Guru Tegh Bahadur Ji
Guru Tegh Bahadur Ji: Guru Tegh Bahadur Ji was the ninth of ten Gurus who founded the Sikh religion and the leader of Sikhs from 1665 until his beheading in 1675. Guru Tegh Bahadur Ji was born in Amritsar, Punjab, India in 1621 and was the youngest son of Guru Hargobind Singh Ji, the sixth Sikh guru. Considered a principled and fearless warrior, Guru Tegh Bahadur Ji was a learned spiritual scholar and a poet whose 115 hymns are included in Sri Guru Granth Sahib, the main text of Sikhism.
Guru Tegh Bahadur Ji was executed on the orders of Aurangzeb, the sixth Mughal emperor, in Delhi, India. Sikh holy premises Gurudwara Sis Ganj Sahib and Gurdwara Rakab Ganj Sahib in Delhi mark the places of execution.
Guru Tegh Bahadur Ji Overview | ਗੁਰੂ ਤੇਗ ਬਹਾਦਰ ਜੀ ਦੀ ਸੰਖੇਪ ਜਾਣਕਾਰੀ
Guru Tegh Bahadur Ji : ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ਉਹ 1664 ਈ. ਤੋਂ ਲੈ ਕੇ 1675 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਸਿੱਖ ਧਰਮ ਦੇ ਪ੍ਰਚਾਰ ਅਤੇ ਲੋਕਾਂ ਵਿੱਚ ਫੈਲੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਪ੍ਰਦੇਸ਼ਾਂ ਦੇ ਅਨੇਕ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ । ਉਸ ਸਮੇਂ ਭਾਰਤ ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ । ਉਹ ਬੜਾ ਕੱਟੜ ਸੁੰਨੀ ਮੁਸਲਮਾਨ ਸੀ ਉਸ ਨੇ ਹਿੰਦੂਆ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਕਰਨ ਦੇ ਉਦੇਸ਼ ਨਾਲ ਸਾਰੇ ਭਾਰਤ ਵਿੱਚ ਆਤੰਕ ਫੈਲਾ ਰੱਖਿਆ ਸੀ । ਕਸ਼ਮੀਰੀ ਪੰਡਤ ਉਸ ਦੇ ਜ਼ੁਲਮਾਂ ਦਾ ਸਭ ਤੋਂ ਵੱਧ ਸ਼ਿਕਾਰ ਹੋਏ ।
ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂਆਂ ਦੇ ਧਰਮ ਦੀ ਰਾਖੀ ਲਈ 11 ਨਵੰਬਰ, 1675 ਈ. ਨੂੰ ਦਿੱਲੀ ਵਿਖੇ ਆਪਣੀ ਸ਼ਹਾਦਤ ਦਿੱਤੀ । ਗੁਰੂ ਸਾਹਿਬ ਦੀ ਇਸ ਲਾਸਾਨੀ ਸ਼ਹਾਦਤ ਦੇ ਬੜੇ ਡੂੰਘੇ ਸਿੱਟੇ ਨਿਕਲੇ । ਇਸ ਨੇ ਨਾ ਸਿਰਫ਼ ਪੰਜਾਬ ਬਲਕਿ ਭਾਰਤੀ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ । ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਪੰਜਾਬ ਵਿੱਚ ਇੱਕ ਅਜਿਹੀ ਚਿੰਗਾਰੀ ਸੁਲਗਾਈ ਜਿਸ ਨੇ ਬਹੁਤ ਛੇਤੀ ਭਾਂਬੜ ਦਾ ਰੂਪ ਅਖਤਿਆਰ ਕਰ ਲਿਆ ਤੇ ਜਿਸ । ਨੇ ਵਿੱਚ ਸ਼ਕਤੀਸ਼ਾਲੀ ਮੁਗ਼ਲ ਸਾਮਰਾਜ ਸੜ ਕੇ ਸੁਆਹ ਹੋ ਗਿਆ । ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਤੇਗ਼ ਬਹਾਦਰ ਜੀ ਦੁਆਰਾ ਆਪਣੀ ਸ਼ਹੀਦੀ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਇਤਿਹਾਸ ਵਿੱਚ ‘ਹਿੰਦ ਦੀ ਚਾਦਰ’ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ।
Guru Tegh Bahadur Ji Birth Date | ਗੁਰੂ ਤੇਗ ਬਹਾਦਰ ਜੀ ਦਾ ਜਨਮ ਦਿਨ
Guru Tegh Bahadur Ji Birth Date: ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1 ਅਪਰੈਲ, 1621 ਈ. ਨੂੰ ਅੰਮ੍ਰਿਤਸਰ ਵਿਖੇ ਹੋਇਆ । ਗੁਰੂ ਤੇਗ਼ ਬਹਾਦਰ ਜੀ ਗੁਰੂ ਹਰਿਗੋਬਿੰਦ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਪੁੱਤਰ ਸਨ ।
Family Details of Guru Tegh Bahadur Ji | ਗੁਰੂ ਤੇਗ ਬਹਾਦਰ ਜੀ ਦੇ ਪਰਿਵਾਰਕ ਵੇਰਵੇ
