Maharaja Ranjit Singh
ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਈ. ਸ਼ੁਕਰਚੱਕੀਆ ਮਿਸਲ ਆਗੂ ਮਹਾਂ ਸਿੰਘ ਦੇ ਘਰ ਹੋਇਆ। ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਰਹਿਣ ਦੇ ਬਾਵਜੂਦ ਤਲਵਾਰਬਾਜ਼ੀ ਅਤੇ ਘੋੜ ਸਵਾਰੀ ਵਿੱਚ ਬਹੁਤ ਨਿਪੁੰਨ ਸੀ। ਉਸਨੇ ਬਚਪਨ ਵਿੱਚ ਹੀ ਆਪਣੀ ਬਹਾਦਰੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। 1797 ਈ. ਜਦੋਂ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਤਾਂ ਉਸ ਸਮੇਂ ਪੰਜਾਬ ਦੀ ਸਿਆਸੀ ਸਥਿਤੀ ਬਹੁਤ ਨਾਜ਼ੁਕ ਸੀ। ਇਹ ਕਾਲੇ ਦੌਰ ਵਿੱਚੋਂ ਲੰਘ ਰਿਹਾ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਜਿੱਤਾਂ 1799 ਈ. ਮੁਲਤਾਨ, ਕਸ਼ਮੀਰ ਅਤੇ ਪੇਸ਼ਾਵਰ ਉਸ ਦੀਆਂ ਹੋਰ ਸਭ ਤੋਂ ਮਹੱਤਵਪੂਰਨ ਜਿੱਤਾਂ ਸਨ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਬਹਾਦਰੀ ਅਤੇ ਯੋਗਤਾ ਸਦਕਾ ਆਪਣੇ ਛੋਟੇ ਜਿਹੇ ਰਾਜ ਨੂੰ ਇੱਕ ਵਿਸ਼ਾਲ ਅਤੇ ਸ਼ਕਤੀਸ਼ਾਲੀ ਸਾਮਰਾਜ ਵਿੱਚ ਬਦਲ ਦਿੱਤਾ। 1839 ਈ: ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਸਮੇਂ, ਉਸਦੇ ਰਾਜ ਦੀਆਂ ਸੀਮਾਵਾਂ ਉੱਤਰ ਵਿੱਚ ਲੱਦਾਖ ਤੋਂ ਦੱਖਣ ਵਿੱਚ ਸ਼ਿਕਾਰਪੁਰ ਤੱਕ ਅਤੇ ਪੂਰਬ ਵਿੱਚ ਸਤਲੁਜ ਦਰਿਆ ਤੋਂ ਪੱਛਮ ਵਿੱਚ ਪਿਸ਼ਾਵਰ ਤੱਕ ਫੈਲੀਆਂ ਹੋਈਆਂ ਸਨ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਾਮਰਾਜ ਦਾ ਸੁਪਨਾ ਸਾਕਾਰ ਕੀਤਾ। ਬਿਨਾਂ ਸ਼ੱਕ, ਇਹ ਉਸ ਦਾ ਸਭ ਤੋਂ ਕੀਮਤੀ ਤੋਹਫ਼ਾ ਸੀ।
Maharaja Ranjit Singh Real Photo
Maharaja Ranjit Singh Real Photo: ਬ੍ਰਿਟਿਸ਼ ਲਾਇਬ੍ਰੇਰੀ ਅਤੇ ਵਿਕਟੋਰੀਆ ਅਤੇ ਅਲਬਰਟ ਮਿਊਜ਼ੀਅਮ, ਲੰਡਨ ਦੁਆਰਾ ਤਾਜ਼ਾ ਖੋਜਾਂ, ਭਾਰਤ ਵਿੱਚ ਲਈਆਂ ਗਈਆਂ “ਸਭ ਤੋਂ ਪੁਰਾਣੀਆਂ” ਤਸਵੀਰਾਂ ਵਿੱਚੋਂ ਇੱਕ ਦੀ ਪ੍ਰਮਾਣਿਕਤਾ ‘ਤੇ ਬਹਿਸ ਛਿੜਦੀ ਹੈ, ਦਸਤਾਵੇਜ਼ਾਂ ਨੇ ਖੁਲਾਸਾ ਕੀਤਾ ਹੈ ਕਿ ਨਾ ਤਾਂ ਮਹਾਰਾਜਾ ਅਤੇ ਨਾ ਹੀ ਲਾਰਡ ਵਿਲੀਅਮ ਬੈਂਟਿੰਕ ਸਮੇਤ ਬ੍ਰਿਟਿਸ਼ ਅਧਿਕਾਰੀ ਇਸ ਦਾ ਹਿੱਸਾ ਸਨ। ਫੋਟੋ ਦੇ. 1831 ਵਿੱਚ ਸਤਲੁਜ ਦੇ ਕੰਢੇ ਰੋਪੜ ਵਿੱਚ ਮਹਾਰਾਜਾ ਅਤੇ ਅੰਗਰੇਜ਼ ਅਫਸਰਾਂ ਦਰਮਿਆਨ ਹੋਈ ਇੱਕ ਮੀਟਿੰਗ ਦੌਰਾਨ ਲਈ ਗਈ ਮੰਨੀ ਜਾਂਦੀ ਇਤਿਹਾਸਕ ਤਸਵੀਰ, ਰਸਾਲਿਆਂ, ਪਾਠ ਪੁਸਤਕਾਂ ਵਿੱਚ “ਮਹਾਰਾਜਾ ਰਣਜੀਤ ਸਿੰਘ ਦੀ ਇੱਕੋ ਇੱਕ ਤਸਵੀਰ” ਵਜੋਂ ਕਈ ਵਾਰ ਪ੍ਰਕਾਸ਼ਿਤ ਕੀਤੀ ਗਈ ਹੈ। ਦਸਤਾਵੇਜ਼ ਅਤੇ ਇੱਥੋਂ ਤੱਕ ਕਿ ਵੱਖ-ਵੱਖ ਅਜਾਇਬ ਘਰਾਂ ਵਿੱਚ ਪ੍ਰਦਰਸ਼ਿਤ ਕੀਤੇ ਗਏ ਹਨ। ਫਰੇਮ ਵਿੱਚ ਹੋਰ ਫਕੀਰ ਅਜ਼ੀਜ਼-ਉਦ-ਦੀਨ, ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨ ਮੰਤਰੀ, ਅਤੇ ਮਹਾਨ ਸਿੱਖ ਲੜਾਕੂ ਹਰੀ ਸਿੰਘ ਨਲਵਾ ਹੋਣ ਦਾ ਦਾਅਵਾ ਕੀਤਾ ਗਿਆ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਅਸਲੀ ਫੋਟੋ ਇੱਕ ਰਾਜੇ ਵਰਗੀ ਹੈ ਜੋ ਹੇਠਾਂ ਦਿੱਤੀ ਗਈ ਹੈ:
Maharaja Ranjit Singh Family
