ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਚੰਡੀਗੜ੍ਹ ਪੁਲਿਸ ਦੁਆਰਾ ਚੰਡੀਗੜ੍ਹ ਪੁਲਿਸ ASI ਭਰਤੀ ਦੀ ਘੋਸ਼ਣਾ ਕੀਤੀ ਗਈ ਹੈ। ਸਹਾਇਕ ਸਬ-ਇੰਸਪੈਕਟਰ (ASI) ਦੇ ਯੋਗਤਾ ਮਾਪਦੰਡ 2023 ਦੇ ਲੇਖ ਵਿੱਚ ਉਮਰ ਸੀਮਾ, ਵਿਦਿਅਕ ਯੋਗਤਾਵਾਂ, ਰਿਹਾਇਸ਼ ਅਤੇ ਉਮਰ ਦੇ ਸੰਬੰਧਤ ਵਿਅਕਤੀਆਂ ਲਈ ਸ਼੍ਰੇਣੀ-ਅਧਾਰਿਤ ਵਰਗੀ ਮਹੱਤਵਪੂਰਨ ਜਾਣਕਾਰੀ ਸ਼ਾਮਲ ਹੈ। ਇਮਤਿਹਾਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਇੱਛੁਕ ਉਮੀਦਵਾਰਾਂ ਲਈ ਚੰਡੀਗੜ੍ਹ ਪੁਲਿਸ ASI ਭਰਤੀ 2023 ਯੋਗਤਾ ਮਾਪਦੰਡ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। ਤਾਂ ਕਿ ਫਾਰਮ ਅਪਲਾਈ ਕਰਦੇ ਸਮੇਂ ਉਹਨਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਮੀਦਵਾਰ ਪੂਰਾ ਲੇਖ ਧਿਆਨ ਨਾਲ ਦੇਖੋ।
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023 ਸੰਖੇਪ ਜਾਣਕਾਰੀ
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਇਹ ਲੇਖ ਚੰਡੀਗੜ੍ਹ ਪੁਲਿਸ ਸਹਾਇਕ ਸਬ-ਇੰਸਪੈਕਟਰ (ASI) ਯੋਗਤਾ ਮਾਪਦੰਡ ਦੇ ਲੋੜਾਂ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰੇਗਾ, ਜਿਸ ਵਿੱਚ ਉਮਰ ਪਾਬੰਦੀ, ਵਿਦਿਅਕ ਲੋੜਾਂ, ਅਤੇ ਹੋਰ ਮੱਹਤਵਪੂਰਨ ਜਾਣਕਾਰੀ ਵੀ ਸ਼ਾਮਲ ਹੈ। ਚੰਡੀਗੜ੍ਹ ਪੁਲਿਸ ASI 2023 ਯੋਗਤਾ ਮਾਪਦੰਡ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੀ ਸਾਰਣੀ ਦੇਖੋ:-
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਸੰਖੇਪ ਵਿੱਚ ਜਾਣਕਾਰੀ | |
ਭਰਤੀ ਬੋਰਡ | ਚੰਡੀਗੜ੍ਹ ਪੁਲਿਸ |
ਪੋਸਟ ਦਾ ਨਾਂ | ਚੰਡੀਗੜ੍ਹ ਪੁਲਿਸ ASI |
ਸ਼੍ਰੇਣੀ | ਯੋਗਤਾ ਮਾਪਦੰਡ |
ਉਮਰ ਸੀਮਾ | 18 – 25 years (ਜਨਰਲ) |
ਅਧਿਕਾਰਤ ਵੈੱਬਸਾਈਟ | https://chandigarh.gov.in/ |