Family Details of Guru Tegh Bahadur Ji: ਬਾਬਾ ਗੁਰਦਿੱਤਾ, ਬਾਬਾ ਸੂਰਜ ਮਲ, ਬਾਬਾ ਅਨੀ ਰਾਇ ਅਤੇ ਬਾਬਾ ਅਟੱਲ ਰਾਇ ਜੀ ਆਪ ਦੇ ਵੱਡੇ ਭਰਾ ਸਨ । ਆਪ ਜੀ ਦੀ ਇੱਕ ਭੈਣ ਸੀ ਜਿਸ ਦਾ ਨਾਂ ਬੀਬੀ ਵੀਰੋ ਸੀ ।ਆਪ ਜੀ ਦੀ ਮਾਤਾ ਦਾ ਨਾਂ ਨਾਨਕੀ ਜੀ ਸੀ । ਗੁਰੂ ਤੇਗ ਬਹਾਦਰ ਜੀ ਦੇ ਪਿਤਾ ਦਾ ਨਾਮ ਗੁਰੂ ਹਰਗੋਬਿੰਦ ਸਿੰਘ ਜੀ ਸੀ। ਜਨਮ ਸਮੇਂ ਆਪ ਜੀ ਦੇ ਮੁੱਖ ‘ਤੇ ਇੱਕ ਰੂਹਾਨੀ ਨੂਰ ਨਜਰ ਆ ਰਿਹਾ ਸੀ । ਪਿਤਾ ਨੇ ਇਸ ਬਾਲਕ ਅੱਗੇ ਆਪਣਾ ਸਿਰ ਨਿਵਾਇਆ ਤੇ ਇਹ ਭਵਿੱਖਬਾਣੀ ਕੀਤੀ ਕਿ ਇਹ ਬਾਲਕ ਸੱਚਾਈ ਤੇ ਧਰਮ ਦੇ ਰਾਹ ‘ਤੇ ਚੱਲੇਗਾ ਅਤੇ ਜ਼ੁਲਮ ਤੇ ਜ਼ਬਰ ਨੂੰ ਖ਼ਤਮ ਕਰਨ ਲਈ ਆਖਰੀ ਸੁਆਸਾਂ ਤਕ ਲੜੇਗਾ । ਗੁਰੂ ਸਾਹਿਬ ਦੀ ਇਹ ਭਵਿੱਖਬਾਣੀ ਬਿਲਕੁਲ ਸੱਚ ਨਿਕਲੀ।
Journey of Guru Tegh Bahadur Ji | ਗੁਰੂ ਤੇਗ ਬਹਾਦਰ ਜੀ ਦੀ ਯਾਤਰਾ
Journey of Guru Tegh Bahadur Ji: ਬਚਪਨ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਨਾਂ ਤਿਆਗ ਮਲ ਸੀ । ਉਹ ਬਹੁਤ ਹੀ ਹੋਣਹਾਰ ਬਾਲਕ ਸਨ । ਜਦੋਂ ਉਹ ਲਗਭਗ ਪੰਜ ਵਰ੍ਹਿਆਂ ਦੇ ਹੋਏ ਤਾਂ ਉਨ੍ਹਾਂ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ । ਆਪ ਨੂੰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ । ਆਪ ਜੀ ਨੇ ਪੰਜਾਬੀ, ਬ੍ਰਿਜ ਭਾਸ਼ਾ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਡੂੰਘਾ ਗਿਆਨ ਪ੍ਰਾਪਤ ਕੀਤਾ । ਇਨ੍ਹਾਂ ਤੋਂ ਇਲਾਵਾ ਆਪ ਜੀ ਨੇ ਇਤਿਹਾਸ, ਦਰਸ਼ਨ ਸ਼ਾਸਤਰ, ਗਣਿਤ ਅਤੇ ਸੰਗੀਤ ਆਦਿ ਦੀ ਵੀ ਸਿੱਖਿਆ ਪ੍ਰਾਪਤ ਕੀਤੀ ।
ਆਪ ਜੀ ਨੂੰ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਦੀ ਵੀ ਸਿੱਖਿਆ ਦਿੱਤੀ ਗਈ ਅਤੇ ਇਨ੍ਹਾਂ ਵਿੱਚ ਆਪ ਜੀ ਨੇ ਬਹੁਤ ਛੇਤੀ ਨਿਪੁੰਨਤਾ ਪ੍ਰਾਪਤ ਕਰ ਲਈ ਸੀ । ਕਰਤਾਰਪੁਰ ਦੀ ਲੜਾਈ ਵਿੱਚ ਆਪ ਜੀ ਨੂੰ ਆਪਣੀ ਬਹਾਦਰੀ ਦੇ ਜੌਹਰ ਵਿਖਾਉਣ ਦਾ ਮੋਕਾ ਮਿਲਿਆ । ਇਨ੍ਹਾਂ ਨੂੰ ਵੇਖ ਕੇ ਆਪ ਜੀ ਦੇ ਪਿਤਾ ਗੁਰੂ ਹਰਿਗੋਬਿੰਦ ਜੀ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਆਪ ਦਾ ਨਾਂ ਤਿਆਗ ਮੇਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ । ਤੇਗ਼ ਬਹਾਦਰ ਜੀ ਬਚਪਨ ਤੋਂ ਹੀ ਬੜੀ ਧਾਰਮਿਕ ਗੁਰੂ ਵਾਲੇ ਸਨ । ਉਨ੍ਹਾਂ ਨੂੰ ਜਦ ਕਦੇ ਵੀ ਸਮਾਂ ਮਿਲਦਾ ਉਹ ਉਸ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਹੋ ਜਾਂਦੇ ।
Marriage of Guru Tegh Bahadur Ji | ਗੁਰੂ ਤੇਗ ਬਹਾਦਰ ਜੀ ਦਾ ਵਿਆਹ
Marriage of Guru Tegh Bahadur Ji: ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਰਤਾਰਪੁਰ ਨਿਵਾਸੀ ਲਾਲ ਚੰਦ ਦੀ ਪੁੱਤਰੀ ਗੁਜਰੀ ਨਾਲ ਹੋਇਆ । ਆਪ ਦੇ ਘਰ 1666 ਈ . ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਗੋਬਿੰਦ ਰਾਏ ਜਾਂ ਗੋਬਿੰਦ ਦਾਸ ਰੱਖਿਆ ਗਿਆ। 1645 ਈ. ਵਿੱਚ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਜੀ ਨੇ ਆਪਣੇ ਪੋਤਰੇ ਹਰਿ ਰਾਏ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਮਾਤਾ ਨਾਨਕੀ ਜੀ ਦੇ ਪੁੱਛਣ ‘ਤੇ ਗੁਰੂ ਹਰਿਗੋਬਿੰਦ ਜੀ ਨੇ ਦੱਸਿਆ ਕਿ ਸਮਾਂ ਆਉਣ ‘ਤੇ ਤੇਗ਼ ਬਹਾਦਰ ਜੀ ਵੀ ਗੁਰਗੱਦੀ ਸੰਭਾਲਣਗੇ ।
ਉਨ੍ਹਾਂ ਦੇ ਆਦੇਸ਼ ਅਨੁਸਾਰ ਤੇਗ ਬਹਾਦਰ ਜੀ ਆਪਣੀ ਪਤਨੀ ਗੁਜਰੀ ਅਤੇ ਮਾਤਾ ਨਾਨਕੀ ਜੀ ਨੂੰ ਨਾਲ ਕੇ ਬਾਬਾ ਬਕਾਲਾ ਵਿਖੇ ਆ ਗਏ । ਇੱਥੇ ਤੇਗ਼ ਬਹਾਦਰ ਜੀ 20 ਵਰ੍ਹੇ ਰਹੇ । ਉਨ੍ਹਾਂ ਨੇ ਆਪਣੇ ਘਰ ਵਿੱਚ ਇੱਕ ਭੋਗ ਬਣਵਾਇਆ ਸੀ ।ਇਸ ਵਿੱਚ ਬੈਠ ਕੇ ਉਹ ਆਪਣਾ ਜ਼ਿਆਦਾਤਰ ਸਮਾਂ ਉਸ ਅਕਾਲ ਪੁਰਖ ਦੀ ਭਗਤੀ ਕਰਨ ਵਿੱਚ ਬਤੀਤ ਕਰਦੇ।
Read Article of Baba Banda Singh Bahadur
ਗੁਰੂ ਤੇਗ਼ ਬਹਾਦਰ ਜੀ ਨੇ 1664 ਈ: ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਛੇਤੀ ਮਗਰੋਂ ਵਿੱਚ ਪੰਜਾਬ ਅਤੇ ਪੰਜਾਬ ਤੇ ਬਾਹਰ ਦੀਆਂ ਯਾਤਰਾਵਾਂ ਸ਼ੁਰੂ ਕੀਤੀਆ ।ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਕਰਨਾ ਅਤੇ ਲੋਕਾਂ ਨੂੰ ਸੱਤ ਭਰਮ ਦਾ ਸੰਦੇਸ਼ ਦੇਣਾ ਸੀ । ਇਨ੍ਹਾਂ ਤੋਂ ਇਲਾਵਾ ਗੁਰੂ ਸਾਹਿਬ ਪਹਿਲੇ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਪ੍ਰਚਾਰ ਕੇਂਦਰਾਂ ਵਿੱਚ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨਾ ਚਾਹੁੰਦੇ ਸਨ ।
Travels of the Punjab | ਪੰਜਾਬ ਦੀਆਂ ਯਾਤਰਾਵਾਂ
Travels of the Punjab: ਗੁਰੂ ਤੇਗ ਬਹਾਦਰ ਜੀ ਨੇ ਜੀਵਨ ਦੌਰਾਨ ਪੰਜਾਬ ਅਤੇ ਪੂਰਬੀ ਭਾਰਤ ਦੀ ਯਾਤਰਾ ਕੀਤੀ।
Amritsar|ਅੰਮ੍ਰਿਤਸਰ
Amritsar: ਗੁਰੂ ਤੇਗ਼ ਬਹਾਦਰ ਜੀ ਨਵੰਬਰ, 1664 ਈ. ਵਿੱਚ ਸਭ ਤੋਂ ਪਹਿਲਾਂ ਬਾਬਾ ਬਕਾਲਾ ਤੋਂ ਅੰਮ੍ਰਿਤਸਰ ਪਹੁੰਚੇ ।ਅੰਮ੍ਰਿਤਸਰ ਵਿੱਚ ਆਪ ਦਾ ਜਨਮ ਹੋਇਆ ਸੀ ਅਤੇ ਬਚਪਨ ਗੁਜ਼ਰਿਆ ਸੀ ।ਉਸ ਸਮੇਂ ਹਰਿਮੰਦਰ ਸਾਹਿਬ ‘ਤੇ ਪ੍ਰਿਥੀ ਚੰਦ ਦੇ ਪੋਤਰੇ ਹਰਜੀ ਮੀਣਾ ਦਾ ਕਬਜ਼ਾ ਸੀ । ਉਹ ਉੱਥੇ ਕੁਝ ਭ੍ਰਿਸ਼ਟਾਚਾਰੀ ਮਸੰਦਾਂ ਨਾਲ ਮਿਲ ਕੇ ਆਪ ਗੁਰੂ ਬਣੀ ਬੈਠਾ ਸੀ ।
ਜਦੋਂ ਉਸ ਨੂੰ ਗੁਰੂ ਸਾਹਿਬ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਸ ਨੂੰ ਆਪਣੀ ਗੱਦੀ ਦਾ ਫ਼ਿਕਰ ਪੈ ਗਿਆ ।ਇਸ ਲਈ ਉਸ ਨੇ ਹਰਿਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ਨੂੰ ਬੰਦ ਕਰਵਾ ਦਿੱਤਾ ਤਾਂ ਕਿ ਗੁਰੂ ਸਾਹਿਬ ਅੰਦਰ ਦਾਖ਼ਲ ਨਾ ਹੋ ਸਕਣ ।ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਦਰਵਾਜ਼ਿਆਂ ਨੂੰ ਬੰਦ ਵੇਖ ਕੇ ਉਨ੍ਹਾਂ ਨੂੰ ਦੁੱਖ ਹੋਇਆ ।ਇਸ ਲਈ ਉਹ ਅਕਾਲ ਤਖ਼ਤ ਸਾਹਿਬ ਦੇ ਨੇੜੇ ਸਥਿਤ ਇੱਕ ਰੁੱਖ ਥੱਲੇ ਜਾ ਬਿਰਾਜੇ ।ਇਸ ਜਗ੍ਹਾ ‘ਤੇ ਅੱਜਕਲ੍ਹ ਇੱਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਨੂੰ ‘ਥੰਮ ਸਾਹਿਬ’ ਜਾਂ ‘ਥੜ੍ਹਾ ਸਾਹਿਬ ਕਹਿੰਦੇ ਹਨ ।
Walla and Ghukewali |ਵੱਲਾ ਤੇ ਘੁੱਕੇਵਾਲੀ
Walla and Ghukewali: ਅੰਮ੍ਰਿਤਸਰ ਤੋਂ ਗੁਰੂ ਤੇਗ ਬਹਾਦਰ ਜੀ ਸਿੱਖ ਸੰਗਤਾਂ ਦੇ ਸੱਦੇ ‘ਤੇ ਵੱਲਾ ਨਾਮੀ ਪਿੰਡ ਵਿੱਚ ਗਏ । ਇਹ ਪਿੰਡ ਅੰਮ੍ਰਿਤਸਰ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ । ਇੱਥੇ ਲੰਗਰ ਵਿੱਚ ਇਸਤਰੀਆਂ ਨੇ ਬੜੀ ਅਣਥੱਕ ਸੇਵਾ ਕੀਤੀ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ, ”ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ ।“ ਵੱਲਾ ਤੋਂ ਬਾਅਦ ਗੁਰੂ ਸਾਹਿਬ ਘੁੱਕੇਵਾਲੀ ਨਾਮੀ ਪਿੰਡ ਵਿੱਚ ਪਹੁੰਚੇ । ਕਿਉਂਕਿ ਇਸ ਪਿੰਡ ਵਿੱਚ ਬਹੁਤ ਸਾਰੇ ਰੁੱਖ ਸਨ ਇਸ ਲਈ ਗੁਰੂ ਸਾਹਿਬ ਨੇ ਇਸ ਦਾ ਨਾਂ ਗੁਰੂ ਕਾ ਬਾਗ਼’ ਰੱਖ ਦਿੱਤਾ ।
Read about Punjab Transport Article
Khadur Sahib, Goindwal Sahib, Tarn Taran, Khemkaran | ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨ ਤਾਰਨ, ਖੇਮਕਰਨ
Khadur Sahib, Goindwal Sahib, Tarn Taran, Khemkaran: ਗੁਰੂ ਤੇਗ਼ ਬਹਾਦਰ ਸਾਹਿਬ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਤੋਂ ਹੁੰਦੇ ਹੋਏ ਤਰਨ ਤਾਰਨ ਵਿਖੇ ਪਹੁੰਚੇ । ਤਰਨ ਤਾਰਨ ਉਸ ਸਮੇਂ ਸਿੱਖਾਂ ਦਾ ਇੱਕ ਪ੍ਰਸਿੱਧ ਧਰਮ ਪ੍ਰਚਾਰ ਕੇਂਦਰ ਬਣ ਚੁੱਕਿਆ ਸੀ ।ਇਸ ਤੋਂ ਬਾਅਦ ਗੁਰੂ ਸਾਹਿਬ ਖੇਮਕਰਨ ਗਏ । ਇੱਥੋਂ ਦੇ ਇੱਕ ਸ਼ਰਧਾਲੂ ਚੌਧਰੀ ਰਘੂਪਤ ਰਾਏ ਨੇ ਗੁਰੂ ਸਾਹਿਬ ਨੂੰ ਇੱਕ ਘੋੜੀ ਭੇਟ ਕੀਤੀ । ਇਨ੍ਹਾਂ ਸਾਰੀਆਂ ਥਾਂਵਾ ‘ਤੇ ਗੁਰੂ ਸਾਹਿਬ ਨੇ ਸੈਂਕੜੇ ਲੋਕਾਂ ਨੂੰ ਆਪਣਾ ਉਪਦੇਸ਼ ਦਿੱਤਾ ਅਤੇ ਉਨ੍ਹਾਂ ਨੂੰ ਨਾਮ ਦੇ ਨਾਲ ਜੋੜਿਆ।
Kiratpur Sahib and Bilaspur | ਕੀਰਤਪੁਰ ਸਾਹਿਬ ਅਤੇ ਬਿਲਾਸਪੁਰ
Kiratpur Sahib and Bilaspur: ਮਾਝਾ ਪ੍ਰਦੇਸ਼ ਦੀ ਯਾਤਰਾ ਤੋਂ ਬਾਅਦ ਗੁਰੂ ਤੇਗ਼ ਬਹਾਦਰ ਜੀ ਮਾਲਵਾ ਪ੍ਰਦੇਸ਼ ਵਿੱਚ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਫ਼ਰੀਦਕੋਟ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿੱਚ ਜਾ ਕੇ ਆਪਣਾ ਪ੍ਰਚਾਰ ਕੀਤਾ । ਇਸ ਤੋਂ ਬਾਅਦ ਗੁਰੂ ਸਾਹਿਬ ਬਾਂਗਰ ਪ੍ਰਦੇਸ਼ ਦੇ ਧਮਧਾਨ ਇਲਾਕੇ ਵਿੱਚ ਪਹੁੰਚੇ । ਇਥੇ ਗੁਰੂ ਸਾਹਿਬ ਨੇ ਇੱਕ ਸਰੋਵਰ ਬਣਵਾਇਆ ਜਿਸ ਦਾ ਨਾਂ ‘ਗੁਰੂਸਰ ਰੱਖਿਆ ਗਿਆ ।ਇਸ ਸਾਹਿਬ ਕੀਰਤਪੁਰ ਸਾਹਿਬ ਵਿਖੇ ਪਹੁੰਚੇ ।
