PSSSB ਪਟਵਾਰੀ ਅਤੇ ਗਰੁੱਪ-ਸੀ ਭਰਤੀ 2023 ਲਿਖਾਰੀ ਨੋਟਿਸ: ਪੰਜਾਬ ਅਧੀਨ ਚੋਣ ਸੇਵਾ ਬੋਰਡ (PSSSB) ਦੁਆਰਾ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਦਫ਼ਤਰਾਂ ਦੀ ਭਰਤੀ ਲਈ ਕਈ ਤਰ੍ਹਾਂ ਦੀ ਪੋਸਟਾਂ ਜਿਵੇ ਕਿ ਸਹਾਇਕ ਖਜਾਨਾ (Assistant Treasure), ਗੈਲਰੀ ਸਹਾਇਕ (Gallery Assistant), ਫੀਲਡ ਕਲਾਕਾਰ (Field Artist), ਬੁੱਕ ਬਿੰਦਰ (Book Binder) ਅਤੇ ਜੂਨੀਅਰ ਤਕਨੀਕੀ ਸਹਾਇਕ (Junior Technical Assistant), ਅਤੇ ਪੰਜਾਬ ਪਟਵਾਰੀ 710 ਅਸਾਮੀਆਂ ਲਈ ਸਿੱਧੀ ਭਰਤੀ ਦੀ ਪ੍ਰੀਖਿਆ 14 ਮਈ 2023 ਨੂੰ ਲਈ ਜਾਣੀ ਹੈ।
ਸਰੀਰਕ ਤੌਰ ‘ਤੇ ਅਪਾਹਜ ਉਮੀਦਵਾਰ ਨੂੰ ਸੂਚਿਤ ਕੀਤਾ ਜਾਦਾਂ ਹੈ ਕਿ ਉਨ੍ਹਾਂ ਉਮੀਦਵਾਰਾਂ ਨੂੰ ਹੀ ਪ੍ਰੀਖਿਆ ਲਈ ਲਿਖਾਰੀ (Scribe) ਦਿੱਤਾ ਜਾਵੇਗਾ ਜੋ ਆਪਣੇ ਸਰਟੀਫਿਕੇਟ ਭਾਰਤ ਸਰਕਾਰ, ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ, ਅਪਾਹਜ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ ਵਿੱਚ ਦਰਜ ਹਦਾਇਤਾਂ ਅਨੁਸਾਰ ਆਪਣੇ ਫਾਰਮ ਜਮ੍ਹਾਂ ਕਰਵਾਉਣਗੇ। ਇਸ ਲੇਖ ਵਿੱਚ, ਉਮੀਦਵਾਰ PSSSB ਦੁਆਰਾ ਜਾਰੀ ਲਿਖਾਰੀ ਲਈ ਸੂਚਨਾ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
Punjab Patwari Recruitment 2023
PSSSB ਪਟਵਾਰੀ ਅਤੇ ਗਰੁੱਪ-ਸੀ ਭਰਤੀ 2023 ਲਿਖਾਰੀ ਨੋਟਿਸ: ਸੰਖੇਪ ਵਿੱਚ ਜਾਣਕਾਰੀ