Maharaja Ranjit Singh Family: ਰਣਜੀਤ ਸਿੰਘ ਦਾ ਜਨਮ ਸ਼ੁਕਰਚੱਕੀਆ ਮਿਸਲ ਦੇ ਨੇਤਾ ਮਹਾਂ ਸਿੰਘ ਦੇ ਘਰ 1780 ਈ. ਵਿੱਚ ਹੋਇਆ ਸੀ ।ਉਸ ਦੀ ਜਨਮ ਮਿਤੀ ਤੇ ਜਨਮ ਸਥਾਨ ਬਾਰੇ ਇਤਿਹਾਸਕਾਰਾਂ ਵਿੱਚ ਮਹੱਤਵ ਪਾਇਆ ਜਾਂਦਾ ਹੈ । ਓਸਬੋਰਨ, ਫ਼ਨ, ਮੈਕਗਰੇਗਰ, ਲਤੀਫ਼, ਸਾਹਮਤ ਅਲੀ ਅਤੇ ਕਨ੍ਹਈਆ ਲਾਲ ਵਰਗੇ ਇਤਿਹਾਸਕਤ ਰਣਜੀਤ ਸਿੰਘ ਦੇ ਜਨਮ ਦੀ ਮਿਤੀ 2 ਨਵੰਬਰ, 1780 ਈ. ਨੂੰ ਦੱਸਦੇ ਹਨ । ਇਨ੍ਹਾਂ ਇਤਿਹਾਸਕਾਰਾਂ ਨੇ ਆਪਣਾ ਅਧਾਰ ਉਨ੍ਹਾਂ ਸ਼ਬਦਾਂ ਨੂੰ ਬਣਾਇਆ ਹੈ ਜੋ ਮਹਾਂ ਸਿੰਘ ਦੀ ਹਵੇਲੀ ਦੇ ਇੱਕ ਕਮਰੇ ਦੇ ਬਾਹਰ ਉਕਰੇ ਹੋਏ ਹਨ ।
Place of Maharaja Ranjit Singh in History of Punjab
Place of Maharaja Ranjit Singh in History of Punjab : ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ ਭਾਰਤ ਬਲਕਿ ਸੰਸਾਰ ਦੇ ਮਹਾਨ ਸ਼ਾਸਕਾਂ ਵਿੱਚ ਕੀਤੀ ਜਾਂਦੀ ਹੈ । ਵੱਖ-ਵੱਖ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਤੁਲਨਾ ਮੁਗ਼ਲ ਬਾਦਸ਼ਾਹ ਅਕਬਰ, ਮਰਾਠਾ ਸ਼ਾਸਕ ਸ਼ਿਵਜੀ ਮਿਸਰ ਦੇ ਸ਼ਾਸਕ ਮਹਿਮਤ ਅਲੀ ਅਤੇ ਫਰਾਂਸ ਦੇ ਸ਼ਾਸਕ ਨੈਪੋਲੀਅਨ ਆਦਿ ਨਾਲ ਕਰਦੇ ਹਨ ਇਤਿਹਾਸ ਦਾ ਨਿਰਦ ਅਧਿਐਨ ਕਰਨ ‘ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਾਪਤੀਆਂ ਇਨ੍ਹਾਂ ਸ਼ਾਸਕਾਂ ਤੋਂ ਕਿਤੇ ਵੱਧ ਸਨ ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਗੱਦੀ ‘ਤੇ ਬੈਠਾ ਉਸ ਦੇ ਕੋਲ ਸਿਰਫ ਨਾਂ ਦਾ ਰਾਜ ਸੀ ।ਪਰ ਰਣਜੀਤ ਸਿੰਘ ਨੇ ਆਪਣੀ ਯੋਗਤਾ ਅਤੇ ਕੁਸ਼ਲਤਾ ਦੇ ਨਾਲ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ ਅਜਿਹਾ ਕਰਕੇ ਉਨ੍ਹਾਂ ਨੇ ਸਿੱਖ ਸਾਮਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ ।
ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਬਹੁਤ ਹੀ ਉੱਚ ਕੋਟੀ ਦਾ ਸੀ । ਉਸ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ ਪਰਜਾ ਦੇ ਦੁੱਖਾਂ ਨੂੰ ਦੂਰ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ ਉਸ ਦੇ ਦਰਬਾਰ ਵਿੱਚ ਸਿੱਖ, ਹਿੰਦੂ, ਮੁਸਲਮਾਨ, ਯੂਰਪੀਅਨ ਆਦਿ ਸਭ ਧਰਮਾ ਦੇ ਲੋਕ ਉੱਚੇ ਅਹੁਦਿਆਂ ‘ਤੇ ਨਿਯੁਕਤ ਸਨ। ਮਹਾਰਾਜਾ ਰਣਜੀਤ ਸਿੰਘ ਨੇ ਸਭ ਧਰਮਾਂ ਦੇ ਪ੍ਰਤੀ ਸਹਿਨਸ਼ੀਲਤਾ ਦੀ ਨੀਤੀ ਅਪਣਾ ਕੇ ਉਨ੍ਹਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਿਆ ।
Read about: Sikh Misls- Origin and Growth 1767-1799
ਉਹ ਇੱਕ ਮਹਾਨ ਦਾਨੀ ਵੀ ਸਨ । ਉਨ੍ਹਾਂ ਨੇ ਆਪਣੇ ਸਾਮਰਾਜ ਦੀ ਸੁਰੱਖਿਆ ਅਤੇ ਵਿਸਥਾਰ ਲਈ ਇੱਕ ਸ਼ਕਤੀਸ਼ਾਲੀ ਸੈਨਾ ਦਾ ਨਿਰਮਾਣ ਵੀ ਕੀਤਾ । ਉਨ੍ਹਾਂ ਨੇ ਅੰਗਰੇਜ਼ਾਂ ਨਾਲ ਮਿੱਤਰਤਾ ਸਥਾਪਿਤ ਕਰਕੇ ਆਪਣੀ ਰਾਜਨੀਤਿਕ ਸੂਝ-ਬੂਝ ਦਾ ਸਬੂਤ ਦਿੱਤਾ । ਇਨ੍ਹਾਂ ਸਭ ਗੁਣਾਂ ਦੇ ਕਾਰਨ ਅੱਜ ਵੀ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਦੇ ਨਾਂ ਨਾਲ ਯਾਦ ਕਰਦੇ ਹਨ । ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਗੌਰਵਮਈ ਸਥਾਨ ਪ੍ਰਾਪਤ ਹੈ ।
