PSSSB ਕਲਰਕ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 22 ਫਰਵਰੀ 2024 ਨੂੰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕਲਰਕ ਦੀਆਂ 258 ਅਸਾਮੀਆਂ ਅਤੇ ਸਟੋਰ ਕੀਪਰ ਦੀ 01 ਅਸਾਮੀ ਦਿੱਤੀ ਹੋਈ ਸੀ। ਉਮੀਦਵਾਰ ਇਸ ਲੇਖ ਵਿੱਚ ਇਸ ਭਰਤੀ ਦਾ ਸਾਰਾ ਵੇਰਵਾ ਦੇਖ ਸਕਦੇ ਹਨ।
ਇਹਨਾਂ ਸਭ ਅਸਾਮੀਆਂ ਦੀ ਸਿੱਧੀ ਭਰਤੀ ਰਾਂਹੀ ਭਰਨ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ https://sssb.punjab.gov.in/ ਤੇ ਆਨਲਾਈਨ ਅਰਜ਼ੀਆਂ ਦੀ ਮੰਗ 08 ਮਾਰਚ 2024 ਨੂੰ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਭਰਤੀ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ 05 ਅਪ੍ਰੇੈਲ 2024 ਰੱਖੀ ਗਈ ਹੈ ।ਇਸ ਭਰਤੀ ਦਾ ਵਿਸਥਾਰ ਪੂਰਵਕ ਨੋਟਿਸ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਹੇਠਾਂ ਦਿੱਤੇ ਡਾਊਨਲੋਡ ਲਿੰਕ ਤੇ ਕਲਿੱਕ ਕਰਕੇ ਤੁਸੀ ਇਸ ਅਸਾਮੀ ਦੀ ਵਿਸਥਾਰ ਪੂਰਵਕ ਨੋਟਿਸ ਦੀ PDF ਡਾਊਨਲੋਡ ਕਰ ਸਕਦੇ ਹੋ।
Click Here to Download Complete PDF File
PSSSB ਕਲਰਕ ਭਰਤੀ 2024 ਸੰਖੇਪ ਜਾਣਕਾਰੀ
PSSSB ਕਲਰਕ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਕਲਰਕ ਦੀਆਂ ਅਸਾਮੀਆਂ ਦੀ ਭਰਤੀ ਲਈ ਪੂਰਾ ਨੋਟਿਫਿਕੇਸਨ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਕਲਰਕ ਦੀਆਂ 258 ਅਸਾਮੀਆਂ ਕਵਰ ਕੀਤੀਆਂ ਜਾਣਗੀਆਂ। ਉਮੀਦਵਾਰ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਗਰੁੱਪ-ਸੀ ਦੀਆਂ ਅਸਾਮੀਆਂ ਨਾਲ ਸੰਬੰਧਿਤ ਨੋਟਿਸ ਬਾਰੇ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ। ਹੇਠਾਂ ਦਿੱਤੇ ਲੇਖ ਵਿੱਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
PSSSB ਕਲਰਕ ਭਰਤੀ 2024 ਸੰਖੇਪ ਵਿੱਚ ਜਾਣਕਾਰੀ | |
ਭਰਤੀ ਬੋਰਡ | ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) |
ਪੋਸਟ ਦਾ ਨਾਮ | ਕਲਰਕ |
Advt.No. | 05/2024 |
ਅਸਾਮੀਆਂ | 258 |
ਤਨਖਾਹ | ਪੋਸਟ ਦੇ ਅਨੁਸਾਰ |
ਸ਼੍ਰੇਣੀ | ਭਰਤੀ |
ਸਥਿਤੀ | ਨੋਟਿਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ |
ਚੋਣ ਪ੍ਰਕੀਰਿਆ | ਲਿਖਤੀ ਪ੍ਰੀਖਿਆ, ਦਸਤਾਵੇਜ਼ ਤਸਦੀਕ, ਅਤੇ ਮੈਡੀਕਲ ਪ੍ਰੀਖਿਆ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | @sssb.punjab.gov.in |
PSSSB ਕਲਰਕ ਭਰਤੀ 2024 ਮਹੱਤਵਪੂਰਨ ਮਿਤੀਆਂ ਦੀ ਜਾਣਕਾਰੀ