ਇੱਥੇ ਵੱਡੀ ਗਿਣਤੀ ਵਿੱਚ ਲੋਕ ਗੁਰੂ ਸਾਹਿਬ ਦੇ ਉਪਦੇਸ਼ ਸੁਣਨ ਅਤੇ ਜੀਵਨ ਸਫਲ ਕਰਨ ਲਈ ਆਉਂਦੇ ।ਉਹ ਰਾਣੀ ਚੰਪਾ ਦੇ ਸੱਦੇ ‘ਤੇ ਬਿਲਾਸਪੁਰ ਦੇ ਰਾਜੇ ਦੀਪ ਚੰਦ ਦੀ ਕਿਰਿਆ ਦੀ ‘ਤੇ ਬਿਲਾਸਪੁਰ ਪਹੁੰਚੇ । ਗੁਰੂ ਸਾਹਿਬ ਇੱਥੇ ਤਿੰਨ ਦਿਨ ਠਹਿਰੇ ।ਗੁਰੂ ਸਾਹਿਬ ਨੇ ਰਾਣੀ ਨੂੰ 500 ਰੁਪਏ ਦੇ ਕੇ ਆਖਵਾਲ ਵਿਖੇ ਜ਼ਮੀਨ ਖਰੀਦੀ । ਇੱਥੇ ਗੁਰੂ ਸਾਹਿਬ ਨੇ 1665 ਈ. ਵਿੱਚ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ ਜਿਸ ਦਾ ਉਨ੍ਹਾਂ ਦੀ ਮਾਤਾ ਜੀ ਦੇ ਨਾ ‘ਤੇ ‘ਚੱਕ ਨਾਨਕੀ ਰੱਖਿਆ ਗਿਆ । ਬਾਅਦ ਵਿੱਚ ਇਹ ਸਥਾਨ ਗੁਰੂ ਗੋਬਿੰਦ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ।
Travels of the Eastern India | ਪੂਰਬੀ ਭਾਰਤ ਦੀਆਂ ਯਾਤਰਾਵਾਂ
Travels of the Eastern India: ਪੰਜਾਬ ਦੀਆਂ ਯਾਤਰਾਵਾਂ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਨੇ ਪੂਰਬੀ ਭਾਰਤ ਦੀਆਂ ਯਾਤਰਾਵਾਂ ਦਾ ਸਤ ਕੀਤਾ । ਇਨ੍ਹਾਂ ਯਾਤਰਾਵਾਂ ਵਿੱਚ ਗੁਰੂ ਸਾਹਿਬ ਦੀ ਪਤਨੀ, ਉਨ੍ਹਾਂ ਦੇ ਮਾਤਾ ਜੀ ਅਤੇ ਕਈ ਸ਼ਰਧਾਲੂ ਸਿੱਖ ਵੀ ਨਾਲ ਗਏ । ਇਨ੍ਹਾਂ ਯਾਤਰਾਵਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ
Saifabad and Dhamdhan | ਸੇਵਾਬਾਦ ਅਤੇ ਧਮਧਾਨ
Saifabad and Dhamdhan: ਅਗਸਤ, 1665 ਈ. ਵਿੱਚ ਗੁਰੂ ਤੇਗ਼ ਬਹਾਦਰ ਜੀ ਚੱਕ ਨਾਨਕੀ ਤੋਂ ਸੈਫ਼ਾਬਾਦ ਪਹੁੰਚੇ । ਇੱਥੇ ਉਹ ਸੇਫ਼ ਖ਼ਾਂ ਨੂੰ ਮਿਲੇ ਜੋ ਸਿੱਖ ਘਰ ਦਾ ਸ਼ਰਧਾਲੂ ਸੀ । ਇਸ ਤੋਂ ਬਾਅਦ ਗੁਰੂ ਸਾਹਿਬ ਧਮਧਾਨ ਪਹੁੰਚੇ । ਧਮਧਾਨ ਵਿਖੇ ਇਹ ਗੁਰੂ ਸਾਹਿਬ ਦਾ ਦੂਸਰਾ ਦੌਰਾ ਸੀ । ਇਸ ਦਾ ਕਾਰਨ ਇਹ ਸੀ ਕਿ ਗੁਰੂ ਸਾਹਿਬ ਇਸ ਨੂੰ ਸਿੱਖ ਮਤ ਦਾ ਇੱਕ ਪ੍ਰਸਿੱਧ ਧਰਮ ਪ੍ਰਚਾਰ ਕੇਂਦਰ ਬਣਾਉਣਾ ਚਾਹੁੰਦੇ ਸਨ । ਇੱਥੇ ਗੁਰੂ ਸਾਹਿਬ ਦੇ ਦੀਵਾਨ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਉਨ੍ਹਾਂ ਦੇ ਦਰਸ਼ਨਾਂ ਲਈ ਆਉਂਦੇ । ਸਿੱਖ ਧਰਮ ਦੇ ਇਸ ਵਧਦੇ ਹੋਏ ਪ੍ਰਚਾਰ ਨੂੰ ਔਰੰਗਜ਼ੇਬ ਸਹਿਣ ਨਾ ਕਰ ਸਕਿਆ । ਉਸ ਨੇ ਆਲਮ ਖ਼ਾਂ ਰੁਹੇਲਾ ਨੂੰ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਧਮਧਾਨ ਭੇਜਿਆ । ਸਿੱਟੇ ਵਜੋਂ ਗੁਰੂ ਸਾਹਿਬ ਨੂੰ ਨਵੰਬਰ, 1665 ਈ . ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦਿੱਲੀ ਲਿਆਦਾ ਗਿਆ।
Delhi | ਦਿੱਲੀ
Delhi: ਦਿੱਲੀ ਪਹੁੰਚਣ ‘ਤੇ ਗੁਰੂ ਸਾਹਿਬ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਔਰੰਗਜ਼ੇਬ ਗੁਰੂ ਸਾਹਿਬ ਨੂੰ ਮੌਤ ਦੀ ਸਜ਼ਾ ਦੇਣਾ ਚਾਹੁੰਦਾ ਸੀ ਪਰ ਅੰਬਰ ਦੇ ਰਾਜਾ ਰਾਮ ਸਿੰਘ ਦੇ ਇਹ ਕਹਿਣ ‘ਤੇ ਕਿ ਗੁਰੂ ਸਾਹਿਬ ਇੱਕ ਸੰਤ ਹਨ ਅਤੇ ਸੰਤਾਂ ਨੂੰ ਸਜਾ ਦੇਣਾ ਬਾਦਸ਼ਾਹ ਨੂੰ ਸ਼ੋਭਾ ਨਹੀਂ ਦਿੰਦਾ ਉਸ ਨੇ ਇਹ ਸਜਾ ਨਾ ਦਿੱਤੀ ਗੁਰੂ ਸਾਹਿਬ ਨੂੰ ਇੱਕ ਮਹੀਨਾ ਰਾਮ ਸਿੰਘ ਦੀ ਨਿਗਰਾਨੀ ਹੇਠ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ।
Mathura and Brindahan | ਮਥੁਰਾ ਤੇ ਬ੍ਰਿਦਾਬਨ
Mathura and Brindahan: ਦਿੱਲੀ ਤੋਂ ਗੁਰੂ ਸਾਹਿਬ ਮਥੁਰਾ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਉਪਦੇਸ਼ ਦਿੱਤੇ ।ਜਿਸ ਜਗ੍ਹਾ ਗੁਰੂ ਸਾਹਿਬ ਠਹਿਰੇ ਸਨ ਉੱਥੇ ਅੱਜ-ਕਲ੍ਹ ਇੱਕ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ । ਆਪਣੀ ਮਥੁਰਾ ਯਾਤਰਾ ਦੇ ਦੌਰਾਨ ਗੁਰੂ ਸਾਹਿਬ ਬਿੰਦਾਬਨ ਵੀ ਗਏ ।
Agra, Kanpur and Pryag | ਆਗਰਾ, ਕਾਨਪੁਰ ਤੇ ਪ੍ਰਯਾਗ
