Punjab govt jobs   »   Twelve Sikh Misls Name, Founders –...
Top Performing

Twelve Sikh Misls Name, Founders – 12 Sikh Misls in Punjabi

Sikh Misls

Misl in Punjabi language is used in the sense of organization or state body.  The contribution of Sikh Misls in history is very important, because the foundation of the Sikh state was laid only with the existence of Sikh Misls.  A sense of faith, hope, fearlessness and unity arose among the Sikh leaders as they courageously endured and fought against the oppression of the Sikhs by Zakaria Khan for two decades.  The Sikhs conducted their activities through 12 misls.  Any Sikh was free to join any misl and any misl could operate in its own way within its jurisdiction.  These misls and their founders are described as follows

Twelve Sikh Misls

ਪੰਜਾਬੀ ਭਾਸ਼ਾ ਵਿੱਚ ਮਿਸਲ ਦਾ ਅਰਥ ਸੰਗਠਨ ਜਾਂ ਰਾਜ ਮੰਡਲ ਦੇ ਤੋਰ ਤੇ ਵਰਤਿਆਂ ਜਾਂਦਾ ਹੈ। ਇਤਿਹਾਸ ਵਿਚ ਸਿੱਖ ਮਿਸਲਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ, ਕਿਉਂਕਿ ਸਿੱਖ ਰਾਜ ਦੀ ਨੀਂਹ, ਸਿੱਖ ਮਿਸਲਾਂ ਦੇ ਹੋਂਦ ਵਿਚ ਆਉਣ ਨਾਲ ਹੀ ਪਈ। ਦੋ ਦਹਾਕਿਆ ਤੱਕ ਜ਼ਕਰੀਆ ਖ਼ਾਨ ਵੱਲੋਂ ਸਿੱਖਾਂ ਤੇ ਹੁੰਦੇ ਜ਼ੁਲਮਾਂ ਨੂੰ ਹਿੰਮਤ ਨਾਲ ਸਹਿੰਦਿਆਂ ਅਤੇ ਇਸ ਦੇ ਵਿਰੋਧ ਵਿੱਚ ਲੜਦਿਆਂ, ਸਿੱਖ ਆਗੂਆਂ ਅੰਦਰ ਇੱਕ ਵਿਸ਼ਵਾਸ, ਉਮੀਦ, ਨਿਡਰਤਾ ਅਤੇ ਏਕਤਾ ਦੀ ਭਾਵਨਾ ਪੈਦਾ ਹੋਈ। ਸਿੱਖਾਂ ਨੇ ਆਪਣੀਆਂ ਗਤੀਵਿਧੀਆਂ ਨੂੰ 12 ਮਿਸਲਾਂ ਰਾਹੀਂ ਚਲਾਈਆ। ਕੋਈ ਵੀ ਸਿੱਖ ਕਿਸੇ ਵੀ ਮਿਸਲ ਵਿੱਚ ਭਰਤੀ ਹੋਣ ਲਈ ਸੁਤੰਤਰ ਸੀ ਅਤੇ ਕੋਈ ਵੀ ਮਿਸਲ ਆਪਣੇ ਅਧਿਕਾਰ ਖੇਤਰ ਵਿੱਚ ਆਪਣੇ ਢੰਗ ਨਾਲ ਕੰਮ-ਕਾਰ ਚਲਾ ਸਕਦੀ ਸੀ। 

List of Twelve Sikh Misls with MAP

ਇਹਨਾਂ 12 ਮਿਸਲਾਂ, ਇਹਨਾਂ ਦੀ ਰਾਜਧਾਨੀ ਅਤੇ ਇਹਨਾਂ ਦੇ ਸੰਸਥਾਪਕਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਦਿੱਤਾ ਗਿਆ ਹੈ:-

