The main concept of Liberalism-overview
The main concept of Liberalism-overview: Liberalism is the Punjabi translation of the English word ‘Liberalism’. The word ‘Liberalism’ is derived from the Latin word ‘Liberlis’. The word ‘Liberalis’ in Latin means free person. From the point of view of the word meaning, it is clear that the main focus of liberalism is a free person. Liberalism is especially the political and economic ideology of the West. This ideology is against the “Theory of Divine Rights of Kings” and the absolutism of the state.
Liberalism is a political and economic ideology. This ideology originated in the 16th century and developed considerably in the 17th, 18th, and 19th centuries. This ideology supports a democratic system and is in favor of giving individuals complete freedom for their personal development. Liberalism In its main form is the concept of freedom of the individual, constitutional governance, and to a large extent democracy.
History of Liberalism | ਉਦਾਰਵਾਦ ਦਾ ਇਤਿਹਾਸ
History of liberalism: 19ਵੀਂ ਸਦੀ ਵਿਚ ਪੱਛਮ ਵਿਚ ਇਕ ਅਜਿਹੀ ਆਰਥਿਕ ਅਤੇ ਰਾਜਨੀਤਿਕ ਵਿਚਾਰਧਾਰਾ ਦਾ ਬੋਲਬਾਲਾ ਰਿਹਾ ਜਿਸ ਨੂੰ ਉਦਾਰਵਾਦ ( Liberalism) ਦੇ ਨਾਂ ਨਾਲ ਜਾਣਿਆ ਜਾਂਦਾ ਹੈ ।ਉਦਾਰਵਾਦ ਦਾ ਸਿਖਰ ਭਾਵੇਂ 19ਵੀਂ ਸਦੀ ਵਿਚ ਸਪੱਸ਼ਟ ਹੋਇਆ ਸੀ, ਪਰ ਇਸ ਵਿਚਾਰਧਾਰਾ ਦੇ ਕੁੱਝ ਸਿਧਾਂਤਾਂ ਦਾ ਆਰੰਭ 16ਵੀਂ ਸਦੀ ਦੇ ਪੁਨਰ-ਜਾਗ੍ਰਿਤੀ ਅੰਦੋਲਨ (Renaissance) ਤੋਂ ਕੁੱਝ ਸਿਧਾਂਤਾਂ ਦਾ 17ਵੀਂ ਸਦੀ ਦੇ ਸੁਧਾਰ ਅੰਦੋਲਨ (Reformation Movement) ਤੋਂ ਅਤੇ ਕੁੱਝ ਦੂਜੇ ਸਿਧਾਂਤਾਂ ਦਾ 18ਵੀਂ ਸਦੀ ਦੇ ਚੇਤਨਾ ਅੰਦੋਲਨ (Enlightenment Movement) ਤੋਂ ਹੋਇਆ ਸੀ । 1776 ਵਿਚ ਅਮਰੀਕਾ ਦੀ ਆਜ਼ਾਦੀ ਦੀ ਘੋਸ਼ਣਾ ਕੀਤੀ ਗਈ ਸੀ । ਇਸ ਘੋਸ਼ਣਾ ਵਿਚ ਵੀ ਉਦਾਰਵਾਦ ਦੇ ਰਾਜਨੀਤਿਕ ਸਿਧਾਂਤਾਂ ਦੀ ਝਲਕ ਸਪੱਸ਼ਟ ਦਿਖਾਈ ਦਿੰਦੀ ਸੀ ।
1789 ਦੀ ਫ਼ਰਾਂਸੀਸੀ ਕ੍ਰਾਂਤੀ ਦਾ ਸਿਧਾਂਤਕ ਆਧਾਰ ਵੀ ਉਦਾਰਵਾਦੀ ਵਿਚਾਰਧਾਰਾ ਹੀ ਸੀ । ਇਸ ਵਿਚਾਰਧਾਰਾ ਨੇ ਪੁਰਾਣੀਆਂ ਆਰਥਿਕ ਅਤੇ ਰਾਜਨੀਤਿਕ ਸੰਸਥਾਵਾਂ ਦਾ ਖੰਡਨ ਕੀਤਾ ਅਤੇ ਪ੍ਰਤੀਨਿਧੀ ਲੋਕਤੰਤਰ (Representative Democracy), ਵਿਅਕਤੀਗਤ ਸੁਤੰਤਰਤਾ (Individual Liberty), ਕਾਨੂੰਨ ਦੇ ਸ਼ਾਸਨ (Rule of Law) ਅਤੇ ਸੁਤੰਤਰ ਵਪਾਰ (Free Trade) ਦੇ ਯੁੱਗ ਦਾ ਆਰੰਭ ਕੀਤਾ ।
ਇਸ ਵਿਚਾਰਧਾਰਾ ਦਾ ਪ੍ਰਭਾਵ ਉਸ ਸਮੇਂ ਤੋਂ ਕੁੱਝ ਘੱਟ ਹੋਣਾ ਸ਼ੁਰੂ ਹੋਇਆ ਜਦੋਂ ਸਮਾਜਵਾਦੀ ਵਿਚਾਰਾਂ (Socialist Ideas) ਨੇ ਜ਼ੋਰ ਫੜਿਆ ਅਤੇ ਉਦਯੋਗਿਕ ਕਿਰਤੀਆਂ ਅਤੇ ਕਾਮਿਆਂ ਵਿਚ ਵਰਗ ਚੇਤਨਾ (Class Consciousness) ਵਿਕਸਿਤ ਹੋਈ । ਉਦਾਰਵਾਦ ਵਰਤਮਾਨ ਸਮੇਂ ਵੀ ਇਕ ਮਹੱਤਵਪੂਰਨ ਆਰਥਿਕ ਅਤੇ ਰਾਜਨੀਤਿਕ ਵਿਚਾਰਧਾਰਾ ਦੇ ਰੂਪ ਵਿਚ ਪ੍ਰਚੱਲਿਤ ਹੈ, ਪਰ ਅਜੋਕੇ ਉਦਾਰਵਾਦ ਅਤੇ 17ਵੀਂ, 18ਵੀਂ ਅਤੇ 19ਵੀਂ ਸਦੀ ਦੇ ਉਦਾਰਵਾਦ ਵਿਚ ਬਹੁਤ ਅੰਤਰ ਹੈ ।
Read about Enlightenment Movement
ਉਦਾਰਵਾਦ ਦੇ ਮੁੱਖ ਸਿਧਾਂਤ
ਉਦਾਰਵਾਦ ਦੇ ਮੁੱਖ ਸਿਧਾਂਤ: ਸਮਕਾਲੀ ਉਦਾਰਵਾਦ ਦੇ ਸਿਧਾਂਤਾਂ ਨੂੰ ਹੀ ਉਦਾਰਵਾਦ ਦੇ ਸਿਧਾਂਤ ਮੰਨਿਆ ਜਾਂਦਾ ਹੈ ਸਮਕਾਲੀ ਉਦਾਰਵਾਦ ਜਾ ਉਦਾਰਵਾਦ ਦੇ ਮੁੱਖ ਸਿਧਾਂਤ ਇਸ ਪ੍ਰਕਾਰ ਹਨ:
1. Faith in Humanism: ਉਦਾਰਵਾਦ ਮਾਨਵਵਾਦ ਦਾ ਉਪਾਸਕ ਹੈ । ਮਨੁੱਖੀ ਕਦਰਾਂ ਕੀਮਤਾਂ ਅਤੇ ਮਨੁੱਖੀ ਗੌਰਵ ਦਾ ਸਤਿਕਾਰ ਇਸ ਵਿਚਾਰਧਾਰਾ ਦਾ ਪ੍ਰਮੁੱਖ ਸਿਧਾਂਤ ਹੈ । ਮਨੁੱਖੀ ਗਰਵ ਤੇ ਸਨਮਾਨ ਨੂੰ ਨਸ਼ਟ ਕਰਨ ਵਾਲੀਆਂ ਪ੍ਰਥਾਵਾਂ ਦਾ ਇਸ ਵਿਚਾਰਧਾਰਾ ਵਿਚ ਕੋਈ ਸਥਾਨ ਨਹੀਂ ਹੈ
2. Belief in Human Freedom: ਉਦਾਰਵਾਦ ਮਨੁੱਖ ਦੇ ਵਿਅਕਤੀਗਤ ਵਿਕਾਸ ਲਈ ਸੁਤੰਤਰਤਾ ਨੂੰ ਜ਼ਰੂਰੀ ਸ਼ਰਤ ਮੰਨਦਾ ਹੈ ਸੁਤੰਤਰਤਾ ਤੋਂ ਬਿਨਾ ਮਨੁੱਖੀ ਸਮਾਜ ਦਾ ਠੀਕ ਵਿਕਾਸ ਨਹੀਂ ਹੋ ਸਕਦਾ ਇਹ ਵਿਚਾਰਧਾਰਾ ਦਬਾਓ ਤੇ ਦਮਨ ਦੇ ਵਿਰੁੱਧ ਹੈ ਤੇ ਵਿਚਾਰ ਪ੍ਰਗਟਾਉਣ, ਸੰਗਠਨ ਬਣਾਉਣ, ਸਭਾਵਾ ਕਰਨ ਆਦਿ ਦੀ ਸੁਤੰਤਰਤਾ ਦੀ ਜ਼ੋਰਦਾਰ ਸਮਰਥਕ ਹੈ।
3. Rights are not Natural: ਸਮਕਾਲੀ ਉਦਾਰਵਾਦੀ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ ਕਿ ਵਿਅਕਤੀ ਦੇ ਕੁੱਝ ਅਧਿਕਾਰ ਕੁਦਰਤੀ ਹਨ ਸਮਕਾਲੀ ਉਦਾਰਵਾਦ ਕੁਦਰਤੀ ਅਧਿਕਾਰਾਂ ਦੇ ਸਿਧਾਂਤਾਂ ‘ਤੇ ਵਿਸ਼ਵਾਸ ਨਹੀਂ ਰੱਖਦਾ ।ਇਹ ਵਿਚਾਰਧਾਰਾ ਇਸ ਮਤ ਦੀ ਪ੍ਰੋੜਤਾ ਕਰਦੀ ਹੈ ਕਿ ਰਾਜ ਤੋਂ ਬਾਹਰ ਅਧਿਕਾਰਾਂ ਦੀ ਹੋਂਦ ਸੰਭਵ ਨਹੀਂ ਹੈ । ਰਾਜ ਤੋਂ ਬਾਹਰ ਵਿਅਕਤੀ ਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਹੋ ਸਕਦੇ ਅਤੇ ਵਿਅਕਤੀ ਸਮਾਜ ਵਿਚ ਰਹਿ ਕੇ ਹੀ ਕੇਵਲ ਉਨ੍ਹਾਂ ਅਧਿਕਾਰਾਂ ਨੂੰ ਮਾਣ ਸਕਦਾ ਹੈ ਜਿਹੜੇ ਅਧਿਕਾਰਾਂ ਨੂੰ ਰਾਜ ਦੁਆਰਾ ਪ੍ਰਵਾਨਗੀ ਦਿੱਤੀ ਜਾਂਦੀ ਹੈ । ਸਮਕਾਲੀ ਉਦਾਰਵਾਦ ਵਿਅਕਤੀ ਦੇ ਅਸੀਮਿਤ ਅਧਿਕਾਰਾਂ ਦਾ ਸਮਰਥਕ ਨਹੀਂ ਹੈ ਇਸ ਵਿਚਾਰਧਾਰਾ ਅਨੁਸਾਰ ਵਿਅਕਤੀ ਆਪਣੇ ਅਧਿਕਾਰਾਂ ਅਤੇ ਸੁਤੰਤਰਤਾ ਦੀ ਵਰਤੋਂ ਨੈਤਿਕ ਅਤੇ ਸਮਾਜਿਕ ਸੀਮਾਵਾਂ ਵਿਚ ਹੀ ਕਰ ਸਕਦਾ ਹੈ ।
4. Belief on Individual’s Worth: ਉਦਾਰਵਾਦ ਵਿਅਕਤੀ ਦੀ ਸੁਭਾਵਿਕ ਮਹਾਨਤਾ ਨੂੰ ਸਵੀਕਾਰ ਕਰਦਾ ਹੈ ਇਸ ਵਿਚਾਰਧਾਰਾ ਦੇ ਸਮਰਥਕਾਂ ਦਾ ਇਹ ਵਿਚਾਰ ਹੈ ਕਿ ਹਰੇਕ ਵਿਅਕਤੀ ਤਰਕਸੀਲ ਪ੍ਰਾਣੀ ਹੈ ਤੇ ਉਸ ਅੰਦਰ ਆਪਣਾ ਬੁਰਾ-ਭਲਾ ਸੋਚਣ ਦੀ ਬੌਧਿਕ-ਸ਼ਕਤੀ ਹੈ ਇਹ ਵਿਚਾਰਧਾਰਾ ਵਿਅਕਤੀ ਦੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਨੂੰ ਸੀਮਿਤ ਕਰਨ ਦੇ ਪੱਖ ਵਿਚ ਨਹੀਂ ਹੈ ਕਿਉਂਕਿ ਇਸ ਸੁਤੰਤਰਤਾ ਦੁਆਰਾ ਹੀ ਵਿਅਕਤੀ ਸਮੂਹਿਕ ਸਮਾਜਿਕ ਵਿਕਾਸ ਲਈ ਯੋਗਦਾਨ ਦੇ ਸਕਦਾ ਹੈ । ਜੇਕਰ ਵਿਅਕਤੀਆਂ ਨੂੰ ਵਿਚਾਰ ਪ੍ਰਗਟਾਉਣ ਦੀ ਖੁੱਲ੍ਹ ਨਹੀਂ ਹੋਵੇਗੀ, ਤਾਂ ਮਨੁੱਖੀ ਸ਼ਖ਼ਸੀਅਤ ਦਾ ਸੰਤੁਲਨ ਵਿਕਾਸ ਸੰਭਵ ਨਹੀਂ ਹੋ ਸਕੇਗਾ
5. Rejection of Individualism: ਪੁਰਾਤਨ ਉਦਾਰਵਾਦ ਵਿਵਹਾਰ ਵਿਚ ਵਿਅਕਤੀਵਾਦ ਦਾ ਹੀ ਦੂਜਾ ਰੂਪ ਸੀ ਪਰ ਸਮਕਾਲੀ ਉਦਾਰਵਾਦ ਨੇ ਵਿਅਕਤੀਵਾਦ ਦਾ ਖੰਡਨ ਕੀਤਾ ਹੈ ਅਤੇ ਰਾਜ ਦੀ ਦਖਲ ਨਾ ਦੇਣ ਦੀ ਨੀਤੀ ਦਾ ਸਮਰਥਨ ਕੀਤਾ ਹੈ ਸਮਕਾਲੀ ਉਦਾਰਵਾਦੀ ਵਿਚਾਰਕਾਂ ਨੇ ਆਰਥਿਕ-ਖੇਤਰ ਵਿਚ ਰਾਜ ਦੀ ਦਖਲ-ਅੰਦਾਜ਼ੀ ਦੀ ਪੁਸ਼ਟੀ ਕਰਕੇ ਵਿਅਕਤੀਵਾਦ ਦੇ ਮੌਲਿਕ ਸਿਧਾਂਤ ਦੀ ਨਿਖੇਧੀ ਕੀਤੀ ਹੈ ਇਹ ਨਿਖੇਧੀ ਹੀ ਪੁਰਾਤਨ ਉਦਾਰਵਾਦ ਅਤੇ ਸਮਕਾਲੀ ਉਦਾਰਵਾਦ ਵਿਚ ਮਹੱਤਵਪੂਰਨ ਅੰਤਰ ਹੈ
6. Capitalist Order: ਉਦਾਰਵਾਦ ਵਿਚਾਰਧਾਰਾ ਵਿਚ ਸਮਾਜਵਾਦੀ ਸਿਧਾਂਤਾ ਦਾ ਕੋਈ ਸਥਾਨ ਨਹੀਂ ਹੈ । ਸਮਕਾਲੀ ਉਦਾਰਵਾਦੀ ਵਿਦਵਾਨਾਂ ਨੇ ਰਾਜ ਦੀ ਦਖ਼ਲ-ਅੰਦਾਜ਼ੀ ਦੀ ਨੀਤੀ ਦੀ ਭਾਵੇਂ ਪ੍ਰੋੜਤਾ ਕੀਤੀ ਹੈ ਪਰ ਉਹ ਇਸ ਵਿਚਾਰਧਾਰਾ ਨੂੰ ਪੂੰਜੀਵਾਦੀ ਵਿਵਸਥਾ ਤੋਂ ਵੱਖ ਨਹੀਂ ਕਰ ਸਕੇ ਇਸੇ ਕਾਰਨ ਇਹ ਕਿਹਾ ਜਾਂਦਾ ਹੈ ਕਿ ਉਦਾਰਵਾਦ ਕਿਰਤੀ ਵਰਗ ਦਾ ਨਹੀਂ, ਸਗੋਂ ਉਦਯੋਗਿਕ ਮੱਧ ਵਰਗ (Industrial Middle Class) ਦੀ ਵਿਚਾਰਧਾਰਾ ਹੈ।
