਚ, ਚੰਡੀਗੜ੍ਹ ਮਾਸਟਰ (TGT) ਦੇ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਸਾਰੀ ਮਹੱਤਵਪੂਰਨ ਜਾਣਕਾਰੀ ਪੜ੍ਹ ਸਕਦੇ ਹਨ ਜਿਵੇਂ ਕਿ ਚੰਡੀਗੜ੍ਹ ਮਾਸਟਰ (TGT) ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। ਚੰਡੀਗੜ੍ਹ ਮਾਸਟਰ (TGT) ਦੀ ਚੋਣ ਪ੍ਰਕਿਰਿਆ ਵਿੱਚ ਲਿਖਤੀ ਪੇਪਰ ਅਤੇ ਦਸਤਾਵੇਜ਼ ਤਸਦੀਕ ਦੌਰ ਹੈ।
ਚੰਡੀਗੜ੍ਹ ਮਾਸਟਰ TGT ਚੋਣ ਪ੍ਰਕਿਰਿਆ 2024 ਸੰਖੇਪ ਜਾਣਕਾਰੀ
ਚੰਡੀਗੜ੍ਹ ਮਾਸਟਰ TGT ਚੋਣ ਪ੍ਰਕਿਰਿਆ: ਚੰਡੀਗੜ੍ਹ ਪ੍ਰਸ਼ਾਸ਼ਨ ਦੁਆਰਾ ਚੰਡੀਗੜ੍ਹ ਮਾਸਟਰ (TGT) ਦੀ ਭਰਤੀ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਚੰਡੀਗੜ੍ਹ ਮਾਸਟਰ (TGT) ਪ੍ਰੀਖਿਆ ਵਿੱਚ ਖਾਲੀ ਅਸਾਮੀਆਂ ਲਈ ਚੰਡੀਗੜ੍ਹ ਪ੍ਰਸ਼ਾਸ਼ਨ ਦੁਆਰਾ ਭਰਤੀ ਕਰਵਾਈ ਜਾਂਦੀ ਹੈ। ਚੰਡੀਗੜ੍ਹ ਮਾਸਟਰ (TGT) ਦੀ ਚੋਣ ਪ੍ਰਕਿਰਿਆ ਵਿੱਚ ਦੋ ਪੜਾਅ ਸ਼ਾਮਲ ਹਨ, ਪਹਿਲਾ ਲਿਖਤੀ ਪੇਪਰ ਹੋਵੇਗਾ ਅਤੇ ਦਸਤਾਵੇਜ਼ ਤਸਦੀਕ ਹੈ। ਉਮੀਦਵਾਰ ਚੰਡੀਗੜ੍ਹ ਮਾਸਟਰ (TGT) ਦੀ ਚੋਣ ਪ੍ਰਕਿਰਿਆ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:
ਚੰਡੀਗੜ੍ਹ ਮਾਸਟਰ (TGT) ਚੋਣ ਪ੍ਰਕਿਰਿਆ 2024 ਸੰਖੇਪ ਜਾਣਕਾਰੀ | |
ਭਰਤੀ ਬੋਰਡ | ਚੰਡੀਗੜ੍ਹ ਪੁਲਿਸ |
ਪੋਸਟ ਦਾ ਨਾਮ | ਮਾਸਟਰ |
ਅਸਾਮੀਆਂ | 303 |
ਵਿਸ਼ਾ | ਚੋਣ ਪ੍ਰਕਿਰਿਆ |
ਚੋਣ ਪ੍ਰਕਿਰਿਆ | ਲਿਖਤੀ ਪੇਪਰ ਅਤੇ ਦਸਤਾਵੇਜ਼ ਤਸਦੀਕ |
ਨੌਕਰੀ ਸਥਿਤੀ | ਚੰਡੀਗੜ੍ਹ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | https://www.chdeducation.gov.in/ |
ਚੰਡੀਗੜ੍ਹ ਮਾਸਟਰ TGT ਚੋਣ ਪ੍ਰਕਿਰਿਆ 2024 ਲਿਖਤੀ ਪ੍ਰੀਖਿਆ
ਚੰਡੀਗੜ੍ਹ ਮਾਸਟਰ TGT ਚੋਣ ਪ੍ਰਕਿਰਿਆ : ਇਸ ਭਰਤੀ ਵਿੱਚ ਸਾਮਿਲ ਹੋਣ ਲਈ ਉਮੀਦਵਾਰ ਦਾ ਪਹਿਲਾ ਲਿਖਤੀ ਪੇਪਰ ਹੋਵੇਗਾ ਉਸ ਤੋਂ ਬਾਅਦ ਦਸਤਾਵੇਜ ਤਸਦੀਕ ਲਈ ਬੁਲਾਇਆ ਜਾਵੇਗਾ. ਇਸ ਭਰਤੀ ਲਈ ਕੋਈ ਵੀ ਇੰਟਰਵਿਉ ਨਹੀ ਹੋਵੇਗਾ। ਉਮੀਦਵਾਰ ਦੀ ਲਿਖਤੀ ਪੇਪਰ ਦੇ ਹਿਸਾਬ ਤੇ ਚੋਣ ਹੋਵੇਗੀ.