Agra, Kanpur and Pryag: ਮਥੁਰਾ ਤੋਂ ਗੁਰੂ ਸਾਹਿਬ ਆਗਰਾ ਪਹੁੰਚੇ ਇੱਥੇ ਉਹ ਇੱਕ ਬਜ਼ੁਰਗ ਸ਼ਰਧਾਲੂ ਮਾਈ ਜੱਸੀ ਜੀ ਦੇ ਘਰ ਠਹਿਰੇ । ਇਸ ਤੋਂ ਬਾਅਦ ਗੁਰੂ ਸਾਹਿਬ ਨੇ ਆਪਣੀ ਬਾਣੀ ਦੁਆਰਾ ਕਾਨਪੁਰ ਦੀਆ ਸੰਗਤਾਂ ਨੂੰ ਨਿਹਾਲ ਕੀਤਾ । ਕਾਨਪੁਰ ਤੋਂ ਗੁਰੂ ਸਾਹਿਬ ਹਿੰਦੂਆਂ ਦੇ ਇੱਕ ਪ੍ਰਸਿੱਧ ਤੀਰਥ ਸਥਾਨ ਪ੍ਰਯਾਗ ਪਹੁੰਚੇ । ਇੱਥੇ ਗੁਰੂ ਸਾਹਿਬ ਦੀ ਮੁਲਾਕਾਤ ਸੰਨਿਆਸੀਆਂ, ਸਾਧੂਆਂ ਤੇ ਜੋਗੀਆਂ ਨਾਲ ਹੋਈ । ਉਨ੍ਹਾਂ ਨੂੰ ਉਪਦੇਸ਼ ਦਿੰਦੇ ਹੋਏ ਗੁਰੂ ਸਾਹਿਬ ਨੇ ਫ਼ਰਮਾਇਆ, ”ਸਾਧੋ ਮਨ ਕਾ ਮਾਨ ਤਿਆਗੋ । ਪ੍ਰਯਾਗ ਵਿੱਚ ਜਿੱਥੇ ਗੁਰੂ ਸਾਹਿਬ ਠਹਿਰੇ ਸਨ ਉੱਥੇ ਗੁਰਦੁਆਰਾ ਪੱਕਾ ਸੰਗਤ’ ਬਣਾਇਆ ਗਿਆ ਹੈ ।
Banaras | ਬਨਾਰਸ
Banaras: ਪ੍ਰਯਾਗ ਦੀ ਯਾਤਰਾ ਤੋਂ ਬਾਅਦ ਗੁਰੂ ਸਾਹਿਬ ਬਨਾਰਸ ਪਹੁੰਚੇ ਜੋ ਕਿ ਹਿੰਦੂਆਂ ਦਾ ਇੱਕ ਹੋਰ ਪਵਿੱਤਰ ਤੀਰਥ ਸਥਾਨ ਹੈ । ਇੱਥੇ ਸਿੱਖ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਅਤੇ ਉਨ੍ਹਾਂ ਦੇ ਉਪਦੇਸ਼ ਸੁਣਨ ਲਈ ਹਾਜ਼ਰ ਹੁੰਦੀਆਂ । ਇਸ ਯਾਤਰਾ ਦੇ ਸਮੇਂ ਗੁਰੂ ਸਾਹਿਬ ਕਰਮਨਾਥ ਨਦੀ ‘ਤੇ ਵੀ ਗਏ । ਇੱਥੋਂ ਦੇ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਇਸ ਨਦੀ ਵਿੱਚ ਇਸ਼ਨਾਨ ਕਰਨ ਵਾਲੇ ਵਿਅਕਤੀ ਦੇ ਸਭ ਚੰਗੇ ਕਰਮ ਨਾਸ਼ ਹੋ ਜਾਦੇਂ ਹਨ ।
ਗੁਰੂ ਸਾਹਿਬ ਨੇ ਆਪ ਇਸ ਨਦੀ ਵਿੱਚ ਇਸ਼ਨਾਨ ਕੀਤਾ ਤੇ ਕਿਹਾ ਕਿ ਨਦੀ ਵਿੱਚ ਇਸ਼ਨਾਨ ਕਰਨ ਨਾਲ ਕੁਝ ਨਹੀਂ । ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ ਉਸ ਨੂੰ ਉਹੋ ਜਿਹਾ ਹੀ ਫਲ ਮਿਲਦਾ ਹੈ।ਇਸ ਤਰ੍ਹਾਂ ਬਨਾਰਸ ਵਿਚ ਕਾਲ ਸਾਹਿਬ ਨੇ ਸੰਗਤਾਂ ਨੂੰ ਅੰਧ-ਵਿਸ਼ਵਾਸਾਂ ਨੂੰ ਤਿਆਗ ਕੇ ਸੱਚੇ ਮਨ ਨਾਲ ਨਾਮ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ।
Sasram and Gaya | ਸਾਸਾਰਾਮ ਅਤੇ ਗਯਾ
Sasram and Gaya: ਬਨਾਰਸ ਤੋਂ ਬਾਅਦ ਗੁਰੂ ਸਾਹਿਬ ਸਸਰਾਮ ਪਹੁੰਚ ਇੱਕ ਸ਼ਰਧਾਲ ਸਿੱਖ ਮਸੰਦ ਢੰਗ ਸ਼ਾਹ ਨੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ । ਉਸ ਦੀ ਸ਼ਰਧਾ ਅਤੇ ਪ੍ਰੇਮ ਭਾਵਨਾ ਤੇ ਉਸ ਹੋ ਕੇ ਸੰਗਤਾਂ ਉਸ ਨੂੰ ਫਗੂ ਚਾਚਾ ਕਹਿ ਕੇ ਸੱਦਦੀਆ ਸਨ । ਇਸ ਤੋਂ ਬਾਅਦ ਗੁਰੂ ਸਾਹਿਬ ਗਯਾ ਪਹੁੰਚੇ ਜੋ ਕਿ ਧ ਵਾਸ ਦਾ ਇੱਕ ਮੁੱਖ ਕੇਂਦਰ ਸੀ । ਇੱਥੇ ਗੁਰੂ ਸਾਹਿਬ ਨੇ ਜਾਤ-ਪਾਤ ਦਾ ਖੰਡਨ ਕੀਤਾ ਅਤੇ ਇੱਕ ਪਰਮਾਤਮਾ ਦੀ ਭਗਤੀ ਕਰਨ ਦਾ ਸੰਦੇਸ਼ ਦਿੱਤਾ।
Patna and Mungher | ਪਟਨਾ ਅਤੇ ਮੁੰਗੇਰ
Patna and Mungher: ਗੁਰੂ ਸਾਹਿਬ 1666 ਈ. ਵਿਚ ਪਟਨਾ ਵਿਖੇ ਪਹੁੰਚੇ । ਇ ਸਿਖ ਸੰਗਤਾਂ ਨੇ ਗੁਰੂ ਸਾਹਿਬ ਦਾ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ।ਉਹ ਰੋਜ਼ਾਨਾ ਵੱਡੀ ਗਿਣਤੀ ਵਿਚ ਰੱਬ ਦੇ ਦਰਸ਼ਨ ਕਰਨ ਅਤੇ ਉਪਦੇਸ਼ ਸੁਣਨ ਲਈ ਆਉਂਦੇ ਸਨ । ਗੁਰੂ ਸਾਹਿਬ ਨੇ ਸੰਗਤਾਂ ਨੂੰ ਜੀਵਨ ਦਾ ਸਹੀ ਅਰਥ ਵੱਖ ‘ ਤੇ ਸਿੱਖ ਸਿਧਾਂਤਾਂ ‘ਤੇ ਚਾਨਣਾ ਪਾਇਆ ।ਆਪ ਨੇ ਪਟਨਾ ਨੇ ਗੁਰੂ ਦਾ ਘਰ ਕਹਿ ਕੇ ਨਿਵਾਜਿਆ । ਗੁਰੂ ਸਾਹਿਬ ਤੇ ਆਪਣੀ ਪਤਨੀ ਅਤੇ ਮਾਤਾ ਜੀ ਨੂੰ ਇੱਥੇ ਛੱਡਿਆ ਅਤੇ ਆਪ ਮੁਘੇਰ ਲਈ ਰਵਾਨਾ ਹੋ ਗਏ । ਗੁਰੂ ਸਾਹਿਬ ਕੁਝ ਦਿਨ ਇਵੇਂ ਠਹਿਰੇ ਅਤੇ ਸੰਗਤਾਂ ਨੂੰ ਨਾਮ ਦਾ ਉਪਦੇਸ਼ ਦਿੱਤਾ ।
Dhaka | ਢਾਕਾ
Dhaka: ਢਾਕਾ ਸਿੱਖ ਧਰਮ ਦਾ ਇੱਕ ਪ੍ਰਮੁੱਖ ਪ੍ਰਚਾਰ ਕੇਂਦਰ ਸੀ । ਜਦੋਂ ਗੁਰੂ ਤੇਗ਼ ਬਹਾਦਰ ਜੀ ਇੱਥੇ ਪਹੁੰਚੇ ਤਾਂ ਇੱਥੋਂ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਬੜਾ ਨਿੱਘਾ ਸਵਾਗਤ ਕੀਤਾ । ਗੁਰੂ ਸਾਹਿਬ ਦੇ ਪ੍ਰਚਾਰ ਸਦਕਾ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ । ਗੁਰੂ ਸਾਹਿਬ ਨੇ ਇੱਥੇ ਸੰਗਤਾਂ ਨੂੰ ਸੰਸਾਰਿਕ ਮੋਹ-ਮਾਇਆ ਅਤੇ ਜਾਤ-ਪਾਤ ਦੇ ਬੰਧਨਾ ਤੋਂ ਉੱਪਰ ਉੱਠਣ ਤੇ ਨਾਮ ਸਿਮਰਨ ਨਾਲ ਜੁੜਨ ਦਾ ਸੰਦੇਸ਼ ਦਿੱਤਾ ।
Assam | ਆਸਾਮ
Assam: ਗੁਰੂ ਸਾਹਿਬ ਅੰਬਰ ਦੇ ਰਾਜਾ ਰਾਮ ਸਿੰਘ ਦੀ ਬੇਨਤੀ ‘ਤੇ ਉਸ ਨਾਲ ਆਸਾਮ ਵੱਲ ਗਏ । ਅਸਾਮੀ ਲੋਕ ਜਾਦੂ-ਟੂਣਿਆਂ ਵਿੱਚ ਬਹੁਤ ਮਾਹਿਰ ਸਨ । ਇਨ੍ਹਾਂ ਦੇ ਡਰ ਤੋਂ ਮੁਗ਼ਲ ਫ਼ੌਜਾਂ ਹਰ ਵਾਰੀ ਆਸਾਮ ਦੇ ਸ਼ਾਸਕ ਤੋਂ ਕਰਦੀਆਂ ਸਨ । ਇਸ ਵਾਰ ਗੁਰੂ ਸਾਹਿਬ ਦੀ ਮੌਜੂਦਗੀ ਕਾਰਨ ਉਨ੍ਹਾਂ ਦੇ ਜਾਦੂ-ਟੂਣੇ ਸਭ ਅਸਫਲ ਹੋ ਗਏ ਤੇ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ।ਉਹ ਆਪਣੇ ਜਾਦੂ-ਟੂਣੇ ਅਸਫਲ ਕਰਨ ਵਾਲੇ ਇਸ ਮਹਾਂਪੁਰਸ਼ ਦੇ ਦਰਸ਼ਨਾਂ ਲਈ ਆਏ ਅਤੇ ਉਨ੍ਹਾਂ ਤੋਂ ਆਪਣੀ ਭੁੱਲ ਬਖ਼ਸ਼ਾਈ । ਇਸ ਤੋਂ ਬਾਅਦ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਪੰਜਾਬ ਵਾਪਸ ਆ ਗਏ ਤੇ ਚੱਕ ਨਾਨਕੀ ਵਿਖੇ ਰਹਿਣ ਲੱਗ ਗਏ।