PSSSB ਕਲਰਕ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਕਲਰਕ ਦੀਆਂ ਅਸਾਮੀਆਂ ਦੀ ਭਰਤੀ ਲਈ ਪੂਰਾ ਨੋਟਿਫਿਕੇਸਨ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਕਲਰਕ ਦੀਆਂ 258 ਅਸਾਮੀਆਂ ਕਵਰ ਕੀਤੀਆਂ ਜਾਣਗੀਆਂ। ਇਸ ਸੰਬੰਧੀ ਮਹੱਤਵਪੂਰਨ ਮਿਤੀਆਂ ਦੀ ਜਾਣਕਾਰੀ ਤੁਸੀ ਹੇਠਾਂ ਲਿਖੇ ਟੇਬਲ ਵਿੱਚੋਂ ਲੈ ਸਕਦੇ ਹੋ।
PSSSB ਕਲਰਕ ਭਰਤੀ 2024 ਮਹੱਤਵਪੂਰਨ ਮਿਤੀਆਂ | |
ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ | 22 ਫਰਵਰੀ 2024 |
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ | 08 ਮਾਰਚ 2024 |
ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ | 05 ਅਪ੍ਰੈਲ 2024 |
ਫੀਸ ਭਰਨ ਦੀ ਆਖਰੀ ਮਿਤੀ | 10 ਅਪ੍ਰੈਲ 2024 |
PSSSB ਕਲਰਕ ਭਰਤੀ 2024 ਚੋਣ ਪ੍ਰੀਕਿਰਿਆ
- ਪ੍ਰਕਾਸ਼ਿਤ ਕੀਤੀਆਂ ਕਲਰਕ ਅਤੇ ਸਟੋਰ ਕੀਪਰ ਦੀਆਂ ਅਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ Objective Type {Multiple Choice Question(MCQ)} ਲਿਖਤੀ ਪ੍ਰੀਖਿਆ ਲਈ ਜਾਏਗੀ।
- ਪਹਿਲੇ ਪੜਾਅ ਵਿੱਚ ਹੋਣ ਵਾਲੀ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਉਮੀਦਵਾਰਾਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਏਗੀ। ਇਸ ਮੈਰਿਟ ਸੂਚੀ ਵਿੱਚ ਮੌਜੂਦ ਉਮੀਦਵਾਰਾਂ ਨੂੰ ਅਸਾਮੀ ਲਈ ਤੈਅ ਕੀਤੇ ਟਾਇਪਿੰਗ ਟੈਸਟ ਪੂਰਾ ਕਰਨ ਤੇ ਹੀ ਚੋਣ ਲਈ ਵਿਚਾਰਿਆ ਜਾਏਗਾ। ਉਮੀਦਵਾਰਾਂ ਦਾ ਅੰਗਰੇਜੀ ਅਤੇ ਪੰਜਾਬੀ ( In Unicode Compliant Font Raavi ) ਵਿੱਚ ਘੱਟੋ-ਘੱਟ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਲਈ ਟਾਈਪ ਟੈਸਟ ਲਿਆ ਜਾਵੇਗਾ।
- ਅੰਗਰੇਜੀ ਅਤੇ ਪੰਜਾਬੀ ਦਾ ਟਾਈਪ ਟੈਸਟ ਕੰਪਿਊਟਰ ਤੇ ਲਿਆ ਜਾਵੇਗਾ। ਪੰਜਾਬੀ ਦਾ ਟਾਈਪ ਟੈਸਟ Unicode Compliant Font Raavi ਵਿੱਚ ਲਿਆ ਜਾਵੇਗਾ।
- ਇਸ ਦੇ ਸਬੰਧਤ ਹੋਰ ਜਾਣਕਾਰੀ ਲੈਣ ਲਈ ਹੇਠਾਂ ਦਿੱਤੀ ਗਈ PDF ਨੂੰ ਡਾਉਨਲੋਡ ਕਰੋ।
PSSSB ਕਲਰਕ ਭਰਤੀ 2024 ਯੋਗਤਾ ਮਾਪਦੰਡ
PSSSB ਕਲਰਕ ਭਰਤੀ 2024: ਗਰੁਪ ਸੀ ਦੀਆਂ ਸਾਰੀਆਂ ਅਸਾਮੀਆਂ ਲਈ ਯੋਗਤਾ ਮਾਪਦੰਡ ਵੱਖ ਵੱਖ ਰਖੀ ਗਈ ਹੈ। ਉਮੀਦਵਾਰ ਆਪਣੀ ਪੋਸਟ ਦੇ ਹਿਸਾਬ ਨਾਲ ਇਸ ਦੇ ਯੋਗਤਾ ਮਾਪਦੰਡ ਦੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਉਮੀਦਵਾਰ ਨੂੰ ਕੋਈ ਵੀ ਭਰਤੀ ਦੇ ਲਈ ਫਾਰਮ ਭਰਨ ਲਈ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਲਾਜਮੀ ਹੈ। ਬਿਨਾਂ ਪੰਜਾਬੀ ਦਾ ਪੇਪਰ ਪਾਸ ਕਰੇ ਉਮੀਦਵਾਰ ਪੰਜਾਬ ਵਿੱਚ ਕਿਸੇ ਵੀ ਭਰਤੀ ਲਈ ਫਾਰਮ ਨਹੀ ਭਰ ਸਕਦੇ।