- ਲਿਖਤੀ ਪੇਪਰ 150 ਨੰਬਰ ਦਾ ਹੋਵੇਗਾ।
- ਲਿਖਤੀ ਪੇਪਰ ਪਾਰਟ ਏ ਅਤੇ ਬੀ ਵਿੱਚ ਹੋਵੇਗਾ।
- ਹਰੇਕ ਭਾਗ ਲਈ ਘੱਟੋ-ਘੱਟ ਯੋਗਤਾ ਅੰਕ (ਭਾਗ-ਏ ਅਤੇ ਭਾਗ-ਬੀ ਵੱਖਰੇ ਤੌਰ ‘ਤੇ) 40% ਹੋਣਗੇ। ਨੈਗੇਟਿਵ ਮਾਰਕਿੰਗ ਲਾਗੂ ਹੋਵੇਗੀ ਅਤੇ ਹਰੇਕ ਗਲਤ ਜਵਾਬ ਲਈ 0.25 ਅੰਕਾਂ ਦੀ ਕਟੌਤੀ ਕੀਤੀ ਜਾਵੇਗੀ।
- ਭਾਗ-ਬੀ ਲਈ ਪ੍ਰੀਖਿਆ ਵਿੱਚ ਪ੍ਰਸ਼ਨ ਸਬੰਧਤ ਵਿਸ਼ੇ ‘ਤੇ ਅਧਾਰਤ ਹੋਣਗੇ ਅਤੇ ਲਿਖਤੀ ਪੇਪਰ ਇਸ਼ਤਿਹਾਰ ਵਿੱਚ ਦਰਸਾਈ ਯੋਗਤਾ ਅਨੁਸਾਰ ਹੋਣਗੇ। ਲਿਖਤੀ ਪ੍ਰੀਖਿਆ ਲਈ ਸਮਾਂ-ਸਾਰਣੀ ਦੀ ਸੂਚਨਾ ਤੋਂ ਪਹਿਲਾਂ ਵਿਸਤ੍ਰਿਤ ਵਿਸ਼ੇ/ਸਿਲੇਬਸ ਵੈੱਬਸਾਈਟ ‘ਤੇ ਅੱਪਲੋਡ ਕੀਤੇ ਜਾਣਗੇ।
- ਇਮਤਿਹਾਨ ਦੇ ਪ੍ਰਸ਼ਨ ਦੋਭਾਸ਼ੀ (ਅੰਗਰੇਜ਼ੀ ਅਤੇ ਹਿੰਦੀ) ਹੋਣਗੇ, ਭਾਸ਼ਾ ਦੇ ਪੇਪਰਾਂ ਨੂੰ ਛੱਡ ਕੇ ਜੋ ਸਿਰਫ ਸਬੰਧਤ ਭਾਸ਼ਾ ਵਿੱਚ ਹੋਣਗੇ।
- ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ ਗਣਿਤ ਦੇ ਮਾਸਟਰਾਂ ਦੇ ਅਹੁਦਿਆਂ ਲਈ ਭਾਗ-ਬੀ ਦੀ ਪ੍ਰੀਖਿਆ ਦਾ ਮਾਧਿਅਮ ਕੇਵਲ ਅੰਗਰੇਜ਼ੀ ਵਿੱਚ ਹੋਵੇਗਾ।
ਚੰਡੀਗੜ੍ਹ ਮਾਸਟਰ (TGT) ਚੋਣ ਪ੍ਰਕਿਰਿਆ 2024 | |
ਪਾਰਟ ਏ | 50 ਮਿੰਟ ਇਕ ਸਿਫਟ |
ਪਾਰਟ ਬੀ | 100 ਮਿੰਟ ਮਲਟੀਪਲ ਸਿਫਟ |
ਚੰਡੀਗੜ੍ਹ ਮਾਸਟਰ TGT ਚੋਣ ਪ੍ਰਕਿਰਿਆ 2024 ਦਸਤਾਵੇਜ਼ ਤਸਦੀਕ
ਚੰਡੀਗੜ੍ਹ ਮਾਸਟਰ (TGT) ਚੋਣ ਪ੍ਰਕਿਰਿਆ 2024: ਜਿਹੜੇ ਉਮੀਦਵਾਰਾਂ ਨੂੰ ਅਸਥਾਈ ਤੌਰ ‘ਤੇ ਚੁਣਿਆ ਗਿਆ ਹੈ ਜਾਂ ਉਡੀਕ ਸੂਚੀਬੱਧ ਕੀਤਾ ਗਿਆ ਹੈ, ਉਨ੍ਹਾਂ ਨੂੰ ਦਸਤਾਵੇਜ਼ ਤਸਦੀਕ ਲਈ ਉਨ੍ਹਾਂ ਦੀ ਨਿੱਜੀ ਹਾਜ਼ਰੀ ਦੀ ਮਿਤੀ ਅਤੇ ਸਮੇਂ ਬਾਰੇ ਸੰਸਥਾ ਦੀ ਵੈੱਬਸਾਈਟ ‘ਤੇ ਨੋਟਿਸ ਰਾਹੀਂ ਸੂਚਿਤ ਕੀਤਾ ਜਾਵੇਗਾ। ਚੰਡੀਗੜ੍ਹ ਮਾਸਟਰ (TGT) ਦੀਆਂ ਅਸਾਮੀਆਂ ਲਈ, ਪੜਤਾਲ ਕਮੇਟੀ ਦੁਆਰਾ ਯੋਗ ਮੰਨੇ ਗਏ ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਕਰਨ ਦੀ ਵੀ ਲੋੜ ਹੋਵੇਗੀ। ਦਸਤਾਵੇਜ਼ ਤਸਦੀਕ ਪ੍ਰਕਿਰਿਆ ਦੇ ਦੌਰਾਨ, ਉਮੀਦਵਾਰਾਂ ਨੂੰ ਹੇਠਾਂ ਦਿੱਤੇ ਸਰਟੀਫਿਕੇਟ/ਦਸਤਾਵੇਜ਼/ਪ੍ਰਸੰਸਾ ਪੱਤਰ ਜਮ੍ਹਾ ਕਰਨ ਦੀ ਲੋੜ ਹੋਵੇਗੀ:
- ਔਨਲਾਈਨ ਅਰਜ਼ੀ ਫਾਰਮ ਦਾ ਪ੍ਰਿੰਟਆਊਟ।
- ਮੈਟ੍ਰਿਕ, 10+2 ਦੀ ਮਾਰਕ ਸ਼ੀਟ ਦੇ ਨਾਲ ਸਰਟੀਫਿਕੇਟ ਦੀ ਸਵੈ-ਪ੍ਰਮਾਣਿਤ ਜਾਂ ਪ੍ਰਮਾਣਿਤ ਕਾਪੀ, ਅਤੇ ਸੰਬੰਧਿਤ ਪੋਸਟ ਦੇ ਭਰਤੀ ਨਿਯਮਾਂ ਦੇ ਅਨੁਸਾਰ ਕੋਈ ਹੋਰ ਉੱਚ ਯੋਗਤਾ।
- ਜੇ ਲੋੜ ਹੋਵੇ, ਤਜ਼ਰਬੇ ਸਰਟੀਫਿਕੇਟ(ਆਂ) ਦੀ ਸਵੈ-ਪ੍ਰਮਾਣਿਤ ਜਾਂ ਪ੍ਰਮਾਣਿਤ ਕਾਪੀ।
- ਮੌਜੂਦਾ ਰੁਜ਼ਗਾਰਦਾਤਾ ਤੋਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ, ਜੇਕਰ ਉਮੀਦਵਾਰ ਵਰਤਮਾਨ ਵਿੱਚ ਸਰਕਾਰੀ, ਅਰਧ-ਸਰਕਾਰੀ, ਖੁਦਮੁਖਤਿਆਰ ਸੰਸਥਾ, ਆਦਿ ਵਿੱਚ ਨੌਕਰੀ ਕਰਦਾ ਹੈ।
ਚੰਡੀਗੜ੍ਹ ਮਾਸਟਰ TGT ਚੋਣ ਪ੍ਰਕਿਰਿਆ 2024 ਪ੍ਰੀਖਿਆ ਦੀ ਸਕੀਮ
ਚੰਡੀਗੜ੍ਹ ਮਾਸਟਰ (TGT) ਚੋਣ ਪ੍ਰਕਿਰਿਆ 2024: ਇਸ ਭਰਤੀ ਵਿੱਚ ਸਾਮਿਲ ਹੋਣ ਲਈ ਉਮੀਦਵਾਰ ਦਾ ਪਹਿਲਾ ਲਿਖਤੀ ਪੇਪਰ ਹੋਵੇਗਾ ਉਸ ਤੋਂ ਬਾਅਦ ਦਸਤਾਵੇਜ ਤਸਦੀਕ ਲਈ ਬੁਲਾਇਆ ਜਾਵੇਗਾ. ਇਸ ਭਰਤੀ ਲਈ ਕੋਈ ਵੀ ਇੰਟਰਵਿਉ ਨਹੀ ਹੋਵੇਗਾ। ਉਮੀਦਵਾਰ ਦੀ ਲਿਖਤੀ ਪੇਪਰ ਦੇ ਹਿਸਾਬ ਤੇ ਚੋਣ ਹੋਵੇਗੀ.