7. Regulated. Economy: ਪੁਰਾਤਨ ਉਦਾਰਵਾਦ ਰਾਜ ਦੀ ਗ਼ੈਰ-ਦਖ਼ਲੀ ਦੀ ਨੀਤੀ ਦਾ ਸਮਰਥਕ ਸੀ, ਪਰ ਸਮਕਾਲੀ ਉਦਾਰਵਾਦੀ ਇਸ ਮਤ ਦੇ ਹਨ ਕਿ ਦੇਸ਼ ਦੀ ਅਰਥ-ਵਿਵਸਥਾ ਦਾ ਰਾਜ ਦੁਆਰਾ ਨਿਯਮਿਤ ਕੀਤਾ ਜਾਣਾ ਜਰੂਰੀ ਹੈ । ਸਮਕਾਲੀ ਉਦਾਰਵਾਦ ਆਰਥਿਕ ਖੇਤਰ ਵਿਚ ਰਾਜ ਦੀ ਗ਼ੈਰ-ਦਖ਼ਲਅੰਦਾਜ਼ੀ ਦੀ ਨੀਤੀ ਦੇ ਵਿਰੁੱਧ ਹੈ । ਇਹ ਵਿਚਾਰਧਾਰਾ ਇਸ ਮਤ ਦਾ ਸਮਰਥਨ ਕਰਦੀ ਹੈ ਕਿ ਅਰਥ ਵਿਵਸਥਾ ਉੱਪਰ ਰਾਜ ਦਾ ਨਿਯੰਤਰਨ ਹੋਣਾ ਜ਼ਰੂਰੀ ਹੈ ਅਤੇ ਇਹ ਨਿਯੰਤਰਨ ਸਮੁੱਚੇ ਸਮਾਜ ਦੇ ਹਿੱਤਾਂ ਵਿਚ ਹੋਣਾ ਚਾਹੀਦਾ ਹੈ।
8. State is a Social and Moral Institution: ਸਮਕਾਲੀ ਉਦਾਰਵਾਦੀਆਂ ਦਾ ਇਹ ਮਤ ਹੈ ਕਿ ਸਮਾਜਿਕ ਸ਼ਾਂਤੀ ਕੇਵਲ ਰਾਜ ਦੁਆਰਾ ਹੀ ਸਥਾਪਿਤ ਕੀਤੀ ਜਾ ਸਕਦੀ ਹੈ। ਜੇਕਰ ਰਾਜ ਵਿਅਕਤੀ ਦੇ ਜੀਵਨ ਦੇ ਭਿੰਨ-ਭਿੰਨ ਖੇਤਰਾਂ ਵਿਚ ਲੋੜੀਂਦੀ ਦਖ਼ਲ ਅੰਦਾਜੀ ਨਹੀਂ ਕਰਦਾ, ਤਾਂ ਸ਼ਾਂਤਮਈ ਸਮਾਜਿਕ ਜੀਵਨ ਦੀ ਸੰਭਾਵਨਾ ਨਹੀਂ ਹੋ ਸਕਦੀ ਰਾਜ ਵਿਅਕਤੀ ਦੇ ਸਮਾਜਿਕ ਅਤੇ ਨੈਤਿਕ ਵਿਕਾਸ ਨੂੰ ਸੰਭਵ ਬਣਾਉਣ ਲਈ ਲੋੜੀਂਦੀਆਂ ਅਵਸਥਾਵਾਂ ਵਿਕਸਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਸੇ ਕਾਰਨ ਸਮਕਾਲੀ ਉਦਾਰਵਾਦ ਰਾਜ ਨੂੰ ਸਮਾਜਿਕ ਅਤੇ ਨੈਤਿਕ ਸੰਸਥਾ ਦੇ ਰੂਪ ਵਿਚ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਸਮਝਦਾ ਹੈ।
9. Representative Institution: ਉਦਾਰਵਾਦ ਦਾ ਪ੍ਰਤੀਨਿਧੀ ਸੰਸਥਾਵਾਂ ਉੱਤੇ ਅਟੁੱਟ ਵਿਸ਼ਵਾਸ ਹੈ ਇਹ ਵਿਚਾਰਧਾਰਾ ਵਿਰੋਧੀ ਵਿਚਾਰਾਂ ਦਾ ਦਮਨ ਕਰਨ ਦੇ ਪੱਖ ਵਿਚ ਨਹੀਂ, ਸਗੋਂ ਉਨ੍ਹਾਂ ਦੇ ਖੁੱਲ੍ਹੇ ਪ੍ਰਗਟਾਵੇ ਦਾ ਸਮਰਥਨ ਕਰਦੀ ਹੈ ਤਾਂ ਜੋ ਪ੍ਰਤੀਨਿਧੀ ਸੰਸਥਾਵਾਂ ਲੋਕਮਤ ਦੀ ਸਹੀ ਪ੍ਰਤੀਨਿਧਤਾ ਕਰ ਸਕਣ ਵੱਖ-ਵੱਖ ਵਿਚਾਰਾਂ ਦੇ ਆਧਾਰ ‘ਤੇ ਸੰਗਠਿਤ ਰਾਜਨੀਤਿਕ ਦਲਾਂ ਦੀ ਹੋਂਦ ਉਦਾਰਵਾਦੀ ਲੋਕਤੰਤਰ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਮੰਨੀ ਜਾਂਦੀ ਹੈ ਅਜਿਹੇ ਰਾਜਨੀਤਿਕ ਦਲ ਹੀ ਪ੍ਰਤੀਨਿਧੀ ਸੰਸਥਾਵਾਂ ਦੀ ਹੋਂਦ ਨੂੰ ਯਕੀਨੀ ਬਣਾ ਸਕਦੇ ਹਨ।
10. Universal Franchise: ਉਦਾਰਵਾਦ ਜਨਮ, ਜਾਤ, ਨਸਲ ਜਾਂ ਰੰਗ ਆਦਿ ਦੇ ਆਧਾਰ ‘ਤੇ ਸਮਾਜ ਦੇ ਕਿਸੇ ਵਰਗ ਨੂੰ ਮਤ ਅਧਿਕਾਰ ਤੋਂ ਵੰਚਿਤ ਰੱਖਣ ਦੇ ਪੱਖ ਵਿਚ ਨਹੀਂ ਹੈ ਇਹ ਵਿਚਾਰਧਾਰਾ ਬਿਨਾ ਕਿਸੇ ਭੇਦ-ਭਾਵ ਦੇ ਵਿਆਪਕ ਮਤ-ਅਧਿਕਾਰ ਦੇਣ ਦੇ ਪੱਖ ਵਿਚ ਹੈ।
11. Rejection of Violence: ਉਦਾਰਵਾਦ ਹਿੰਸਾ ‘ਤੇ ਕੋਈ ਵਿਸ਼ਵਾਸ ਨਹੀਂ ਰੱਖਦਾ ਹੈ। ਦਮਨ ਜਾਂ ਦਬਾਅ ਦੇ ਸਾਧਨਾਂ ਦੀ ਬਜਾਇ ਪ੍ਰੇਰਣਾ ਅਤੇ ਵਿਚਾਰ-ਵਟਾਂਦਰੇ ਦੇ ਸਾਧਨਾਂ ਤੇ ਉਦਾਰਵਾਦ ਦਾ ਦ੍ਰਿੜ੍ਹ ਵਿਸ਼ਵਾਸ ਹੈ ।ਉਦਾਰਵਾਦੀ ਲੋਕਤੰਤਰ ਵਿਚ ਹਥਿਆਰਾਂ ਦੀ ਬਜਾਇ ਵਿਚਾਰਾਂ ਦੇ ਸ਼ਾਤਮਈ ਸੰਘਰਸ਼ ਦੁਆਰਾ ਸਰਕਾਰਾਂ ਦੀ ਤਬਦੀਲੀ ਕੀਤੀ ਜਾਂਦੀ ਹੈ।
12. Secularism: ਸਹਿਣਸ਼ੀਲਤਾ ਉਦਾਰਵਾਦ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ ਇਸ ਸਹਿਣਸ਼ੀਲਤਾ ਦੀ ਵਿਸ਼ੇਸ਼ਤਾ ‘ਤੇ ਹੀ ਧਰਮ-ਨਿਰਪੱਖਤਾ ਦੀ ਧਾਰਨਾ ਆਧਾਰਿਤ ਹੈ ਉਦਾਰਵਾਦੀ ਵਿਚਾਰਕ ਇਸ ਮਤ ਦੇ ਹਨ ਕਿ ਕਿਸੇ ਵੀ ਕਿਸਮ ਦਾ ਕੋਈ ਵਿਚਾਰ ਜਾਂ ਸਿਧਾਂਤ ਜ਼ਬਰਦਸਤੀ ਲੋਕਾਂ ਉੱਪਰ ਨਹੀਂ ਠੋਸਿਆ ਜਾਣਾ ਚਾਹੀਦਾ ਉਦਾਰਵਾਦੀ ਲੋਕਤੰਤਰ ਵਿਚ ਸਭ ਧਰਮਾਂ ਦੇ ਲੋਕਾਂ ਨੂੰ ਧਾਰਮਿਕ ਆਜ਼ਾਦੀ ਪ੍ਰਾਪਤ ਹੁੰਦੀ ਹੈ ਅਤੇ ਸਰਕਾਰ ਵਲੋਂ ਕੋਈ ਵਿਸ਼ੇਸ਼ ਧਰਮ ਲੋਕਾਂ ਉੱਪਰ ਠੋਸਿਆ ਨਹੀਂ ਜਾਂਦਾ।
13. Pluralistic Society: ਬਹੁਵਾਦੀ ਸਮਾਜ ਉਹ ਹੁੰਦਾ ਹੈ ਜਿੱਥੇ ਵੱਖ-ਵੱਖ ਧਰਮਾਂ, ਜਾਤੀਆਂ, ਨਸਲਾਂ, ਖੇਤਰਾਂ ਆਦਿ ਦੇ ਲੋਕਾਂ ਨੂੰ ਸ਼ਾਤੀਪੂਰਨ ਰਹਿਣ ਦੀ ਆਗਿਆ ਹੁੰਦੀ ਹੈ ਬਹੁਵਾਦੀ ਸਮਾਜ ਵਿਚ ਵੱਸਦੇ ਲੋਕਾਂ ਦੇ ਵੱਖ-ਵੱਖ ਵਰਗਾਂ ਨੂੰ ਆਪਣੇ ਸੱਭਿਆਚਾਰ ਦਾ ਸੁਤੰਤਰ ਵਿਕਾਸ ਕਰਨ ਦੀ ਆਗਿਆ ਹੁੰਦੀ ਹੈ ਅਤੇ ਸਰਕਾਰ ਵਲੋਂ ਕੋਈ ਵਿਸ਼ੇਸ਼ ਸੱਭਿਆਚਾਰਕ ਕਦਰਾਂ-ਕੀਮਤਾਂ ਲੋਕਾਂ ਉੱਪਰ ਠੋਸੀਆਂ ਨਹੀਂ ਜਾਂਦੀਆਂ।
