Punjab govt jobs   »   PSSSB ਗਰੁੱਪ ਬੀ ਭਰਤੀ 2023   »   PSSSB ਗਰੁੱਪ ਬੀ ਚੋਣ ਪ੍ਰਕਿਰਿਆ 2023

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਇਸਤਿਹਾਰ ਨੰਬਰ 05 ਆਫ 2023 ਦੇ ਤਹਿਤ PSSSB ਗਰੁੱਪ ਬੀ ਦੀ ਭਰਤੀ ਲਈ ਖਾਲੀ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਲਈ ਕੁੱਲ 157 ਅਸਾਮੀਆਂ ਦੇ ਲਈ ਭਰਤੀ ਕੀਤੀ ਜਾਣੀ ਹੈ। ਇਸੇ ਉਦੇਸ਼ ਦੇ ਨਾਲ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਗਰੁੱਪ ਬੀ ਦੇ ਲਈ ਬਿਨੈਕਾਰ ਦੀ ਐਪਲੀਕੇਸ਼ਨ ਮੰਗ ਪੱਤਰ ਦੀ ਮਿਤੀ 30 ਅਗਸਤ 2023 ਤੋਂ 27 ਸਤੰਬਰ 2023 ਤੱਕ ਰੱਖੀ ਗਈ ਹੈ।

ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ  ਇਸ ਲੇਖ ਵਿੱਚ, PSSSB ਗਰੁੱਪ ਬੀ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਸਾਰੀ ਮਹੱਤਵਪੂਰਨ ਜਾਣਕਾਰੀ ਪੜ੍ਹ ਸਕਦੇ ਹਨ ਜਿਵੇਂ ਕਿ PSSSB ਗਰੁੱਪ ਬੀ 2023 ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। PSSSB ਗਰੁੱਪ ਬੀ 2023 ਦੀ ਚੋਣ ਪ੍ਰਕਿਰਿਆ ਵਿੱਚ ਕਿੰਨੀ ਲਿਖਤੀ ਪ੍ਰੀਖਿਆ, ਟਾਇਪਿੰਗ ਟੈਸਟ, ਸਕਿਲ ਟੇਸਟ ਅਤੇ ਦਸਤਾਵੇਜ਼ ਤਸਦੀਕ ਦੌਰ ਹੈ। ਉਮੀਦਵਾਰ ਇਹਨਾਂ ਸਾਰਿਆ ਦੀ ਜਾਣਕਾਰੀ ਹੇਠਾਂ ਦਿੱਤੇ ਟੇਬਲ ਵਿੱਚ ਦੇਖ ਸਕਦੇ ਹਨ।

PSSSB ਗਰੁੱਪ ਬੀ ਭਰਤੀ 2023

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023: PSSSB ਗਰੁੱਪ ਬੀ ਭਰਤੀ 2023 ਲਈ ਬੋਰਡ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। PSSSB ਗਰੁੱਪ ਬੀ ਦੀ ਚੋਣ ਪ੍ਰਕਿਰਿਆ 2023 ਵਿੱਚ ਦੋ ਤੋਂ ਤਿਨ ਪੜਾਅ ਸ਼ਾਮਲ ਹਨ, ਪਹਿਲਾ ਪ੍ਰਤੀਯੋਗੀ ਦੀ ਲਿਖਤੀ ਪ੍ਰੀਖਿਆ ਹੋਵੇਗੀ। ਫਿਰ ਵੱਖ-ਵੱਖ ਪੋਸਟਾਂ ਦੇ ਹਿਸਾਬ ਨਾਲ ਟਾਈਪਿੰਗ ਟੈਸਟ ਅਤੇ ਫਿਰ ਆਖਰੀ ਦਸਤਾਵੇਜ਼ ਤਸਦੀਕ ਦੌਰ ਹੋਵੇਗਾ। ਉਮੀਦਵਾਰ PSSSB ਗਰੁੱਪ ਬੀ ਦੀ ਚੋਣ ਪ੍ਰਕਿਰਿਆ 2023 ਦੇ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ
ਭਰਤੀ ਬੋਰਡ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB)
ਪੋਸਟ ਦਾ ਨਾਮ ਗਰੁੱਪ ਬੀ
ਵਿਸ਼ਾ ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਚੋਣ ਪ੍ਰਕੀਰਿਆ
ਰਾਜ ਪੰਜਾਬ
ਵੈੱਬਸਾਈਟ https://sssb.punjab.gov.in/

