ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ 2024: ਪੰਜਾਬ ਪੁਲਿਸ ਭਰਤੀ ਬੋਰਡ ਦੁਆਰਾ ਇਸ਼ਤਿਹਾਰ ਨੰਬਰ 02/2024 ਰਾਹੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਪੰਜਾਬ ਪੁਲਿਸ ਵਿਭਾਗ ਦੁਆਰਾ ਕੁੱਲ 1746 ਅਸਾਮੀਆਂ ਭਰੀਆਂ ਜਾਣੀਆਂ ਹਨ। ਜਿਸ ਕਰਕੇ ਪੰਜਾਬ ਪੁਲਿਸ ਵਿਭਾਗ ਦੁਆਰਾ ਕਾਂਸਟੇਬਲ ਦੀ ਪ੍ਰੀਖਿਆ ਜੂਲਾਈ 2024 ਤੋਂ ਅਗਸਤ 2024 ਤੱਕ ਵੱਖ ਵੱਖ ਸ਼ਿਫਟਾਂ ਵਿੱਚ ਆਯੋਜਿਤ ਕਰਵਾਈ ਜਾਵੇਗੀ।
ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ 2024 ਬਾਰੇ ਸੰਖੇਪ ਜਾਣਕਾਰੀ
ਪੰਜਾਬ ਪੁਲਿਸ ਵਿਭਾਗ ਦੁਆਰਾ ਪੰਜਾਬ ਪੁਲਿਸ ਕਾਂਸਟੇਬਲ ਦੀ ਪ੍ਰੀਖਿਆ ਲਈ ਐਡਮਿਟ ਕਾਰਡ 2024 ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਨੂੰ ਸਾਡੀ ਵੈੱਬਸਾਈਟ @adda247.com/pa ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ। ਉਮੀਦਵਾਰ ਸਪੱਸ਼ਟ ਗਿਆਨ ਲਈ ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ 2024 ਦੀ ਸੰਖੇਪ ਜਾਣਕਾਰੀ ਲਈ ਹੇਠਾਂ ਦਿੱਤੀ ਸਾਰਣੀ ਨੂੰ ਦੇਖ ਸਕਦੇ ਹਨ।
ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ 2024 | |
---|---|
ਆਯੋਜਨ ਕਰਨ ਵਾਲਾ ਵਿਭਾਗ | ਪੰਜਾਬ ਪੁਲੀਸ |
ਪੋਸਟ ਨਾਮ | ਜ਼ਿਲ੍ਹਾ ਕੈਡਰ ਕਾਂਸਟੇਬਲ |
ਪ੍ਰੀਖਿਆ ਮਿਤੀ | 1 ਜੂਲਾਈ ਤੋਂ ਅਗਸਤ 2024 ਤੱਕ |
ਸ਼੍ਰੇਣੀ | ਐਡਮਿਟ ਕਾਰਡ |
ਪੰਜਾਬ ਪੁਲੀਸ ਕਾਂਸਟੇਬਲ ਪ੍ਰੀਖਿਆ ਐਡਮਿਟ ਕਾਰਡ | ਜਾਰੀ ਹੋ ਗਿਆ ਹੈ |
ਨੌਕਰੀ ਸਥਾਨ | ਪੰਜਾਬ |
What’s App Channel Link | Join Now |
Telegram Channel Link | Join Now |
ਆਧਿਕਾਰਿਕ ਸਾਇਟ | www.punjabpolice.gov.in |
ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ 2024 ਹਾਲ ਟਿਕਟ
ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।
ਉਮੀਦਵਾਰ ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ। ਇਮਤਿਹਾਨ ਵਿੱਚ ਜਾਣ ਤੋਂ ਪਹਿਲਾਂ ਉਮੀਦਵਾਰ ਆਪਣਾ ਹਾਲ ਟਿਕਟ ਚੰਗੀ ਤਰਾਂ ਜਾਂਚ ਕਰ ਲੈਣ ਤਾ ਜੋ ਉਹਨਾਂ ਨੂੰ ਪੇਪਰ ਵਿੱਚ ਕਿਸੇ ਵੀ ਮੁਸੀਬਤ ਦਾ ਕੋਈ ਸਾਹਮਣਾ ਨਾ ਕਰਨਾ ਪਵੇ।
- ਸੰਸਥਾ ਦਾ ਨਾਮ
- ਉਮੀਦਵਾਰ ਦਾ ਨਾਮ
- ਲਿੰਗ (ਮਰਦ/ਔਰਤ)
- ਰਜਿਸਟ੍ਰੇਸ਼ਨ ਨੰ
- ਜਨਮ ਤਾਰੀਖ
- ਜਾਤੀ (ST/SC/BC ਅਤੇ ਹੋਰ)
- ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
- ਪਿਤਾ ਦਾ ਨਾਮ
- ਮਾਤਾ ਦਾ ਨਾਮ
- ਪ੍ਰੀਖਿਆ ਦੀ ਮਿਤੀ
- ਇਮਤਿਹਾਨ ਦਾ ਸਮਾਂ
- ਪ੍ਰੀਖਿਆ ਕੇਂਦਰ ਦਾ ਪਤਾ
- ਮਹੱਤਵਪੂਰਨ ਨਿਰਦੇਸ਼
ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ 2024 ਡਾਇਰੈਕਟ ਲਿੰਕ
ਜੋ ਉਮੀਦਵਾਰ ਪੰਜਾਬ ਪੁਲਿਸ ਕਾਂਸਟੇਬਲ ਪ੍ਰੀਖਿਆ 2024 ਲਈ ਹਾਜ਼ਰ ਹੋ ਰਹੇ ਹਨ ਉਹ ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ ਨੂੰ ਸਿੱਧੇ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। ਪੰਜਾਬ ਪੁਲਿਸ ਵੱਲੋਂ ਇਸ ਪੇਪਰ ਦੇ ਐਡਮਿਟ ਕਾਰਡ ਸਮੇਂ ਸਮੇਂ ਤੇ ਜਾਰੀ ਕੀਤੇ ਜਾਣੇ ਹਨ। ਇਸ ਪੇਪਰ ਦੀ ਪ੍ਰੀਖਿਆ ਮਿਤੀ 1 ਜੂਲਾਈ ਤੋਂ ਲੈ ਕੇ ਅਗਸਤ 2024 ਤੱਕ ਹੋਣਗੇ।
ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇ ਸਮੇਂ ਤੇ ਪੰਜਾਬ ਪੁਲਿਸ ਦੀ ਅਧਿਕਾਰਤ ਸਾਈਟ ਖੋਲ ਕੇ ਆਪਣਾ ਐਡਮਿਟ ਕਾਰਡ ਦੇਖ ਸਕਦੇ ਹਨ। ਜਿਨ੍ਹਾ ਦੇ ਪੇਪਰ 1 ਜੂਲਾਈ ਨੂੰ ਹੈ ਉਹਨੇ ਦੇ ਐਡਮਿਟ ਕਾਰਡ ਅੱਜ ਜਾਰੀ ਹੋਣਗੇ। ਬਾਕੀ ਉਮੀਦਵਾਰਾਂ ਦੇ ਐਡਮਿਟ ਕਾਰਡ ਪੇਪਰ ਤੋਂ 4 ਦਿਨ ਪਹਿਲਾਂ ਜਾਰੀ ਕੀਤੇ ਜਾਣਗੇ। ਉਹਨਾਂ ਦੀ ਜਾਣਕਾਰੀ ਮੇਲ ਆਈਡੀ ਅਤੇ ਪੰਜਾਬ ਪੁਲਿਸ ਦੀ ਅਧਿਕਾਰਤ ਸਾਇਟ ਤੋਂ ਦੇਖ ਸਕਦੇ ਹਨ।
Download Here: ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ 2024 (Active)
ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ 2024 ਮਹੱਤਵਪੂਰਨ ਦਸਤਾਵੇਜ਼
ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ ਦੇ ਨਾਲ ਲੋੜੀਂਦੇ ਦਸਤਾਵੇਜ਼ ਹੇਠਾ ਲਿਖੇ ਹਨ। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ।
- ਆਧਾਰ ਕਾਰਡ
- ਪੈਨ ਕਾਰਡ
- ਰਾਸ਼ਨ ਕਾਰਡ
- ਜਨਮ ਪ੍ਰਮਾਣ ਪੱਤਰ
- ਬੈਂਕ ਪਾਸਬੁੱਕ
- ਪਾਸਪੋਰਟ
- ਵੋਟਰ ਆਈ.ਡੀ
- ਡ੍ਰਾਇਵਿੰਗ ਲਾਇਸੇੰਸ
- ਜੇ ਲੋੜ ਹੋਵੇ ਤਾਂ ਕਰੋਨਾ ਨੈਗੇਟਿਵ ਰਿਪੋਰਟ
- 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ
ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ 2024 ਡਾਊਨਲੋਡ ਕਿਵੇਂ ਕਰਨਾ ਹੈ
ਉਮੀਦਵਾਰਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ 2024 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:
- ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ, ਤੁਹਾਨੂੰ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ www.punjabpolice.gov.in ‘ਤੇ ਜਾਣਾ ਪਵੇਗਾ।
- ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲਬਧ ਐਡਮਿਟ ਕਾਰਡ ਵਿਕਲਪ ‘ਤੇ ਕਲਿੱਕ ਕਰੋ।
- ਇਸ ਪੰਨੇ ‘ਤੇ, ਤੁਹਾਡੇ ਤੋਂ ਪੁੱਛੀ ਗਈ ਸਾਰੀ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, ਪਾਸਵਰਡ, ਜਨਮ ਮਿਤੀ ਆਦਿ ਦਰਜ ਕਰੋ।
- ਸਬਮਿਟ ਬਟਨ ‘ਤੇ ਕਲਿੱਕ ਕਰਨ ‘ਤੇ ਤੁਹਾਡਾ ਐਡਮਿਟ ਕਾਰਡ ਖੁੱਲ੍ਹ ਜਾਵੇਗਾ ਜਿਸ ਨੂੰ ਤੁਸੀਂ PDF ਦੇ ਰੂਪ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਮੋਬਾਈਲ ਜਾਂ ਲੈਪਟਾਪ ‘ਤੇ ਸੇਵ ਕਰ ਸਕਦੇ ਹੋ।
- ਪ੍ਰੀਖਿਆ ਹਾਲ ਵਿੱਚ ਲਿਜਾਣ ਲਈ ਆਪਣੇ ਐਡਮਿਟ ਕਾਰਡ ਦਾ ਪ੍ਰਿੰਟਆਊਟ ਲੈ ਕੇ ਜਾਓ।
Download Adda 247 App here to get the latest updates
Check Relatable Articles | |
Punjab Police Constable Salary | |
Punjab Police Constable Eligibility Criteria | |
Punjab Police Constable Syllabus and Exam Pattern | |
Punjab Police Constable Selection Process |