Guru Tegh Bahadur Ji Martyrdom day 2022 |ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 2022
Guru Tegh Bahadur Ji Martyrdom day 2022: ਗੁਰੂ ਤੇਗ਼ ਬਹਾਦਰ ਜੀ ਆਪਣੇ ਤਿੰਨ ਸਾਥੀਆਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਨੂੰ ਨੂੰ ਲੈ ਕੇ 11 ਜੁਲਾਈ, 1675 ਈ. ਨੂੰ ਚੱਕ ਨਾਨਕੀ (ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਰਵਾਨਾ ਹੋਏ । ਅਗਲੇ ਦਿ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਰੋਪੜ ਦੇ ਨੇੜਿਓਂ ਮੁਗ਼ਲ ਅਧਿਕਾਰੀਆਂ ਨੇ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਨਿਰ ਕਰ ਲਿਆ । ਉਨ੍ਹਾਂ ਨੂੰ 4 ਮਹੀਨਿਆਂ ਤਕ ਸਰਹਿੰਦ ਦੇ ਜੇਲ੍ਹਖਾਨੇ ਵਿੱਚ ਰੱਖਿਆ ਗਿਆ ।
ਔਰੰਗਜ਼ੇਬ ਦੇ ਆਦੇਸ਼ ਤੇ ਉਸ ਨੂੰ 6 ਨਵੰਬਰ, 1675 ਈ. ਨੂੰ ਦਿੱਲੀ ਪਹੁੰਚਾਇਆ ਗਿਆ ਅਤੇ ਉਸ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਔਰੰਗਜ਼ੇਬ ਉਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਅਤੇ ਨਾਲ ਹੀ ਇਹ ਧਮਕੀ ਵੀ ਦਿੱਤੀ ਕਿ ਇਨਕਾਰ ਕਰਨ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ।
ਪਰ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਤਿੰਨਾਂ ਸਾਥੀਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨ ਤੋਂ ਸਪੱਸ਼ਟ ਨਾਂਹ ਕਰ ਦਿੱਤੀ ਇਸ ‘ਤੇ ਉਨ੍ਹਾਂ ਨੂੰ ਬਹੁਤ ਤਸੀਹੇ ਦਿੱਤੇ ਗਏ ਗੁਰੂ ਸਾਹਿਬ ਦਾ ਹੱਸਦ ਢਾਉਣ ਲਈ ਮੁਗ਼ਲਾਂ ਨੇ ਗੁਰੂ ਸਾਹਿਬ ਦੇ ਤਿੰਨਾਂ ਸਾਥੀਆਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਤੇ ਜੀ ਨੂੰ ਉਨ੍ਹਾਂ ਦੇ ਸਾਹਮਣੇ ਬੜੀ ਬੇਦਰਦੀ ਨਾਲ ਸ਼ਹੀਦ ਕਰ ਦਿੱਤਾ ਪਰ ਗੁਰੂ ਸਾਹਿਬ ਬਿਲਕੁਲ ਅਡੋਲ ਰਹੇ । ਇਸ ਤੋਂ ਬਾਅਦ ਗੁਰੂ ਸਾਹਿਬ ਨੂੰ ਕੋਈ ਚਮਤਕਾਰ ਵਿਖਾਉਣ ਲਈ ਕਿਹਾ ਗਿਆ ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸਿੱਟੇ ਵਜੋਂ ਨਵੰਬਰ, 1675 ਈ. ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਗੁਰੂ ਜੀ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਗਿਆ ।
Guru Tegh Bahadur Ji Cause of Martyrdom |ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਕਾਰਨ
Guru Tegh Bahadur Ji Cause of Martyrdom: ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਮੁੱਖ ਕਾਰਨ ਭਾਵੇਂ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਸੀ ਪਰ ਇਸ ਅਨੇਕਾਂ ਹੋਰ ਕਾਰਨ ਵੀ ਜ਼ਿੰਮੇਵਾਰ ਸਨ । ਇਨ੍ਹਾਂ ਕਾਰਨਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ:
Enmity between the Mughals and the sikhs | ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਦੁਸ਼ਮਣੀ
Enmity between the Mughals and the sikhs: 1605 ਈ. ਤਕ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਮਿੱਤਰਤਾਪੂਰਨ ਸੰਬੰਧ ਚਲੇ ਆ ਰਹੇ ਸਨ ਪਰ ਜਦੋਂ 1606 ਈ ਛੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਸਿੱਖਾਂ ਦੇ ਮਨਾਂ ਵਿੱਚ ਮੁਗ਼ਲਾਂ ਪ੍ਰਤੀ ਨਫ ਪੈਦਾ ਹੋ ਗਈ । ਗੁਰੂ ਹਰਿਗੋਬਿੰਦ ਜੀ ਨੇ ਸਿੱਖ ਪੰਥ ਦੀ ਸੁਰੱਖਿਆ ਲਈ ਸ਼ਸਤਰ ਧਾਰਨ ਕਰਨ ਦਾ ਫੈਸਲ ਕੀਤਾ । ਜਹਾਂਗੀਰ ਲਈ ਇਹ ਗੱਲ ਅਸਹਿ ਸੀ ।ਉਸ ਨੇ ਗੁਰੂ ਸਾਹਿਬ ਨੂੰ ਦੋ ਵਰ੍ਹਿਆਂ ਤਕ ਗਵਾਲੀਅਰ ਦੇ ਕਿਲ੍ਹੇ ਜੋ ਨਜ਼ਰਬੰਦ ਕਰ ਦਿੱਤਾ ।