Types of Liberalism | ਉਦਾਰਵਾਦ ਦੀਆਂ ਕਿਸਮਾਂ
Types of liberalism: ਉਦਾਰਵਾਦੀ ਵਿਚਾਰਧਾਰਾ ਕਿਸੇ ਇਕ ਵਿਚਾਰਕ ਦੀ ਦੇਣ ਨਹੀਂ ਹੈ । ਇਸ ਨੂੰ ਵਿਕਸਿਤ ਕਰਨ ਵਿਚ ਅਨੇਕਾਂ ਵਿਚਾਰਕਾਂਨੇ ਆਪਣੇ-ਆਪਣੇ ਦ੍ਰਿਸ਼ਟੀਕੋਣ ਅਨੁਸਾਰ ਆਪਣਾ-ਆਪਣਾ ਯੋਗਦਾਨ ਪਾਇਆ ਹੈ । ਉਦਾਰਵਾਦੀ ਵਿਚਾਰਧਾਰਾ ਵਿਚ ਸਮੇਂਦੇ ਨਾਲ-ਨਾਲ ਮਹੱਤਵਪੂਰਨ ਪਰਿਵਰਤਨ ਆਉਂਦੇ ਰਹੇ ਹਨ । ਇਹਨਾਂ ਪਰਿਵਰਤਨਾਂ ਦੇ ਆਧਾਰ ‘ਤੇ ਉਦਾਰਵਾਦ ਦੇ ਦੋ ਰੂਪ ਮੰਨੇ ਜਾਂਦੇ ਹਨ—
- ਪਰੰਪਰਾਵਾਦੀ ਉਦਾਰਵਾਦ
- ਸਮਕਾਲੀ ਉਦਾਰਵਾਦ
ਪਰੰਪਰਾਵਾਦੀ ਉਦਾਰਵਾਦ: ਪਰੰਪਰਾਵਾਦੀ ਉਦਾਰਵਾਦ ਵਿਅਕਤੀਵਾਦ ਦਾ ਹੀ ਦੂਸਰਾ ਨਾਂ ਹੈ । ਜੌਹਨ ਲੱਕ’ (folin Locke), ਐਡਮ ਸਮਿੰਟ (Adam Smith) ਅਤੇ ਹਰਬਰਟ ਸਪੇਸਰ (Herbert Spencer) ਆਦਿ ਵਿਦਵਾਨਾਂ ਨੇ ਪਰੰਪਰਾਵਾਦੀ ਉਦਾਰਵਾਦ ਦੀ ਪ੍ਰਤੀਨਿਧਤਾ ਕੀਤੀ ਹੈ । ਇਸ ਪ੍ਰਕਾਰ ਦਾ ਉਦਾਰਵਾਦ ਵਿਅਕਤੀ ਨੂੰ ਸਮਾਜਿਕ ਵਿਵਸਥਾ ਦਾ ਕੇਂਦਰ ਮੰਨਦਾ ਹੈ ਅਤੇ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਤੰਤਰਤਾ ਪ੍ਰਦਾਨ ਕਰਨ ਦੇ ਪੱਖ ਵਿਚ ਹੈ ।
ਅਜਿਹਾ ਉਦਾਰਵਾਦ ਪੂੰਜੀਵਾਦ ਅਤੇ ਵਿਅਕਤੀ ਦੇ ਕੁਦਰਤੀ ਅਧਿਕਾਰਾਂ ਦਾ ਸਮਰਥਨ ਕਰਦਾ ਹੈ । ਉਦਾਰਵਾਦ ਦੇ ਇਸ ਰੂਪ ਅਨੁਸਾਰ ਵਿਅਕਤੀਆਂ ਉੱਪਰ ਰਾਜ ਦਾ ਘੱਟ ਤੋਂ ਘੱਟ ਨਿਯੰਤਰਨ ਹੋਣਾ ਚਾਹੀਦਾ ਹੈ ਪਰੰਪਰਾਵਾਦੀ ਉਦਾਰਵਾਦ ਆਰਥਿਕ ਖੇਤਰ ਵਿਚ ਰਾਜ ਦੁਆਰਾ ਦਖਲ ਨਾ ਦੇਣ ਦੀ ਭਾਵ ਗੁਰ-ਦਖ਼ਲੀ ਦੀ ਨੀਤੀ (Policy of Laissez-Faire) ਦਾ ਸਮਰਥਨ ਕਰਦਾ ਹੈ । ਸੁਤੰਤਰਤਾ ਅਤੇ ਖੁੱਲ੍ਹੇ ਮੁਕਾਬਲੇ ਦੀ ਨੀਤੀ ਪਰੰਪਰਾਵਾਦੀ ਉਦਾਰਵਾਦ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ ।
Read about Sources of Ancient History of the Punjab
ਸਮਕਾਲੀ ਉਦਾਰਵਾਦ: ਸਮਕਾਲੀ ਉਦਾਰਵਾਦ ਦਾ ਆਰੰਭ (Emergence of Contemporary Liberalism) ਪੁਰਾਤਨ ਉਦਾਰਵਾਦ ਦੇ ਸਿਧਾਂਤਾਂ ਵਿਚ ਉਸ ਸਮੇਂ ਕ੍ਰਾਂਤੀਕਾਰੀ ਪਰਿਵਰਤਨ ਆਇਆ ਜਦੋਂ 18ਵੀਂ ਸਦੀ ਦੇ ਅੰਤ ਅਤੇ 19ਵੀਂ ਸਦੀ ਦੇ ਪਹਿਲੇ ਸਾਲਾਂ ਵਿਚ ਸੁਤੰਤਰ ਅਰਥ-ਵਿਵਸਥਾ ਅਤੇ ਆਰਥਿਕ ਖੇਤਰ ਵਿਚ ਰਾਜ ਦੁਆਰਾ ਦਖ਼ਲ ਨਾ ਦੇਣ ਦੀ ਨੀਤੀ ਦੇ ਬੜੇ ਭਿਆਨਕ ਸਿੱਟੇ ਨਿਕਲੇ ।
ਜਦੋਂ ਵਿਅਕਤੀਵਾਦੀ ਉਦਾਰਵਾਦ ਨੂੰ ਪੱਛਮ ਦੇ ਕਈ ਦੇਸ਼ਾਂ ਵਿਚ ਅਮਲੀ ਰੂਪ ਦਿੱਤਾ ਗਿਆ ਤਾਂ ਪੂੰਜੀਪਤੀਆਂ ਨੇ ਖੁੱਲ੍ਹੇ ਮੁਕਾਬਲੇ ਦੀ ਨੀਤੀ ਦਾ ਪੂਰਾ ਲਾਭ ਉਠਾਉਂਦਿਆਂ ਕਿਰਤੀ ਸ਼੍ਰੇਣੀ ਦੀ ਖੂਬ ਲੁੱਟ-ਖਸੁੱਟ ਕੀਤੀ ਕਿਰਤੀ ਵਰਗ ਉਦਾਰਵਾਦ ਦੇ ਇਨ੍ਹਾਂ ਭਿਆਨਕ ਸਿੱਟਿਆਂ ਤੋਂ ਬਹੁਤ ਨਿਰਾਸ਼ ਹੋਇਆ ਅਤੇ ਪੂੰਜੀਪਤੀਆਂ ਦੀ ਅਣ-ਮਨੁੱਖੀ ਲੁੱਟ ਤੋਂ ਬਚਣ ਲਈ ਇਸ ਵਰਗ ਨੇ ਰਾਜ ਦੁਆਰਾ ਆਰਥਿਕ ਖੇਤਰ ਨੂੰ ਨਿਯਮਿਤ ਕਰਨ ਦੀ ਮੰਗ ਕੀਤੀ ਕੁੱਝ ਰਾਜਨੀਤਿਕ ਵਿਦਵਾਨਾਂ ਨੇ ਵੀ ਇਹ ਅਨੁਭਵ ਕੀਤਾ ਕਿ ਸੁਤੰਤਰ ਅਰਥ-ਵਿਵਸਥਾ ਦੀ ਨੀਤੀ ਕਿਰਤੀਆਂ ਤੇ ਕਾਮਿਆਂ ਲਈ ਘਾਤਕ ਸਿੱਧ ਹੋ ਰਹੀ ਹੈ ।
Features of classical liberalism | ਪੁਰਾਤਨ ਉਦਾਰਵਾਦ ਦੀਆਂ ਵਿਸ਼ੇਸ਼ਤਾਵਾਂ
Features of classical liberalism: ਪੁਰਾਤਨ ਉਦਾਰਵਾਦ ਦੀਆਂ ਮੁੱਖ ਵਿਸ਼ੇਸ਼ਤਾਵਾਂ ਜਾਂ ਲੱਛਣ ਇਸ ਪ੍ਰਕਾਰ ਹਨ:
1. Supreme value of individual: ਉਦਾਰਵਾਦ ਵਿਅਕਤੀ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਵਿਵਸਥਾ ਦਾ ਕੇਂਦਰ-ਬਿੰਦੂ ਮੰਨਦਾ ਹੈ । ਪੁਰਾਤਨ ਉਦਾਰਵਾਦ ਸਮਾਜ ਨੂੰ ਵਿਅਕਤੀਆਂ ਤੋਂ ਵੱਖਰੀ ਹੋਂਦ ਦੀ ਮਾਨਤਾ ਨਹੀਂ ਦਿੰਦਾ, ਸਗੋਂ ਸਮਾਜ ਨੂੰ ਵਿਅਕਤੀਆਂ ਦਾ ਸਮੂਹਿਕ ਰੂਪ ਹੀ ਮੰਨਦਾ ਹੈ । ਦੂਜੇ ਸ਼ਬਦਾ ਵਿਚ ਉਦਾਰਵਾਦੀ ਵਿਚਾਰਧਾਰਾ ਅਨੁਸਾਰ ਵਿਅਕਤੀਆਂ ਤੋਂ ਵੱਖ ਸਮਾਜ ਦੀ ਕੋਈ ਹੋਂਦ ਨਹੀਂ ਹੈ । ਉਦਾਰਵਾਦ ਦਾ ਇਹ ਸਿਧਾਂਤ ਸਮਾਜ ਦੇ ਆਂਗਿਕ ਦ੍ਰਿਸ਼ਟੀਕੋਣ (Organic View) ਦੇ ਵਿਰੁੱਧ ਹੈ ਕਿਉਂਕਿ ਆਂਗਿਕ ਸਿਧਾਂਤ ਸਮਾਜ ਨੂੰ ਵਿਅਕਤੀ ਦੇ ਮੁਕਾਬਲੇ ਵਧੇਰੇ ਮਹੱਤਤਾ ਪ੍ਰਦਾਨ ਕਰਦਾ ਹੈ ।