Character of Maharaja Ranjit Singh
Character of Maharaja Ranjit Singh: ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਇਤਿਹਾਸ ਦੇ ਚਮਕਦੇ ਸਿਤਾਰੇ ਹਨ ਉਨ੍ਹਾਂ ਦੀ ਗਿਣਤੀ ਨਾ ਕੇਵਲ ਭਾਰਤ ਬਲਕਿ ਸੰਸਾਰ ਦੀਆਂ ਮਹਾਨ ਸ਼ਖ਼ਸੀਅਤਾਂ ਵਿੱਚ ਕੀਤੀ ਜਾਂਦੀ ਹੈ । ਮਹਾਰਾਜੇ ਦੀ ਸ਼ਖ਼ਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਹਰ ਵਿਅਕਤੀ ਜੋ ਉਨ੍ਹਾਂ ਨੂੰ ਮਿਲਿਆ ਉਹ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ । ਵਿਦੇਸ਼ੀ ਯਾਤਰੀ ਅਤੇ ਈਸਟ ਇੰਡੀਆ ਕੰਪਨੀ ਦੇ ਉੱਚ ਅਧਿਕਾਰੀ ਮਹਾਰਾਜੇ ਨੂੰ ਮਿਲਣਾ ਆਪਣੇ ਲਈ ਫਖ਼ਰ ਸਮਝਦੇ ਸਨ ।
ਮਹਾਰਾਜਾ ਰਣਜੀਤ ਸਿੰਘ ਇੱਕ ਬਹੁਪੱਖੀ ਸ਼ਖ਼ਸੀਅਤ ਦਾ ਸੁਆਮੀ ਸੀ ਉਸ ਵਿੱਚ ਇੱਕ ਬਹਾਦਰ ਸੈਨਾਪਤੀ, ਮਹਾਨ ਜੇਤੂ, ਸੂਝਵਾਨ ਰਾਜਨੀਤੀਵੇਤਾ ਅਤੇ ਯੋਗ ਹਾਕਮ ਦੇ ਸਾਰੇ ਗੁਣ ਮੌਜੂਦ ਸਨ । ਇਨ੍ਹਾਂ ਗੁਣਾਂ ਸਦਕਾ ਉਹ ਪੰਜਾਬ ਵਿੱਚ ਇੱਕ ਵਿਸ਼ਾਲ ਅਤੇ ਸ਼ਕਤੀਸ਼ਾਲੀ ਸਿੱਖ ਸਾਮਰਾਜ ਸਥਾਪਿਤ ਕਰਨ ਵਿੱਚ ਸਫਲ ਹੋਇਆ । ਉਸ ਦੇ ਸਾਮਰਾਜ ਵਿੱਚ ਹਰ ਪਾਸੇ ਖੁਸ਼ਹਾਲੀ ਠਾਠਾਂ ਮਾਰਦੀ ਨਜ਼ਰ ਆਉਂਦੀ ਸੀ ।ਇਸੇ ਕਾਰਨ ਪੰਜ ਦਰਿਆਵਾਂ ਦੀ ਇਸ ਧਰਤੀ ਪੰਜਾਬ ਨੂੰ ਜਿਸ ਨੇ ਅੱਜ ਤੋਂ ਦੋ ਸੌ ਵਰ੍ਹੇ ਪਹਿਲਾਂ ਆਪਣੇ ਇਸ ਅਣਖੀ ਸਪੂਤ ਨੂੰ ਜਨਮ ਦਿੱਤਾ ਸੀ ਅੱਜ ਵੀ ਬਹੁਤ ਫਖ਼ਰ ਹੈ ।
As a Man | ਇੱਕ ਮਨੁੱਖ ਦੇ ਰੂਪ ਵਿੱਚ
1. Appearance: ਮਹਾਰਾਜਾ ਰਣਜੀਤ ਸਿੰਘ ਦੀ ਸ਼ਕਲ ਸੂਰਤ ਬਹੁਤੀ ਖਿੱਚ ਭਰਪੂਰ ਨਹੀਂ ਸੀ। ਉਸ ਦਾ ਕੱਦ ਦਰਮਿਆਨਾ ਅਤੇ ਜਿਸਮ ਪਤਲਾ ਸੀ । ਬਚਪਨ ਵਿੱਚ ਚੇਚਕ ਨਿਕਲ ਆਉਣ ਕਾਰਨ ਉਨ੍ਹਾਂ ਦਾ ਚਿਹਰਾ ਬਦਸ਼ਕਲ ਹੋ ਗਿਆ ਸੀ ਅਤੇ ਇੱਕ ਅੱਖ ਵੀ ਮਾਰੀ ਗਈ ਸੀ । ਇਸ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਵਿੱਚ ਇੰਨੀ ਖਿੱਚ ਸੀ ਕਿ ਕੋਈ ਵੀ ਮਿਲਣ ਵਾਲਾ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ । ਉਨ੍ਹਾਂ ਦੇ ਚਿਹਰੇ ‘ਤੇ ਇੱਕ ਖ਼ਾਸ ਕਿਸਮ ਦਾ ਤੇਜ਼ ਅਤੇ ਜਲਾਲ ਟਪਕਦਾ ਸੀ । ਇੱਕ ਵਾਰੀ ਇੱਕ ਅੰਗਰੇਜ਼ ਅਫ਼ਸਰ ਨੇ ਮਹਾਰਾਜੇ ਦੇ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ਉੱਦੀਨ ਨੂੰ ਜਦੋਂ ਇਹ ਪੁੱਛਿਆ ਕਿ ਮਹਾਰਾਜਾ ਦੀ ਕਿਹੜੀ ਅੱਖ ਖ਼ਰਾਬ ਹੈ ਤਾਂ ਉਸ ਨੇ ਉੱਤਰ ਦਿੱਤਾ ਕਿ ਮਹਾਰਾਜਾ ਦੇ ਚਿਹਰੇ ਦਾ ਨੂਰ ਇੰਨਾ ਤੇਜ਼ ਹੈ ਕਿ ਉਸ ਨੇ ਕਦੇ ਨੇੜੇ ਹੋ ਕੇ ਦੇਖਣ ਦੀ ਹਿੰਮਤ ਹੀ ਨਹੀਂ ਕੀਤੀ ।
2. Hard working and Active: ਮਹਾਰਾਜਾ ਰਣਜੀਤ ਸਿੰਘ ਬੜਾ ਮਿਹਨਤੀ ਅਤੇ ਫੁਰਤੀਲਾ ਸੀ । ਉਹ ਇਸ ਗੱਲ ਵਿੱਚ ਵਿਸ਼ਵਾਸ ਰੱਖਦਾ ਸੀ ਕਿ ਵੱਡੇ ਆਦਮੀਆਂ ਨੂੰ ਹਮੇਸ਼ਾਂ ਮਿਹਨਤੀ ਤੇ ਫੁਰਤੀਲਾ ਹੋਣਾ