Sections/Subjects | No. of Questions |
---|---|
PART-A | |
General Awareness and Reasoning, Arithmetical and Numerical Ability | 12 |
Information & Communication Technology (ICT) | 15 |
Teaching Aptitude and Pedagogy | 12 |
Test of English, Hindi, Punjabi language & Comprehension (English-05, Hindi-05, Punjabi-04) | 14 |
PART-B | |
Questions relating to subject-specific (relating to post) | 100 |
Total | 150 |
ਚੰਡੀਗੜ੍ਹ ਮਾਸਟਰ TGT ਚੋਣ ਪ੍ਰਕਿਰਿਆ 2024 ਮੈਡੀਕਲ ਪ੍ਰੀਖਿਆ
ਚੰਡੀਗੜ੍ਹ ਮਾਸਟਰ (TGT) ਚੋਣ ਪ੍ਰਕਿਰਿਆ 2024: ਚੰਡੀਗੜ੍ਹ ਮਾਸਟਰ (TGT) ਭਰਤੀ ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ ਚੰਡੀਗੜ੍ਹ ਮਾਸਟਰ (TGT) ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਚੰਡੀਗੜ੍ਹ ਵੱਲੋ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।
ਚੰਡੀਗੜ੍ਹ ਮਾਸਟਰ TGT ਚੋਣ ਪ੍ਰਕਿਰਿਆ 2024 ਅੰਤਿਮ ਸੂਚੀ
ਚੰਡੀਗੜ੍ਹ ਮਾਸਟਰ (TGT) ਚੋਣ ਪ੍ਰਕਿਰਿਆ 2024: ਲਿਖਤੀ ਪੇਪਰ ਅਤੇ ਦਸਤਾਵੇਜ ਤਸਦੀਕ ਤੋਂ ਬਾਅਦ ਤਿਆਰ ਕੀਤੀ ਗਈ ਮੈਰਿਟ ਸੂਚੀ ਨੂੰ ਵੈੱਬਸਾਈਟ ‘ਤੇ ਅਪਲੋਡ ਕੀਤਾ ਜਾਵੇਗਾ। ਹਰੇਕ ਸ਼੍ਰੇਣੀ ਵਿੱਚ ਅਸਲ ਦਸਤਾਵੇਜ਼ਾਂ ਦੀ ਪੜਤਾਲ ਲਈ ਬੁਲਾਏ ਜਾਣ ਵਾਲੇ ਉਮੀਦਵਾਰਾਂ ਦੀ ਗਿਣਤੀ ਉਸ ਸ਼੍ਰੇਣੀ ਵਿੱਚ ਉਪਲਬਧ ਅਸਾਮੀਆਂ ਦਾ ਡੇਢ ਗੁਣਾ ਹੋਵੇਗੀ। ਚੋਣ ਲਈ ਅੰਤਿਮ ਮੈਰਿਟ ਸੂਚੀ ਯੋਗਤਾ ਸ਼ਰਤਾਂ ਅਤੇ ਆਈਸੀਟੀ ਹੁਨਰ ਸਿਖਲਾਈ ਸਰਟੀਫਿਕੇਟਾਂ ਦੀ ਤਸਦੀਕ ਤੋਂ ਬਾਅਦ ਜਾਰੀ ਕੀਤੀ ਜਾਵੇਗੀ।
Enroll Yourself: PPSC ADO Agriculture Development Officer Online Live Classes