2. Faith in the rationality of Individual: ਉਦਾਰਵਾਦ ਵਿਅਕਤੀ ਦੀ ਤਰਕਸ਼ੀਲਤਾ ਉੱਤੇ ਅਟੁੱਟ ਵਿਸ਼ਵਾਸ ਰੱਖਦਾ ਹੈ । ਇਸ ਵਿਚਾਰਧਾਰਾ ਦੇ ਸਮਰਥਕਾਂ ਦਾ ਇਹ ਵਿਚਾਰ ਹੈ ਕਿ ਵਿਅਕਤੀ ਕੋਲ ਬੌਧਿਕ ਸ਼ਕਤੀ ਹੈ ਅਤੇ ਉਹ ਆਪਣੇ ਅਸਲੀ ਹਿੱਤ ਦੀ ਪਛਾਣ ਕਰਨ ਦੀ ਯੋਗਤਾ ਰੱਖਦਾ ਹੈ ਉਦਾਰਵਾਦ ਵਿਅਕਤੀਆਂ ਦੀ ਬੌਧਿਕ ਸ਼ਕਤੀ ਦੇ ਆਧਾਰ ‘ਤੇ ਹੀ ਸਮਾਜ ਦੀ ਅਸੀਮਿਤ ਉੱਨਤੀ ਕੀਤੇ ਜਾਣ ਦੀ ਸੰਭਾਵਨਾ ‘ਤੇ ਜ਼ੋਰ ਦਿੰਦਾ ਹੈ | ਉਦਾਰਵਾਦੀ ਵਿਚਾਰਕ ਸਮਾਜਿਕ ਉੱਨਤੀ ਦੀ ਕੋਈ ਸੀਮਾ ਸਵੀਕਾਰ ਨਹੀਂ ਕਰਦੇ, ਸਗੋਂ ਇਸ ਵਿਚਾਰ ‘ਤੇ ਜ਼ੋਰ ਦਿੰਦੇ ਹਨ ਕਿ ਵਿਅਕਤੀਆਂ ਦੀ ਬੌਧਿਕ ਸ਼ਕਤੀ ਦੀ ਸਮੂਹਿਕ ਵਰਤੋਂ ਨਾਲ ਸਮਾਜ ਬੇਅੰਤ ਉੱਨਤੀ ਕਰ ਸਕਦਾ ਹੈ।
3. Human Rights: ਪੁਰਾਤਨ ਉਦਾਰਵਾਦੀ ਵਿਚਾਰਕ ਵਿਅਕਤੀਆਂ ਦੇ ਕੁਦਰਤੀ ਅਧਿਕਾਰਾਂ ਦੇ ਸਿਧਾਂਤ ਨੂੰ ਸਵੀਕਾਰ ਕਰਦੇ ਹਨ ਪ੍ਰਸਿੱਧ ਅੰਗਰੇਜ਼ ਵਿਦਵਾਨ ਜੌਹਨ ਲਾਕ ਦਾ ਇਹ ਮਤ ਸੀ ਕਿ ਜੀਵਨ ਸੁਤੰਤਰਤਾ ਅਤੇ ਸੰਪੱਤੀ ਦਾ ਅਧਿਕਾਰ ਕੁਦਰਤੀ ਅਧਿਕਾਰ ਹਨ ਇਹ ਅਧਿਕਾਰ ਵਿਅਕਤੀਆਂ ਨੂੰ ਰਾਜ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਪ੍ਰਾਪਤ ਸਨ ਇਹ ਤੱਥ ਵਿਸ਼ੇਸ਼ ਰੂਪ ਵਿਚ ਵਰਣਨਯੋਗ ਹੈ ਕਿ ਉਦਾਰਵਾਦੀ ਵਿਚਾਰਧਾਰਾ ਦੇ ਆਰੰਭ ਤੋਂ ਪਹਿਲਾ ਨਾਗਰਿਕ ਅਧਿਕਾਰ ਅਤੇ ਸੁਤੰਤਰਤਾਵਾਂ ਸਾਰੇ ਵਿਅਕਤੀਆਂ ਨੂੰ ਪ੍ਰਾਪਤ ਨਹੀਂ ਹੁੰਦੀਆਂ ਸਨ ਜੇਕਰ ਕਿਸੇ ਦੋਸ਼ ਵਿਚ ਇਨ੍ਹਾਂ ਅਧਿਕਾਰਾਂ ਦੀ ਹੋਂਦ ਸੀ, ਤਾਂ ਇਹ ਅਧਿਕਾਰ ਥੋੜ੍ਹੇ ਜਿਹੇ ਵਿਸ਼ਿਸ਼ਟ ਜਾਂ ਸ੍ਰੇਸ਼ਟ ਵਿਅਕਤੀਆਂ ਨੂੰ ਹੀ ਪ੍ਰਾਪਤ ਹੁੰਦੇ ਹਨ ਵਿਅਕਤੀਗਤ ਸੁਤੰਤਰਤਾ, ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ, ਜ਼ਮੀਨ ਦੀ ਸੁਤੰਤਰਤਾ ਸੰਗਠਨ ਬਣਾਉਣ ਤੇ ਸਭਾਵਾਂ ਕਰਨ ਦੀ ਸੁਤੰਤਰਤਾ, ਸਰਵ-ਵਿਆਪੀ ਮਤ-ਅਧਿਕਾਰ (Universal Frinchise) ਆਦਿ ਉਦਾਰਵਾਦੀ ਵਿਚਾਰਧਾਰਾ ਦੇ ਅਟੁੱਟ ਅੰਗ ਹਨ ।
4. Policy of Laises-Fire: ਉਦਾਰਵਾਦ ਸੁਤੰਤਰ ਵਿਅਕਤੀ ਦਾ ਪ੍ਰਤੀਕ ਹੈ। ਇਸ ਵਿਚਾਰਧਾਰਾ ਅਨੁਸਾਰ ਉਹ ਸਰਕਾਰ ਸਭ ਤੋਂ ਚੰਗੀ ਹੈ ਜੋ ਘੱਟ ਤੋਂ ਘੱਟ ਸ਼ਾਸਨ ਕਰਦੀ ਹੈ । ਪੁਰਾਤਨ ਉਦਾਰਵਾਦ ਨੇ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਕਿ ਵਿਅਕਤੀਆਂ ਉੱਤੇ ਰਾਜ ਦਾ ਘੱਟ ਤੋਂ ਘੱਟ ਨਿਯੰਤਰਨ ਹੋਣਾ ਚਾਹੀਦਾ ਹੈ | ਆਰਥਿਕ ਖੇਤਰ ਵਿਚ ਰਾਜ ਦੁਆਰਾ ਦਖਲ ਨਾ ਦੇਣ ਦੀ ਨੀਤੀ (Policy of Laissez Faire) ਪੁਰਾਤਨ ਉਦਾਰਵਾਦ ਦਾ ਇਕ ਮਹੱਤਵਪੂਰਨ ਸਿਧਾਂਤ ਸੀ । ਪੁਰਾਤਨ ਉਦਾਰਵਾਦੀ ਰਾਜ ਨੂੰ ਇਕ ਜ਼ਰੂਰੀ ਬੁਰਾਈ (Necessary Evil) ਮੰਨਦੇ ਹਨ । ਉਹ ਆਰਥਿਕ ਖੇਤਰ ਵਿਚ ਰਾਜ ਦੀ ਦਖ਼ਲਅੰਦਾਜ਼ੀ ਦੇ ਵਿਰੁੱਧ ਸਨ ਅਤੇ ਰਾਜ ਨੂੰ ਕੇਵਲ ਕੁੱਝ ਜ਼ਰੂਰੀ ਕੰਮ ਦੇਣ ਦੇ ਪੱਖ ਵਿਚ ਸਨ ।
5. Support to the right of private property: ਪੁਰਾਤਨ ਉਦਾਰਵਾਦ ਨਿਜੀ ਸੰਪੱਤੀ ਦੇ ਅਧਿਕਾਰ ਦਾ ਸਮਰਥਕ ਹੈ । ਉਦਾਰਵਾਦੀ ਵਿਚਾਰਕ ਸੰਪੱਤੀ ਦੇ ਅਧਿਕਾਰ ਨੂੰ ਇਕ ਪਵਿੱਤਰ ਅਧਿਕਾਰ ਮੰਨਦੇ ਹਨ ਅਤੇ ਉਹ ਇਸ ਅਧਿਕਾਰ ਉੱਪਰ ਕੋਈ ਬੰਦਸ਼ ਜਾਂ ਪਾਬੰਦੀ ਲਗਾਉਣ ਦੇ ਪੱਖ ਵਿਚ ਨਹੀਂ ਹਨ । ਇਸੇ ਕਾਰਨ ਪੁਰਾਤਨ ਉਦਾਰਵਾਦ ਨੇ ਖੁੱਲ੍ਹੇ ਵਪਾਰ ਅਤੇ ਆਰਥਿਕ ਖੇਤਰ ਵਿਚ ਰਾਜ ਦੀ ਗ਼ੈਰ-ਦਖਲ ਅੰਦਾਜ਼ੀ ਦੀ ਨੀਤੀ ਦਾ ਸਮਰਥਨ ਕੀਤਾ ਸੀ ।