ਚਾਹੀਦਾ ਹੈ । ਉਹ ਆਪਣੇ ਕਰਮਚਾਰੀਆਂ ਤੋਂ ਵੀ ਅਜਿਹੀ ਆਸ ਰੱਖਦਾ ਸੀ । ਮਹਾਰਾਜਾ ਸਵੇਰ ਤੋਂ ਲੈ ਕੇ ਰਾਤ ਦੇਰ ਨਹੀ ਰਾਜ ਦੇ ਕੰਮਾਂ ਵਿੱਚ ਰੁੱਝਿਆ ਰਹਿੰਦਾ ਸੀ ।ਉਹ ਹਰ ਤਰ੍ਹਾਂ ਦਾ ਕੰਮ ਕਰਨ ਵਿੱਚ ਖੁਸ਼ੀ ਮਹਿਸੂਸ ਕਰਦਾ ਸੀ । ਉਹ ਰਾਜ ਦ ਵੱਡੇ ਤੋਂ ਵੱਡੇ ਕੰਮ ਤੋ ਲੈ ਕੇ ਛੋਟੇ ਤੋਂ ਛੋਟੇ ਕੰਮ ਵੱਲ ਨਿਜੀ ਧਿਆਨ ਦਿੰਦੇ ਸਨ । ਉਹ ਕੰਮ ਕਰਦੇ ਕਦੇ ਲੱਗਦੇ ਨ ਸਨ । ਆਪਣੀ ਪਿਛਲੀ ਉਮਰ ਵਿੱਚ ਵੀ ਉਨ੍ਹਾਂ ਵਿੱਚ ਨੌਜਵਾਨਾਂ ਵਾਲੀ ਲਗਨ ਸੀ । ਮਹਾਰਾਜੇ ਦੀ ਇਹ ਆਦਤ ਉਸ ਦੀ ਸਫਲਤਾ ਦਾ ਇੱਕ ਵੱਡਾ ਕਾਰਨ ਸੀ । ਉਸ ਨੂੰ ਬਚਪਨ ਤੋਂ ਹੀ ਯੁੱਧਾਂ ਵਿੱਚ ਜਾਣ, ਸ਼ਿਕਾਰ ਖੇਡਣ, ਤਲਵਾਰ ਚਲਾਉਣ ਅਤੇ ਘਤਸਰ ਕਰਨ ਦਾ ਬਹੁਤ ਸ਼ੌਕ ਸੀ ।
3. Illiterate but Intelligent: ਮਹਾਰਾਜਾ ਰਣਜੀਤ ਸਿੰਘ ਨੂੰ ਪੜ੍ਹਾਈ ਵਿੱਚ ਦਿਲਚ ਨਹੀਂ ਸੀ । ਸਿੱਟੇ ਵਜੋਂ ਉਹ ਅਨਪੜ੍ਹ ਹੀ ਰਿਹਾ ਅਨਪੜ੍ਹ ਹੋਣ ਦੇ ਬਾਵਜੂਦ ਉਹ ਬਹੁਤ ਤੀਖਣ ਬੁੱਧੀ ਅਤੇ ਅਦਭੁਤ ਯਾਦ ਸ਼ਕਤੀ ਦੇ ਮਾਲਕ ਸਨ । ਉਨ੍ਹਾਂ ਨੂੰ ਆਪਣੇ ਪਿੰਡਾਂ ਦੇ ਹਜ਼ਾਰਾਂ ਨਾਂ ਅਤੇ ਉਨ੍ਹਾਂ ਦੀ ਭੂਗੋਲਿਕ ਸਥਿਤੀ ਜ਼ੁਬਾਨੀ ਯਾਦ ਸੀ । ਇੱਕ ਤਕ ਕਿ ਉਨ੍ਹਾਂ ਨੂੰ ਆਪਣੇ ਰਾਜ ਦੇ ਕਿਲ੍ਹਿਆਂ, ਉਨ੍ਹਾਂ ਵਿੱਚ ਨਿਯੁਕਤ ਅਧਿਕਾਰੀਆਂ ਅਤੇ ਸੈਨਿਕਾਂ ਦੀ ਗਿਣਤੀ ਦਾ ਵੀ ਗਿਆਨ ਸੀ ।ਉਹ ਜਿਸ ਆਦਮੀ ਨੂੰ ਇੱਕ ਵਾਰ ਦੇਖ ਲੈਂਦੇ ਸਨ ਉਸ ਨੂੰ ਕਈ ਸਾਲਾਂ ਮਗਰੋਂ ਵੀ ਪਛਾਣ ਲੈਂਦੇ ਸਨ।ਉਨ੍ਹਾਂ ਦੀ ਸੂਝ-ਬੂਝ ਇੰਨੀ ਸੀ ਕਿ ਵਿਦੇਸ਼ਾਂ ਤੋਂ ਆਏ ਯਾਤਰੀ ਵੀ ਹੈਰਾਨ ਰਹਿ ਜਾਂਦੇ ਸਨ । ਉਹ ਬਾਹਰੋਂ ਆਉਣ ਵਾਲਿਆਂ ਤੋਂ ਹਰ ਮਸਲੇ ਸੰਬੰਧੀ ਸਵਾਲ ਪੁੱਛਦੇ ਸਨ । ਇਹ ਪ੍ਰਸ਼ਨ ਫ਼ੌਜਾਂ, ਹਥਿਆਰਾਂ, ਯੁੱਧ ਵਿਧੀਆਂ, ਨਰਕ ਸਵਰਗ, ਆਤਮਾ ਪਰਮਾਤਮਾ, ਸ਼ਿਕਾਰ, ਸ਼ਰਾਬ ਤੇ ਇਸ ਕਿਸਮ ਦੀਆਂ ਸੈਂਕੜੇ ਹੋਰ ਚੀਜ਼ਾਂ ਨਾਲ ਸੰਬੰਧਿਤ ਹੁੰਦੇ ਸਨ ।
4. An Excellent Horseman and Swordsman: ਰਣਜੀਤ ਸਿੰਘ ਇੱਕ ਉੱਤਮ ਘੋੜਸਵਾਰ ਅਤੇ ਤਲਵਾਰ ਦਾ ਧਨੀ ਸੀ । ਉਸ ਨੂੰ ਬਚਪਨ ਤੋਂ ਹੀ ਘੋੜਸਵਾਰੀ ਕਰਨ ਅਤੇ ਤਲਵਾਰ ਚਲਾਉਣ ਦਾ ਬਹੁਤ ਸ਼ੌਕ ਸੀ । ਉਸ ਦੇ ਚਿਹਰੇ ਉੱਤੇ ਸਾਰਾ ਦਿਨ ਘੋੜਸਵਾਰੀ ਕਰਨ ਦੇ ਬਾਅਦ ਵੀ ਥਕਾਵਟ ਦੇ ਚਿੰਨ੍ਹ ਦਿਖਾਈ ਨਹੀਂ ਦਿੰਦੇ ਸਨ ਉਸ ਨੂੰ ਚੰਗੀ ਨਸਲ ਦੇ ਘੋੜੇ ਰੱਖਣ ਦਾ ਬਹੁਤ ਸ਼ੌਕ ਸੀ ਉਸ ਨੇ ਆਪਣੇ ਅਸਤਬਲ ਵਿੱਚ ਅਰਬ ਅਤੇ ਈਰਾਨ ਤੋਂ ਵੱਡੀ ਗਿਣਤੀ ਵਿੱਚ ਘੋੜੇ ਇਕੱਠੇ ਕਰ ਲਏ ਸਨ ਉਸ ਦੇ ਅਸਤਬਲ ਵਿੱਚ ਲੈਲੀ ਨਾਮੀ ਘੋੜਾ ਸਭ ਤੋਂ ਚੰਗਾ ਸੀ ।
ਇਸ ਘੋੜੇ ਨੂੰ ਪਿਸ਼ਾਵਰ ਦੇ ਗਵਰਨਰਾ ਯਾਰ ਮੁਹੰਮਦ ਖ਼ਾਂ ਅਤੇ ਸੁਲਤਾਨ ਮੁਹੰਮਦ ਖਾਂ ਤੋਂ ਪ੍ਰਾਪਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨੂੰ 60 ਲੱਖ ਰੁਪਏ ਖ਼ਰਚ ਕਰਨੇ ਪਏ ਸਨ ਅਤੇ 12 ਹਜ਼ਾਰ ਸੈਨਿਕਾਂ ਨੂੰ ਆਪਣੀ ਜਾਨਾਂ ਤੋਂ ਹੱਥ ਧੋਣਾ ਪਿਆ ਸੀ । ਮਹਾਰਾਜਾ ਰਣਜੀਤ ਸਿੰਘ ਤਲਵਾਰਬਾਜ਼ੀ ਵਿੱਚ ਵੀ ਨਿਪੁੰਨ ਸੀ ।ਉਸ ਨੇ 1831 ਈ. ਵਿੱ ਲਾਰਡ ਵਿਲੀਅਮ ਬੈਂਟਿੰਕ ਨਾਲ ਰੋਪੜ ਵਿਖੇ ਆਪਣੀ ਮੁਲਾਕਾਤ ਦੇ ਦੌਰਾਨ ਘੋੜਸਵਾਰੀ ਅਤੇ ਤਲਵਾਰਬਾਜ਼ੀ ਦੇ ਅਜਿਹੇ ਜੌਹਰ ਵਿਖਾਏ ਕਿ ਅੰਗਰੇਜ਼ ਵੀ ਹੈਰਾਨ ਰਹਿ ਗਏ।