Phulkian Sikh Misl | ਫੁਲਕੀਆਂ ਮਿਸਲ

Phulkian Sikh Misl:ਇਸ ਮਿਸਲ ਵਿੱਚ ਬਾਨੀਆਂ ਦੀ ਗੋਤ ਸਿੱਧੂ ਜੱਟ ਸੀ। ਪਟਿਆਲਾ, ਜੀਂਦ ਅਤੇ ਨਾਭਾ ਇਸ ਮਿਸਲ ਦੀਆਂ ਰਾਜਧਾਨੀਆਂ ਸਨ। ਮੁੱਖ ਜਥੇਦਾਰ ਫੁਲ ਸਿੱਧੂ, ਬਾਬਾ ਆਲਾ ਸਿੰਘ ਪਟਿਆਲਾ, ਹਮੀਰ ਸਿੰਘ ਨਾਭਾ ਅਤੇ ਗਜਪਤ ਸਿੰਘ ਜੀਂਦ ਸਨ। ਇਸ ਮਿਸਲ ਦੇ ਸੰਸਥਾਪਕ ਚੌਧਰੀ ਫੂਲ ਜੀ ਸਨ। ਮਿਸਲ ਦਾ ਨਾਂ ਫੁਲ ਦੇ ਨਾਂ ‘ਤੇ ਫੁਲਕੀਆਂ ਰੱਖਿਆ ਗਿਆ।

Phulkian Misl
Source: Wikipedia Phulkian Misl MAP

Ahluwalia Sikh Misl | ਆਹਲੂਵਾਲੀਆ ਸਿੱਖ ਮਿਸਲ

Ahluwalia Sikh Misl: ਇਸ ਮਿਸਲ ਵਿੱਚ ਬਾਨੀਆਂ ਦੀ ਗੋਤ ਕਲਾਲ ਸੀ। ਕਪੂਰਥਲਾ ਉਸ ਸਮੇਂ ਇਸ ਮਿਸਲ ਦੀ ਰਾਜਧਾਨੀ ਸੀ। ਇਸ ਮਿਸਲ ਦੇ ਸੰਸਥਾਪਕ ਜੱਸਾ ਸਿੰਘ ਆਹਲੂਵਾਲੀਆ ਸਨ। ਸੁਲਤਾਨਪੁਰ ਲੋਧੀ ਕਪੂਰਥਲਾ, ਹੁਸ਼ਿਆਰਪੁਰ, ਨੂਰ ਮਹਿਲ ਸ਼ਹਿਰ ਇਸ ਦੇ ਅਧੀਨ ਸਨ।

Bhangi Sikh Misl | ਭੰਗੀ ਸਿੱਖ ਮਿਸਲ

Bhangi Sikh Misl: ਇਸ ਮਿਸਲ ਵਿੱਚ ਬਾਨੀਆਂ ਦੀ ਗੋਤ ਢਿੱਲੋਂ ਜੱਟ ਸੀ। ਇਸ ਮਿਸਲ ਦੀ ਰਾਜਧਾਨੀ ਅੰਮ੍ਰਿਤਸਰ ਸੀ। ਭੰਗੀ ਮਿਸਲ ਦੇ ਸੰਸਥਾਪਕ ਹਰੀ ਸਿੰਘ ਢਿੱਲੋਂ ਸਨ। ਇਹ ਸਤਲੁਜ ਦਰਿਆ ਦੇ ਉੱਤਰ-ਪੱਛਮ ਵਿੱਚ ਸਥਿਤ ਸੀ। ਇਹ ਉਸ ਖੇਤਰ ਵਿੱਚ ਸਥਿਤ ਸਾਰੀਆਂ ਮਿਸਲਾਂ ਵਿੱਚੋਂ ਸਭ ਤੋਂ ਵੱਧ ਮਜ਼ਬੂਤ ਸੀ। ਲਾਹੌਰ, ਅੰਮ੍ਰਿਤਸਰ, ਗੁਜਰਾਤ ਅਤੇ ਸਿਆਲਕੋਟ ਇਸ ਮਿਸਲ ਦੇ ਮਹੱਤਵਪੂਰਨ ਸ਼ਹਿਰ ਸਨ।