6. Man is the End, State is the Mean: ਉਦਾਰਵਾਦੀ ਵਿਅਕਤੀ ਨੂੰ ਟੀਚਾ ਅਤੇ ਰਾਜ ਨੂੰ ਸਾਧਨ ਮੰਨਦੇ ਹਨ ਮਨੁੱਖੀ ਸੰਸਥਾਵਾਂ ਅਤੇ ਸਮੁਦਾਇ ਵਿਅਕਤੀ ਲਈ ਬਣੇ ਹਨ । ਇਸ ਲਈ ਰਾਜ ਦਾ ਕੰਮ ਵਿਅਕਤੀ ਦੀ ਸੇਵਾ ਕਰਨਾ ਹੈ ਉਹ ਸੇਵਕ ਹੈ, ਸੁਆਮੀ ਨਹੀਂ ਵਿਅਕਤੀ ਦੇ ਉਦੇਸ਼ ਦੀ ਪੂਰਤੀ ਕਰਨਾ ਹੀ ਰਾਜ ਦਾ ਉਦੇਸ਼ ਹੈ ਉਦਾਰਵਾਦੀ ਆਦਰਸ਼ਵਾਦੀਆਂ ਦੇ ਇਸ ਕਥਨ ਵਿਚ ਵਿਸ਼ਵਾਸ ਨਹੀਂ ਕਰਦੇ ਕਿ ਸਮਾਜ ਵਿਅਕਤੀਆਂ ਦੀ ਇਕ ਉੱਚ ਨੈਤਿਕ ਸੰਸਥਾ ਹੈ ਆਧੁਨਿਕ ਉਦਾਰਵਾਦੀ ਵਿਅਕਤੀ ਅਤੇ ਸਮਾਜ ਦੇ ਹਿੱਤ ਵਿਚ ਸਮਾਨਤਾ ਕਾਇਮ ਕਰਦੇ ਹਨ ਤੇ ਦੋਹਾਂ ਨੂੰ ਇਕ-ਦੂਜੇ ਦਾ ਪੂਰਕ ਮੰਨਦੇ ਹਨ ਨਾ ਕਿ ਵਿਰੋਧੀ ।
7. Slute is Artificial: ਉਦਾਰਵਾਦੀ ਰਾਜ ਨੂੰ ਈਸ਼ਵਰੀ ਜਾਂ ਕੁਦਰਤੀ ਸੰਸਥਾ ਨਹੀਂ ਮੰਨਦੇ, ਸਗੋਂ ਉਹ ਰਾਜ ਨੂੰ ਬਨਾਵਟੀ ਸੰਸਥਾ ਮੰਨਦੇ ਹਨ ਉਨ੍ਹਾਂ ਦੇ ਵਿਚਾਰ ਅਨੁਸਾਰ ਰਾਜ ਦਾ ਨਿਰਮਾਣ ਵਿਅਕਤੀਆਂ ਨੇ ਆਪਣੀਆਂ ਵਿਸ਼ੇਸ਼ ਜ਼ਰੂਰਤਾਂ ਦੀ ਪੂਰਤੀ ਲਈ ਕੀਤਾ ਹੈ ਜੇ ਰਾਜ ਵਿਅਕਤੀਆਂ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ, ਤਾਂ ਵਿਅਕਤੀਆਂ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਉਹ ਰਾਜ ਅਤੇ ਸਮਾਜ ਦੇ ਸੰਗਠਨ ਵਿਚ ਲੋੜ ਅਨੁਸਾਰ ਪਰਿਵਰਤਨ ਕਰ ਸਕੇ ।
8. Tolerance: ਉਦਾਰਵਾਦੀ ਵਿਚਾਰ-ਵਟਾਂਦਰੇ ਅਤੇ ਪ੍ਰੇਰਨਾ ਨੂੰ ਨਿਰਣੇ ਲੈਣ ਲਈ ਉੱਚਿਤ ਸਾਧਨਸਮਝਦਾ ਹੈ ਇਹ ਵਿਚਾਰਧਾਰਾ ਵਿਰੋਧੀ ਵਿਚਾਰਾਂ ਨੂੰ ਖ਼ਤਮ ਕਰਨ ਤੇ ਵਿਸ਼ਵਾਸ ਨਹੀਂ ਰੱਖਦੀ, ਸਗੋਂ ਉਨ੍ਹਾਂ ਪ੍ਰਤੀ ਸਹਿਣਸ਼ੀਲਤਾ ਦਾ ਦ੍ਰਿਸ਼ਟੀਕੋਣ ਅਪਣਾਉਣਾ ਇਸ ਵਿਚਾਰਧਾਰਾ ਦਾ ਮਹੱਤਵਪੂਰਨ ਸਿਧਾਂਤ ਹੈ । ਇਹ ਸਿਧਾਂਤ ਸ਼ਕਤੀ ਦੀ ਵਰਤੋਂ ਦੇ ਵਿਰੁੱਧ ਹੈ ਅਤੇ ਕਿਸੇ ਧਾਰਮਿਕ ਜਾਂ ਰਾਜਨੀਤਿਕ ਸਿਧਾਂਤ ਨੂੰ ਲੋਕਾਂ ਉੱਪਰ ਜ਼ਬਰਨ ਠੋਸਣ ਦੇ ਵਿਰੁੱਧ ਹੈ । ਉਦਾਰਵਾਦ ਇਸ ਸਿਧਾਂਤ ਦਾ ਸਮਰਥਨ ਕਰਦਾ ਹੈ ਕਿ ਬਹੁਮਤ ਨੂੰ ਸ਼ਾਸਨ ਕਰਨ ਦਾ ਅਧਿਕਾਰ ਹੈ ਅਤੇ ਘੱਟ ਗਿਣਤੀਆਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਹੈ ।
9. State A Necessity Evil: ਪੁਰਾਤਨ ਉਦਾਰਵਾਦ ਰਾਜ ਨੂੰ ਇਕ ਜ਼ਰੂਰੀ ਬੁਰਾਈ ਮੰਨਦਾ ਹੈ ਰਾਜ ਬੁਰਾਈ ਹੈ ਕਿਉਂਕਿ ਇਸ ਦੇ ਕਾਨੂੰਨ ਵਿਅਕਤੀ ਦੀ ਸੁਤੰਤਰਤਾ ਨੂੰ ਨਸ਼ਟ ਕਰਦੇ ਹਨ ਇਹ ਜ਼ਰੂਰੀ ਹੈ ਕਿਉਂਕਿ ਇਹ ਸੰਸਥਾ ਕੁੱਝ ਅਜਿਹੇ ਕੰਮ ਕਰਦੀ ਹੈ ਜੋ ਕਿਸੇ ਦੂਸਰੀ ਸੰਸਥਾ ਜਾਂ ਵਿਅਕਤੀ ਦੁਆਰਾ ਨਹੀਂ ਕੀਤੇ ਜਾ ਸਕਦੇ ਹਨ ਪੁਰਾਤਨ ਉਦਾਰਵਾਦੀਆਂ ਦੇ ਰਾਜ ਸਬੰਧੀ ਅਜਿਹੇ ਵਿਚਾਰਾ ਕਾਰਨ ਹੀ ਪੁਰਾਤਨ ਉਦਾਰਵਾਦ ਨੂੰ ਨਕਾਰਾਤਮਕ ਉਦਾਰਵਾਦ (Negative Liberalism) ਕਿਹਾ ਜਾਂਦਾ ਹੈ ।
10. Constitutional Government: ਉਦਾਰਵਾਦ ਦਾ ਉਦੋਂ ਨਿਰੰਕੁਸ਼ ਅਤੇ ਇੱਛਾਚਾਰੀ ਸ਼ਾਸਨ ਦੀ ਪ੍ਰਤੀਕਿਰਿਆ ਦੇ ਰੂਪ ਵਿਚ ਹੋਇਆ । ਇਸ ਲਈ ਉਦਾਰਵਾਦ ਨਿਰੰਕੁਸ਼ ਸ਼ਾਸਨ ਦਾ ਵਿਰੋਧੀ ਹੈ ਉਦਾਰਵਾਦ ਸੀਮਿਤ ਸਰਕਾਰ ਭਾਵ ਸਰਕਾਰ ਦੀਆਂ ਸੀਮਿਤ ਸ਼ਕਤੀਆਂ ਦਾ ਸਮਰਥਨ ਕਰਦਾ ਹੈ ।ਜੇ ਸ਼ਾਸਕ ਮਨਮਾਨੀ ਕਰਦਾ ਹੈ ਜਾਂ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਦਾ ਹੈ, ਤਾਂ ਜਨਤਾ ਨੂੰ ਅਜਿਹੇ ਸ਼ਾਸਨ ਵਿਰੁੱਧ ਵਿਦਰੋਹ ਕਰਨ ਦਾ ਅਧਿਕਾਰ ਹੈ ਲੁੱਕ ਨੇ ਇੰਗਲੈਂਡ ਵਿਚ ਹੋਈ 1688 ਦੀ ਕ੍ਰਾਂਤੀ ਦਾ ਸਮਰਥਨ ਕੀਤਾ ।
Advantages of Liberalization |ਉਦਾਰੀਕਰਨ ਦੇ ਫਾਇਦੇ
Advantages of liberalization: ਇੱਥੇ ਉਦਾਰਵਾਦ ਦੇ ਕੁਝ ਫਾਇਦੇ ਹਨ ਜੋ ਹੇਠਾਂ ਦਿੱਤੇ ਗਏ ਹਨ:
- ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ ਵਾਧਾ
- ਦੇਸ਼ ਵਿੱਚ ਲਾਇਸੈਂਸ ਪ੍ਰਣਾਲੀ ਨੂੰ ਖਤਮ ਕਰਨਾ
- ਜਨਤਕ ਖੇਤਰ ਦੀ ਏਕਾਧਿਕਾਰ ਨੂੰ ਘਟਾਉਣਾ
- ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ
- ਦੇਸ਼ ਦਾ ਆਰਥਿਕ ਵਿਕਾਸ
- ਵਿਆਜ ਦਰਾਂ ਅਤੇ ਦਰਾਂ ਵਿੱਚ ਕਮੀ
- ਉਦਯੋਗਿਕ ਐਪਲੀਕੇਸ਼ਨਾਂ ਵਿੱਚ ਵਿਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਤਕਨਾਲੋਜੀ ਵਿੱਚ ਵਿਕਾਸ
Disadvantages of Liberalization |ਉਦਾਰੀਕਰਨ ਦੇ ਨੁਕਸਾਨ