5. Kind Hearted: ਮਹਾਰਾਜਾ ਰਣਜੀਤ ਸਿੰਘ ਆਪਣੀ ਦਿਆਲਤਾ ਕਾਰਨ ਪਰਜਾ ਵਿੱਚ ਬਹੁਤ ਹਰਮਨ-ਪਿਆਰੇ ਸਨ । ਆਪਣੇ ਸ਼ਾਸਨ ਕਾਲ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਦਾਰਾਂ, ਰਾਜਪੂਤ ਰਾਜਿਆਂ, ਪਠਾਣ ਹਾਕਮਾਂ ਅਤੇ ਅਫ਼ਗਾਨ ਬਾਦਸ਼ਾਹਾ ਨੂੰ ਇੱਕ-ਇੱਕ ਕਰਕੇ ਜਿੱਤਿਆ ਕਮਾਲ ਦੀ ਗੱਲ ਇਹ ਹੈ ਕਿ ਮਹਾਰਾਜੇ ਨੇ ਕਦੇ ਵੀ ਆਪਣੇ ਦੁਸ਼ਮਣਾਂ ਨਾਲ ਜਾਲਮਾਨਾ ਵਰਤਾਓ ਨਹੀਂ ਕੀਤਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਜਿਨ੍ਹਾਂ ਸ਼ਾਸਕਾਂ ਨੂੰ ਮੈਦਾਨੇ ਜੰਗ ਵਿੱਚ ਹਰਾਇਆ ਨਾ ਕੇਵਲ ਗਲਵਕੜੀ ਲਾਇਆ ਸਗੋਂ ਉਨ੍ਹਾਂ ਦੀ ਔਲਾਦ ਨੂੰ ਵੀ ਜਾਗੀਰਾਂ ਤੋਂ ਦਿੱਤੀ ਸੀ । ਉਹ ਗਰੀਬਾਂ, ਦੁਖੀਆਂ ਅਤੇ ਕਿਸਾਨਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਸੀ । ਉਸ ਦੀ ਦਿਆਲਤਾ ਦੀਆਂ ਕਈ ਕਹਾਣੀਆ ਪ੍ਰਸਿੱਧ ਹਨ ।
6. A devoted follower of Sikhism: ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ‘ਤੇ ਅਟੱਲ ਵਿਸ਼ਵਾਸ ਸੀ । ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ । ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਕਲਗੀ ਆਪਣੇ ਤੋਸ਼ੇਖ਼ਾਨੇ ਵਿੱਚ ਰੱਖੀ ਹੋਈ ਸੀ ਜਿਸ ਦੀ ਛੋਹ ਨੂੰ ਉਹ ਆਪਣੇ ਲਈ ਬੜਾ ਵਡਭਾਗਾ ਸਮਝਦੇ ਸਨ । ਉਹ ਆਪਣੀਆਂ ਜਿੱਤਾਂ ਨੂੰ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਮਿਹਰ ਸਮਝਦੇ ਸਨ । ਇਨ੍ਹਾਂ ਜਿੱਤਾਂ ਲਈ ਧੰਨਵਾਦ ਕਰਨ ਲਈ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਭਾਰੀ ਚੜ੍ਹਾਵਾ ਚੜ੍ਹਾਉਂਦੇ ਸਨ । ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਪੰਥ ਦਾ ‘ਕੂਕਰ ਸਮਝਦੇ ਸਨ । ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖਾਲਸਾ ਅਤੇ ਦਰਬਾਰ ਨੂੰ ਦਰਬਾਰ ਖ਼ਾਲਸਾ ਜੀ’ ਕਹਿੰਦੇ ਸਨ। ਉਹ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਅਖਵਾਉਣ ਦੀ ਬਜਾਏ ‘ਸਿੰਘ ਸਾਹਿਬ` ਅਖਵਾਉਂਦੇ ਸਨ ।
7. Tolerant: ਭਾਵੇਂ ਮਹਾਰਾਜਾ ਰਣਜੀਤ ਸਿੰਘ ਸਿੱਖ ਪੰਥ ਦਾ ਪੱਕਾ ਸ਼ਰਧਾਲੂ ਸੀ ਪਰ ਫਿਰ ਵੀ ਉਹ ਹੋਰਨਾਂ ਧਰਮਾਂ ਦਾ ਵੀ ਬਹੁਤ ਸਤਿਕਾਰ ਕਰਦਾ ਸੀ । ਉਹ ਧਾਰਮਿਕ ਪੱਖਪਾਤ ਅਤੇ ਫਿਰਕੂਪੁਣੇ ਤੋਂ ਕੋਹਾ ਦੂਰ ਸੀ । ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਕਿ ਇੱਕ ਸ਼ਕਤੀਸ਼ਾਲੀ ਅਤੇ ਚਿਰਸਥਾਈ ਸਾਮਰਾਜ ਦੀ ਸਥਾਪਨਾ ਲਈ ਸਾਰੇ ਧਰਮਾਂ ਦੇ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨਾ ਜ਼ਰੂਰੀ ਹੈ । ਉਹ ਆਪਣੀ ਸਹਿਣਸ਼ੀਲਤਾ ਦੀ ਨੀਤੀ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਿੱਚ ਸਫਲ ਹੋਇਆ । ਉਸ ਦੇ ਰਾਜ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ। ਉਸ ਦੇ ਦਰਬਾਰ ਦੇ ਉੱਚ ਅਹੁਦਿਆਂ ‘ਤੇ ਸਿੱਖ, ਹਿੰਦੂ, ਮੁਸਲਮਾਨ, ਡੋਗਰੇ ਅਤੇ ਯੂਰਪੀਅਨ ਲੱਗੇ ਹੋਏ ਸਨ ।
Read article on Baba Banda Singh Bahadur
