PGIMER ਚੰਡੀਗੜ੍ਹ ਐਡਮਿਟ ਕਾਰਡ 2023
ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਿੱਖਿਆ ਅਤੇ ਖੋਜ (PGIMER) ਦੁਆਰਾ PGIMER ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਵਿੱਚ ਗਰੁੱਪ ਏ, ਬੀ, ਸੀ ਦੀ ਖਾਲੀ ਅਸਾਮੀਆਂ 206 ਲਈ ਭਰਤੀ ਕੀਤੀ ਜਾਣੀ ਸੀ। PGIMER ਬੋਰਡ ਵੱਲੋਂ ਇਸ ਭਰਤੀ ਲਈ ਆਰਜੀ ਮੰਗ ਪੱਤਰਾਂ ਦੀ ਸ਼ੁਰੂਆਤੀ ਮਿਤੀ 13.06.2023 ਤੋਂ 13.07.2023 ਤੱਕ ਰੱਖੀ ਗਈ ਸੀ।
ਉਸੇ ਸੰਬੰਧਿਤ ਮਹਿਕਮੇ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ PGIMER ਚੰਡੀਗੜ੍ਹ ਐਡਮਿਟ ਕਾਰਡ 2023 ਬੋਰਡ ਦੁਆਰਾ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਪੇਪਰ ਤੋਂ 2 ਦਿਨ ਪਹਿਲਾ ਹੀ ਇਸ ਨੂੰ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਇਸ ਲੇਖ ਨਾਲ ਜੁੜੇ ਰਹਿਣ।
PGIMER ਚੰਡੀਗੜ੍ਹ ਐਡਮਿਟ ਕਾਰਡ 2023 ਬਾਰੇ ਸੰਖੇਪ ਜਾਣਕਾਰੀ
PGIMER ਚੰਡੀਗੜ੍ਹ ਐਡਮਿਟ ਕਾਰਡ 2023: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਿੱਖਿਆ ਅਤੇ ਖੋਜ (PGIMER) 2023 ਦੀ ਪ੍ਰੀਖਿਆ ਕਈ ਥਾਵਾਂ ‘ਤੇ ਹੋਵੇਗੀ। PGIMER, ਚੰਡੀਗੜ੍ਹ ਵੱਲੋਂ ਸਾਰੇ ਉਮੀਦਵਾਰਾਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। PGIMER ਸਟੈਨੋਗ੍ਰਾਫਰ ਪ੍ਰੀਖਿਆ ਦੀ ਮਿਤੀ 18 ਤੋਂ 21 ਸਤੰਬਰ ਤੱਕ ਤਹਿ ਕੀਤੀ ਗਈ ਹੈ। ਉਮੀਦਵਾਰ ਹੇਠਾਂ ਸਾਰਣੀ ਵਿੱਚ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ।
ਭਰਤੀ ਸੰਗਠਨ | ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਿੱਖਿਆ ਅਤੇ ਖੋਜ (PGIMER) |
ਪੋਸਟ ਦਾ ਨਾਮ | ਵੱਖ ਵੱਖ |
ਇਸ਼ਤਿਹਾਰ ਨੰ. | PGI/RC/035/2023/1676 |
ਅਸਾਮੀਆਂ | 206 |
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ | 13.06.2023 |
ਅਪਲਾਈ ਕਰਨ ਦੀ ਆਖਰੀ ਮਿਤੀ | 13.07.2023 |
ਅਪਲਾਈ ਕਰਨ ਦਾ ਢੰਗ | ਆਨਲਾਈਨ |
ਅਧਿਕਾਰਤ ਵੈੱਬਸਾਈਟ | www.pgimer.edu.in |
PGIMER ਚੰਡੀਗੜ੍ਹ ਐਡਮਿਟ ਕਾਰਡ 2023 ਡਾਊਨਲੋਡ ਲਿੰਕ
PGIMER ਚੰਡੀਗੜ੍ਹ ਐਡਮਿਟ ਕਾਰਡ 2023: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਵੱਲੋਂ ਨਵੀਨਤਮ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। PGIMER ਭਰਤੀ 2023 ਲਈ ਗਰੁੱਪ ‘ਏ’, ‘ਬੀ’ ਅਤੇ ‘ਸੀ’ ਦੀਆਂ ਵੱਖ-ਵੱਖ 206 ਅਸਾਮੀਆਂ ਲਈ ਉਮੀਦਵਾਰਾਂ ਤੋਂ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਸੀ।
ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ ਵੱਖ ਵੱਖ ਭਰਤੀਆਂ ਲਈ ਆਯੋਜਿਤ ਕਰਵਾਈ ਜਾਣ ਵਾਲੀ ਕੰਪਿਊਟਰ ਅਧਾਰਿਤ ਪ੍ਰੀਖਿਆ (CBT) ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰਾਂ ਦੁਆਰਾ ਐਡਮਿਟ ਕਾਰਡ ਸੰਸਥਾ ਦੀ ਵੈੱਬਸਾਈਟ ‘ਤੇ ਲਾਗਿਨ ਕਰਕੇ ਡਾਊਨਲੋਡ ਕੀਤੇ ਜਾ ਸਕਦੇ ਹਨ ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ
Download Here: PGIMER ਚੰਡੀਗੜ੍ਹ ਐਡਮਿਟ ਕਾਰਡ 2023 ਜਾਰੀ
PGIMER ਚੰਡੀਗੜ੍ਹ ਐਡਮਿਟ ਕਾਰਡ 2023 ਹਾਲ ਟਿਕਟ
ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ PGIMER ਪ੍ਰੀਖਿਆ 2023 ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।
PGIMER ਐਡਮਿਟ ਕਾਰਡ ‘ਤੇ ਦਿੱਤੇ ਵੇਰਵਿਆਂ ਦਾ ਜ਼ਿਕਰ ਹੈ: ਉਮੀਦਵਾਰ PGIMER ਚੰਡੀਗੜ੍ਹ ਐਡਮਿਟ ਕਾਰਡ 2023 ਵਿੱਚ ਹੇਠਾਂ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:
- ਉਮੀਦਵਾਰ ਦਾ ਨਾਮ
- ਲਿੰਗ (ਮਰਦ/ਔਰਤ)
- ਰਜਿਸਟ੍ਰੇਸ਼ਨ ਨੰ
- ਜਨਮ ਤਾਰੀਖ
- ਸ਼੍ਰੇਣੀ (ST/SC/BC ਅਤੇ ਹੋਰ)
- ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
- ਪਿਤਾ ਦਾ ਨਾਮ
- ਮਾਤਾ ਦਾ ਨਾਮ
- ਪ੍ਰੀਖਿਆ ਦੀ ਮਿਤੀ
- ਇਮਤਿਹਾਨ ਦਾ ਸਮਾਂ
- ਪ੍ਰੀਖਿਆ ਕੇਂਦਰ ਦਾ ਪਤਾ
- ਮਹੱਤਵਪੂਰਨ ਨਿਰਦੇਸ਼
PGIMER ਚੰਡੀਗੜ੍ਹ ਐਡਮਿਟ ਕਾਰਡ 2023 ਮਹੱਤਵਪੂਰਨ ਦਸਤਾਵੇਜ਼
PGIMER ਚੰਡੀਗੜ੍ਹ ਐਡਮਿਟ ਕਾਰਡ 2023: Admit Card 2023 ਦੇ ਨਾਲ ਲੋੜੀਂਦੇ ਦਸਤਾਵੇਜ਼। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ।
- ਆਧਾਰ ਕਾਰਡ
- ਪੈਨ ਕਾਰਡ
- ਰਾਸ਼ਨ ਕਾਰਡ
- ਜਨਮ ਪ੍ਰਮਾਣ ਪੱਤਰ
- ਬੈਂਕ ਪਾਸਬੁੱਕ
- ਪਾਸਪੋਰਟ
- ਵੋਟਰ ਆਈ.ਡੀ
- ਡ੍ਰਾਇਵਿੰਗ ਲਾਇਸੇੰਸ
- ਜੇ ਲੋੜ ਹੋਵੇ ਤਾਂ ਕਰੋਨਾ ਨੈਗੇਟਿਵ ਰਿਪੋਰਟ
- 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ
PGIMER ਚੰਡੀਗੜ੍ਹ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਕਦਮ
PGIMER ਚੰਡੀਗੜ੍ਹ ਐਡਮਿਟ ਕਾਰਡ 2023: ਉਮੀਦਵਾਰ PGIMER ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:
- PGIMER ਭਰਤੀ ਦੀ ਵੈੱਬਸਾਈਟ ਯਾਨੀ www.pgimer.edu.in ‘ਤੇ ਕਲਿੱਕ ਕਰੋ।
- ਤੁਹਾਨੂੰ ਲੌਗਇਨ ਨਾਮ ਦਾ ਇੱਕ ਲਿੰਕ ਮਿਲੇਗਾ, ਬੱਸ ਉਸ ਲਿੰਕ ਤੇ ਕਲਿੱਕ ਕਰੋ।
- ਹੁਣ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਿਓ।
- ਫੇਰ “SUBMIT” ਬਟਨ ‘ਤੇ ਕਲਿੱਕ ਕਰੋ।
- ਹੂੰਣ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਣਗੇ।
- ਆਖੀਰ ਵਿੱਚ ਡਾਊਨਲੋਡ ‘ਤੇ ਕਲਿੱਕ ਕਰੋ ਅਤੇ ਪ੍ਰਿੰਟਆਊਟ ਲਓ।
Enrol Yourself: Punjab Da Mahapack Online Live Classes
Visit Us on Adda247 | |
Punjab Govt Jobs Punjab Current Affairs Punjab GK Download Adda 247 App |