Kanhaiya Sikh Misl | ਕਨ੍ਹੱਈਆ ਸਿੱਖ ਮਿਸਲ

Kanhaiya Sikh Misl: ਕਨ੍ਹੱਈਆ ਮਿਸਲ ਦੇ ਸੰਸਥਾਪਕ ਜੈ ਸਿੰਘ ਕਨ੍ਹਈਆ ਜੀ ਸਨ। ਜੈ ਸਿੰਘ ਕਨ੍ਹੱਈਆ ਇੱਕ ਬਹਾਦਰ ਅੰਤ ਦਾ ਦਲੇਰ ਯੋਧਾ ਸੀ। ਗੁਰਦਾਸਪੁਰ, ਹਾਜ਼ੀਪੁਰ ਅਤੇ ਮੁਕੇਰੀਆਂ ਖੇਤਰ ਇਸ ਮਿਸਲ ਦੇ ਅਧੀਨ ਸਨ। 

Ramgarhia Sikh Misl | ਰਾਮਗੜ੍ਹੀਆ ਸਿੱਖ ਮਿਸਲ

Ramgarhia Sikh Misl: ਇਸ ਮਿਸਲ ਵਿੱਚ ਬਾਨੀਆਂ ਦੀ ਗੋਤ ਤਰਖਾਣ ਸੀ। ਸ਼੍ਰੀ ਹਰਗੋਬਿੰਦਪੁਰ ਇਸ ਮਿਸਲ ਦੀ ਰਾਜਧਾਨੀ ਸੀ। ਰਾਮਗੜ੍ਹੀਆ ਮਿਸਲ ਦੇ ਸੰਸਥਾਪਕ ਜੱਸਾ ਸਿੰਘ ਰਾਮਗੜ੍ਹੀਆ ਸਨ। ਇਹ ਮਿਸਲ ਪੰਜਾਬ ਦੀਆਂ ਪ੍ਰਸਿੱਧ ਮਿਸਲਾਂ ਵਿੱਚੋਂ ਇੱਕ ਸੀ। ਜੱਸਾ ਸਿੰਘ ਰਾਮਗੜ੍ਹੀਆ ਇਸ ਮਿਸਲ ਦਾ ਸਭ ਤੋਂ ਸ਼ਕਤੀਸ਼ਾਲੀ ਸਰਦਾਰ ਸੀ।

Faizalpuria Or Singhpuria Sikh Misl | ਫੈਜ਼ਲਪੁਰੀਆ ਜਾਂ ਸਿੰਘਪੁਰੀਆ ਸਿੱਖ ਮਿਸਲ

Faizalpuria or Singhpuria Sikh Misl: ਇਸ ਮਿਸਲ ਵਿੱਚ ਬਾਨੀਆਂ ਦੀ ਗੋਤ ਜੱਟ ਸੀ। ਪੱਟੀ ਇਸਦੀ ਰਾਜਧਾਨੀ ਸੀ ਅਤੇ ਨਵਾਬ ਕਪੂਰ ਸਿੰਘ ਇਸ ਮਿਸਲ ਦੇ ਸੰਸਥਾਪਕ ਸਨ। ਫੈਜ਼ਲਪੁਰੀਆ ਮਿਸਲ ਸਥਾਪਿਤ ਹੋਣ ਵਾਲੀ ਪਹਿਲੀ ਮਿਸਲ ਸੀ। ਨਵਾਬ ਕਪੂਰ ਸਿੰਘ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਨੇੜੇ ਫ਼ੈਜ਼ਲਪੁਰ ਪਿੰਡ ਤੇ ਕਬਜ਼ਾ ਕੀਤਾ ਅਤੇ ਫਿਰ ਉਸ ਦਾ ਨਾਂ ਸਿੰਘਪੁਰ ਰੱਖਿਆ। ਇਸ ਲਈ ਇਸ ਮਿਸਲ ਨੂੰ ‘ਸਿੰਘਪੁਰੀਆ ਮਿਸਲ’ ਵੀ ਕਿਹਾ ਜਾਂਦਾ ਹੈ।

