ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2024 ਜਾਰੀ ਮੈਰਿਟ ਸੂਚੀ ਦੀ ਜਾਂਚ ਕਰੋ
ਪੰਜਾਬ ਪੁਲਿਸ ਵਿਭਾਗ ਨੇ ਜ਼ਿਲ੍ਹਾ ਪੁਲਿਸ ਅਤੇ ਆਰਮਡ ਪੁਲਿਸ ਕਾਡਰ ਵਿੱਚ 1746 ਕਾਂਸਟੇਬਲ ਅਸਾਮੀਆਂ ਨੂੰ ਭਰਨ ਲਈ ਲਿਖਤੀ ਪ੍ਰੀਖਿਆ ਕਰਵਾਈ ਗਈ ਸੀ। ਇਹ ਲਿਖਤੀ ਪ੍ਰੀਖਿਆ 1 ਜੁਲਾਈ 2024 ਤੋਂ 16 ਅਗਸਤ 2024 ਤੱਕ ਵੱਖ-ਵੱਖ ਮਿਤੀਆਂ ‘ਤੇ ਆਯੋਜਿਤ ਕੀਤੀ ਗਈ ਸੀ। ਇਸ ਪ੍ਰੀਖਿਆ ਤੋਂ ਬਾਅਦ, ਅਧਿਕਾਰੀਆਂ ਨੇ 21 ਅਗਸਤ 2024 ਨੂੰ ਉੱਤਰ-ਕੁੰਜੀਆਂ ਬੋਰਡ ਦੀ ਵੈਬਸਾਇਟ ਤੇ ਜਾਰੀ ਕੀਤੀਆਂ ਗਈਆ ਸਨ। ਉੱਤਰ ਕੁੰਜੀ ਜਾਰੀ ਹੋਣ ਤੋਂ ਬਾਅਦ ਅੱਜ ਮਿਤੀ 18 ਨਵੰਬਰ 2024 ਨੂੰ ਪੰਜਾਬ ਪੁਲਿਸ ਨੇ ਆਪਣੀ ਅਦਿਕਾਰਤ ਸਾਇਟ ਤੇ ਇਸ ਭਰਤੀ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ। ਜੋ ਉਮੀਦਵਾਰ ਇਸ ਭਰਤੀ ਲਈ ਹਾਜਿਰ ਹੋਏ ਸਨ ਉਹ ਆਪਣਾ ਰੋਲ ਨੰਬਰ ਅਤੇ ਪਾਸਵਰਡ ਨਾਲ ਆਪਣਾ ਨਤੀਜਾ ਦੇਖ ਸਕਦੇ ਹਨ।
ਜਿਨ੍ਹਾ ਉਮੀਦਵਾਰਾ ਨੇ ਇਸ ਸ਼ੁਰੂਆਤੀ ਪੜਾਅ ਨੂੰ ਪਾਸ ਕੀਤਾ ਹੈ, ਉਹ ਆਪਣੇ ਆਪ ਨੂੰ ਮੁਕਾਬਲੇ ਵਿੱਚ ਅੱਗੇ ਵਧਦੇ ਹੋਏ, ਆਉਣ ਵਾਲੇ ਸਰੀਰਕ ਮਾਪ ਟੈਸਟ (PMT) ਅਤੇ ਸਰੀਰਕ ਸਕ੍ਰੀਨਿੰਗ ਟੈਸਟ (PST) ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਸਕਦੇ ਹਨ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਮੀਦਵਾਰ ਆਪਣੀ ਸਰੀਰਕ ਟੈਸਟ ਦੀ ਤਿਆਰੀ ਲਈ ਜੋਰ-ਸੋਰ ਨਾਲ ਤਿਆਰੀ ਕਰਨ।
ਜੋ ਉਮੀਦਵਾਰ ਕੱਟ-ਆਫ ਅੰਕਾਂ ਤੋਂ ਵੱਧ ਅੰਕ ਪ੍ਰਾਪਤ ਕਰਨਗੇ, ਉਹ ਭਰਤੀ ਪ੍ਰਕਿਰਿਆ ਵਿੱਚ ਅੱਗੇ ਵਧਣਗੇ। ਮੈਰਿਟ ਸੂਚੀ ਕੱਟ-ਆਫ ਅਤੇ ਘੱਟੋ-ਘੱਟ ਯੋਗਤਾ ਅੰਕਾਂ ਨੂੰ ਪਾਰ ਕਰਨ ਵਾਲੇ ਸਫਲ ਉਮੀਦਵਾਰਾਂ ਦੀ ਸੂਚੀ ਦੇਵੇਗੀ। ਰਾਖਵੀਆਂ ਸ਼੍ਰੇਣੀਆਂ ਲਈ ਘੱਟ ਕੱਟ-ਆਫ ਘੱਟ ਹੋਣਗੀਆਂ। ਅਧਿਕਾਰਤ ਕੱਟ-ਆਫ ਅਜੇ ਜਾਰੀ ਨਹੀਂ ਕੀਤਾ ਗਿਆ ਹੈ ਬੋਰਡ ਵੱਲੋ ਇਸ ਦੀ ਕੱਟ ਆਫ ਵੀ ਜਲਦ ਜਾਰੀ ਕਰ ਦਿੱਤੀ ਜਾਵੇਗੀ।