Land of Five Rivers in India: ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਇਨ੍ਹਾਂ ਦਰਿਆਵਾਂ ਵਿੱਚ ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ ਸ਼ਾਮਲ ਹਨ। ਭਾਵੇਂ ਸਿੰਧ ਦਰਿਆ ਇਸੇ ਖਿੱਤੇ ਵਿਚ ਵਹਿੰਦੀ ਸੀ, ਪਰ ਇਸ ਨੂੰ ਪੰਜ ਦਰਿਆਵਾਂ ਦਾ ਹਿੱਸਾ ਨਹੀਂ ਮੰਨਿਆ ਜਾਂਦਾ, ਜਿਨ੍ਹਾਂ ਦੇ ਨਾਂ ‘ਤੇ ਪੰਜਾਬ ਦਾ ਨਾਂ ਰੱਖਿਆ ਗਿਆ ਹੈ। ਇਹ ਸਾਰੀਆਂ ਨਦੀਆਂ ਸਿੰਧ ਨਦੀ ਦੀਆਂ ਨਦੀਆਂ ਹਨ ਅਤੇ ਚਨਾਬ ਨਦੀ ਸਿੰਧ ਨਦੀ ਦੀ ਸਭ ਤੋਂ ਵੱਡੀ ਸਹਾਇਕ ਨਦੀ ਹੈ। ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ ਦਾ ਇਤਿਹਾਸ ਅਤੇ ਵੇਰਵੇ ਪ੍ਰਾਪਤ ਕਰੋ
Land of Five Rivers in India | ਪੰਜ ਨਦੀਆਂ ਦਾ ਰਾਜ ਪੰਜਾਬ
Land of Five Rivers: ਪੰਜ ਵੱਡੇ ਦਰਿਆਵਾਂ ਦੇ ਵਗਣ ਦੇ ਨਾਲ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਪੰਜਾਬ ਸ਼ਬਦ ਦਾ ਅਰਥ ਹੈ (ਪੰਜ+ਆਬ) ਆਬ ਸ਼ਬਦ ਤੋਂ ਭਾਵ ਹੈ ਪਾਣੀ ਇਸ ਤਰ੍ਹਾਂ ਇਸਦਾ ਨਾਂ ਪਿਆ । ਪੰਜਾਬ ਦੇ ਪੰਜ ਦਰਿਆਵਾਂ ਦੇ ਨਾਂ ਜੇਹਲਮ,ਚਨਾਬ,ਰਾਵੀ,ਬਿਆਸ ਅਤੇ ਸਤਲੁਜ ਹਨ( Land of Five Rivers)। ਇਹ ਸਾਰੀ ਨਦੀਆਂ ਸਿੰਧ ਦੀ ਸਹਾਇਕ ਨਦੀਆਂ ਹਨ। ਜੋ ਕਿ ਪਾਕਿਸਤਾਨ ਪੰਜਾਬ ਹਿੱਸੇ ਵਿੱਚ ਜਾ ਮਿਲਦੀਆਂ ਹਨ। ਸਿੰਧ ਨਦੀ ਆਖਿਰ ਵਿੱਚ ਅਰਬ ਸਾਗਰ ਵਿੱਚ ਜਾ ਡਿੱਗਦੀ ਹੈ।
ਇਹ ਸਾਰੀਆਂ ਨਦੀਆਂ ਸਿੰਧ ਘਾਟੀ ਦਾ ਹਿੱਸਾ ਮੰਨੀਆਂ ਜਾਦੀਂਆਂ ਸਨ। ਜੋ ਕਿ ਉਸ ਸਮੇਂ ਤੋਂ ਹੁਣ ਤੱਕ ਇਹ ਪੰਜਾਬ ਦੀ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਰਹੀ ਹੈ। ਇਸਦੇ ਪਾਣੀਆਂ ਕਰਕੇ ਇੱਥੇ ਦੀ ਮਿੱਟੀ ਹੋਰ ਵੀ ਉਪਜਾਊ ਹੋ ਜਾਂਦੀ ਹੈ। ਇਹਨਾਂ ਨਦੀਆਂ ਦਾ ਜਿਕਰ ਸਾਨੂੰ ਪੁਰਾਣਾਂ ਅਤੇ ਮਹਾਂਭਾਰਤ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਪ੍ਰਾਚੀਨ ਵਿੱਚ ਇਸਨੂੰ ਪੇਟਾਂਪੋਟਾਮੀਆ ਕਹਿੰਦੇ ਹਨ, ਜਿਸਦਾ ਅਰਥ ਸੀ ਪਰਿਵਰਤਰਨਸ਼ੀਲ ਨਦੀਆਂ ਦਾ ਅਂਦਰੂਨੀ ਡੈਲਟਾ।
ਅੱਜ ਦੇ ਪੰਜਾਬ ਵਿੱਚ ਸਿਰਫ਼ ਤਿੰਨ ਦਰਿਆ ਸਤਲੂਜ,ਬਿਆਸ ਅਤੇ ਰਾਵੀ ਵਗਦੇ ਹਨ। ਬਾਕੀ ਦੇ ਦੋ ਦਰਿਆ ਜੇਹਲਮ ਅਤੇ ਚਿਨਾਬ ਜੋ ਕਿ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਗਦੇ ਹਨ। ਪੰਜਾਬ ਦੀਆਂ ਮੁੱਖ ਨਦੀਆਂ ਦਾ ਵਰਨਣ ਇਸ ਪ੍ਰਕਾਰ ਹੈ-ਸਤਲੁਜ਼,ਰਾਵੀ,ਬਿਆਸ,ਜੇਹਲਮ ਅਤੇ ਚਿਨਾਬ.