ਸ਼ਾਹਜਹਾਂ ਦੇ ਕਾਲ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੁਗ਼ਲਾਂ ਨਾਲ ਚਾਰ ਲੜਾਈਆਂ ਲੜਨੀਆਂ ਪਈਆਂ ।ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਚਲੀ ਆ ਰਹੀ ਇਸ ਦੁਸ਼ਮਣੀ ਵਿੱਚ ਹੋਰ ਵਾਧਾ ਹੋ ਗਿਆ । ਇਹ ਦੁਸ਼ਮਣੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਪ੍ਰਮੁੱਖ ਕਾਰਨ ਬਣੀ ।
Fanaticism of Aurangzeb | ਔਰੰਗਜ਼ੇਬ ਦੀ ਕੱਟੜਤਾ
Fanaticism of Aurangzeb: 1658 ਈ. ਵਿੱਚ ਔਰੰਗਜ਼ੇਬ ਮੁਗ਼ਲਾਂ ਦਾ ਨਾਂ ਬਾਦਸ਼ਾਹ ਬਣਿਆ ਸੀ ਉਹ ਬੜਾ ਕੱਟੜ ਸੁੰਨੀ ਮੁਸਲਮਾਨ ਸੀ ।ਉਹ ਭਾਰਤ ਵਿੱਚ ਹਰ ਪਾਸੇ ਇਸਲਾਮ ਧਰਮ ਦਾ ਬਾਲਾ ਵੇਖਣਾ ਚਾਹੁੰਦਾ ਸੀ । ਇਸ ਲਈ ਉਹ ਕਿਸੇ ਹੋਰ ਧਰਮ ਦੀ ਹੋਂਦ ਨੂੰ ਬਰਦਾਸ਼ਤ ਨਹੀ ਕਰ ਸਕਦਾ ਸੀ । ਉਸ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਹਵਾ ਤੇ ਉਨਾਂ ਦੀ ਥਾਂ ਮਸਜਿਦਾਂ ਬਣਵਾ ਦਿੱਤੀਆਂ ।ਹਿੰਦੂਆਂ ਦੇ ਤਿ ਰਸਮਾਂ-ਰਿਵਾਜਾਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ।
ਇਸਲਾਮੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਸਾਰੇ ਰਾਜ ਤੇ ਖੰਨਾ ਵਿਚ ਤ ਹਰਿ ਰਾਇ ਸਚਿਆ, ਮਨਿਆਈਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ । ਇਸਲਾਮ ਧਰਮ ਸਮੀਖਿਆ ਨਾ ਕਰਨ ਵਾਲਿਆਂ ਹਿੰਦੂਆਂ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਗਿਆ । ਉਸ ਦੇ ਸ਼ਾਸਨ ਕਾਲ ਵਿੱਚ ਤਲਵਾਰ ਦੇ ਜ਼ੋਰ ‘ਤੇ ਲੋਕਾਂ ਨੂੰ ਜਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਣ ਲੱਗਾ ।ਇਨਕਾਰ ਕਰਨ ਵਾਲੇ ਲੋਕਾਂ ਨੂੰ ਜਾ ਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਅਤੇ ਜਾਂ ਫਿਰ ਸਾਰੀ ਉਮਰ ਲਈ ਕਾਲ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ । ਅਜਿਹੇ ਕੱਟੜ ਬਾਦਸ਼ਾਹ ਦਾ ਸਿੱਖਾਂ ਨਾਲ ਸੰਘਰਸ਼ ਹੋਣਾ ਲਾਜ਼ਮੀ ਸੀ ।
Read more about Aurangzeb
Impact of Naqashbandis on Aurangzeb | ਔਰੰਗਜ਼ੇਬ ਉੱਤੇ ਨਕਸ਼ਬੰਦੀ ਦਾ ਪ੍ਰਭਾਵ
Impact of Naqashbandis on Aurangzeb: ਨਕਸ਼ਬੰਦੀ ਕੱਟੜ ਸੁੰਨੀ ਮੁਸਲਮਾਨਾਂ ਦੀ ਇੱਕ ਸੰਪਰਦਾ ਸੀ । ਸਰਹਿੰਦ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਮੁੱਖ ਕੇਂਦਰ ਸੀ । ਇਸ ਸੰਪਰਦਾ ਦਾ ਔਰੰਗਜ਼ੇਬ ‘ਤੇ ਬਹੁਤ ਪ੍ਰਭਾਵ ਪਿਆ ਸੀ । ਇਸ ਸੰਪਰਦਾਇ ਲਈ ਗੁਰੂ ਤੇਗ਼ ਬਹਾਦਰ ਸਾਹਿਬ ਦੀ ਵੱਧ ਰਹੀ ਸ਼ਹਰਤ, ਸਿੱਖ ਮਤ ਦਾ ਵੱਧ ਰਿਹਾ ਪ੍ਰਚਾਰ ਅਤੇ ਮੁਸਲਮਾਨਾਂ ਦਾ ਗੁਰੂ ਘਰ ਪ੍ਰਤੀ ਵੱਧ ਰਿਹਾ ਰੁਝਾਨ ਅਸਹਿਣਸ਼ੀਲ ਦੀ। ਨਕਸ਼ਬੰਦੀਆਂ ਨੂੰ ਇਹ ਖਤਰਾ ਹੋ ਗਿਆ ਕਿ ਕਿਧਰੇ ਲੋਕਾਂ ਵਿੱਚ ਆ ਰਹੀ ਜਾਗ੍ਰਿਤੀ ਅਤੇ ਸਿੱਖ ਧਰਮ ਦਾ ਵਿਕਾਸ ਇਸਲਾਮ ਲਈ ਕੋਈ ਗੰਭੀਰ ਵੰਗਾਰ ਹੀ ਨਾ ਬਣ ਜਾਏ । ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਔਰੰਗਜ਼ੇਬ ਨੂੰ ਭੜਕਾਉਣਾ ਸ਼ੁਰੂ ਕੀਤਾ । ਉਨ੍ਹਾਂ ਦੀ ਇਸ ਕਾਰਵਾਈ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ।
Spread of Sikhism | ਧਰਮ ਦਾ ਪ੍ਰਸਾਰ
Spread of Sikhism: ਗੁਰੂ ਤੇਗ਼ ਬਹਾਦਰ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬ, ਉੱਤਰ ਪ੍ਰਦੇਸ਼, ਬੰਗਾਲ, ਬਿਹਾਰ, ਆਸਾਮ ਆਦਿ ਪ੍ਰਦੇਸ਼ਾਂ ਦੀ ਯਾਤਰਾ ਕੀਤੀ । ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੈ ਕੇ ਹਜ਼ਾਰਾਂ ਲੋਕ ਸਿੱਖ ਮਤ ਵਿੱਚ ਸ਼ਾਮਲ ਹੋ ਗਏ ।ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਗਏ ਉੱਥੇ ਹੀ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰੇ ਸਥਾਪਿਤ ਕੀਤੇ ਗਏ । ਉਨ੍ਹਾਂ ਦਿਨਾਂ ਵਿੱਚ ਔਰੰਗਜ਼ੇਬ ਦੁਆਰਾ ਲੋਕਾਂ ‘ਤੇ ਅੱਤਿਆਚਾਰਾਂ ਦੇ ਪਹਾੜ ਢਾਏ ਜਾ ਰਹੇ ਸਨ । ਗੁਰੂ ਸਾਹਿਬ ਨੇ ਲੋਕਾਂ ਨੂੰ ਇਨ੍ਹਾਂ ਅੱਤਿਆਚਾਰਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਆ ਅਤੇ ਨਿੱਘਰ ਰਹੀ ਹਿੰਦੂ ਛਮ ਵਿੱਚ ਇੱਕ ਨਵੀਂ ਰੂਹ ਫੂਕੀ ।ਉਨ੍ਹਾਂ ਨੇ ਸਿੱਖ ਮਤ ਦੇ ਪ੍ਰਚਾਰ ਵਿੱਚ ਤੇਜੀ ਲਿਆਉਣ ਲਈ ਸਿੱਖ ਪ੍ਰਚਾਰਕ ਨਿਯੁਕਤ ਕੀਤੇ ਅਤੇ ਉਨ੍ਹਾਂ ਨੂੰ ਸੰਗਠਿਤ ਕੀਤਾ । ਇਹ ਸਭ ਕੁਝ ਔਰੰਗਜ਼ੇਬ ਲਈ ਬਰਦਾਸ਼ਤ ਕਰਨ ਤੋਂ ਬਾਹਰ ਸੀ|