Karorsinghia Sikh Misl | ਕਰੋੜ ਸਿੰਘੀਆ ਸਿੱਖ ਮਿਸਲ

Karorsinghia Sikh Misl: ਇਸ ਮਿਸਲ ਵਿੱਚ ਬਾਨੀਆਂ ਦੀ ਗੋਤ ਜੱਟ ਸੀ। ਹਰਿਆਣਾ ਸ਼ਹਿਰ ਇਸਦੀ ਰਾਜਧਾਨੀ ਸੀ। ਕਰੋੜ ਸਿੰਘੀਆ ਮਿਸਲ ਦੇ ਸੰਸਥਾਪਕ ਕਰੋੜ ਸਿੰਘ ਸਨ। ਕਰੋੜ ਸਿੰਘ ਦੇ ਨਾਂ ‘ਤੇ ਇਸ ਮਿਸਲ ਦਾ ਨਾਂ ਕਰੋੜ ਸਿੰਘੀਆ ਮਿਸਲ ਰੱਖਿਆ ਗਿਆ। ਉਹ ਪਿੰਡ ਪੰਜਗੜ੍ਹੀਆ ਦਾ ਰਹਿਣ ਵਾਲਾ ਸੀ। ਇਸ ਲਈ ਇਸ ਮਿਸਲ ਨੂੰ ‘ਪੰਜਗੜ੍ਹੀਆ ਮਿਸਲ’ ਵੀ ਕਿਹਾ ਜਾਂਦਾ ਸੀ।

Nishanwalia Sikh Misl | ਨਿਸ਼ਾਨਵਾਲੀਆ ਸਿੱਖ ਮਿਸਲ

Nishanwalia Sikh Misl: ਇਸ ਮਿਸਲ ਵਿੱਚ ਬਾਨੀਆਂ ਦੀ ਗੋਤ ਗਿੱਲ ਜੱਟ ਸੀ। ਨਿਸ਼ਾਨਵਾਲੀਆ ਮਿਸਲ ਦੀ ਰਾਜਧਾਨੀ ਅੰਬਾਲਾ ਸੀ ਅਤੇ ਇਸਦੇ ਸੰਸਥਾਪਕ ਦਸੌਧਾ ਸਿੰਘ ਜੀ ਸਨ।

Sukerchakia Sikh Misl | ਸ਼ੁੱਕਰਚੱਕੀਆ ਸਿੱਖ ਮਿਸਲ

Sukerchakia Sikh Misl: ਇਸ ਮਿਸਲ ਵਿੱਚ ਬਾਨੀਆਂ ਦੀ ਗੋਤ ਸ਼ੁੱਕਰਚੱਕੀਆ ਸੀ। ਗੁਜਰਾਂਵਾਲਾ ਨੂੰ ਇਸਦੀ ਰਾਜਧਾਨੀ ਦੇ ਤੌਰ ਤੇ ਵਰਤਿਆਂ ਜਾਂਦਾ ਸੀ। ਸਰਦਾਰ ਚੜਤ ਸਿੰਘ ਇਸਦੇ ਸੰਸਥਾਪਕ ਸਨ। ਚੜ੍ਹਤ ਸਿੰਘ ਤੋਂ ਬਾਅਦ ਉਸਦਾ ਪੁੱਤਰ ਮਹਾਂ ਸਿੰਘ, ਉਸਦਾ ਉੱਤਰਾਧਿਕਾਰੀ ਬਣਿਆ। ਉਸਨੇ ਰਸੂਲ ਨਗਰ (ਰਾਮ ਨਗਰ) ਨੂੰ ਜਿੱਤ ਕੇ ਅਤੇ ਅਲੀਪੁਰ (ਅਕਾਲਗੜ੍ਹ) ਪ੍ਰਾਪਤ ਕਰਕੇ ਆਪਣੀ ਮਿਸਲ ਦਾ ਵਿਸਥਾਰ ਕੀਤਾ। 1792 ਈ: ਵਿਚ ਮਹਾਂ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਰਣਜੀਤ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ।