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਉਮਰ ਸੀਮਾ
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਜੋ ਉਮੀਦਵਾਰ ਚੰਡੀਗੜ੍ਹ ਪੁਲਿਸ ASI ਦਾ ਪੇਪਰ ਦੇਣ ਦੀ ਤਿਆਰੀ ਕਰ ਰਹੇ ਹਨ। ਉਹਨਾਂ ਉਮੀਦਵਾਰਾਂ ਨੂੰ ਫਾਰਮ ਭਰਨ ਤੋਂ ਪਹਿਲਾਂ ਉਸਦੀ ਉਮਰ ਸੀਮਾ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੇ ਵੱਧ ਤੋਂ ਵੱਧ ਉਮਰ 25 ਸਾਲ ਜਨਰਲ ਸ਼੍ਰੇਣੀ ਵਿੱਚ ਹੋਣੀ ਚਾਹੀਦੀ ਹੈ।ਹੇਠ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਉਮੀਦਵਾਰ ਸਾਰੀਆਂ ਲਾਗੂ ਕੀਤੀਆਂ ਗਈਆਂ ਜਾਣਕਾਰੀਆਂ ਦੇਖ ਸਕਦੇ ਹਨ।
ਚੰਡੀਗੜ੍ਹ ਪੁਲਿਸ ASI ਭਰਤੀ 2023: ਉਮਰ ਸੀਮਾ | |
ਸ਼੍ਰੇਣੀ | ਉਮਰ ਸੀਮਾ |
ਜਰਨਲ (General) | 18-25 ਸਾਲ |
ਹੋਰ ਪਛੜੀਆਂ ਸ਼੍ਰੇਣੀਆਂ (OBC) | 18-28 ਸਾਲ |
ਅਨੁਸੂਚਿਤ ਜਾਤੀ (SC) | 18-30 ਸਾਲ |
ਉਮੀਦਵਾਰਾਂ ਨੂਂ ਫਾਰਮ ਭਰਨ ਵਿੱਚ ਉਮਰ ਵਿੱਚ ਛੋਟ ਦਿੱਤੀ ਗਈ ਹੈ। ਉਮੀਦਵਾਰ ਆਪਣੀ ਸ੍ਰੇਣੀ ਅਨੁਸਾਰ ਆਪਣੀ ਉਮਰ ਸੀਮਾਂ ਵਿੱਚ ਛੋਟ ਦੇਖ ਸਕਦੇ ਹਨ। ਸਾਰਿਆਂ ਸ੍ਰੇਣੀਆਂ ਦੇ ਲਈ ਉਮਰ ਛੋਟ ਦੀ ਸੀਮਾਂ ਹੇਠਾਂ ਦਿਤੀ ਹੋਈ ਹੈ। ਉਮੀਦਵਾਰ ਆਪਣੇ ਕੈਟਾਗਰੀ ਦੇ ਹਿਸਾਬ ਨਾਲ ਆਪਣਾ ਫਾਰਮ ਭਰਣਗੇ।
ਸ਼੍ਰੇਣੀ | ਉਮੀਦਵਾਰ ਦੀ ਉਮਰ ਵਿੱਚ ਛੋਟ |
ਸਾਬਕਾ ਫੌਜੀ | 45 ਸਾਲ ਤੱਕ |
ਚੰਡੀਗੜ੍ਹ ਹੋਮ ਗਾਰਡ ਵਾਲੰਟੀਅਰਾਂ | ਜਿਹੜੇ ਕਰਮਚਾਰੀ 15 ਜੂਨ, 2023 ਤੱਕ ਪਿਛਲੇ ਦੋ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਲਗਾਤਾਰ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਸੱਤ ਸਾਲ ਤੱਕ ਦੀ ਮਿਆਦ ਲਈ ਛੋਟ ਦਿੱਤੀ ਜਾ ਸਕਦੀ ਹੈ। |
ਕੰਮ ਕਰ ਰਹੇ ਜਾਂ ਸੇਵਾਮੁਕਤ ਜਾਂ ਮ੍ਰਿਤਕ ਚੰਡੀਗੜ੍ਹ ਪੁਲਿਸ ਦੇ ਕਰਮਚਾਰੀ | ਸੇਵਾ ਕਰ ਰਹੇ ਅਤੇ ਸੇਵਾਮੁਕਤ ਕਰਮਚਾਰੀਆਂ ਦੇ ਬੱਚਿਆਂ ਨੂੰ ਦੋ ਸਾਲ ਦੀ ਛੋਟ ਮਿਲ ਸਕਦੀ ਹੈ, ਜਦੋਂ ਕਿ ਸੇਵਾ ਵਿੱਚ ਮਰ ਚੁੱਕੇ ਕਰਮਚਾਰੀਆਂ ਦੇ ਬੱਚਿਆਂ ਨੂੰ ਤਿੰਨ ਸਾਲ ਦੀ ਛੋਟ ਮਿਲ ਸਕਦੀ ਹੈ। |