PSSSB ਪਟਵਾਰੀ ਅਤੇ ਗਰੁੱਪ-ਸੀ ਭਰਤੀ 2023 ਲਿਖਾਰੀ ਨੋਟਿਸ: ਪੰਜਾਬ ਅਧੀਨ ਚੋਣ ਸੇਵਾ ਬੋਰਡ (PSSSB) ਦੁਆਰਾ ਵੱਖ-ਵੱਖ ਸਰਕਾਰੀ ਦਫਤਰਾਂ ਦੇ ਲਈ ਕਈ ਤਰ੍ਹਾਂ ਦੇ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕਰਦੀ ਰਹਿੰਦੀ ਹੈ। ਇਸ ਲੇਖ ਵਿੱਚ ਜੋ ਵੀ ਸਰੀਰਕ ਤੌਰ ਤੇ ਅਪਾਹਜ ਉਮੀਦਵਾਰ ਹਨ ਉਹਨਾਂ ਨੂੰ ਭਾਰਤ ਸਰਕਾਰ ਦੇ ਮੰਤਰਾਲੇ ਤਹਿਤ ਵਿਭਾਗ ਵਿੱਚ ਦਰਜ ਹਦਾਇਤਾਂ ਅਨੁਸਾਰ ਆਪਣੇ ਸਾਰੇ ਫਾਰਮ, ਸਰਟੀਫਿਕੇਟ 10 ਮਈ 2023 ਨੂੰ 12 ਵਜੇ ਤੱਕ ਦਫਤਰ ਵਿਖੇ ਜਮ੍ਹਾ ਕਰਵਾਉਣੇ ਪੈਣਗੇ। ਇਸ ਲੇਖ ਵਿੱਚ ਉਮੀਦਵਾਰ ਲਿਖਾਰੀ ਦੇ ਫਾਰਮ ਜਮਾ ਕਰਵਾਉਣ ਸੰਬੰਧੀ ਸਾਰੀ ਮੱਹਤਵਪੂਰਨ ਜਾਣਕਾਰੀ ਸੰਖੇਪ ਵਿੱਚ ਪ੍ਰਾਪਤ ਕਰ ਸਕਦੇ ਹਨ.
PSSSB ਪਟਵਾਰੀ ਅਤੇ ਗਰੁੱਪ-ਸੀ ਭਰਤੀ 2023 ਲਿਖਾਰੀ ਨੋਟਿਸ: ਸੰਖੇਪ ਵਿੱਚ ਜਾਣਕਾਰੀ |
|
ਭਰਤੀ ਬੋਰਡ | ਪੰਜਾਬ ਅਧੀਨ ਚੋਣ ਸੇਵਾ ਬੋਰਡ (PSSSB) |
ਨੋਟੀਫਿਕੇਸ਼ਨ ਨੰਬਰ | 18 ਆਫ 2022 ਤੇ 02 ਆਫ 2023 |
ਪੋਸਟ ਨਾਮ | ਵੱਖ-ਵੱਖ |
ਸ਼੍ਰੇਣੀ | ਲਿਖਾਰੀ ਲਈ ਮਹੱਤਵਪੂਰਨ ਸੂਚਨਾ |
ਅਧਿਕਾਰਤ ਸਾਈਟ | https://sssb.punjab.gov.in/ |
PSSSB ਪਟਵਾਰੀ ਅਤੇ ਗਰੁੱਪ-ਸੀ ਭਰਤੀ 2023 ਲਿਖਾਰੀ ਨੋਟਿਸ: ਸੂਚਨਾ ਵਿੱਚ ਕਵਰ ਪੋਸਟਾਂ
PSSSB ਪਟਵਾਰੀ ਅਤੇ ਗਰੁੱਪ-ਸੀ ਭਰਤੀ 2023 ਲਿਖਾਰੀ ਨੋਟਿਸ: ਪੰਜਾਬ ਅਧੀਨ ਚੋਣ ਸੇਵਾ ਬੋਰਡ (PSSSB) ਦੁਆਰਾ ਜੋ ਨਵੀ ਸੂਚਨਾ ਸਰੀਰਕ ਤੌਰ ਤੇ ਅਪਾਹਜ ਉਮੀਦਵਾਰਾਂ ਲਈ ਲਿਖਾਰੀ ਦੀ ਸਹੂਲਤ ਲੈਣ ਲਈ ਸਾਰੇ ਫਾਰਮ, ਸਰਟੀਫਿਕੇਟ ਜਮ੍ਹਾ ਕਰਵਾਉਣਾ ਸੰਬੰਧੀ ਜਾਰੀ ਕੀਤੀ ਹੈ। ਉਹਨਾਂ ਵਿੱਚ ਬਹੁਤ ਸਾਰੀਆਂ ਪੋਸਟਾਂ ਕਵਰ ਹੁੰਦੀਆਂ ਹਨ। ਜਿਨ੍ਹਾਂ ਦੀ ਇੱਕ ਪ੍ਰੀਖਿਆ ਹੀ ਲਈ ਜਾਣੀ ਹੈ। ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿਚੋਂ ਸੂਚਨਾ ਵਿੱਚ ਕਵਰ ਪੋਸਟਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Punjab Patwari Admit Card 2023
PSSSB ਪਟਵਾਰੀ ਅਤੇ ਗਰੁੱਪ-ਸੀ ਭਰਤੀ 2023 ਲਿਖਾਰੀ ਨੋਟਿਸ: ਸੂਚਨਾ ਵਿੱਚ ਕਵਰ ਪੋਸਟਾਂ | |
ਪੋਸਟਾਂ | ਪੋਸਟਾਂ ਦੀ ਗਿਣਤੀ |
ਸਹਾਇਕ ਖਜਾਨਾ (Assistant Treasure) | 53 |
ਗੈਲਰੀ ਸਹਾਇਕ (Gallery Assistant) | 7 |
ਫੀਲਡ ਕਲਾਕਾਰ (Field Artist) | 1 |
ਬੁੱਕ ਬਿੰਦਰ (Book Binder) | 4 |
ਪੰਜਾਬ ਪਟਵਾਰੀ (Punjab Patwari) | 710 |
ਜੂਨੀਅਰ ਤਕਨੀਕੀ ਸਹਾਇਕ (Junior Technical Assistant), | 1 |
ਕੈਟਾਲਾਗਰ (Cataloguer) | 1 |
PSSSB ਪਟਵਾਰੀ ਅਤੇ ਗਰੁੱਪ-ਸੀ ਭਰਤੀ 2023 ਲਿਖਾਰੀ ਨੋਟਿਸ: ਜਰੂਰੀ ਦਸਤਾਵੇਜ
PSSSB ਪਟਵਾਰੀ ਅਤੇ ਗਰੁੱਪ-ਸੀ ਭਰਤੀ 2023 ਲਿਖਾਰੀ ਨੋਟਿਸ: ਸਰੀਰਕ ਤੌਰ ਤੇ ਅਪਾਹਜ ਉਮੀਦਵਾਰ ਨੂੰ ਲਿਖਾਰੀ (Scribe) ਲੈਣ ਦੀ ਬੇਨਤੀ ਨੂੰ ਪੂਰਾ ਕਰਨ ਲਈ ਆਪਣੇ ਸਾਰੀ ਜਰੂਰੀ ਦਸਤਾਵੇਜ 10 ਮਈ 2023 ਨੂੰ ਦਫਤਰ ਵਿਖੇ 12 ਵਜੇ ਤੱਕ ਜਮ੍ਹਾਂ ਕਰਵਾਉਣੇ ਪੈਣਗੇ। ਸਰੀਰਕ ਤੌਰ ਤੇ ਅਪਾਹਜ ਉਮੀਦਵਾਰਾਂ ਵੱਲੋਂ ਕਿਹੜੇ- ਕਿਹੜੇ ਦਸਤਾਵੇਜ ਜਮ੍ਹਾ ਕਰਵਾਉਣੇ ਹਨ ਉਹਨਾਂ ਦਾ ਸਾਰਾ ਵੇਰਵਾ ਹੇਠਾਂ ਦਿੱਤਾ ਗਿਆ ਹੈ। ਉਮੀਦਵਾਰ ਹੇਠੋਂ ਪੂਰੀ ਦਸਤਾਵੇਜ ਪੇਸ਼ ਕਰਨ ਦੀ ਸੂਚੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
- ਲਿਖਾਰੀ (Scribe) ਲੈਣ ਸੰਬੰਧੀ ਬੇਨਤੀ।