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023 ਲਿਖਤੀ ਪ੍ਰੀਖਿਆ

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023: ਉਮੀਦਵਾਰ PSSSB ਗਰੁੱਪ ਬੀ ਦੀ ਲਿਖਤੀ ਪ੍ਰੀਖਿਆ ਦੇ ਲਈ ਵੱਖ-ਵੱਖ ਪੋਸਟਾਂ ਦੇ ਅਨੁਸਾਰ ਅੰਕਾਂ ਦੀ ਜਾਂਚ ਕਰ ਸਕਦੇ ਹਨ। PSSSB ਗਰੁੱਪ ਬੀ ਦੀ ਚੋਣ ਪ੍ਰਕਿਰਿਆ ਦੀ ਲਿਖਤੀ ਪ੍ਰੀਖਿਆ ਉਦੇਸ਼ ਕਿਸਮ ਦੇ ਬਹੁ-ਚੋਣ ਪ੍ਰਸ਼ਨ (MCQ) ‘ਤੇ ਅਧਾਰਤ ਹੋਵੇਗੀ। ਲਿਖਤੀ ਪ੍ਰੀਖਿਆ ਲਈ ਸਮਾਂ ਦੋ ਘੰਟੇ ਦਾ ਦਿੱਤਾ ਜਾਵੇਗਾ। ਉਮੀਦਵਾਰਾਂ ਦੁਆਰਾ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਨੂੰ ਵੈੱਬਸਾਈਟ ਤੇ ਅਪਲੋਡ ਕੀਤਾ ਜਾਵੇਗਾ।

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023 ਲਿਖਤੀ ਪ੍ਰੀਖਿਆ ਪੈਟਰਨ (ਜਲਦ ਹੀ ਜਾਰੀ ਕੀਤਾ ਜਾਵੇਗਾ)
ਵਿਸ਼ਾ ਕੁੱਲ ਪ੍ਰਸ਼ਨ ਅੰਕ ਕੁੱਲ ਸਮਾਂ
ਵਿਸ਼ੇ ਵਿੱਚੋ ਪ੍ਰਸ਼ਨ
ਜਨਰਲ ਨਾਲੇਜ
ਤਰਕ ਅਤੇ ਮਾਤਰਾ
ਪੰਜਾਬੀ
ਕੁੱਲ ਜੋੜ

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023 ਬਾਰੇ ਜਾਣਕਾਰੀ

  • ਪ੍ਰਕਾਸ਼ਿਤ ਕੀਤੀਆਂ ਵੱਖ ਵੱਖ ਅਸਾਮੀਆਂ ਲਈ ਸਫਲਤਾਪੂਰਵਕ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ Objective Type (MCQ) ਲਿਖਤੀ ਪ੍ਰੀਖਿਆ ਲਈ ਜਾਏਗੀ ਅਤੇ ਉਕਤ ਦਰਸਾਏ ਅਨੁਸਾਰ ਕੁੱਝ ਆਸਾਮੀਆਂ ਦਾ ਅੰਗਰੇਜ਼ੀ ਅਤੇ ਪੰਜਾਬੀ ਦਾ ਟਾਈਪਿੰਗ ਟੈਸਟ ਵੀ ਲਿਆ ਜਾਵੇਗਾ।
  • ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਰਿਟ ਦੀ ਬਰਾਬਰਤਾ ਸੰਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ। ਤਾਂ ਇਸ ਸਬੰਧੀ ਬਰਾਬਰ ਅੰਕ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ। ਜੇਕਰ ਬਰਾਬਰ ਮੈਰਿਟ ਹਾਸਿਲ ਉਮੀਵਾਰਾਂ ਦੀ ਜਨਮ ਮਿਤੀ ਮੁਤਾਬਕ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸੰਬੰਧੀ ਉਮੀਵਾਰ ਦੀ ਮੰਗੀ ਵਿੱਦਿਅਕ ਯੋਗਤਾ ਦੀ ਪ੍ਰਤੀਸ਼ਤਤਾ ਨੂੰ ਵਿਚਾਰਦੇ ਹੋਏ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ ਅਤੇ ਜੇਕਰ ਦੋਵੇ ਸਥਿਤੀਆਂ ਵਿਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀ ਸੁਲਝਦਾ ਹੈ ਤਾਂ ਅੰਤ ਵਿੱਚ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰਦੇ ਹੋਏ ਮੈਟ੍ਰਿਕ ਵਿਚ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  • ਲਿਖਤੀ ਪ੍ਰੀਖਿਆ/ਟਾਇਪਿੰਗ ਟੈਸਟ ਲਈ ਰੋਲ ਨੰਬਰ, ਸਿਲੇਬਸ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੇ ਸਮੇਂ ਸਮੇਂ ਤੇ ਜਾਰੀ ਕੀਤੀ ਜਾਵੇਗੀ। ਇਸ ਲਈ ਉਮੀਵਾਰ ਸਮੇਂ ਸਮੇਂ ਤੇ ਬੋਰਡ ਦੀ ਵੈੱਬਸਾਈਟ ਚੈੱਕ ਕਰਦੇ ਰਹਿਣਗੇ। ਕਿਸੇ ਵੀ ਉਮਦੀਵਾਰ ਨਾਲ ਵਿਅਕਤੀਗਤ ਤੌਰ ਤੇ ਪੱਤਰ ਵਿਹਾਰ ਨਹੀਂ ਕੀਤਾ ਜਾਵੇਗਾ, ਜੇਕਰ ਕੋਈ ਉਮੀਦਵਾਰ ਵੈੱਬਸਾਈਟ ਚੈੱਕ ਨਹੀ ਕਰਦਾ ਤਾਂ ਬਾਅਦ ਵਿੱਚ ਉਸਦਾ ਕੋਈ ਕਲਮ ਮੰਨਣਯੋਗ ਨਹੀ ਹੋਵੇਗਾ।