Disadvantages of liberalization: ਇੱਥੇ ਉਦਾਰਵਾਦ ਦੇ ਕੁਝ ਨੁਕਸਾਨ ਹਨ ਜੋ ਹੇਠਾਂ ਦਿੱਤੇ ਗਏ ਹਨ:
- ਉਦਾਰੀਕਰਨ ਦੇ ਕਾਰਨ ਵਿਦੇਸ਼ੀ ਮੁਦਰਾ, ਤਕਨਾਲੋਜੀ ਆਦਿ ਲਈ ਦੂਜੇ ਦੇਸ਼ਾਂ ‘ਤੇ ਨਿਰਭਰਤਾ ਵਧੇਗੀ।
- ਆਰਥਿਕ ਅਸਥਿਰਤਾ ਰਹੇਗੀ ਕਿਉਂਕਿ ਵਿਦੇਸ਼ੀ ਬਾਜ਼ਾਰਾਂ ਵਿੱਚ ਮੁਦਰਾ ਵਿੱਚ ਕਿਸੇ ਵੀ ਬਦਲਾਅ ਦੇ ਨਤੀਜੇ ਵਜੋਂ ਅਰਥਵਿਵਸਥਾ ‘ਤੇ ਮਹੱਤਵਪੂਰਨ ਪ੍ਰਭਾਵ ਪਵੇਗਾ।
- ਨਵੀਂ ਟੈਕਨਾਲੋਜੀ ਦੇ ਆਉਣ ਨਾਲ ਘੱਟ ਹੁਨਰਮੰਦ ਕਾਮੇ ਹੋਣਗੇ ਜੋ ਤਕਨੀਕ ਨੂੰ ਲਾਗੂ ਕਰ ਸਕਣਗੇ।
- ਘਰੇਲੂ ਸੈਕਟਰ ਪ੍ਰਭਾਵਿਤ ਹੋਵੇਗਾ ਕਿਉਂਕਿ ਉਦਯੋਗ ਵਿਦੇਸ਼ਾਂ ਤੋਂ ਸਸਤੇ ਕੱਚੇ ਮਾਲ ‘ਤੇ ਨਿਰਭਰ ਹੋ ਜਾਣਗੇ।
Difference between classical and modern liberalism | ਪੁਰਾਤਨ ਅਤੇ ਆਧੁਨਿਕ ਉਦਾਰਵਾਦ ਵਿੱਚ ਅੰਤਰ
Difference between classical and modern liberalism: ਪੁਰਾਤਨ ਅਤੇ ਆਧੁਨਿਕ ਵਿੱਚ ਅੰਤਰ ਹੈ ਜੋ ਕਿ ਹੇਠਾਂ ਦਿੱਤੇ ਪੈਰੇ ਵਿੱਚ ਦਿੱਤਾ ਗਿਆ ਹੈ।
1. Rejection of Individualistic Principles: ਪੁਰਾਤਨ ਉਦਾਰਵਾਦ ਵਿਅਕਤੀਵਾਦੀ ਸਿਧਾਂਤਾਂ ਦਾ ਸਮਰਥਕ ਹੈ, ਜਦੋਂ ਕਿ ਸਮਕਾਲੀ ਉਦਾਰਵਾਦ ਨੇ ਵਿਅਕਤੀਵਾਦ ਦਾ ਖੰਡਨ ਕੀਤਾ ਹੈ ਅਤੇ ਰਾਜ ਦੀ ਗ਼ੈਰ-ਦਖ਼ਲ-ਅੰਦਾਜ਼ੀ ਦੀ ਨੀਤੀ ਦੀ ਵਿਰੋਧਤਾ ਕੀਤੀ ਹੈ ।
2. Views Regarding Site: ਪੁਰਾਤਨ ਉਦਾਰਵਾਦੀਆਂ ਨੇ ਰਾਜ ਨੂੰ ਇਕ ਨਿਖੇਧਾਤਮਕ ਸੰਸਥਾ ਦੇ ਰੂਪ ਵਿਚ ਮੰਨਿਆ ਹੈ ਵਿਅਕਤੀਵਾਦ ਦੀ ਤਰ੍ਹਾਂ ਪੁਰਾਤਨ ਉਦਾਰਵਾਦ ਵੀ ਰਾਜ ਨੂੰ ਇਕ ਕਿਸਮ ਦੀ ਜ਼ਰੂਰੀ ਬੁਰਾਈ ਹੀ ਮੰਨਦਾ ਹੈ, ਪਰ ਸਮਕਾਲੀ ਉਦਾਰਵਾਦ ਰਾਜ ਨੂੰ ਇਕ ਨੈਤਿਕ ਅਤੇ ਸਮਾਜਿਕ ਸੰਸਥਾ ਦੇ ਰੂਪ ਵਿਚ ਵਿਚਾਰਦਾ ਹੈ।
3. Views Regarding Liberty: ਪੁਰਾਤਨ ਉਦਾਰਵਾਦ ਨੇ ਰਾਜ ਦੀ ਸ਼ਕਤੀ ਅਤੇ ਵਿਅਕਤੀ ਦੀ ਸੁਤੰਤਰਤਾ ਨੂੰ ਪਰਸਪਰ ਵਿਰੋਧੀ ਮੰਨਿਆ ਹੈ ਇਸੇ ਕਾਰਨ ਉਹਨਾਂ ਨੇ ਮਨੁੱਖੀ ਜੀਵਨ ਦੇ ਕਈ ਖੇਤਰਾਂ ਸਬੰਧੀ ਰਾਜ ਦੀ ਗ਼ੈਰ-ਦਖ਼ਲ-ਅੰਦਾਜ਼ੀ ਦੀ ਨੀਤੀ ਦਾ ਸਮਰਥਨ ਕੀਤਾ ਹੈ ਪਰ ਸਮਕਾਲੀ ਉਦਾਰਵਾਦ ਵਿਅਕਤੀ ਦੀ ਸੁਤੰਤਰਤਾ ਅਤੇ ਰਾਜ ਦੀ ਸ਼ਕਤੀ ਨੂੰ ਪਰਸਪਰ ਵਿਰੋਧੀ ਨਹੀਂ ਮੰਨਦਾ ਹੈ । ਸਮਕਾਲੀ ਉਦਾਰਵਾਦੀ ਵਿਚਾਰਕ ਇਸ ਮਤ ਦੇ ਹਨ ਕਿ ਵਿਅਕਤੀ ਦੀ ਸੁਤੰਤਰਤਾ ਨੂੰ ਨਿਯਮਿਤ ਕਰਨ ਲਈ ਰਾਜ ਦੇ ਕਾਨੂੰਨ ਜ਼ਰੂਰੀ ਹਨ ।
4. Returding Natural Rights: ਸਮਕਾਲੀ ਉਦਾਰਵਾਦੀ ਵਿਚਾਰਕ ਲੱਕ (Locke) ਦੇ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ ਕਿ ਵਿਅਕਤੀਆਂ ਨੂੰ ਕੁੱਝ ਕੁਦਰਤੀ ਅਧਿਕਾਰ ਰਾਜ ਦੀ ਹੋਂਦ ਤੋਂ ਪਹਿਲਾਂ ਪ੍ਰਾਪਤ ਸਨ । ਸਮਕਾਲੀ ਉਦਾਰਵਾਦ ਇਸ ਮਤ ਦਾ ਸਮਰਥਕ ਹੈ ਕਿ ਅਧਿਕਾਰ ਕੇਵਲ ਰਾਜ ਵਿਚ ਹੀ ਸੰਭਵ ਹੋ ਸਕਦੇ ਹਨ ਅਤੇ ਕੁਦਰਤੀ ਅਧਿਕਾਰਾਂ ਦੀ ਧਾਰਨਾ ਨਿਰੋਲ ਅਣ-ਇਤਿਹਾਸਿਕ ਅਤੇ ਕਲਪਿਤ ਧਾਰਨਾ ਹੈ
5. In regard to the policy of Lissea Fire: ਪੁਰਾਤਨ ਉਦਾਰਵਾਦ ਆਰਥਿਕ ਖੇਤਰ ਵਿਚ ਰਾਜ ਦੀ ਗ਼ੈਰ-ਦਖ਼ਲ-ਅੰਦਾਜ਼ੀ ਦੀ ਨੀਤੀ ਦਾ ਸਮਰਥਨ ਕਰਦਾ ਹੈ । ਪੁਰਾਤਨ ਉਦਾਰਵਾਦ ਰਾਜ ਨੂੰ ਅਰਥ-ਵਿਵਸਥਾ ਨੂੰ ਨਿਯਮਿਤ ਕਰਨ ਦੀ ਸ਼ਕਤੀ ਦੇਣ ਦੇ ਵਿਰੁੱਧ ਹੈ ਇਸ ਦੇ ਉਲਟ ਸਮਕਾਲੀ ਉਦਾਰਵਾਦ ਰਾਜ ਦੀ ਦਖਲ-ਅੰਦਾਜ਼ੀ ਦੀ ਨੀਤੀ ਦੇ ਪੱਖ ਵਿਚ ਹੈ ਸਮਕਾਲੀ ਉਦਾਰਵਾਦੀ ਵਿਚਾਰਕ ਇਸ ਮਤ ਦੇ ਹਨ ਕਿ ਆਰਥਿਕ ਖੇਤਰ ਵਿਚ ਰਾਜ ਦੀ ਦਖ਼ਲਅੰਦਾਜ਼ੀ ਤੋਂ ਬਿਨਾਂ ਕਿਰਤੀਆਂ ਅਤੇ ਕਮਜ਼ੋਰ ਵਰਗਾਂ ਦੇ ਹਿੱਤਾਂ ਦੀ ਰੱਖਿਆ ਸੰਭਵ ਨਹੀਂ ਹੋ ਸਕਦੀ ਹੈ ।