- Annexture A ਅਨੁਸਾਰ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤਾ ਹੋਇਆ ਸਰਟੀਫਿਕੇਟ।
- ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤਾ ਹੋਇਆ ਅਪਾਹਜਤਾ ਸਰਟੀਫਿਕੇਟ।
- Annexture B ਅਨੁਸਾਰ ਉਮੀਦਵਾਰ ਵੱਲੋਂ ਉਪਾਰਲੇ(undertakings)
- ਲਿਖਾਰੀ ਦੀ ਜਨਮ ਮਿਤੀ ਅਤੇ ਸਬੂਤ ਵਜੋ ਮੈਟਰਿਕ ਦੇ ਸਰਟੀਫਿਕੇਟ ਦੀ ਕਾਪੀ।
- ਲਿਖਾਰੀ ਦੀ ਵਿੱਦਿਅਕ ਯੋਗਤਾ ਦੇ ਸਬੂਤ ਵਜੋ ਆਖਰੀ ਪ੍ਰਾਪਤ ਕੀਤੀ ਵਿੱਦਿਅਕ ਯੋਗਤਾ ਸੰਬੰਧੀ ਦਸਤਾਵੇਜ।
- ਲਿਖਾਰੀ ਦਾ ਸ਼ਨਾਖਤੀ ਸਬੂਤ ਵਜੋਂ ਅਧਾਰ ਕਾਰਡ/ਪੈਨ ਕਾਰਡ/ ਡਰਾਈਵਿੰਗ ਲਾਈਸੰਸ ਆਦਿ ਦੀ ਕਾਪੀ।
- ਉਮੀਦਵਾਰ ਵੱਲੋਂ ਅਸਾਮੀ ਲਈ ਅਪਲਾਈ ਕੀਤੇ ਐਪਲੀਕੇਸ਼ਨ ਫਾਰਮ ਦੀ ਕਾਪੀ।
PSSSB ਪਟਵਾਰੀ ਅਤੇ ਗਰੁੱਪ-ਸੀ ਭਰਤੀ 2023 ਲਿਖਾਰੀ ਨੋਟਿਸ: ਡਾਊਨਲੋਡ PDF
PSSSB ਪਟਵਾਰੀ ਅਤੇ ਗਰੁੱਪ-ਸੀ ਭਰਤੀ 2023 ਲਿਖਾਰੀ ਨੋਟਿਸ: ਜੋ ਉਮੀਦਵਾਰ ਪੰਜਾਬ ਅਧੀਨ ਸੇਵਾ ਚੋਣ ਬੋਰਡ(PSSSB) ਦੁਆਰਾ ਜਾਰੀ ਕੀਤੀ ਸਰੀਰਕ ਤੌਰ ਤੇ ਅਪਾਹਜ ਉਮੀਦਵਾਰ ਦੀ ਲਿਖਾਰੀ ਲੈਣ ਦੇ ਸੰਬੰਧੀ ਸੂਚਨਾ ਡਾਊਨਲੋਡ ਕਰਨਾ ਚਾਹੁੰਦੇ ਹਨ। ਉਹ ਉਮੀਦਵਾਰ ਹੇਠ ਲਿਖੇ ਲਿੰਕ ਤੇ ਕਰਕੇ Annexture A and Annexture B ਫਾਰਮ ਵੀ ਡਾਊਨਲੋਡ ਕਰ ਸਕਦੇ ਹਨ।
PSSSB ਪਟਵਾਰੀ ਅਤੇ ਗਰੁੱਪ C ਭਰਤੀ ਲਿਖਾਰੀ ਨੋਟਿਸ
Visit Us on Adda247 | |
Punjab Govt Jobs Punjab Current Affairs Punjab GK Download Adda 247 App here to get the latest updates |