8. Patron of Learning: ਮਹਾਰਾਜਾ ਰਣਜੀਤ ਸਿੰਘ ਆਪ ਤਾਂ ਭਾਵੇਂ ਉਸ ਨੇ ਸਿੱਖਿਆ ਦੇ ਪ੍ਰਸਾਰ ਵੱਲ ਆਪਣਾ ਵਿਸ਼ੇਸ਼ ਧਿਆਨ ਦਿੱਤਾ ।ਆਪ ਨੇ ਰਾਜ ਵਿੱਚ ਮੁੱਢਲੀ ਸਿੱਖਿਆ ਦੇ ਪ੍ਰਸਾਰ ਲਈ । रे ਅਨੇਕਾਂ ਸਕੂਲ ਖੋਲ੍ਹੇ । ਆਪ ਨੇ ਫ਼ਾਰਸੀ, ਅਰਬੀ, ਹਿੰਦੀ ਅਤੇ ਗੁਰਮੁਖੀ ਪੜ੍ਹਾਉਣ ਵਾਲੀਆਂ ਸੰਸਥਾਵਾਂ ਨੂੰ ਅਨੁਦਾਨ ਅਤੇ ਜਾਗੀਰਾਂ ਦਿੱਤੀਆਂ । ਆਪ ਨੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਅਤੇ ਫ਼ਰਾਂਸੀਸੀ ਆਦਿ ਵਿਦੇਸ਼ੀ ਭਾਸ਼ਾਵਾਂ ਦਾ ਗਿਆ ਦਿਵਾਉਣ ‘ਤੇ ਜ਼ੋਰ ਦਿੱਤਾ । ਬਹੁਤ ਸਾਰੇ ਵਿਦਿਆਰਥੀ ਇਹ ਗਿਆਨ ਮਹਾਰਾਜੇ ਦੇ ਦਰਬਾਰ ਵਿੱਚ ਨਿਯੁਕਤ ਯੂਰਪੀ ਕਰਮਚਾਰੀਆਂ ਤੋਂ ਪ੍ਰਾਪਤ ਕਰਦੇ ਸਨ । ਮਹਾਰਾਜਾ ਵਿਦਵਾਨਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੁੰਦਾ ਸੀ । ਆਪ ਨੇ ਬਹੁਤ 3 ਵਿਦਵਾਨਾਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ । ਸੋਹਣ ਲਾਲ ਸੂਰੀ ਅਤੇ ਦੀਵਾਨ ਅਮਰਨਾਥ ਆਪ ਦੇ ਦਰਬਾਰ ਦੇ ਸਭ ਤੋਂ ਉ ਵਿਦਵਾਨ ਸਨ ।
As a General and Conqueror | ਇੱਕ ਜਰਨੈਲ ਅਤੇ ਜੇਤੂ ਦੇ ਰੂਪ ਵਿੱਚ
ਮਹਾਰਾਜਾ ਰਣਜੀਤ ਸਿੰਘ ਆਪਣੇ ਸਮੇਂ ਦਾ ਇੱਕ ਮਹਾਨ ਜਰਨੈਲ ਸੀ । ਉਸ ਦੀ ਗਿਣਤੀ ਸੰਸਾਰ ਦੇ ਮਹਾਨ ਜਰਨੈਸ਼ ਵਿੱਚ ਕੀਤੀ ਜਾਂਦੀ ਹੈ । ਆਪਣੇ ਜੀਵਨ ਕਾਲ ਵਿੱਚ ਉਸ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਉਸ ਵਿੱਚ ਉਸ ਨੂੰ ਕਿਸੇ ਵਿੱਚ ਵੀ ਹਾਰ ਦਾ ਮੂੰਹ ਨਹੀਂ ਵੇਖਣਾ ਪਿਆ ਭਿਆਨਕ ਮੁਹਿੰਮਾਂ ਵਿੱਚ ਹਿੱਸਾ ਲੈਣਾ ਉਹ ਆਪਣੇ ਲਈ ਫਖ਼ਰ ਸਮਝਦਾ ਸੀ।ਉਹ ਵੱਡੀ ਤੋਂ ਵੱਡੀ ਔਕੜ ਆਉਣ ‘ਤੇ ਵੀ ਕਦੇ ਘਬਰਾਉਂਦਾ ਨਹੀਂ ਸੀ । ਉਦਾਹਰਨ ਦੇ ਤੌਰ ‘ਤੇ 1823 ਈ ਵਿੱਚ ਨਸ਼ਵ ਵਿਖੇ ਅਫ਼ਗਾਨਾ ਨਾਲ ਚਲ ਰਹੀ ਲੜਾਈ ਵਿੱਚ ਜਦੋਂ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋ ਗਏ ਤਾਂ ਖ਼ਾਲਸਾ ਫ਼ੌਜ ਨੇ ਆਪਣੇ ਹੌਸਲੇ ਛੱਡ ਦਿੱਤੇ । ਉਨ੍ਹਾਂ ਦੀ ਹਾਰ ਯਕੀਨੀ ਨਜ਼ਰ ਆਉਣ ਲੱਗੀ ।
ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੌੜ ਕੇ ਲੜਾਈ ਦੇ ਮੈਦਾਨ ਵਿੱਚ ਸਭ ਤੋਂ ਅੱਗੇ ਪਹੁੰਚਿਆ । ਉਸ ਨੇ ਆਪਣੇ ਸੈਨਿਕਾਂ ਵਿੱਚ ਇੱਕ ਨਵਾਂ ਜੋਸ਼ ਭਰਿਆ । ਸਿੱਟੇ ਵਜੋਂ ਇਨ੍ਹਾਂ ਸੈਨਿਕਾ ਨੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਛੱਡਦੇ ਹੋਏ ਅਫ਼ਗਾਨਾਂ ਦੇ ਅਜਿਹੇ ਛੱਕੇ ਛੁਡਵਾਏ ਕਿ ਉਹ ਲੜਾਈ ਦਾ ਮੈਦਾਨ ਛੱਡ ਕੇ ਹੀ ਨੱਸ ਤੁਰੇ ਮਹਾਰਾਜਾ ਆਪਣੇ ਸੈਨਿਕਾਂ ਦੀ ਭਲਾਈ ਦਾ ਪੂਰਾ ਖਿਆਲ ਰੱਖਦਾ ਸੀ ਸਿੱਟੇ ਵਜੋਂ ਉਹ ਵੀ ਮਹਾਰਾਜੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ।
ਮਹਾਨ ਜਰਨੈਲ ਹੋਣ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜੇਤੂ ਵੀ ਸੀ । 1797 ਈ. ਵਿੱਚ ਜਦੋਂ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦੀ ਗੱਦੀ ਉੱਤੇ ਬੈਠਿਆ ਤਾ ਉਸ ਅਧੀਨ ਬਹੁਤ ਥੋੜ੍ਹਾ ਜਿਹਾ ਇਲਾਕਾ ਸੀ। ਉਸ ਆਪਣੀ ਯੋਗਤਾ ਅਤੇ ਬਹਾਦਰੀ ਸਦਕਾ ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਤਬਦੀਲ ਕਰ ਦਿੱਤਾ ਸੀ ਉਸ ਨੇ ਆਪਣੇ ਸਾਮਰਾਜ ਵਿੱਚ ਲਾਹੌਰ, ਅੰਮ੍ਰਿਤਸਰ, ਕਸੂਰ, ਸਿਆਲਕੋਟ, ਕਾਂਗੜਾ, ਗੁਜਰਾਤ, ਜੰਮੂ, ਅਟਕ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਵਰਗੇ ਮਹੱਤਵਪੂਰਨ ਇਲਾਕੇ ਸ਼ਾਮਲ ਕੀਤੇ ਸਨ ਇਨ੍ਹਾਂ ਇਲਾਕਿਆਂ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਕਈ ਭਿਆਨਕ ਲੜਾਈਆਂ ਲੜਨੀਆਂ ਪਈਆਂ ਉਸ ਨੇ ਅਫ਼ਗਾਨਾਂ ਨੂੰ ਬਣ ਕੇ ਸਦੀਆਂ ਤੋਂ ਉੱਤਰ ਪੱਛਮੀ ਸੀਮਾ ਵੱਲੋਂ ਹੁੰਦੇ ਚਲੇ ਆ ਰਹੇ ਵਿਦੇਸ਼ੀ ਹਮਲਿਆਂ ਨੂੰ ਰੋਕਿਆ ।