Dallewalia Sikh Misl | ਡੱਲੇਵਾਲੀਆ ਸਿੱਖ ਮਿਸਲ

Dallewalia Sikh Misl: ਰਾਹੋਂ ਤੋਂ ਇਸਦੀ ਰਾਜਧਾਨੀ ਦੇ ਰੂਪ ਵਿੱਚ ਕੰਮ ਲਿਆ ਜਾਂਦਾ ਸੀ। ਇਸਦੇ ਸੰਸਥਾਪਕ ਗੁਲਾਬ ਸਿੰਘ ਡੱਲੇਵਾਲੀਆ ਸਨ। ਗੁਲਾਬ ਸਿੰਘ ਡੇਰਾ ਬਾਬਾ ਨਾਨਕ ਨੇੜੇ ਪਿੰਡ ਡੱਲੇਵਾਲ ਦਾ ਰਹਿਣ ਵਾਲਾ ਸੀ। ਇਸ ਲਈ ਮਿਸਲ ਦਾ ਨਾਂ ਡੱਲੇਵਾਲੀਆ ਮਿਸਲ ਰੱਖਿਆ ਗਿਆ। ਇਸ ਮਿਸਲ ਅਧੀਨ ਫਿਲੌਰ, ਰਾਹੋਂ ਅਤੇ ਨਕੋਦਰ ਖੇਤਰ ਸਨ।

Nakai Sikh Misl | ਨਕਈ ਸਿੱਖ ਮਿਸਲ

Nakai Sikh Misl: ਇਸ ਮਿਸਲ ਵਿੱਚ ਬਾਨੀਆਂ ਦੀ ਗੋਤ ਸੰਧੂ ਜੱਟ ਸੀ। ਇਸਦੀ ਰਾਜਧਾਨੀ ਚੁੰਨੀਆ ਸੀ। ਹੀਰਾ ਸਿੰਘ ਸੰਧੂ ਇਸ ਮਿਸਲ ਦੇ ਸੰਸਥਾਪਕ ਸਨ। ਅਫਗਾਨ ਹਮਲਿਆਂ ਕਾਰਨ ਪੰਜਾਬ ਵਿਚ ਪੈਦਾ ਹੋਈ ਗੜਬੜ ਦਾ ਫਾਇਦਾ ਉਠਾਉਂਦੇ ਹੋਏ ਉਸਨੇ ਲਾਹੌਰ ਦੇ ਨੇੜੇ ਨਾਕਾ ਨਾਮਕ ਖੇਤਰ ‘ਤੇ ਕਬਜ਼ਾ ਕਰ ਲਿਆ। ਇਸ ਲਈ ਮਿਸਲ ਦਾ ਨਾਮ ਨਕਈ ਰੱਖਿਆ ਗਿਆ ਸੀ।

Shaheedan Sikh Misl | ਸ਼ਹੀਦਾ ਸਿੱਖ ਮਿਸਲ

Shaheedan Sikh Misl: ਇਸ ਮਿਸਲ ਵਿੱਚ ਬਾਨੀਆਂ ਦੀ ਗੋਤ ਸੰਧੂ ਜੱਟ ਸੀ। ਸ਼ਾਹਜ਼ਾਦਪੁਰ ਤੋਂ ਇਸਦੀ ਰਾਜਧਾਨੀ ਦੇ ਰੂਪ ਵਿੱਚ ਕੰਮ ਲਿਆ ਜਾਂਦਾ ਸੀ। ਇਸਦੇ ਸੰਸਥਾਪਕ ਬਾਬਾ ਦੀਪ ਸਿੰਘ ਸਨ। ਇਸ ਜਥੇ ਦੇ ਬਾਬਾ ਦੀਪ ਸਿੰਘ ਦੁਸ਼ਮਣਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ। ਇਸ ਲਈ ਇਸ ਮਿਸਲ ਦਾ ਨਾਂ ਉਨ੍ਹਾਂ ਦੇ ਨਾਂ ‘ਤੇ ‘ਸ਼ਹੀਦ ਮਿਸਲ’ ਰੱਖਿਆ ਗਿਆ। ਇਸ ਮਿਸਲ ਦੇ ਬਹੁਤ ਸਾਰੇ ਲੋਕ ਅਕਾਲੀ (ਨਿਹੰਗ) ਸਨ। ਇਸ ਲਈ ਇਸ ਮਿਸਲ ਨੂੰ ‘ਨਿਹੰਗ ਮਿਸਲ’ ਵੀ ਕਿਹਾ ਜਾਂਦਾ ਸੀ।