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023 ਦਸਤਾਵੇਜ਼ ਤਸਦੀਕ

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023: PSSSB ਗਰੁੱਪ ਬੀ ਭਰਤੀ 2023 ਦੀ ਚੋਣ ਪ੍ਰਕਿਰਿਆ ਦੀ ਵਿੱਚ ਯੋਗਤਾ ਲ਼ਿਖਤੀ ਪ੍ਰੀਖਿਆ ਹੋਵੇਗੀ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। PSSSB ਗਰੁੱਪ ਬੀ ਦੀ ਚੋਣ ਪ੍ਰਕਿਰਿਆ 2023 ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।

  1. 10ਵੀਂ, 12ਵੀਂ, ਮਾਰਕ ਸ਼ੀਟ
  2. ਗ੍ਰੈਜੂਏਸ਼ਨ ਦੀ ਡਿਗਰੀ
  3. ਆਧਾਰ ਕਾਰਡ
  4. ਪੈਨ ਕਾਰਡ
  5. ਕਾਸਟ ਸਰਟੀਫਿਕੇਟ
  6. ਰਿਹਾਇਸ਼ੀ ਸਰਟੀਫਿਕੇਟ

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023 ਮੈਡੀਕਲ ਜਾਂਚ

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023: PSSSB ਗਰੁੱਪ ਬੀ ਭਰਤੀ 2023 ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਦੌਰ ਤੋਂ ਬਾਅਦ ਅੰਤਿਮ ਸੂਚੀ ਜਾਰੀ ਕਰਨ ਤੋਂ ਬਾਅਦ ਮੈਡੀਕਲ ਜਾਂਚ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ PSSSB ਗਰੁੱਪ ਬੀ ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣੇ ਗਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।

PSSSB ਗਰੁੱਪ ਬੀ ਚੋਣ ਪ੍ਰਕਿਰਿਆ ਮੈਰਿਟ ਸੂਚੀ 2023

PSSSB ਗਰੁੱਪ ਬੀ ਚੋਣ ਪ੍ਰਕਿਰਿਆ 2023: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ PSSSB ਗਰੁੱਪ ਬੀ ਦੀ ਮੈਰਿਟ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਮੈਰਿਟ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ PSSSB ਗਰੁੱਪ ਬੀ ਦੀ ਚੋਣ ਪ੍ਰਕਿਰਿਆ 2023 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।

adda247

Enroll Yourself: Punjab Da Mahapack Online Live Classes

 

Visit Us on Adda247
Punjab Govt Jobs
Punjab Current Affairs
Punjab GK
Download Adda 247 App 
PSSSB ਗਰੁੱਪ ਬੀ ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ_3.1

FAQs

PSSSB ਗਰੁੱਪ ਬੀ ਚੋਣ ਪ੍ਰਕਿਰਿਆ ਵਿੱਚ ਕਿਨ੍ਹੇ ਪੜਾਅ ਹਨ।

PSSSB ਗਰੁੱਪ ਬੀ ਚੋਣ ਪ੍ਰਕਿਰਿਆ ਵਿੱਚ ਵੱਖ ਵੱਖ ਅਸਾਮਿਆ ਲਈ ਵੱਖ ਵੱਖ ਪੜਾਅ ਹਨ।

PSSSB ਗਰੁੱਪ ਬੀ ਅਸਾਮੀਆਂ ਲਈ ਅਪਲਾਈ ਮਿਤੀ ਕਦੋਂ ਤੋਂ ਕਦੋ ਤੱਕ ਹੈ?

PSSSB ਗਰੁੱਪ ਬੀ ਅਸਾਮੀਆਂ ਲਈ ਅਪਲਾਈ ਲਿੰਕ 30 ਅਗਸਤ 2023 ਤੋਂ 27 ਸਤੰਬਰ 2023 ਤੱਕ ਐਕਟਿਵ ਹੈ।

About the Author

Hi! I’m Sunil Kumar Goyal, a content writer at Adda247, specializing in Vernacular State exams. My aim is to simplify complex topics, blending clarity with depth to help you turn your exam goals into success. Let’s tackle this journey together!