PSSSB ਕਲਰਕ ਅਤੇ ਸਟੋਰ ਕੀਪਰ ਭਰਤੀ 2024 – ਸਿੱਖਿਆ ਯੋਗਤਾ | |
Post Name | Qualification |
ਕਲਰਕ |
|
ਸਟੋਰ ਕੀਪਰ |
|
PSSSB ਕਲਰਕ ਭਰਤੀ 2024 ਅਸਾਮੀਆਂ ਦਾ ਵਰਗੀਕਰਨ
PSSSB ਕਲਰਕ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਗਰੁੱਪ-ਸੀ ਭਰਤੀਆਂ ਦੀ ਭਰਤੀ ਲਈ ਇੱਕ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਵਿਭਾਗ ਦੀਆਂ ਵੱਖ- ਵੱਖ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਅਸਾਮੀਆਂ ਦੇ ਵਰਗੀਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਪ੍ਰੀਖਿਆ ਦਾ ਨਾਮ | ਅਸਾਮੀਆਂ |
ਕਲਰਕ | 258 |
ਸਟੋਰ ਕੀਪਰ | 01 |
PSSSB ਕਲਰਕ ਭਰਤੀ 2024 ਆਨਲਾਈਨ ਅਪਲਾਈ ਅਰਜ਼ੀ ਕਿਵੇਂ ਦੇਣੀ ਹੈ
ਕਲਰਕ ਭਰਤੀ ਪ੍ਰੀਖਿਆ ਲਈ ਅਰਜ਼ੀ ਦੇਣ ਲਈ, ਤੁਸੀਂ ਇਹਨਾਂ ਕਦਮਾਂ ਦੀ ਪਾਲਣਾ ਕਰ ਸਕਦੇ ਹੋ:
- ਯੋਗਤਾ ਜਾਂਚ: ਅਰਜ਼ੀ ਦੇਣ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਸੀਂ ਕਲਰਕ ਭਰਤੀ ਪ੍ਰੀਖਿਆ ਲਈ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ। ਬੁਨਿਆਦੀ ਯੋਗਤਾ ਵਿੱਚ ਆਮ ਤੌਰ ‘ਤੇ ਉਮਰ ਦੇ ਮਾਪਦੰਡ, ਵਿਦਿਅਕ ਯੋਗਤਾਵਾਂ, ਅਤੇ ਕੌਮੀਅਤ ਦੀਆਂ ਲੋੜਾਂ ਸ਼ਾਮਲ ਹੁੰਦੀਆਂ ਹਨ।
- ਔਨਲਾਈਨ ਰਜਿਸਟ੍ਰੇਸ਼ਨ: ਇਸ ਭਰਤੀ ਦੀ ਅਧਿਕਾਰਤ ਸਾਇਟ /@sssb.punjab.gov.in ‘ਤੇ ਜਾਓ।
- “ਆਨਲਾਈਨ ਅਪਲਾਈ ਕਰੋ” ਲਿੰਕ ‘ਤੇ ਕਲਿੱਕ ਕਰੋ: ਚੰਡੀਗੜ੍ਹ ਮਾਸਟਰ ਭਰਤੀ ਅਰਜ਼ੀ ਫਾਰਮ ਲਈ ਲਿੰਕ ਲੱਭੋ ਅਤੇ ਇਸ ‘ਤੇ ਕਲਿੱਕ ਕਰੋ।
- ਨਵੀਂ ਰਜਿਸਟ੍ਰੇਸ਼ਨ: ਜੇਕਰ ਤੁਸੀਂ ਪਹਿਲੀ ਵਾਰ ਬਿਨੈਕਾਰ ਹੋ, ਤਾਂ “ਨਵੀਂ ਰਜਿਸਟ੍ਰੇਸ਼ਨ” ਬਟਨ ‘ਤੇ ਕਲਿੱਕ ਕਰੋ। ਤੁਹਾਨੂੰ ਮੁੱਢਲੀ ਜਾਣਕਾਰੀ ਜਿਵੇਂ ਕਿ ਨਾਮ, ਈਮੇਲ ਆਈਡੀ, ਸੰਪਰਕ ਨੰਬਰ, ਆਦਿ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਇੱਕ ਆਰਜ਼ੀ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਤਿਆਰ ਕੀਤਾ ਜਾਵੇਗਾ, ਜੋ ਤੁਹਾਡੇ ਰਜਿਸਟਰਡ ਈਮੇਲ ਅਤੇ ਮੋਬਾਈਲ ਨੰਬਰ ‘ਤੇ ਭੇਜਿਆ ਜਾਵੇਗਾ।
- ਅਰਜ਼ੀ ਫਾਰਮ ਭਰੋ: ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ। ਆਪਣੇ ਨਿੱਜੀ ਵੇਰਵਿਆਂ, ਵਿਦਿਅਕ ਯੋਗਤਾਵਾਂ, ਕੰਮ ਦਾ ਤਜਰਬਾ (ਜੇ ਕੋਈ ਹੈ), ਅਤੇ ਹੋਰ ਲੋੜੀਂਦੀ ਜਾਣਕਾਰੀ ਦੇ ਨਾਲ ਅਰਜ਼ੀ ਫਾਰਮ ਭਰੋ।
Enroll Yourself: Punjab Da Mahapack Online Live Classes which offers upto 75% Discount on all Important Exam
Download Adda 247 App here to get the latest updates