ਸਰਕਾਰੀ ਪ੍ਰੀਖਿਆਵਾਂ ਲਈ ਇਹ ਵਿਸ਼ਾ ਬਹੁਤ ਮਹੱਤਤਾ ਰੱਖਦਾ ਹੈ। ਇਸ ਵਿਸ਼ੇ ਦੀ ਰਵੀਜ਼ਨ ਲਈ ਨੀਚੇ ਟੇਬਲ ਉਮੀਦਵਾਰਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

Twelve Sikh Misls Name, Capital and Founders

ਨੰ. ਮਿਸਲ ਰਾਜਧਾਨੀ ਸੰਸਥਾਪਕ
1.       ਫੈਜ਼ਲਪੁਰੀਆ ਜਾਂ ਸਿੰਘਪੁਰੀਆ ਜਲੰਧਰ ਨਵਾਬ ਕਪੂਰ ਸਿੰਘ
2.       ਆਹਲੂਵਾਲੀਆ ਕਪੂਰਥਲਾ ਜੱਸਾ ਸਿੰਘ ਆਹਲੂਵਾਲੀਆ
3.       ਭੰਗੀ ਮਿਸਲ ਅੰਮ੍ਰਿਤਸਰ ਹਰੀ ਸਿੰਘ ਢਿੱਲੋਂ
4.       ਰਾਮਗੜ੍ਹੀਆ ਮਿਸਲ ਸ੍ਰੀ ਹਰਗੋਬਿੰਦਪੁਰ ਜੱਸਾ ਸਿੰਘ ਰਾਮਗੜ੍ਹੀਆ
5.       ਕਨ੍ਹਈਆ ਮਿਸਲ ਸੋਹੀਆਂ ਜੈ ਸਿੰਘ
6.       ਸ਼ੁੱਕਰਚੱਕੀਆ ਮਿਸਲ ਗੁਜਰਾਂਵਾਲਾ ਚੜ੍ਹਤ ਸਿੰਘ
7.       ਫੁਲਕੀਆਂ ਮਿਸਲ ਪਟਿਆਲਾ, ਨਾਭਾ, ਜੀਂਦ ਚੌਧਰੀ ਫੂਲ ਸਿੰਘ
8.       ਡੱਲੇਵਾਲੀਆ ਮਿਸਲ ਰਾਹੋਂ ਗੁਲਾਬ ਸਿੰਘ ਡੱਲੇਵਾਲੀਆ
9.       ਨਿਸ਼ਾਨਵਾਲੀਆ ਮਿਸਲ ਅੰਬਾਲਾ ਦਸੌਂਧਾ ਸਿੰਘ
10.  ਕਰੋੜ ਸਿੰਘੀਆਂ ਮਿਸਲ ਹਰਿਆਣਾ ਕਰੌੜ ਸਿੰਘ
11.  ਸ਼ਹੀਦਾਂ ਮਿਸਲ ਸ਼ਹਿਜ਼ਾਦਪੁਰ ਬਾਬਾ ਦੀਪ ਸਿੰਘ
12.  ਨਕੱਈ ਮਿਸਲ ਚੁਨੀਅਨ ਹੀਰਾ ਸਿੰਘ
Twelve Sikh Misls Name, Founders - 12 Sikh Misls in Punjabi_3.1