Sutlej River |ਸਤਲੁਜ਼ : ਸਤਲੁਜ਼ ਦੀ ਲੰਬਾਈ ਲਗਭਗ 1500 ਕਿਲੋਮੀਟਰ ਤੱਕ ਹੈ। ਇਸ ਦੀ ਉਤਪਤਿ ਰਾਕਸ਼ਸਤਾਲ ਲੇਕ ਤਿੱਬਤ ਖੇਤਰ ਵਿਚੋਂ ਹੁੰਦੀ ਹੈ । ਅਤੇ ਇਹ ਸਿੰਧੂ ਨਦੀ ਪੂਰਬੀ ਸਹਾਇਕ ਨਦੀ ਹੈ। ਇਸਦਾ ਪੁਰਾਣਾ ਨਾਂ ਸ਼ੁਤਦ੍ਰੂ ਸੀ। ਇਹ ਦਰਿਆਂ ਸ਼ਿਪਕਲਾ ਪਾਸ ਤੋਂ ਹੁੰਦੇ ਹੋਏ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੁੰਦਾ ਹੈ। ਅਤੇ ਫਿਰ ਇਹ ਪੰਜਾਬ ਵਿੱਚ ਦੇ ਰੋਪੜ ਜ਼ਿਲ੍ਹੇ ਵਿੱਚ ਦਾਖਲ ਹੋ ਜਾਂਦਾ ਹੈ।
ਤਰਨਤਾਰਨ ਦੇ ਵਿੱਚ ਹਰੀਕੇ ਪਤਨ ਵਿਖੇ ਇਹ ਬਿਆਸ ਦਰਿਆ ਦਾ ਮੇਲ ਹੁੰਦਾ ਹੈ। ਇਹ ਪਾਕਿਸਤਾਨ ਵਿੱਚ ਚਿਨਾਬ ਨਾਲ ਮਿਲ ਕੇ ਪੰਜਨਾਦ ਨਦੀ ਬਣਾਉਂਦਾ ਹੈ। ਫਿਰ ਇਹ ਸਿੰਧੂ ਨਦੀ ਨਾਲ ਮਿਲ ਜਾਂਦਾ ਹੈ। ਇਹ ਪੰਜਾਬ ਦੀ ਸਭ ਤੋਂ ਲੰਬੀ ਨਦੀ ਹੈ ਨਾਲ ਹੀ ਇਸਦੇ ਉੱਪਰ ਸਭ ਤੋਂ ਪ੍ਰਮੁੱਖ ਡੈਮ ਭਾਖੜਾ ਡੈਮ ਹੈ। ਜੋ ਕਿ ਬਿਜਲੀ ਉਤਪਾਦਨ ਦੇ ਨਾਲ ਨਾਲ ਇਹ ਪਾਣੀ ਦੀ ਸਟੋਰਜ ਵੀ ਗੋਬਿੰਦ ਸਾਗਰ ਝੀਲ ਵਿੱਚ ਕਰਦਾ ਹੈ।
Ravi | ਰਾਵੀ: ਰਾਵੀ ਨਦੀ ਦੀ ਲੰਬਾਈ 720 ਕਿਲੋਮੀਟਰ ਤੱਕ ਹੈ। ਰਾਵੀ ਦਾ ਵੈਦਿਕ ਨਾਂ ਪੁਰੁਸ਼ਿਨੀ ਹੈ ਅਤੇ ਸੰਸਕ੍ਰਿਤੀ ਵਿੱਚ ਇਸਦਾ ਨਾਂ ਇਰਾਵਤੀ ਹੈ । ਰਾਵੀ ਦਰਿਆ ਜੋ ਕਿ ਕਾਂਗੜਾ ਜ਼ਿਲ੍ਹੇ ਹਿਮਾਚਲ ਪ੍ਰਦੇਸ਼ ਵਿੱਚੋ ਨਿਕਲਦਾ ਹੋਇਆ ਪੰਜਾਬ ਦੇ ਪਠਾਨਕੋਟ ਵਿੱਚ ਦਾਖਲ ਹੁੰਦਾ ਹੈ। ਇਹ ਗੁਰਦਾਸਪੁਰ ਅਤੇ ਅਮ੍ਰਿਤਸਰ ਨੂੰ ਪਾਕਿਸਤਾਨ ਤੋਂ ਵੱਖ ਕਰਦੇ ਹੈ। ਇਹ ਅੰਤਰਰਾਸ਼ਟਰੀ ਸੀਮਾ ਨਾਲ ਵਗਦੇ ਹੋਏ ਜਾਂਦਾ ਹੈ ਇਹ ਪਾਕਿਸਤਾਨ ਵਿੱਚ ਅਹਿਮਦਪੁਰ ਸਿਆਲ ਕਸਬੇ ਦੇ ਨੇੜੇ ਚਿਨਾਬ ਵਿੱਚ ਜਾ ਮਿਲਦਾ ਹੈ। ਇਸਦੇ ਮੁੱਖ ਡੈਮ ਰਣਜੀਤ ਸਾਗਰ ਡੈਮ, ਸ਼ਾਹਪੁਰ ਕੰਢੀ ਡੈਮ ਅਤੇ ਕੋਸ਼ਲਿਆ ਡੈਮ ਹਨ।
Beas | ਬਿਆਸ: ਇਸਦਾ ਪੁਰਾਣਾ ਨਾਂ ਵਿਪਾਸਾ ਹੈ। ਇਸਦੀ ਕੁੱਲ ਲੰਬਾਈ 470 ਕਿਲੋਮੀਟਰ ਹੈ। ਬਿਆਸ ਨਦੀ ਹਿਮਾਚਲ ਪ੍ਰੇਦਸ਼ ਵਿੱਚੋ ਹਿਮਾਲਿਆ ਦਿਆਂ ਪਹਾੜੀਆਂ ਵਿਚੋਂ ਬਿਆਸ ਕੁੰਡ ਵਿੱਚੋਂ ਨਿਕਲਦਾ ਹੈ। ਇਹ ਪੰਜਾਬ ਦੇ ਹੋਸ਼ਿਆਰਪੁਰ ਵਿੱਚ ਦਾਖਲ ਹੁੰਦਾ ਹੈ। ਇਹ ਤਰਨਤਾਰਨ ਵਿੱਚ ਹਰੀਕੇ ਵਿੱਚ ਅਲੋਪ ਹੋ ਜਾਂਦਾ ਹੈ। ਅਤੇ ਸਤਲੁਜ਼ ਵਿੱਚ ਜਾ ਮਿਲਦਾ ਹੈ। ਇਸਦੇ ਮੁੱਖ ਡੈਮ ਪੋਂਗ ਡੈਮ ਜਿਸਨੂੰ ਮਹਾਰਾਣਾ ਪਰਤਾਪ ਡੈਮ ਵੀ ਕਿਹਾ ਜਾਂਦਾ ਹੈ। ਪੰਡੋਹ ਡੈਮ ਜੋ ਕਿ ਮੰਡੀ ਵਿੱਚ ਸਥਿਤ ਹੈ।
Jhelum | ਜੇਹਲਮ: ਜੇਹਲਮ ਦਾ ਵੈਦਿਕ ਅਤੇ ਸੰਸਕ੍ਰਿਤ ਨਾਮ ਵਿਤਾਸਤਾ ਹੈ ਅਤੇ ਪ੍ਰਾਚੀਨ ਯੂਨਾਨੀਆਂ ਦੁਆਰਾ ਹਾਈਡੈਸਪਸ ਵਜੋਂ ਵੀ ਜਾਣਿਆ ਜਾਂਦਾ ਸੀ। ਜੇਹਲਮ ਦੀ ਕੁੱਲ ਲੰਬਾਈ 725 ਕਿਲੋਮੀਟਰ ਹੈ। ਇਹ ਭਾਰਤ ਦੇ ਰਾਜ ਜੰਮੂ-ਕਸ਼ਮੀਰ ਰਾਜ ਸਥਿਤ ਵੇਰੀਨਾਗ ਬਸੰਤ ਵਿਚੋਂ ਨਿਕਲਦਾ ਹੈ। ਇਹ ਸ਼੍ਰੀਨਗਰ ਤੋ ਲਗਭਗ 80 ਕਿਲੋਮੀਟਰ ਦੂਰ ਸਥਿਤ ਹੈ। ਇਹ ਪਾਕਿਸਤਾਨ ਪੰਜਾਬ ਦੇ ਝੰਗ ਜ਼ਿਲ੍ਹੇ ਵਿੱਚ ਤ੍ਰਿਮੂ ਦੇ ਨੇੜੇ ਚਨਾਬ ਨਦੀ ਵਿੱਚ ਜਾ ਕੇ ਮਿਲਦੀ ਹੈ। ਇਸਦਾ ਜਿਕਰ ਸਾਨੂੰ ਸ਼ਿਕੰਦਰ ਅਤੇ ਪੋਰਸ ਦੀ ਲੜਾਈ ਨੂੰ ਹਾਈਡੈਸਪਸ ਦੀ ਲੜਾਈ ਨਾਮ ਨਾਲ ਜਾਣਿਆ ਜਾਂਦਾ ਹੈ।
Chenab | ਚਨਾਬ : ਚਨਾਬ ਦਰਿਆ ਦੀ ਲੰਬਾਈ ਲਗਭਗ 960 ਕਿਲੋਮੀਟਰ ਹੈ। ਇਸ ਨਦੀ ਨੂੰ ਵੇਦਾਂ ਵਿੱਚ ਅਸਕਾਨੀ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸਦਾ ਸੰਸਕ੍ਰਿਤ ਨਾਮ ਚੰਦਰਭਾਗਾ ਹੈ ਚਨਾਬ ਨਦੀ ਜੋ ਕਿ ਹਿਮਾਚਲ ਪ੍ਰਦੇਸ਼ ਦੇ ਲਾਹੋਲ-ਸਪਿਤੀ ਦੇ ਉੱਪਰ ਵਾਲੇ ਹਿੱਸੇ ਵਿੱਚੋ ਨਿਕਲਦੀ ਹੈ। ਅਤੇ ਫਿਰ ਇਹ ਜੰਮੂ-ਕਸ਼ਮੀਰ ਰਾਜ ਵਿੱਚ ਜੰਮੂ ਖੇਤਰ ਵਿੱਚ ਦਾਖਲ ਹੁੰਦਾ ਹੈ। ਜੇਹਲਮ ਦਰਿਆ ਵੀ ਤ੍ਰਿਮੂ ਵਿਖੇ ਇਸ ਨਾਲ ਜੁੜਦਾ ਹੈ ਅਤੇ ਫਿਰ ਰਾਵੀ ਅਹਿਮਦਪੁਰ ਸਿਆਲ ਦੇ ਨੇੜੇ ਇਸ ਨਾਲ ਜੁੜਦਾ ਹੈ। ਇਹਨਾਂ ਸਭ ਨਾਲ ਮਿਲ ਕੇ ਪੰਜਨਦ ਬਣ ਜਾਂਦਾ ਹੈ। ਪੰਜਨਦ ਫਿਰ ਸਿੰਧ ਨਦੀ ਵਿੱਚ ਮੇਲ ਹੋ ਕੇ ਅਰਬ ਸਾਗਰ (ਕਰਾਚੀ ਸ਼ਹਿਰ ਪਾਕਿਸਤਾਨ ਤੋ ਹੁੰਦੀ ਹੋਈ) ਜਾ ਗਿਰਦੀ ਹੈ।
Enroll Yourself: Punjab Da Mahapack Online Live Classes
Visit Us on Adda247 | |
Punjab Govt Jobs Punjab Current Affairs Punjab GK Download Adda 247 App here to get the latest Updates |