ਚੰਡੀਗੜ੍ਹ ਪੁਲਿਸ ਦੇ ਵਿਭਾਗੀ ਉਮੀਦਵਾਰ | 40 ਸਾਲ ਦੀ ਉਮਰ ਤੱਕ |
ਕਲਿੱਕ ਕਰੋ: ਚੰਡੀਗੜ੍ਹ ਪੁਲਿਸ ASI ਭਰਤੀ 2023 ਨੋਟੀਫਿਕੇਸ਼ਨ
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਵਿਦਿਅਕ ਯੋਗਤਾ
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਚੰਡੀਗੜ੍ਹ ਪੁਲਿਸ ASI ਭਰਤੀ ਲਈ ਵਿਦਿਅਕ ਯੋਗਤਾ ਉਸ ਪੋਸਟ ਦੇ ਅਨੁਸਾਰ ਵੱਖਰੀ ਵੱਖਰੀ ਹੁੰਦੀ ਹੈ ਜਿਸ ਪੋਸਟ ਲਈ ਉਮੀਦਵਾਰ ਅਪਲਾਈ ਕਰ ਰਿਹਾ ਹੈ। ਉਮੀਦਵਾਰ ਦੁਆਰਾ ਵੱਖ-ਵੱਖ ਅਸਾਮੀਆਂ ਲਈ ਅਪਲਾਈ ਕਰਨ ਲਈ ਲੋੜੀਂਦੀ ਵਿਦਿਅਕ ਯੋਗਤਾ ਹੇਠਾਂ ਦਿੱਤੀ ਗਈ ਹੈ। ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪਾਸ ਹੋਣਾ ਬਹੁਤ ਜਰੂਰੀ ਹੈ।
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023 ਡਰਾਈਵਿੰਗ ਹੁਨਰ: ਔਨਲਾਈਨ ਬਿਨੈ-ਪੱਤਰ ਜਮ੍ਹਾ ਕਰਨ ਵੇਲੇ, ਵੈਧ ਡਰਾਈਵਿੰਗ ਲਾਇਸੈਂਸ ਹੋਣਾ ਸਾਰੇ ਉਮੀਦਵਾਰਾਂ ਲਈ ਲਾਜ਼ਮੀ ਲੋੜ ਹੈ, ਭਾਵੇਂ ਉਹਨਾਂ ਦੀ ਸ਼੍ਰੇਣੀ ਕੋਈ ਵੀ ਹੋਵੇ। ਇਹ ਲਾਇਸੰਸ ਉਨ੍ਹਾਂ ਨੂੰ ਬਿਨੈ-ਪੱਤਰ ਜਮ੍ਹਾਂ ਕਰਨ ਸਮੇਂ ਦੋਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਲਈ ਅਧਿਕਾਰਤ ਕਰੇਗਾ।
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023 ਕੰਪਿਊਟਰ ਹੁਨਰ: ICT ਹੁਨਰ ਦੇ ਕੋਰਸ ਸਾਰੇ ਨਵੇਂ ਭਰਤੀ ਕੀਤੇ ਕਰਮਚਾਰੀਆਂ (ਐਂਟਰੀ ਪੱਧਰ ‘ਤੇ) ਦੇ ਨਾਲ-ਨਾਲ ਗਰੁੱਪ “ਏ,” “ਬੀ,”C” ਅਤੇ “D.” ” ਵਿੱਚ ਕਰਮਚਾਰੀਆਂ ਲਈ ਅਸ਼ੋਰਡ ਕਰੀਅਰ ਪ੍ਰੋਗਰੇਸ਼ਨ ਸਕੀਮ (ACPS) ਦੇ ਤਹਿਤ ਤਰੱਕੀਆਂ ਅਤੇ ਲਾਭ ਦੇਣ ਲਈ ਲਾਜ਼ਮੀ ਹਨ।
ਲੜੀ ਨੰਬਰ | ਕੋਰਸ ਦਾ ਨਾਮ | ਗਰੁੱਪ |
2 | ਕੰਪਿਊਟਰ ਸੰਕਲਪ (CCC) ‘ਤੇ ਕੋਰਸ – 80 ਘੰਟੇ | C |
- ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ/ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਸਰਟੀਫਿਕੇਟ/ਡਿਪਲੋਮਾ/ਬੈਚਲਰ ਜਾਂ ਮਾਸਟਰ ਡਿਗਰੀ ਵਾਲੇ ਉਮੀਦਵਾਰਾਂ ਨੂੰ ICT ਹੁਨਰ ਸਿਖਲਾਈ ਕੋਰਸ ਤੋਂ ਛੋਟ ਦਿੱਤੀ ਜਾਵੇਗੀ।
- ਪ੍ਰਵੇਸ਼-ਪੱਧਰ ਦੀ ਸਥਿਤੀ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਇੱਕ ICT ਹੁਨਰ ਸਿਖਲਾਈ ਕੋਰਸ ਲਈ ਪੂਰਾ ਹੋਣ ਦਾ ਸਰਟੀਫਿਕੇਟ ਪ੍ਰਦਾਨ ਕਰਨਾ ਚਾਹੀਦਾ ਹੈ। ਕੋਰਸ ਨਿਰਧਾਰਿਤ ਮਿਆਦ ਦਾ ਹੋਣਾ ਚਾਹੀਦਾ ਹੈ ਅਤੇ ਕਿਸੇ ਸਰਕਾਰੀ-ਮਾਨਤਾ ਪ੍ਰਾਪਤ ਸੰਸਥਾ ਜਾਂ ਕਿਸੇ ਨਾਮਵਰ ਸੰਸਥਾ ਤੋਂ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ ਜਿਸ ਕੋਲ ISO 9001 ਸਰਟੀਫਿਕੇਸ਼ਨ ਜਾਂ ਕੰਪਿਊਟਰ ਕੋਰਸ ਦੇ ਇਲੈਕਟ੍ਰੋਨਿਕਸ ਮਾਨਤਾ ਵਿਭਾਗ (DOEACC) ਹੈ।
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਫਾਰਮ ਦੀ ਫੀਸ
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਜੋ ਵੀ ਉਮੀਦਵਾਰ ਚੰਡੀਗੜ੍ਹ ਪੁਲਿਸ ਸਹਾਇਕ ਸਬ-ਇੰਸਪੈਕਟਰ (ASI) ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਫਾਰਮ ਭਰਦੇ ਸਮੇਂ ਉਸ ਭਰਤੀ ਦੀ ਫੀਸ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ। ਜੇ ਹੇਠ ਲਿਖੇ ਅਨੁਸਾਰ ਹੈ.
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਫਾਰਮ ਦੀ ਫੀਸ | |
ਜਰਨਲ | 1000/- |
ਹੋਰ ਪਛੜੀਆਂ ਸ਼੍ਰੇਣੀਆਂ (OBC) | 1000/- |
ਅਨੁਸੂਚਿਤ ਜਾਤੀ (SC) | 800/- |
ਸਾਬਕਾ ਫੌਜੀ | ਛੋਟ ਦਿੱਤੀ ਗਈ ਹੈ |
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਕੌਮੀਅਤ
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਚੰਡੀਗੜ੍ਹ ਪੁਲਿਸ ਦੁਆਰਾ ਜਾਰੀ ਚੰਡੀਗੜ੍ਹ ਪੁਲਿਸ ASI ਦੀ ਕੌਮੀਅਤ ਬਾਰੇ ਕੋਈ ਜਾਣਕਾਰੀ ਨੋਟੀਫਿਕੇਸ਼ਨ ਵਿੱਚ ਨਹੀ ਦਿੱਤੀ ਗਈ ਹੈ। ਪਰ ਇਹ ਜਰੂਰੀ ਹੈ ਕਿ ਜੋ ਵੀ ਉਮੀਦਵਾਰ ਚੰਡੀਗੜ੍ਹ ਪੁਲਿਸ ASI ਦਾ ਪੇਪਰ ਦੇਣ ਦੀ ਤਿਆਰੀ ਕਰ ਰਹੇ ਹਨ। ਉਹਨਾਂ ਉਮੀਦਵਾਰਾਂ ਨੂੰ ਫਾਰਮ ਭਰਨ ਤੋਂ ਪਹਿਲਾਂ ਨਾਗਰਿਕਤਾ ਬਾਰੇ ਪਤਾ ਹੋਣਾ ਚਾਹੀਦਾ ਹੈ। ਉਮੀਦਵਾਰ ਹੇਠਾਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
- ਭਾਰਤ ਦਾ ਨਾਗਰਿਕ, ਜਾਂ
- ਨੇਪਾਲ ਦਾ ਵਿਸ਼ਾ, ਜਾਂ
- ਭੂਟਾਨ ਦਾ ਵਿਸ਼ਾ, ਜਾਂ
- ਭਾਰਤੀ ਮੂਲ ਦਾ ਵਿਅਕਤੀ ਜੋ ਪਾਕਿਸਤਾਨ, ਬਰਮਾ, ਪੂਰਬੀ ਅਫ਼ਰੀਕੀ ਦੇਸ਼ਾਂ ਕੀਨੀਆ, ਸ੍ਰੀਲੰਕਾ, ਯੂਗਾਂਡਾ, ਤਨਜ਼ਾਨੀਆ ਦੇ ਸੰਯੁਕਤ ਗਣਰਾਜ, ਜ਼ੈਂਬੀਆ, ਮਲਾਵੀ, ਜ਼ੇਅਰ, ਇਥੋਪੀਆ ਅਤੇ ਵੀਅਤਨਾਮ ਤੋਂ ਪਰਵਾਸ ਕਰ ਗਿਆ ਹੈ। ਭਾਰਤ ਵਿੱਚ ਪੱਕੇ ਤੌਰ ਤੇ ਰਹਿਣ ਦਾ ਫੈਸਲਾ।
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਦਸਤਾਵੇਜ ਦੀ ਪੜਤਾਲ
ਚੰਡੀਗੜ੍ਹ ਪੁਲਿਸ ASI ਯੋਗਤਾ ਮਾਪਦੰਡ 2023: ਸਹਾਇਕ ਸਬ-ਇੰਸਪੈਕਟਰ ਦੀ ਭਰਤੀ ਲਈ ਬਿਨੈ ਪੱਤਰਾਂ ਦੀ ਪੜਤਾਲ ਲਿਖਤੀ ਪ੍ਰੀਖਿਆ ਦੇ ਆਯੋਜਨ ਤੋਂ ਬਾਅਦ ਕੀਤੀ ਜਾਵੇਗੀ। ਪੜਤਾਲ ਦੀ ਪ੍ਰਕਿਰਿਆ ਦੌਰਾਨ, ਉਮੀਦਵਾਰਾਂ ਦੀ ਯੋਗਤਾ ਨਿਰਧਾਰਤ ਕਰਨ ਲਈ ਅਰਜ਼ੀ ਫਾਰਮ ਅਤੇ ਹੋਰ ਸੰਬੰਧਿਤ ਦਸਤਾਵੇਜ਼ਾਂ, ਸਰਟੀਫਿਕੇਟਾਂ ਆਦਿ ਦੀ ਜਾਂਚ ਕੀਤੀ ਜਾਵੇਗੀ। ਪੜਤਾਲ ਦੀ ਪ੍ਰਕਿਰਿਆ ਦੌਰਾਨ, ਉਮੀਦਵਾਰ ਕਮਿਸ਼ਨ ਦੁਆਰਾ ਤਸਦੀਕ ਲਈ ਆਪਣੇ ਅਸਲ ਸਰਟੀਫਿਕੇਟ ਪੇਸ਼ ਕਰੇਗਾ। ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੇ ਉਮੀਦਵਾਰਾਂ ਨੂੰ ਪੜਤਾਲ ਪ੍ਰਕਿਰਿਆ ਤੋਂ ਬਾਅਦ ਜਾਂ ਉਸ ਤੋਂ ਬਾਅਦ ਕਿਸੇ ਵੀ ਸਮੇਂ ਅਯੋਗ ਪਾਏ ਜਾਣ ‘ਤੇ ਰੱਦ ਕਰ ਦਿੱਤਾ ਜਾਵੇਗਾ।
Enrol Yourself: Punjab Da Mahapack Online Live Classes
Download Adda 247 App here to get the latest updates
Read More: | |
Punjab Govt Jobs Punjab Current Affairs Punjab GK |