Call of Kashmiri Pandits | ਕਸ਼ਮੀਰੀ ਪੰਡਤਾਂ ਦੀ ਪੁਕਾਰ
Call of Kashmiri Pandits: ਕਸ਼ਮੀਰ ਵਿੱਚ ਰਹਿਣ ਵਾਲੇ ਬ੍ਰਾਹਮਣ ਆਪਣੇ ਹੈ ਕਿ ਧਰਮ ਅਤੇ ਪ੍ਰਾਚੀਨ ਸੰਸਕ੍ਰਿਤੀ ਬਾਰੇ ਬਹੁਤ ਦ੍ਰਿੜ੍ਹ ਸਨ । ਸਾਰੇ ਭਾਰਤ ਦੇ ਹਿੰਦੂ ਉਨ੍ਹਾਂ ਦਾ ਬਹੁਤ ਆਦਰ ਕਰਦੇ ਸਨ । ਔਰੰਗਜੇਬ ਨੇ ਸੋਚਿਆ ਕਿ ਜੇ ਇਨ੍ਹਾਂ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਜਾਏ ਤਾਂ ਭਾਰਤ ਦੇ ਬਾਕੀ ਹਿੰਦੂ ਆਪਣੇ ਆਪ ਹੀ ਇਸਲਾਮ ਧਰਮ ਨੂੰ ਕਬੂਲ ਕਰ ਲੈਣਗੇ । ਇਸੇ ਉਦੇਸ਼ ਨਾਲ ਉਸ ਨੇ ਸ਼ੇਰ ਅਫਗਾਨ ਨੂੰ ਕਸ਼ਮੀਰ ਦਾ – ਗਵਰਨਰ ਨਿਯੁਕਤ ਕੀਤਾ । ਸ਼ੇਰ ਅਫ਼ਗਾਨ ਨੇ ਬ੍ਰਾਹਮਣਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ । ਜੇ ਇਨਕਾਰ ਕਰਨ ਵਾਲੇ ਬ੍ਰਾਹਮਣਾਂ ਉੱਤੇ ਭਾਰੀ ਜ਼ੁਲਮ ਕੀਤੇ ਜਾਣ ਲੱਗੇ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਨੂੰ ਰੋਜ਼ਾਨਾ ਕਤਲ ਕੀਤਾ ਜਾਣ ਲੱਗਾ ।
ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ 16 ਮੈਂਬਰਾਂ ਦਾ ਇੱਕ ਦਲ 25 ਮਈ, 1675 ਈ. ਵਿੱਚ ਚੱਕ ਨਾਨਕੀ (ਸ੍ਰੀ ਆਨੰਦਪੁਰ ਸਾਹਿਬ) ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ । ਜਦੋਂ ਗੁਰੂ ਸਾਹਿਬ ਨੇ ਉਨ੍ਹਾਂ ਦੇ ਰੰਗਟੇ ਖੜ੍ਹੇ ਕਰ ਦੇਣ ਵਾਲੇ ਜ਼ੁਲਮਾਂ ਦੀ ਕਹਾਣੀ ਸੁਣੀ ਤਾਂ ਉਹ ਕੁਝ ਸੋਚੀਂ ਪੈ ਗਏ । ਗੁਰੂ ਸਾਹਿਬ ਦੇ ਮੁੱਖ ‘ਤੇ – ਗੰਭੀਰਤਾ ਵੇਖ ਕੇ ਬਾਲਕ ਗੋਬਿੰਦ ਰਾਏ ਨੇ ਜੋ ਉਸ ਸਮੇਂ 9 ਵਰ੍ਹਿਆਂ ਦੇ ਸਨ, ਪਿਤਾ ਜੀ ਤੋਂ ਇਸ ਦਾ ਕਾਰਨ ਪੁੱਛਿਆ । ਗੁਰੂ ਸਾਹਿਬ ਨੇ ਦੱਸਿਆ ਕਿ ਹਿੰਦੂ ਧਰਮ ਦੀ ਰੱਖਿਆ ਲਈ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣ ਦੀ ਲੋੜ ਹੈ ।
Important Facts about Guru Tegh Bahadur Ji|ਗੁਰੂ ਤੇਗ ਬਹਾਦਰ ਜੀ ਬਾਰੇ ਮਹੱਤਵਪੂਰਨ ਤੱਥ
Important Facts about Guru Tegh Bahadur Ji: ਗੁਰੂ ਤੇਗ ਬਹਾਦਰ ਜੀ ਬਾਰੇ ਮਹੱਤਵਪੂਰਨ ਤੱਥ ਹਨ ਜੋ ਹੇਠਾਂ ਦਿੱਤੇ ਗਏ ਹਨ:
- ਗੁਰੂ ਤੇਗ ਬਹਾਦਰ ਜੀ ਦਾ ਜਨਮ ਤਿਆਗਾ ਮੱਲ ਵਜੋਂ ਹੋਇਆ ਸੀ। ਗੁਰੂ ਹਰਗੋਬਿੰਦ ਜੀ ਨੇ ਉਨ੍ਹਾਂ ਨੂੰ ਗੁਰੂ ਤੇਗ ਬਹਾਦਰ ਦਾ ਨਾਮ ਦਿੱਤਾ ਸੀ।
- ਬਕਾਲਾ ਵਿਖੇ, ਗੁਰੂ ਤੇਗ ਬਹਾਦਰ ਜੀ ਨੇ ਲਗਭਗ 26 ਸਾਲ 9 ਮਹੀਨੇ 13 ਦਿਨ ਇਸ ਸਥਾਨ ‘ਤੇ ਤਪੱਸਿਆ ਕੀਤੀ। ਉਹ ਆਪਣਾ ਜ਼ਿਆਦਾਤਰ ਸਮਾਂ ਸਿਮਰਨ ਕਰਨ ਵਿਚ ਬਿਤਾਉਂਦਾ ਸੀ।
- ਗੁਰੂ ਤੇਗ ਬਹਾਦਰ ਜੀ ਦੀਆਂ ਰਚਨਾਵਾਂ ਵਿੱਚ 116 ਸ਼ਬਦ ਅਤੇ 15 ਰਾਗ ਸ਼ਾਮਲ ਹਨ।
- ਗੁਰੂ ਤੇਗ ਬਹਾਦਰ ਜੀ ਦੀਆਂ ਰਚਨਾਵਾਂ ਆਦਿ ਗ੍ਰੰਥ ਵਿੱਚ ਦਰਜ ਹਨ।
- ਗੁਰੂ ਤੇਗ ਬਹਾਦਰ ਜੀ ਨੇ ਨਾਨਕ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਵਿਆਪਕ ਯਾਤਰਾ ਕੀਤੀ ਸੀ।
Guru Tegh Bahadur Ji FAQ’s:
ਸਵਾਲ 1: ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ?
ਉੱਤਰ: ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਹੋਇਆ ਸੀ।
ਸਵਾਲ 2. ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ ਸੀ?
ਉੱਤਰ: ਗੁਰੂ ਤੇਗ ਬਹਾਦਰ ਜੀ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ।
ਸਵਾਲ 3. ਗੁਰੂ ਤੇਗ ਬਹਾਦਰ ਜੀ ਦੇ ਪਿਤਾ ਦਾ ਨਾਮ ਕੀ ਹੈ?
ਉੱਤਰ: ਗੁਰੂ ਤੇਗ ਬਹਾਦਰ ਜੀ ਦੇ ਪਿਤਾ ਦਾ ਨਾਮ ਗੁਰੂ ਹਰਗੋਬਿੰਦ ਸਿੰਘ ਜੀ ਸੀ।
ਸਵਾਲ 4.ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਰਸਤਾ ਚੁਣਿਆ ਸੀ?
ਉੱਤਰ: ਗੁਰੂ ਤੇਗ ਬਹਾਦੁਰ ਜੀ ਦੁਆਰਾ ਜਰਨਨ ਅਤੇ ਸਿਮਰਨ ਦਾ ਮਾਰਗ ਚੁਣਿਆ ਗਿਆ ਸੀ।