ਇਹ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਸੀ ।
As An Administrator | ਇੱਕ ਪ੍ਰਸ਼ਾਸਕ ਦੇ ਰੂਪ ਵਿੱਚ
ਮਹਾਰਾਜਾ ਰਣਜੀਤ ਸਿੰਘ ਨਾ ਸਿਰਫ ਇੱਕ ਮਹਾਨ ਜੇਤੂ ਸੀ, ਸਗੋਂ ਇੱਕ ਉੱਚ ਕੋਟੀ ਦਾ ਸ਼ਾਸਨ ਪ੍ਰਬੰਧਕ ਵੀ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਪ੍ਰਸ਼ਾਸਨ ਪ੍ਰਬੰਧ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਕਈ ਯੋਗ ਅਤੇ ਈਮਾਨਦਾਰ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ । ਸ਼ਾਸਨ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਮਹਾਰਾਜੇ ਨੇ ਆਪਣੇ ਰਾਜ ਨੂੰ ਚਾਰ ਵੱਡੇ ਸੂਬਿਆਂ ਵਿੱਚ ਵੰਡਿਆ ਹੋਇਆ ਜੀ । ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਮੌਜਾ ਜਾ ਪਿੰਡ ਸੀ ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥਾ ਵਿੱਚ ਹੁੰਦਾ ਸੀ । ਮਹਾਰਾਜਾ ਪੰਚਾਇਤਾਂ ਦੇ ਕੰਮਾਂ ਵਿੱਚ ਕਦੇ ਦਖਲ-ਅੰਦਾਜੀ ਨਹੀਂ ਕਰਦਾ ਸੀ ।
ਮਹਾਰਾਜਾ ਪਰਜਾ ਦੇ ਹਿੱਤਾਂ ਨੂੰ ਕਦੇ ਅੱਖੋਂ ਉਹਲੇ ਨਹੀਂ ਹੋਣ ਦਿੰਦਾ ਸੀ। ਉਸ ਨੇ ਰਾਜ ਅਧਿਕਾਰੀਆਂ ਨੂੰ ਵੀ ਇਹ ਆਦੇਸ਼ ਦਿੱਤਾ ਸੀ ਕਿ ਉਹ ਪਰਜਾ ਦੀ ਭਲਾਈ ਲਈ ਵਿਸ਼ੇਸ਼ ਯਤਨ ਕਰਨ । ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਅਕਸਰ ਭੇਸ ਬਦਲ ਕੇ ਰਾਜ ਦਾ ਦੌਰਾ ਕਰਿਆ ਕਰਦਾ ਸੀ । ਮਹਾਰਾਜੇ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ । ਕਿਸਾਨਾਂ ਅਤੇ ਗ਼ਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ । ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਜਾ ਬੜੀ ਖੁਸ਼ਹਾਲ ਸੀ ।
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿਵਿਲ ਪ੍ਰਬੰਧ ਦੇ ਨਾਲ-ਨਾਲ ਆਪਣੇ ਸੈਨਿਕ ਪ੍ਰਬੰਧ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ । ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਕਿ ਸਾਮਰਾਜ ਦੀ ਸੁਰੱਖਿਆ ਅਤੇ ਵਿਸਥਾਰ ਲਈ ਇੱਕ ਸ਼ਕਤੀਸ਼ਾਲੀ ਸੋਨਾ ਦਾ ਹੋਣਾ ਅਤਿ ਜ਼ਰੂਰੀ ਹੈ । ਉਹ ਪਹਿਲਾ ਭਾਰਤੀ ਸ਼ਾਸਕ ਸੀ ਜਿਸ ਨੇ ਆਪਣੀ ਸੈਨਾ ਨੂੰ ਯੂਰਪੀਅਨ ਢੰਗ ਨਾਲ ਸਿਖਲਾਈ ਦੇਣੀ ਸ਼ੁਰੂ ਕੀਤੀ । ਉਸ ਨੇ ਪੈਦਲ ਸੈਨਾ ਅਤੇ ਤੋਪਖ਼ਾਨੇ ਨੂੰ ਵਿਸ਼ੇਸ਼ ਮਹੱਤਵ ਦਿੱਤਾ । ਫ਼ੌਜ ਵਿੱਚ ਅਨੁਸ਼ਾਸਨ ਕਾਇਮ ਰੱਖਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ ।
ਮਹਾਰਾਜਾ ਨਿਜੀ ਤੌਰ ‘ਤੇ ਆਪ ਫ਼ੌਜ ਦਾ ਨਿਰੀਖਣ ਕਰਦਾ ਸੀ । ਉਸ ਨੇ ਸੈਨਿਕਾਂ ਦਾ ਹੁਲੀਆ ਰੱਖਣ ਅਤੇ ਘੋੜੇ ਦਾਗਣ ਦਾ ਰਿਵਾਜ ਸ਼ੁਰੂ ਕੀਤਾ ।ਜੰਗ ਵਿੱਚ ਬਹਾਦਰੀ ਦਿਖਾਉਣ ਵਾਲੇ ਸੈਨਿਕਾਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਂਦੇ ਸਨ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਰਾਜ ਵੱਲੋਂ ਪੂਰਾ ਖਿਆਲ ਰੱਖਿਆ ਜਾਂਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਇਨ੍ਹਾਂ ਯਤਨਾਂ ਸਦਕਾ ਸਿੱਖ ਫ਼ੌਜ ਕਾਫ਼ੀ ਮਜ਼ਬੂਤ ਅਤੇ ਕੁਸ਼ਲ ਬਣ ਗਈ ਸੀ । ਇਹ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਮਹਾਨ ਸਫਲਤਾ ਸੀ ।
As a Diplomat | ਇੱਕ ਰਾਜਨੀਤੀਵੇਤਾ ਦੇ ਰੂਪ ਵਿੱਚ
ਮਹਾਰਾਜਾ ਰਣਜੀਤ ਸਿੰਘ ਇੱਕ ਸਫਲ ਰਾਜਨੀਤੀਵਾਨ ਸੀ । ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਸਮੇਂ ਆਪ ਨੇ ਸ਼ਕਤੀਸ਼ਾਲੀ ਮਿਸਲ ਸਰਦਾਰਾਂ ਦੇ ਨਾਲ ਮਿੱਤਰਤਾ ਸਥਾਪਿਤ ਕਰ ਲਈ ਸੀ । ਇਨ੍ਹਾਂ ਮਿਸਲ ਸਰਦਾਰਾਂ ਦੇ ਸਹਿਯੋਗ ਨਾਲ ਆਪ ਨੇ ਕਮਜ਼ੋਰ ਮਿਸਲਾਂ ਉੱਤੇ ਕਬਜ਼ਾ ਕਰ ਲਿਆ । ਬਾਅਦ ਵਿੱਚ ਜਦੋਂ ਮਹਾਰਾਜੇ ਦੀ ਸ਼ਕਤੀ ਕਾਫ਼ੀ ਵੱਧ ਗਈ ਤਾ ਉਸ ਨੇ ਇੱਕ-ਇੱਕ ਕਰਕੇ ਇਨ੍ਹਾਂ ਸ਼ਕਤੀਸ਼ਾਲੀ ਮਿਸਲਾਂ ਨੂੰ ਵੀ ਆਪਣੇ ਅਧੀਨ ਕਰ ਲਿਆ ।
ਮਹਾਰਾਜਾ ਰਣਜੀਤ ਸਿੰਘ ਦੀ ਕੂਟਨੀਤੀ ਦੀ ਇਹ ਵਿਸ਼ੇਸ਼ਤਾ ਸੀ ਕਿ ਉਹ ਜਿਹੜੇ ਸਾਸਕਾਂ ਨੂੰ ਹਰਾਉਂਦਾ ਸੀ ਉਨ੍ਹਾਂ ਨੂੰ ਗੁਜਾਰੇ ਲਈ ਜਾਗੀਰਾਂ ਦੇ ਦਿੰਦਾ ਸੀ । ਇਸ ਲਈ ਉਹ ਬਾਅਦ ਵਿੱਚ ਮਹਾਰਾਜੇ ਦਾ ਵਿਰੋਧ ਨਹੀਂ ਕਰਦੇ ਸਨ । ਮਹਾਰਾਜੇ ਨੇ ਆਪਣੀ ਕੂਟਨੀਤੀ ਸਦਕਾ ਜਹਾਦਾਦ ਖਾਂ ਤੋਂ ਅਟਕ ਦਾ ਕਿਲ੍ਹਾ ਬਿਨਾਂ ਲੜੇ ਹੀ ਪ੍ਰਾਪਤ ਕਰ ਲਿਆ ਸੀ । 1835 ਈ. ਵਿੱਚ ਜਦੋਂ ਅਫ਼ਗਾਨਿਸਤਾਨ ਦਾ ਸ਼ਾਸਕ ਦੋਸਤ ਮੁਹੰਮਦ ਖ਼ਾਂ ਇੱਕ ਵਿਸ਼ਾਲ ਸੈਨਾ ਲੈ ਕੇ ਸਿੱਖਾਂ ‘ਤੇ ਹਮਲਾ ਕਰਨ ਲਈ ਆਇਆ ਤਾਂ ਮਹਾਰਾਜੇ ਨੇ ਅਜਿਹੀ ਚਾਲ ਚਲੀ ਕਿ ਉਹ ਬਿਨਾਂ ਲੜੇ ਹੀ ਲੜਾਈ ਦੇ ਮੈਦਾਨ ਵਿੱਚੋਂ ਦੌੜ ਗਿਆ । ਮਹਾਰਾਜੇ ਨੇ ਆਪਣੀ ਸੂਝ-ਬੂਝ ਨਾਲ ਹੀ ਅਕਾਲੀਆਂ ਵਰਗੇ ਕੱਟੜ ਪੰਥੀਆ ਨੂੰ ਵੀ ਆਪਣੇ ਅਧੀਨ ਰੱਖਿਆ ।
10 lines on Maharaja Ranjit Singh
1) ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਰਾਜਾ ਹੈ।
2) ਉਸਦਾ ਜਨਮ 13 ਨਵੰਬਰ, 1780 ਨੂੰ ਗੁਜਰਾਂਵਾਲਾ, ਪਾਕਿਸਤਾਨ ਵਿਖੇ ਹੋਇਆ ਸੀ।
3) ਉਹ ਅੰਮ੍ਰਿਤਸਰ ਸੰਧੀ ਅਤੇ ਅਫਗਾਨ ਯੁੱਧ ਦਾ ਪਹਿਲਾ ਐਂਗਲੋ ਸੀ।
4) ਉਹ ਸਿੱਖ ਰਾਜ ਦਾ ਬਾਨੀ ਸੀ।
5) ਉਸਨੂੰ ਪੰਜਾਬ ਦਾ ਸ਼ੇਰ ਵੀ ਕਿਹਾ ਜਾਂਦਾ ਹੈ।
6) ਉਹ ਮਹਾ ਸਿੰਘ ਅਤੇ ਰਾਜ ਕੌਰ ਦੇ ਪੁੱਤਰ ਵਜੋਂ ਹੱਡੀ ਸਨ।
7) ਉਸਨੇ ਪੰਜਾਬ ਵਿੱਚ ਇੱਕ ਪ੍ਰਭਾਵਸ਼ਾਲੀ ਫੌਜੀ ਬਲ ਵੀ ਵਿਕਸਤ ਕੀਤਾ।
8) ਇਹ ਵੀ ਮੰਨਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸਿੱਖ ਇਕਜੁੱਟ ਸਨ।
9) ਉਸਨੇ ਇਲਾਕਿਆਂ ਨੂੰ ਮਿਸਲਾਂ ਵਿੱਚ ਵੀ ਵੰਡਿਆ।
10) ਬਾਅਦ ਵਿਚ ਲਾਹੌਰ, ਪਾਕਿਸਤਾਨ ਵਿਚ 27 ਜੂਨ, 1839 ਨੂੰ 58 ਸਾਲ ਦੀ ਉਮਰ ਵਿਚ ਉਸਦੀ ਮੌਤ ਹੋ ਗਈ।
Enroll Yourself: Punjab Da Mahapack Online Live Classes