6. In regard to Welfare activities: ਪੁਰਾਤਨ ਉਦਾਰਵਾਦ ਰਾਜ ਨੂੰ ਕਲਿਆਣਕਾਰੀ ਕਾਰਜ ਸੌਂਪਣ ਦੇ ਪੱਖ ਵਿਚ ਨਹੀਂ ਹੈ ਪੁਰਾਤਨ ਉਦਾਰਵਾਦ ਦੇ ਸਮਰਥਕਾਂ ਦਾ ਇਹ ਮਤ ਸੀ ਕਿ ਕਲਿਆਣਕਾਰੀ ਕਾਰਜਾਂ ਨਾਲ ਰਾਜ ਦਾ ਕੋਈ ਸਬੰਧ ਨਹੀਂ ਹੈ ਅਤੇ ਅਜਿਹੇ ਕੰਮ ਰਾਜ ਦੇ ਕਾਰਜ ਖੇਤਰ ਤੋਂ ਬਾਹਰ ਹਨ । ਇਸ ਦੇ ਉਲਟ ਸਮਕਾਲੀ ਉਦਾਰਵਾਦ ਕਲਿਆਣਕਾਰੀ ਕਾਰਜਾਂ ਨੂੰ ਰਾਜ ਦੇ ਅਧਿਕਾਰ ਖੇਤਰ ਤੋਂ ਬਾਹਰ ਨਹੀਂ ਰੱਖਦਾ ਹੈ ਸਮਕਾਲੀ ਉਦਾਰਵਾਦੀ ਵਿਚਾਰਕ ਇਸ ਮਤ ਦਾ ਸਮਰਥਨ ਕਰਦੇ ਹਨ ਕਿ ਮਨੁੱਖੀ ਜੀਵਨ ਨੂੰ ਚੰਗੇਰਾ ਬਣਾਉਣ ਲਈ ਹਰ उवा ਦੇ ਕਲਿਆਣਕਾਰੀ ਕਾਰਜ ਰਾਜ ਦੁਆਰਾ ਕੀਤੇ ਜਾਣੇ ਜ਼ਰੂਰੀ ਹਨ।
Effects of economic liberalism |ਆਰਥਿਕ ਉਦਾਰਵਾਦ ਦੇ ਪ੍ਰਭਾਵ
Effects of economic liberalism: ਆਰਥਿਕ ਉਦਾਰਵਾਦ ਅਰਥਵਿਵਸਥਾ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਵਿਰੋਧ ਕਰਦਾ ਹੈ ਜਦੋਂ ਇਹ ਅਕੁਸ਼ਲ ਨਤੀਜਿਆਂ ਵੱਲ ਲੈ ਜਾਂਦਾ ਹੈ। ਉਹ ਇੱਕ ਮਜ਼ਬੂਤ ਰਾਜ ਦਾ ਸਮਰਥਨ ਕਰਦੇ ਹਨ ਜੋ ਜਾਇਦਾਦ ਦੇ ਅਧਿਕਾਰ ਦੀ ਰੱਖਿਆ ਕਰਦਾ ਹੈ ਅਤੇ ਇਕਰਾਰਨਾਮੇ ਨੂੰ ਲਾਗੂ ਕਰਦਾ ਹੈ। ਉਹ ਬਾਜ਼ਾਰ ਦੀਆਂ ਅਸਫਲਤਾਵਾਂ ਨੂੰ ਹੱਲ ਕਰਨ ਲਈ ਸਰਕਾਰੀ ਦਖਲਅੰਦਾਜ਼ੀ ਦਾ ਸਮਰਥਨ ਵੀ ਕਰ ਸਕਦੇ ਹਨ।
Effects of classical liberalism | ਪੁਰਾਤਨ ਉਦਾਰਵਾਦ ਦੇ ਪ੍ਰਭਾਵ
Effects of classical liberalism: ਪੁਰਾਤਨ ਉਦਾਰਵਾਦੀਆਂ ਨੇ ਆਜ਼ਾਦੀ ਅਤੇ ਖੁਸ਼ਹਾਲੀ ਨੂੰ ਵਧਾਉਣ ਲਈ ਨੀਤੀਆਂ ਦੀ ਵਕਾਲਤ ਕੀਤੀ। ਉਨ੍ਹਾਂ ਨੇ ਵਪਾਰਕ ਵਰਗ ਨੂੰ ਰਾਜਨੀਤਿਕ ਤੌਰ ‘ਤੇ ਸ਼ਕਤੀਕਰਨ ਅਤੇ ਸ਼ਾਹੀ ਚਾਰਟਰਾਂ, ਅਜਾਰੇਦਾਰੀ, ਅਤੇ ਵਪਾਰਕਤਾ ਦੀਆਂ ਸੁਰੱਖਿਆਵਾਦੀ ਨੀਤੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਉੱਦਮਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਉਤਪਾਦਕ ਕੁਸ਼ਲਤਾ ਵਧਾਈ ਜਾ ਸਕੇ।
Liberalism, Definition, Types and Effects of liberalization FAQ|ਉਦਾਰਵਾਦ, ਪਰਿਭਾਸ਼ਾ, ਉਦਾਰੀਕਰਨ ਦੀਆਂ ਕਿਸਮਾਂ ਅਤੇ ਪ੍ਰਭਾਵ ਅਕਸਰ ਪੁੱਛੇ ਜਾਂਦੇ ਸਵਾਲ
ਸਵਾਲ 1. ਉਦਾਰਵਾਦ ਦੀ ਸ਼ੁਰੂਆਤ ਕਿਸਨੇ ਕੀਤੀ?
ਉੱਤਰ: ਜੌਹਨ ਲੌਕ ਅਤੇ ਥਾਮਸ ਹੌਬਸ ਨੇ ਉਦਾਰਵਾਦ ਦੀ ਸ਼ੁਰੂਆਤ ਕੀਤੀ।
ਸਵਾਲ 2. ਕਿਸ ਨੂੰ ਉਦਾਰਵਾਦ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ?
ਉੱਤਰ: ਜੌਹਨ ਲੌਕ ਨੂੰ ਉਦਾਰਵਾਦ ਦਾ ਪਿਤਾਮਾ ਕਿਹਾ ਜਾਂਦਾ ਹੈ।
ਸਵਾਲ 3. ਕਲਾਸੀਕਲ ਉਦਾਰਵਾਦ ਕੀ ਹੈ?
ਉੱਤਰ: ਕਲਾਸੀਕਲ ਉਦਾਰਵਾਦ ਵਿਅਕਤੀਵਾਦ ਦਾ ਦੂਜਾ ਨਾਮ ਹੈ। ਜੌਹਨ ਲੌਕ, ਐਡਮ ਸਮਿਥ ਅਤੇ ਹਰਬਰਟ ਸਪੈਂਸਰ ਵਰਗੇ ਵਿਦਵਾਨਾਂ ਨੇ ਰਵਾਇਤੀ ਉਦਾਰਵਾਦ ਦੀ ਨੁਮਾਇੰਦਗੀ ਕੀਤੀ ਹੈ। ਇਸ ਕਿਸਮ ਦਾ ਉਦਾਰਵਾਦ ਵਿਅਕਤੀ ਨੂੰ ਸਮਾਜਿਕ ਵਿਵਸਥਾ ਦਾ ਕੇਂਦਰ ਮੰਨਦਾ ਹੈ ਅਤੇ ਉਸਨੂੰ ਵੱਧ ਤੋਂ ਵੱਧ ਆਜ਼ਾਦੀ ਪ੍ਰਦਾਨ ਕਰਨ ਦੇ ਹੱਕ ਵਿੱਚ ਹੁੰਦਾ ਹੈ।
ਸਵਾਲ 4. ਆਰਥਿਕ ਉਦਾਰਵਾਦ ਕੀ ਹੈ?
ਉੱਤਰ: ਆਰਥਿਕ ਉਦਾਰੀਕਰਨ ਸਰਕਾਰੀ ਨੀਤੀਆਂ ਸਮੇਤ ਪ੍ਰਕਿਰਿਆਵਾਂ ਨੂੰ ਸ਼ਾਮਲ ਕਰਦਾ ਹੈ, ਜੋ ਮੁਕਤ ਵਪਾਰ, ਨਿਯੰਤ੍ਰਣ, ਸਬਸਿਡੀਆਂ ਦੇ ਖਾਤਮੇ, ਕੀਮਤ ਨਿਯੰਤਰਣ ਅਤੇ ਰਾਸ਼ਨਿੰਗ ਪ੍ਰਣਾਲੀਆਂ, ਅਤੇ, ਅਕਸਰ, ਜਨਤਕ ਸੇਵਾਵਾਂ ਦਾ ਆਕਾਰ ਘਟਾਉਣ ਜਾਂ ਨਿੱਜੀਕਰਨ ਨੂੰ ਉਤਸ਼ਾਹਿਤ ਕਰਦੀਆਂ ਹਨ।
ਸਵਾਲ 5. ਉਦਾਰਵਾਦ ਦਾ ਕੀ ਅਰਥ ਹੈ?
ਉੱਤਰ: ਲਿਬਰਲਿਜ਼ਮ ਅੰਗਰੇਜ਼ੀ ਸ਼ਬਦ ‘ਲਿਬਰਲਿਜ਼ਮ’ ਦਾ ਪੰਜਾਬੀ ਅਨੁਵਾਦ ਹੈ। ‘ਲਿਬਰਲਿਜ਼ਮ’ ਸ਼ਬਦ ਲਾਤੀਨੀ ਸ਼ਬਦ ‘ਲਿਬਰਲਿਸ’ ਤੋਂ ਬਣਿਆ ਹੈ। ਲਾਤੀਨੀ ਵਿੱਚ ‘ਲਿਬਰਲਿਸ’ ਸ਼ਬਦ ਦਾ ਅਰਥ ਹੈ ਆਜ਼ਾਦ ਵਿਅਕਤੀ। ਸ਼ਬਦ ਦੇ ਅਰਥਾਂ ਦੇ ਦ੍ਰਿਸ਼ਟੀਕੋਣ ਤੋਂ ਇਹ ਸਪੱਸ਼ਟ ਹੈ ਕਿ ਉਦਾਰਵਾਦ ਦਾ ਮੁੱਖ ਕੇਂਦਰ ਇੱਕ ਆਜ਼ਾਦ ਵਿਅਕਤੀ ਹੈ।
Enroll Yourself: Punjab Da Mahapack Online Live Classes
Visit Us on Adda247 | |
Punjab Govt Jobs Punjab Current Affairs Punjab GK Download Adda 247 App here to get the latest updates |